ਮਿਖ਼ਾਇਲ ਨਈਮੀ ( ਅਰਬੀ : ميخائيل نعيمة; ਅੰਗਰੇਜ਼ੀ ਕਲਮੀ ਨਾਮ: ਮਿਖ਼ਾਇਲ ਨਈਮੀ; ਅਮਰੀਕੀ ਕਾਨੂੰਨੀ ਨਾਮ: ਮਾਈਕਲ ਜੋਸਫ਼ ਨਈਮੀ) ( Baskinta, ਲੈਬਨਾਨ 1889- ਬੈਰੂਤ, 1988) ਆਪਣੀਆਂ ਰੂਹਾਨੀ ਲਿਖਤਾਂ ਲਈ, ਖ਼ਾਸਕਰ "ਮੀਰਦਾਦ ਦੀ ਪੁਸਤਕ" ਲਈ ਪ੍ਰਸਿੱਧ ਇੱਕ ਲੈਬਨਾਨੀ ਲੇਖਕ ਸੀ। ਉਹ ਆਧੁਨਿਕ ਅਰਬੀ ਵਿਦਵਾਨਾਂ ਦੀਆਂ ਸਭ ਤੋਂ ਮਹੱਤਵਪੂਰਣ ਸ਼ਖਸੀਅਤਾਂ ਅਤੇ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਣ ਅਧਿਆਤਮਕ ਲੇਖਕਾਂ ਵਿੱਚੋਂ ਇੱਕ ਵਜੋਂ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ।

ਮਿਖ਼ਾਇਲ ਨਈਮੀ
ਜਨਮ(1889-10-17)17 ਅਕਤੂਬਰ 1889
Baskinta, Metn, Mount Lebanon Mutasarrifate, Ottoman Syria
ਮੌਤ 28 ਫਰਵਰੀ 1988(1988-02-28) (ਉਮਰ 98)
ਬੇਰੂਤ, ਲੈਬਨਾਨ
ਕਿੱਤਾauthor
ਰਾਸ਼ਟਰੀਅਤਾਲੇਬਨਾਨੀ ਅਤੇ ਅਮਰੀਕੀ
ਸ਼ੈਲੀਕਾਵਿ
ਸਾਹਿਤਕ ਲਹਿਰMahjar, ਨਿਊ ਯਾਰਕ ਪੈੱਨ ਲੀਗ
ਪ੍ਰਮੁੱਖ ਕੰਮਮੀਰਦਾਦ ਦੀ ਪੁਸਤਕ (ਅੰਗਰੇਜ਼ੀ 1948, ਅਰਬੀ ਅਨੁਵਾਦ 1962)

ਇੱਕ ਕਵੀ, ਨਾਵਲਕਾਰ ਅਤੇ ਦਾਰਸ਼ਨਿਕ, ਨਈਮੀ ਨੇ ਖ਼ਲੀਲ ਜਿਬਰਾਨ, ਅਬਦ-ਅਲ-ਮਸੀਹ ਹਦਦ ਅਤੇ ਨਸੀਬ ਅਰਿਦਾ ਦੇ ਨਾਲ, ਪੈਨ ਲੀਗ ਵਜੋਂ ਜਾਣੀ ਜਾਂਦੀ ਨਿਊ ਯਾਰਕ ਸਾਹਿਤ ਸਭਾ ਦੀ ਸਥਾਪਨਾ ਕੀਤੀ।

ਜੀਵਨੀ ਸੋਧੋ

ਨਈਮੀ ਨੇ ਆਪਣੀ ਸੈਕੰਡਰੀ ਸਿੱਖਿਆ ਬਾਸਕਿੰਟਾ ਸਕੂਲ ਵਿੱਚ ਪੂਰੀ ਕੀਤੀ, ਉਸਨੇ ਨਾਜ਼ਾਰਥ ਦੀ ਰਸ਼ੀਅਨ ਟੀਚਰਜ਼ ਇੰਸਟੀਚਿਊਟ ਅਤੇ ਪੋਲਤਾਵਾ, ਯੂਕ੍ਰੇਨ ਵਿੱਚ ਥੀਓਲੌਜੀਕਲ ਸੈਮੀਨਰੀ ਵਿੱਚ ਪੜ੍ਹਾਈ ਕੀਤੀ। ਉਹ 1911 ਵਿਚ, ਆਪਣੇ ਦੋ ਵੱਡੇ ਭਰਾਵਾਂ ਕੋਲ, ਸੰਯੁਕਤ ਰਾਜ ਅਮਰੀਕਾ ਚਲਾ ਗਿਆ, ਜਿੱਥੇ ਵੱਲਾ ਵੱਲਾ, ਵਾਸਿੰਗਟਨ ਵਿੱਚ ਉਨ੍ਹਾਂ ਦੀ ਫਰਨੀਚਰ ਦੀ ਦੁਕਾਨ ਸੀ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਪੜ੍ਹਨ ਲਈ ਸੀਏਟਲ ਚਲਾ ਗਿਆ ਅਤੇ ਉਥੋਂ ਕਾਨੂੰਨ ਅਤੇ ਉਦਾਰਵਾਦੀ ਕਲਾਵਾਂ ਵਿਚ ਡਿਗਰੀਆਂ ਹਾਸਲ ਕੀਤੀਆਂ। 1916 ਵਿਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਨਿਊ ਯਾਰਕ ਸਿਟੀ ਚਲਾ ਗਿਆ, ਅਤੇ 1918 ਵਿਚ ਉਸ ਨੂੰ ਯੂਐਸ ਆਰਮੀ ਵਿਚ ਭਰਤੀ ਕਰ ਲਿਆ ਗਿਆ।

