ਬੇਰੂਤ
ਲੇਬਨਾਨ ਦੀ ਰਾਜਧਾਨੀ ਅਤੇ ਸਭਤੋਂ ਵੱਡਾ ਸ਼ਹਿਰ
ਬੈਰੂਤ (Arabic: بيروت, ਯੂਨਾਨੀ: Βηρυττός, ਲਾਤੀਨੀ: Berytus, ਅਰਾਮਾਈ: Birot בירות, ਫ਼ਰਾਂਸੀਸੀ: Beyrouth) ਲਿਬਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਕਿਉਂਕਿ ਹਾਲ ਵਿੱਚ ਕੋਈ ਵੀ ਮਰਦਮਸ਼ੁਮਾਰੀ ਨਹੀਂ ਹੋਈ ਹੈ, ਅਬਾਦੀ ਦਾ ਸਹੀ ਪਤਾ ਨਹੀਂ ਹੈ; 2007 ਦੇ ਅੰਦਾਜ਼ੇ 10 ਲੱਖ ਤੋਂ 20 ਲੱਖ ਤੋਂ ਥੋੜ੍ਹੇ ਘੱਟ ਤੱਕ ਬਦਲਦੇ ਹਨ। ਇਹ ਲਿਬਨਾਨ ਦੇ ਭੂ-ਮੱਧ ਸਾਗਰ ਉਤਲੇ ਤਟ ਦੇ ਮੱਧ-ਬਿੰਦੂ ਉੱਤੇ ਇੱਕ ਪਠਾਰ ਉੱਤੇ ਸਥਿਤ ਹੈ ਅਤੇ ਇਹ ਦੇਸ਼ ਦੀ ਸਭ ਤੋਂ ਵੱਡਾ ਅਤੇ ਪ੍ਰਮੁੱਖ ਬੰਦਰਗਾਹ ਹੈ। ਬੈਰੂਤ ਮਹਾਂਨਗਰੀ ਖੇਤਰ ਵਿੱਚ ਬੈਰੂਤ ਸ਼ਹਿਰ ਅਤੇ ਉਸ ਦੇ ਉਪ-ਨਗਰ ਸ਼ਾਮਲ ਹਨ। ਇਸ ਮਹਾਂਨਗਰ ਦਾ ਪਹਿਲਾ ਜ਼ਿਕਰ ਪੁਰਾਤਨ ਮਿਸਰੀ ਤੇਲ ਅਲ ਅਮਰਨਾ ਦੀਆਂ ਚਿੱਠੀਆਂ ਵਿੱਚ ਹੋਇਆ ਜੋ 15ਵੀਂ ਸਦੀ ਈਸਾ ਪੂਰਵ ਦੀਆਂ ਹਨ। ਉਸ ਤੋਂ ਬਾਅਦ ਇਹ ਸ਼ਹਿਰ ਹਮੇਸ਼ਾ ਹੀ ਅਬਾਦ ਰਿਹਾ।
ਬੇਰੂਤ | |
---|---|
• ਗਰਮੀਆਂ (ਡੀਐਸਟੀ) | +3 |
ਵੈੱਬਸਾਈਟ | ਬੈਰੂਤ ਦਾ ਸ਼ਹਿਰ |
ਹਵਾਲੇ
ਸੋਧੋ- ↑ UNdata | record view | City population by sex, city and city type. Data.un.org (2012-07-23). Retrieved on 2012-12-18.