ਮਿਥੁਨ ਪੰਜਾਬੀ ਲੇਖਕ ਰਾਜਿੰਦਰ ਸਿੰਘ ਬੇਦੀ ਦੀ ਉਰਦੂ ਕਹਾਣੀ ਹੈ। ਜਦੋਂ ਉਸ ਦੀ ਇਹ ਕਹਾਣੀ ਛਪੀ ਤਾਂ ਇਸ ਤੇ ਕੁਝ ਆਲੋਚਕਾਂ ਨੇ ਲਚਰ ਹੋਣ ਦੇ ਇਲਜ਼ਾਮ ਲਾਏ ਸਨ।

ਕਥਾ ਸਾਰ

ਸੋਧੋ

ਕੀਰਤੀ ਇੱਕ ਆਰਟਿਸਟ ਦੀ ਧੀ ਹੈ ਜਿਸਦੀਆਂ ਬਣਾਈਆਂ ਕਲਾ-ਕਿਰਤਾਂ ਨੂੰ ਮਗਨਲਾਲ ਕੌਡੀਆਂ ਦੇ ਭਾਅ ਖ਼ਰੀਦਦਾ ਹੈ ਅਤੇ ਅੱਗੋਂ ਹਜਾਰਾਂ ਰੁਪਏ ਵਿੱਚ ਵੇਚ ਦਿੰਦਾ ਹੈ। ਕੀਰਤੀ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ, ਤਾਂ ਉਸਨੂੰ ਆਪ੍ਰੇਸ਼ਨ ਲਈ ਪੈਸਿਆਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਪਰ ਇਸ ਵਕ਼ਤ ਵੀ ਮਗਨਲਾਲ ਆਪਣੇ ਲਾਲਚੀ ਵਿਹਾਰ ਤੋਂ ਬਾਜ਼ ਨਹੀਂ ਆਉਂਦਾ ਅਤੇ ਉਹ ਬਹੁਮੁੱਲੀ ਮੂਰਤੀ ਦੇ ਸਿਰਫ਼ ਦਸ ਰੁਪਏ ਦਿੰਦਾ ਹੈ। ਮਗਨਲਾਲ ਕੀਰਤੀ ਨੂੰ ਕਾਮੁਕ ਮੂਰਤੀਆਂ ਬਣਾਉਣ ਲਈ ਉਕਸਾਉਂਦਾ ਹੈ ਅਤੇ ਕੀਰਤੀ ਉਸ ਨਾਲ਼ ਵਾਅਦਾ ਕਰਕੇ ਚਲੀ ਜਾਂਦੀ ਹੈ। ਇਸ ਦੌਰਾਨ ਕੀਰਤੀ ਦੀ ਮਾਂ ਮਰ ਜਾਂਦੀ ਹੈ। ਕੀਰਤੀ ਜਦੋਂ ਅਗਲੀ ਮਰਤਬਾ ਮਿਥੁਨ ਲੈ ਕੇ ਆਉਂਦੀ ਹੈ ਤਾਂ ਉਸ ਤੋਂ ਹਜ਼ਾਰ ਰੁਪਏ ਦੀ ਮੰਗ ਕਰਦੀ ਹੈ ਜਿਸ ਉੱਤੇ ਤਕਰਾਰ ਹੁੰਦੀ ਹੈ...ਮਗਨ ਜਦੋਂ ਮਿਥੁਨ ਨੂੰ ਵੇਖਦਾ ਹੈ ਤਾਂ ਇਸ ਵਿੱਚ ਬਣੀ ਹੋਈ ਔਰਤ ਦੇ ਪਰਦੇ ਵਿੱਚ ਕੀਰਤੀ ਨੂੰ ਵੇਖ ਲੈਂਦਾ ਹੈ। ਮਰਦ ਵੀ ਮਗਨ ਨੂੰ ਕਿਤੇ ਦੇਖਿਆ ਲਗਦਾ ਹੈ। ਫੇਰ ਉਹ ਅਚਾਨਕ ਅੱਭੜਵਾਹਾ ਪੁੱਛਦਾ ਹੈ, "ਤੂੰ...ਤੂੰ...ਸਰਾਜ ਨਾਲ ਬਾਹਰ ਗਈ ਸੀ?" ਕੀਰਤੀ ਪੂਰੇ ਜ਼ੋਰ ਨਾਲ ਉਹਦੇ ਮੂੰਹ ਉਤੇ ਥੱਪੜ ਮਾਰ ਕੇ ਅਤੇ ਨੋਟ ਚੁੱਕ ਕੇ ਹੱਟੀ ਵਿੱਚੋਂ ਨਿੱਕਲ ਜਾਂਦੀ ਹੈ। ਮਰਦ ਦਾ ਰਵਈਆਇੱਕ ਕਮਜ਼ੋਰ ਔਰਤ ਨੂੰ ਕਿਸ ਤਰ੍ਹਾਂ ਤਾਕਤਵਰ ਬਣਾ ਦਿੰਦਾ ਹੈ, ਇਹੀ ਇਸ ਕਹਾਣੀ ਦਾ ਖ਼ਲਾਸਾ ਹੈ।