ਮਿਗੂਏਲ ਐਂਜਲ ਅਸਤੂਰੀਅਸ

ਮਿਗੂਏਲ ਐਂਜਲ ਅਸਤੂਰੀਅਸ ਰੋਜਾਲੇਸ (19 ਅਕਤੂਬਰ, 1899 – 9 ਜੂਨ 1974)  ਇੱਕ ਨੋਬਲ ਪੁਰਸਕਾਰ ਜੇਤੂ ਗੁਆਤੇਮਾਲਾ ਕਵੀ-ਡਿਪਲੋਮੈਟ, ਨਾਵਲਕਾਰ, ਨਾਟਕਕਾਰ ਅਤੇ ਪੱਤਰਕਾਰ ਸੀ।ਅਸਤੂਰੀਅਸ ਨੇ ਲਾਤੀਨੀ ਅਮਰੀਕੀ ਸਾਹਿਤ ਦੇ ਯੋਗਦਾਨ ਦੀ ਪੱਛਮੀ ਸੱਭਿਆਚਾਰ ਦੀ ਮੁੱਖ ਧਾਰਾ ਵਿੱਚ ਸਥਾਪਨਾ ਵਿੱਚ ਮਦਦ ਕੀਤੀ, ਅਤੇ ਇਸਦੇ ਨਾਲ ਹੀ ਸਵਦੇਸ਼ੀ ਸੱਭਿਆਚਾਰਾਂ, ਖ਼ਾਸ ਕਰਕੇ ਉਹਨਾਂ ਦੇ ਸਥਾਨਕ ਗੁਆਟੇਮਾਲਾ ਦੇ ਸੱਭਿਆਚਾਰਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ। 

ਮਿਗੂਏਲ ਐਂਜਲ ਅਸਤੂਰੀਅਸ
ਜਨਮਮਿਗੂਏਲ ਐਂਜਲ ਅਸਤੂਰੀਅਸ ਰੋਜਾਲੇਸ
(1899-10-19)ਅਕਤੂਬਰ 19, 1899
ਗੁਆਤੇਮਾਲਾ ਸ਼ਹਿਰ, ਗੁਆਤੇਮਾਲਾ
ਮੌਤਜੂਨ 9, 1974(1974-06-09) (ਉਮਰ 74)
ਮੈਡਰਿਡ, ਸਪੇਨ
ਕਿੱਤਾਕਵੀ-ਡਿਪਲੋਮੈਟ, ਨਾਵਲਕਾਰ, ਨਾਟਕਕਾਰ, ਪੱਤਰਕਾਰ
ਰਾਸ਼ਟਰੀਅਤਾਗੁਆਤੇਮਾਲੀ
ਸ਼ੈਲੀਪੜਯਥਾਰਥਵਾਦ, ਡਿਕਟੇਟਰ ਨਾਵਲl
ਪ੍ਰਮੁੱਖ ਕੰਮEl Señor Presidente, Men of Maize
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1967

