ਮਾਲਗੁੰਜੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। (ਸਤੰਬਰ 2024) |
ਰਾਗ ਮਾਲਗੁੰਜੀ ਦੀ ਸੰਖੇਪ ਜਾਣਕਾਰੀ :-
ਥਾਟ | ਕਾਫੀ |
---|---|
ਸੁਰ | ਪੰਚਮ(ਪ) ਇਸ ਰਾਗ 'ਚ ਵਰਜਤ ਹੈ
ਦੋਵੇਂ ਗੰਧਾਰ,ਨਿਸ਼ਾਦ(ਕੋਮਲ) ਤੇ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਸ਼ਾਡਵ-ਸਮਪੂਰਣ |
ਵਾਦੀ | ਮਧ੍ਯਮ(ਮ) |
ਸੰਵਾਦੀ | ਸ਼ਡਜ (ਸ) |
ਸਮਾਂ | ਰਾਤ ਦਾ ਤੀਜਾ ਪਹਿਰ(ਰਾਤ 12-3ਵਜੇ ਤਕ) |
ਵਿਸ਼੍ਰਾਮ ਸੁਰ | ਸ਼ਡਜ(ਸ),ਮਧ੍ਯਮ (ਮ)-ਮਧ੍ਯਮ(ਮ),ਸ਼ਡਜ(ਸ) |
ਮੁਖ ਅੰਗ | ਗ ਮ ਗ ਰੇ ਸ ;ਨੀ(ਮੰਦਰ) ਸ ;,ਧ ,ਨੀ(ਮੰਦਰ) ਸ ਰੇ ਗ ਮ |
ਅਰੋਹ | ਸ ਰੇ ਗ ਮ ਧ ਨੀ ਸੰ |
ਅਵਰੋਹ | ਸੰ ਨੀ ਧ ਪ ਮ ; ਗ ਰੇ ਗ ਪ ਮ ;ਗ ਰੇ ਗ ਮ ; ਗ ਰੇ ਸ |
ਰਾਗ ਮਾਲਗੁੰਜੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਮਿਠ੍ਹਾ ਰਾਗ ਹੈ। ਇਸਦੇ ਥਾਟ ਬਾਰੇ ਕਾਫੀ ਮਤ-ਭੇਦ ਹਨ ਕੁੱਛ ਲੋਕ ਇਸਨੂੰ ਖਮਾਜ ਥਾਟ ਦੀ ਪੈਦਾਇਸ਼ ਮੰਨਦੇ ਹਨ ਤੇ ਕੁੱਛ ਕਾਫੀ ਥਾਟ ਦੀ।
ਜੇਕਰ ਇਸ ਦਾ ਥਾਟ ਖਮਾਜ ਮੰਨਿਯਾਂ ਜਾਵੇ ਤਾਂ ਇਸ ਵਿੱਚ ਦੋਵੇਂ ਨਿਸ਼ਾਦ ਲਗਾਏ ਜਾਨੇ ਹਨ।
ਇਸ ਲੇਖ ਵਿੱਚ ਇਸ ਦਾ ਥਾਟ ਕਾਫੀ ਮੰਨ ਕੇ ਹੀ ਇਸ ਬਾਰੇ ਚਰਚਾ ਕੀਤੀ ਗਈ ਹੈ।
- ਰਾਗ ਮਾਲਗੁੰਜੀ, ਖਮਾਜ, ਬਾਗੇਸ਼੍ਰੀ, ਰਾਗੇਸ਼੍ਵਰੀ ਅਤੇ ਜੈਜੈਵੰਤੀ ਰਾਗਾਂ ਦਾ ਮਿਸ਼੍ਰਣ ਹੈ।
- ਰਾਗ ਮਾਲਗੁੰਜੀ 'ਚ ਅਰੋਹ ਵਿੱਚ ਸ਼ੁੱਧ ਗੰਧਾਰ ਤੇ ਅਵਰੋਹ ਵਿੱਚ ਕੋਮਲ ਗੰਧਾਰ ਲਗਾਇਆ ਜਾਂਦਾ ਹੈ।
- ਰਾਗ ਮਾਲਗੁੰਜੀ ਦਾ ਵਿਸਤਾਰ ਤਿੰਨਾ ਸਪ੍ਤ੍ਕਾਂ'ਚ ਕੀਤਾ ਜਾ ਸਕਦਾ ਹੈ।
- ਇਸ ਰਾਗ ਦੇ ਅਰੋਹ 'ਚ ਪੰਚਮ (ਪ) ਵਰਜਤ ਹੈ।
