ਮਾਰਕ ਵਾਲਬਰਗ
ਮਾਰਕ ਵਾਲਬਰਗ (ਜਨਮ 5 ਜੂਨ 1971) ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ, ਮਾਡਲ ਅਤੇ ਸਾਬਕਾ ਰੈਪਰ ਹਨ।[1] 1991 ਵਿੱਚ ਬੈਂਡ ਮਾਰਕੀ ਮਾਰਕ ਅਤੇ ਦ ਫ਼ੰਕੀ ਬੰਚ ਲਈ ਆਪਣੇ ਪਲੇਠੇ ਕੰਮ ਲਈ ਮਸ਼ਹੂਰ ਇਹ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਾਰਕੀ ਮਾਰਕ ਦੇ ਨਾਮ ਨਾਲ਼ ਜਾਣੇ ਜਾਂਦੇ ਸਨ। ਇਸ ਤੋਂ ਬਾਅਦ ਉਹ ਅਦਾਕਾਰੀ ਵੱਲ ਆਏ ਅਤੇ ਹੁਣ ਬੂਗੀ ਨਾਈਟਸ (1997), ਥ੍ਰੀ ਕਿੰਗਜ਼ (1999), ਦ ਪਰਫ਼ੈਕਟ ਸਟੌਰਮ (2000), ਪਲੈਨਿਟ ਆਫ਼ ਦ ਏਪਸ (2001), ਰੌਕ ਸਟਾਰ (2001), ਦ ਇਟਾਲੀਅਨ ਜਾਬ (2003), ਦ ਡਿਪਾਰਟਡ (2006), ਜਿੰਨ੍ਹਾਂ ਲਈ ਇਹਨਾਂ ਨੂੰ ਬਿਹਤਰੀਨ ਸਹਾਇਕ ਅਦਾਕਾਰ ਅਕਾਦਮੀ ਇਨਾਮ ਲਈ ਨਾਮਜ਼ਦਗੀ ਮਿਲੀ, ਦ ਅਦਰ ਗਾਇਜ਼ (2010), ਦ ਫ਼ਾਈਟਰ (2010), ਟੈੱਡ (2012), ਲੋਨ ਸਰਵਾਇਵਰ (2013), ਪੇਨ & ਗੇਨ (2013) ਅਤੇ ਟ੍ਰਾਂਸਫ਼ਾਰਮਰਜ਼: ਏਜ ਆਫ਼ ਐਕਸਟਿੰਗਸ਼ਨ (2014) ਫ਼ਿਲਮਾਂ ਵਿੱਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਇਹ ਟੀਵੀ ਚੈਨਲ ਐੱਚ.ਬੀ.ਓ. ਦੇ ਤਿੰਨ ਲੜੀਵਾਰਾਂ: ਐਨਟੂਰੇਜ, ਬੋਰਡਵਾਕ ਐਮਪਾਇਰ ਅਤੇ ਹਾਓ ਟੂ ਮੇਕ ਇਟ ਇਨ ਅਮੈਰਿਕਾ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਰਹੇ।
ਮਾਰਕ ਵਾਲਬਰਗ | |
---|---|
ਜਨਮ | ਮਾਰਕ ਰੌਬਰਟ ਮਾਈਕਲ ਵਾਲਬਰਗ ਜੂਨ 5, 1971 ਬੌਸਟਨ, Massachusetts, ਅਮਰੀਕਾ |
ਹੋਰ ਨਾਮ | ਮਾਰਕੀ ਮਾਰਕ ਮੌਂਕ ਡੀ |
ਪੇਸ਼ਾ | ਅਦਾਕਾਰ, ਪ੍ਰੋਡਿਊਸਰ, ਮਾਡਲ, ਰੈਪਰ |
ਸਰਗਰਮੀ ਦੇ ਸਾਲ | 1993–ਜਾਰੀ |
ਜੀਵਨ ਸਾਥੀ | |
ਬੱਚੇ | 4 |
ਰਿਸ਼ਤੇਦਾਰ | ਡੌਨੀ ਵਾਲਬਰਗ (ਭਰਾ) ਰੋਬਰਟ ਵਾਲਬਰਗ (ਭਰਾ) ਪੌਲ ਵਾਲਬਰਗ (ਭਰਾ) |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ | ਅਵਾਜ਼ |
ਸਾਲ ਸਰਗਰਮ | 1989–ਜਾਰੀ |
ਵੈੱਬਸਾਈਟ | MarkWahlberg.com |
ਹਵਾਲੇ
ਸੋਧੋ- ↑ "Mark Wahlberg Biography". Biography.com. Retrieved 8 ਨਵੰਬਰ 2014.