ਅਸਤੂਰੀਅਸ ਗੁਆਟੇਮਾਲਾ ਵਿੱਚ ਪੈਦਾ ਅਤੇ ਵੱਡਾ ਹੋਇਆ ਸੀ, ਹਾਲਾਂਕਿ ਉਹ ਆਪਣੇ ਬਾਲਗ ਜੀਵਨ ਦਾ ਮਹੱਤਵਪੂਰਨ ਹਿੱਸਾ ਵਿਦੇਸ਼ ਵਿੱਚ ਰਹਿੰਦਾ ਰਿਹਾ। ਉਹ ਪਹਿਲਾਂ 1920 ਦੇ ਦਹਾਕੇ ਵਿੱਚ ਪੈਰਿਸ ਵਿੱਚ ਰਿਹਾ ਜਿੱਥੇ ਉਹਨਾਂ ਨੇ ਐਟਨੋਲੋਜੀ ਦਾ ਅਧਿਐਨ ਕੀਤਾ। ਕੁਝ ਵਿਦਵਾਨ ਉਸ ਨੂੰ ਪਹਿਲੀ ਲੈਤਿਨ ਅਮਰੀਕੀ ਨਾਵਲਕਾਰ ਵਜੋਂ ਦੇਖਦੇ ਹਨ ਜਿਸਨੇ ਇਹ ਦਰਸਾਇਆ ਕਿ ਕਿਵੇਂ ਮਾਨਵ ਸ਼ਾਸਤਰ ਅਤੇ ਭਾਸ਼ਾ ਵਿਗਿਆਨ ਦਾ ਅਧਿਐਨ ਸਾਹਿਤ ਰਚਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ।[1] ਪੈਰਿਸ ਵਿੱਚ ਅਸਤੂਰੀਅਸ ਪੜਯਥਾਰਥਵਾਦੀ ਅੰਦੋਲਨ ਨਾਲ ਵੀ ਜੁੜ ਗਿਆ ਸੀ ਅਤੇ ਉਸ ਨੂੰ ਲਾਤੀਨੀ ਅਮਰੀਕੀ ਸਾਹਿਤ ਵਿੱਚ ਆਧੁਨਿਕਤਾਵਾਦੀ ਸਟਾਈਲ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਲਿਆਉਣ ਦਾ ਸਿਹਰਾ ਜਾਂਦਾ ਹੈ। ਇਸ ਤਰੀਕੇ ਨਾਲ, ਉਹ 1960ਵਿਆਂ ਅਤੇ 1970 ਦੇ ਦਹਾਕੇ ਦੇ ਲਾਤੀਨੀ ਅਮਰੀਕੀ ਬੂਮ ਦਾ ਮਹੱਤਵਪੂਰਨ ਅਗਵਾਨੂ ਹੈ। 

ਅਸਤੂਰੀਅਸ ਦੇ ਸਭ ਤੋਂ ਮਸ਼ਹੂਰ ਨਾਵਲਾਂ ਵਿਚੋਂ ਇੱਕ ਏਲ ਸਿਨੋਰ ਪ੍ਰੈਜ਼ੀਡੈਂਟ (El Señor Presidente), ਇੱਕ ਬੇਰਹਿਮ ਤਾਨਾਸ਼ਾਹ ਦੇ ਜੀਵਨ ਨੂੰ ਬਿਆਨ ਕਰਦਾ ਹੈ। ਅਸਤੂਰੀਅਸ ਨੇ ਤਾਨਾਸ਼ਾਹੀ ਸ਼ਾਸਨ ਦਾ ਬਹੁਤ ਹੀ ਵਿਰੋਧ ਕੀਤਾ ਜਿਸ ਕਰਕੇ ਉਸ ਨੇ ਬਾਅਦ ਵਾਲੇ ਜੀਵਨ ਦਾ ਬਹੁਤਾ ਸਮਾਂ ਦੱਖਣੀ ਅਮਰੀਕਾ ਅਤੇ ਯੂਰਪ ਵਿੱਚ ਜਲਾਵਤਨ ਦੇ ਤੌਰ 'ਤੇ ਬਿਤਾਇਆ। ਉਹ ਕਿਤਾਬ ਜਿਸ ਨੂੰ ਬਹੁਤ ਵਾਰ ਉਸ ਦੇ ਸ਼ਾਹਕਾਰ ਕਿਹਾ ਜਾਂਦਾ ਹੈ, Hombres de maíz (ਮੱਕੀ ਦੇ ਆਦਮੀ), ਮਾਇਆ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦੇ ਪੱਖ ਵਿੱਚ ਲਿਖਿਆ ਗਿਆ ਹੈ। ਅਸਤੂਰੀਅਸ ਨੇ ਆਪਣੀ ਸਿਆਸੀ ਦ੍ਰਿੜਤਾ ਦੇ ਨਾਲ ਮਾਇਆ ਵਿਸ਼ਵਾਸਾਂ ਦੇ ਵਿਆਪਕ ਗਿਆਨ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਵਚਨਬੱਧਤਾ ਅਤੇ ਇਕਜੁਟਤਾ ਦੇ ਜੀਵਨ ਵਜੋਂ ਰੂਪਬੱਧ ਕੀਤਾ। ਉਸ ਦੇ ਕੰਮ ਨੂੰ ਅਕਸਰ ਗੁਆਤੇਮਾਲਾ ਦੇ ਲੋਕਾਂ ਦੀਆਂ ਸਮਾਜਿਕ ਅਤੇ ਨੈਤਿਕ ਇੱਛਾਵਾਂ ਨਾਲ ਇਕਰੂਪ ਮੰਨਿਆ ਜਾਂਦਾ ਹੈ।  