- ਰਾਗ ਮਾਲਗੁੰਜੀ ਬਾਗੇਸ਼੍ਰੀ ਨਾਲ ਬਹੁਤ ਹੀ ਮਿਲਦਾ ਜੁਲਦਾ ਹੈ ਲੇਕਿਨ ਅਰੋਹ ਵਿੱਚ ਸ਼ੁੱਧ ਗੰਧਾਰ(ਗ) ਦਾ ਪ੍ਰਯੋਗ ਇਸਨੂੰ ਬਾਗੇਸ਼੍ਰੀ ਤੋਂ ਅਲਗ ਕਰ ਦੇਂਦਾ ਹੈ। ਮਾਲਗੁੰਜੀ 'ਚ ਰਾਗ ਖਮਾਜ ਦੇ ਵੀ ਕੁੱਛ ਤੱਤ ਹਨ।
- ਇਹ ਰਾਗ ਆਮ ਤੌਰ ਤੇ ਰਾਤ ਦੇ ਤੀਜੇ ਪਹਿਰ 'ਚ ਗਾਇਆ-ਵਜਾਇਆ ਜਾਂਦਾ ਹੈ ਪਰ ਕਈ ਲੋਕ ਇਸ ਦਾ ਸਮਾਂ ਸਵੇਰੇ 9 ਵਜੇ ਤੋਂ ਦੋਪਹਿਰ 12 ਵਜੇ ਤਕ ਦਾ ਵੀ ਮੰਨਦੇ ਹਨ।
ਰਾਗ ਮਾਲਗੁੰਜੀ 'ਚ ਕੁੱਛ ਹਿੰਦੀ ਫ਼ਿਲਮੀ ਗੀਤ
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
---|---|---|---|
ਬਲ੍ਮਵਾ ਬੋਲੋ ਨਾ | ਏਸ.ਮੋਹਿੰਦਰ/
ਮਜਰੂਹ ਸੁਲਤਾਨਪੁਰੀ |
ਲਤਾ ਮੰਗੇਸ਼ਕਰ | ਪਿਕਨਿਕ/
1966 |
ਘਰ ਆ ਜਾ ਘਿਰ ਆਈ ਬਦਰਿਯਾ ਸੰਵਾਰਿਆ | ਆਰ.ਡੀ.ਬਰਮਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਛੋਟੇ ਨਵਾਬ/1961 |
ਜੀਵਨ ਸੇ ਭਰੀ ਤੇਰੀ ਆੰਖੇੰ | ਕਲਿਆਣ ਜੀ ਆਨੰਦ ਜੀ/ਇੰਦੀਵਰ | ਕਿਸ਼ੋਰ ਕੁਮਾਰ | ਸਫਰ/1970 |
ਨਾ,ਜੀਆ ਲਾਗੇ ਨਾ ਤੇਰੇ ਬਿਨਾ ਮੇਰਾ ਕਹੀੰ ਜੀਆ ਲਾਗੇ ਨਾ | ਸਲਿਲ ਚੌਧਰੀ/
ਯੋਗੇਸ਼ |
ਲਤਾ ਮੰਗੇਸ਼ਕਰ | ਆਨੰਦ/1970 |
ਬਾਜੇ ਬਾਜੇ ਬਾਜੇ ਰੇ ਕਹੀੰ ਬਾਂਸੁਰਿਯਾ | ਕਿਸ਼ੋਰ ਕੁਮਾਰ/
ਸ਼ੈਲੇਂਦਰ |
ਕਿਸ਼ੋਰ ਕੁਮਾਰ | ਸੁਹਾਨਾ ਗੀਤ/
1960 ਫਿਲਮ ਰਿਲੀਜ਼ ਨਹੀ ਹੋਈ |
ਨੈਣ ਸੋ ਨੈਣਨਹੀਂ ਮਿਲਾਓ | ਵਸੰਤ ਦੇਸਾਈ/
ਭਰਤ ਵਿਆਸ |
ਹੇਮੰਤ ਕੁਮਾਰ/ਲਤਾ ਮੰਗੇਸ਼ਕਰ | ਝਨਕ ਝਨਕ ਪਾਯਲ ਬਾਜੇ/
1955 |
ਉਨਕੋ ਯਹ ਸ਼ਿਕਾਇਤ ਹੈ ਕਿ ਹਮ ਕੁੱਛ ਨਹੀਂ ਕਹਤੇ | ਮਦਨ ਮੋਹਨ/ਰਾਜੇਂਦਰ ਕ੍ਰਿਸ਼ਨ | ਲਤਾ ਮੰਗੇਸ਼ਕਰ | ਅਦਾਲਤ/1958 |