ਯੁੱਧ ਤੋਂ ਬਾਅਦ, ਨਈਮੀ ਕੁਝ ਸਮੇਂ ਲਈ ਵੱਲਾ ਵੱਲਾ ਵਿੱਚ ਵਾਪਸ ਪਰਤ ਆਇਆ, ਜਿਥੇ ਉਸਨੇ 1919 ਵਿਚ ਲੇਖਕ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ। ਉਸਨੇ ਰੂਸੀ, ਅਰਬੀ ਅਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਲਿਖੀਆਂ। [1] ਫਿਰ ਉਹ ਵਾਪਸ ਨਿਊ ਯਾਰਕ ਚਲਾ ਗਿਆ, ਜਿੱਥੇ ਉਹ ਖ਼ਲੀਲ ਜਿਬਰਾਨ ਅਤੇ ਅੱਠ ਹੋਰ ਲੇਖਕਾਂ ਨਾਲ ਮਿਲ ਕੇ ਅਰਬੀ ਸਾਹਿਤ ਦੇ ਪੁਨਰ ਜਨਮ ਲਈ ਇੱਕ ਸੰਸਥਾ, ਨਿਊ ਯਾਰਕ ਪੈੱਨ ਲੀਗ ਬਣਾਉਣ ਲਈ ਸਰਗਰਮ ਹੋ ਗਿਆ। ਜਿਬਰਾਨ ਇਸ ਦਾ ਪ੍ਰਧਾਨ ਅਤੇ ਨਈਮੀ ਇਸ ਦਾ ਸੈਕਟਰੀ ਸੀ। 21 ਸਾਲ ਸੰਯੁਕਤ ਰਾਜ ਅਮਰੀਕਾ ਵਿਚ ਰਹਿਣ ਉਪਰੰਤ ਨਈਮੀ 1932 ਵਿੱਚ ਬਾਸਕਿੰਟਾ ਵਾਪਸ ਪਰਤ ਗਿਆ, ਜਿਥੇ ਉਹ ਆਪਣੀ ਬਾਕੀ ਸਾਰੀ ਉਮਰ ਰਿਹਾ। 28 ਫਰਵਰੀ, 1988 ਨੂੰ ਬੇਰੂਤ ਵਿੱਚ 98 ਸਾਲ ਦੀ ਉਮਰ ਵਿੱਚ ਨਮੂਨੀਆ ਨਾਲ ਉਸ ਦੀ ਮੌਤ ਹੋ ਗਈ।

ਓਸ਼ੋ ਨੇ ਮੀਰਦਾਦ ਦੀ ਪੁਸਤਕ ਬਾਰੇ ਇਹ ਕਿਹਾ ਸੀ: "ਦੁਨੀਆਂ ਵਿਚ ਲੱਖਾਂ ਕਿਤਾਬਾਂ ਹਨ ਪਰ ਮਿਰਦਾਦ ਕਿਸੇ ਵੀ ਹੋਰ ਪੁਸਤਕ ਤੋਂ ਕਿਤੇ ਬੁਲੰਦ ਹੈ"।

ਚੋਣਵੀਆਂ ਰਚਨਾਵਾਂ ਸੋਧੋ

ਅਰਬੀ ਰਚਨਾਵਾਂ ਸੋਧੋ

ਕਵਿਤਾ ਸੋਧੋ

  • ਹੈਮਜ਼ ਅਲ-ਜੁਫ਼ੁਨ, 1928.

ਨਾਟਕ ਸੋਧੋ

  • ਅਲ-ਆਬ-ਵਾ-ਲ-ਬਨੁਨ, 1918.

ਛੋਟੀਆਂ ਕਹਾਣੀਆਂ ਸੋਧੋ

  • ਕਾਨ ਮੀ ਕਾਨ, 1932;
  • ਅਕਬੀਰ, 1953;
  • ਅਬੂ ਬਾਤਾ, 1957.

ਨਾਵਲ ਸੋਧੋ

  • ਮੁਧੱਕਕੀਰਤ ਅਲ-ਅਰਾਕਸ, 1948 (ਲੇਖਕ ਦਾ ਆਪ ਕੀਤਾ ਅੰਗ੍ਰੇਜ਼ੀ ਅਨੁਵਾਦ The Memoirs of a Vagrant Soul; or, the Pitted Face, 1952).

ਆਤਮਕਥਾ ਸੋਧੋ

  • ਸਬਾ ਉਨ: ਹਿਕਾਇਤ ਉਮਰ, 1959-1960.

ਆਲੋਚਨਾ ਅਤੇ ਜੀਵਨੀ ਸੋਧੋ

  • ਅਲ-ਜਿਬਰਾਲ, 1923;
  • ਜਿਬਰਾਂ ਖ਼ਲੀਲ ਜਿਬਰਾਂ, 1936 ((ਲੇਖਕ ਦਾ ਆਪ ਕੀਤਾ ਅੰਗ੍ਰੇਜ਼ੀ ਅਨੁਵਾਦ Kahlil Gibran: A Biography,1950).

ਅੰਗਰੇਜ਼ੀ ਰਚਨਾਵਾਂ ਸੋਧੋ

  • ਦ ਬੁੱਕ ਆਫ ਮਿਰਦਾਦ, ਬੇਰੂਤ, 1948

ਹਵਾਲੇ ਸੋਧੋ

  1. Ostle, R. C. (1992). Badawi, Muhammad (ed.). Modern Arabic Literature. Cambridge University Press. p. 100.