ਕਈ ਦਹਾਕਿਆਂ ਦੇ ਜਲਾਵਤਨੀ ਅਤੇ ਹਾਸ਼ੀਏ ਤੇ ਸੁੱਟੇ ਰਹਿਣ ਤੋਂ ਬਾਅਦ, ਅਸਤੂਰੀਅਸ ਨੂੰ ਆਖਰਕਾਰ 1960 ਵਿਆਂ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੋਈ। 1966 ਵਿੱਚ, ਉਸਨੇ ਸੋਵੀਅਤ ਯੂਨੀਅਨ ਦਾ ਲੈਨਿਨ ਅਮਨ ਪੁਰਸਕਾਰ ਜਿੱਤਿਆ। ਅਗਲੇ ਸਾਲ ਉਸਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਸਨਮਾਨ ਨੂੰ ਹਾਸਲ ਕਰਨ ਵਾਲਾ ਉਹ ਦੂਜਾ ਲਾਤੀਨੀ ਅਮਰੀਕੀ ਲੇਖਕ ਬਣ ਗਿਆ (ਗੈਬਰੀਲਾ ਮਿਸਤਰਾਲ ਨੇ 1945 ਵਿੱਚ ਇਸ ਨੂੰ ਹਾਸਲ ਕੀਤਾਸੀ)। ਅਸਤੂਰੀਅਸ ਨੇ ਆਪਣੇ ਆਖ਼ਰੀ ਸਾਲ ਮੈਡਰਿਡ ਵਿੱਚ ਬਿਤਾਏ, ਜਿੱਥੇ ਉਸ ਦੀ 74 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਨੂੰ ਪੈਰਿਸ ਵਿੱਚ ਪੇਰੇ ਲੈਕੇਸ ਕਬਰਸਤਾਨ ਵਿੱਚ ਦਫ਼ਨਾਇਆ ਗਿਆ। 

ਜੀਵਨੀ

ਸੋਧੋ

ਮੁਢਲੇ ਜੀਵਨ ਅਤੇ ਸਿੱਖਿਆ

ਸੋਧੋ
 
ਗੁਆਟੇਮਾਲਾ ਦਾ ਨਕਸ਼ਾ

ਮਿਗੈਲ ਐਂਜਲ ਅਸਤੂਰੀਅਸ ਦਾ ਜਨਮ ਗੁਆਟੇਮਾਲਾ ਸਿਟੀ ਵਿੱਚ 19 ਅਕਤੂਬਰ 1899 ਨੂੰ ਹੋਇਆ ਸੀ। ਉਹ ਇੱਕ ਵਕੀਲ ਅਤੇ ਜੱਜ ਅਰਨੇਸਟੋ ਅਸਟੁਰਸੀਅਸ ਗਿਰੋਨ, ਅਤੇ ਇੱਕ ਸਕੂਲ ਅਧਿਆਪਕ ਮਾਰੀਆ ਰੋਸੈਲਸ ਅਤੂਰੀਅਸ ਦਾ ਪਹਿਲਾ ਬੱਚਾ ਸੀ।[2] ਦੋ ਸਾਲ ਬਾਅਦ, ਉਸ ਦੇ ਭਰਾ ਮਾਰਕੋ ਐਂਟੋਨੀਓ ਦਾ ਜਨਮ ਹੋਇਆ। ਅਸਤੂਰੀਅਸ ਦੇ ਮਾਪੇ ਸਪੈਨਿਸ਼ ਮੂਲ ਦੇ ਸਨ, ਅਤੇ ਚੰਗੇ ਜਾਣੇ ਪਛਾਣੇ ਸਨ: ਉਸ ਦਾ ਪਿਤਾ 1660 ਦੇ ਦਹਾਕੇ ਵਿੱਚ ਗੁਆਟੇਮਾਲਾ ਵਿੱਚ ਆ ਕੇ ਵੱਸਣ ਵਾਲੇ ਆਪਣੇ ਪਰਿਵਾਰ ਤੱਕ ਆਪਣੀਆਂ ਜੜ੍ਹਾਂ ਲੱਭ ਸਕਿਆ ਸੀ; ਉਸ ਦੀ ਮਾਤਾ, ਜਿਸਦਾ ਪਿੱਛਾ ਜਿਆਦਾ ਮਿਕਸ ਸੀ, ਇੱਕ ਕਰਨਲ ਦੀ ਧੀ ਸੀ। 1905 ਵਿਚ, ਜਦੋਂ ਲੇਖਕ ਛੇ ਸਾਲ ਦਾ ਸੀ, ਤਾਂ ਅਸਤੂਰੀਅਸ ਦਾ ਪਰਿਵਾਰ ਅਸਤੂਰੀਅਸ ਦੇ ਦਾਦਾ-ਦਾਦੀ ਦੇ ਘਰ ਚਲੇ ਗਏ ਜਿੱਥੇ ਉਹ ਜ਼ਿਆਦਾ ਆਰਾਮਦਾਇਕ ਜੀਵਨ ਬਤੀਤ ਕਰਦੇ ਸਨ।[3]

ਸਿਆਸੀ ਕੈਰੀਅਰ 

ਸੋਧੋ
 
Asturias in in the 1920s.
 
Asturias in his college years.

ਗੁਆਟੇਮਾਲਾ ਵਿਚ,ਅਸਤੂਰੀਅਸ ਨੇ ਆਪਣੇ ਦੇਸ਼ ਦੀ ਕੂਟਨੀਤਕ ਕੋਰ ਵਿੱਚ ਸੇਵਾ ਕਰਨ ਤੋਂ ਪਹਿਲਾਂ ਇੱਕ ਪੱਤਰਕਾਰ ਵਜੋਂ ਕੰਮ ਕੀਤਾ। ਉਸਨੇ ਇੱਕ ਰੇਡੀਓ ਮੈਗਜ਼ੀਨ ਦੀ ਸਥਾਪਨਾ ਕੀਤੀ ਅਤੇ ਸੰਪਾਦਿਤ ਕੀਤਾ ਜਿਸਦਾ ਨਾਂ ਸੀ ਐਲ ਡਾਇਰੀਓ ਡੈਲ ਏਅਰ। ਉਸਨੇ ਇਸ ਸਮੇਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਪਹਿਲੀ ਕਿਤਾਬ ਉਸ ਦੇ ਸੋਨੈਟਾਂ ਦੀ ਸੀ, ਜੋ 1936 ਵਿੱਚ ਪ੍ਰਕਾਸ਼ਿਤ ਹੋਈ ਸੀ।

1942 ਵਿਚ, ਉਹ ਕਾਂਗਰਸ ਲਈ ਚੁਣਿਆ ਗਿਆ ਸੀ। [4] 1946 ਵਿੱਚ, ਅਸਤੂਰੀਅਸ ਨੇ ਕੂਟਨੀਤਕ ਕੈਰੀਅਰ ਸ਼ੁਰੂ ਕੀਤਾ, ਸੈਂਟਰਲ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਸੇਵਾ ਕਰਦੇ ਹੋਏ ਲਿਖਣਾ ਵੀ ਜਾਰੀ ਰਿਹਾ। ਅਸਤੂਰੀਅਸ ਨੇ 1947 ਵਿੱਚ ਬੂਈਨੋਸ ਏਰਿਸ ਵਿੱਚ ਅਤੇ 1952 ਵਿੱਚ ਪੈਰਿਸ ਵਿੱਚ ਕੂਟਨੀਤਕ ਅਹੁਦਿਆਂ ਤੇ ਕੰਮ ਕੀਤਾ। [5]

  1. Royano Gutiérrez, 1993
  2. Callan, p.11
  3. Martin 2000, pp. 481–483
  4. Pilón de Pachecho 1968, p. 16
  5. Hill 1972, p. 177