ਰਾਜਿੰਦਰ ਸਿੰਘ ਬੇਦੀ
ਰਾਜਿੰਦਰ ਸਿੰਘ ਬੇਦੀ (ਅੰਗਰੇਜ਼ੀ: Rajinder Singh Bedi; ਉਰਦੂ: راجندر سنگھ بیدی; 1 ਸਤੰਬਰ 1915 - 11 ਨਵੰਬਰ 1984) ਇੱਕ ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਸਨ। ਉਹ 20ਵੀਂ ਸਦੀ ਦੇ ਸਭ ਤੋਂ ਵੱਡੇ ਪ੍ਰਗਤੀਸ਼ੀਲ ਉਰਦੂ ਲਿਖਾਰੀਆਂ ਵਿੱਚੋਂ ਇੱਕ ਅਤੇ, ਸਆਦਤ ਹਸਨ ਮੰਟੋ ਤੋਂ ਬਾਅਦ ਦੂਜਾ ਸਭ ਤੋਂ ਪ੍ਰਸਿੱਧ ਉਰਦੂ ਕਹਾਣੀਕਾਰ ਸੀ।[1][2] ਅਤੇ ਮੰਟੋ ਵਾਂਗ ਹੀ ਭਾਰਤ ਦੀ ਵੰਡ ਸੰਬੰਧੀ ਝੰਜੋੜ ਦੇਣ ਵਾਲੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ।[3]
ਰਾਜਿੰਦਰ ਸਿੰਘ ਬੇਦੀ | |
---|---|
ਜਨਮ | ਰਾਜਿੰਦਰ ਸਿੰਘ ਬੇਦੀ 1 ਸਤੰਬਰ 1915 |
ਮੌਤ | 11 ਨਵੰਬਰ 1984 | (ਉਮਰ 69)
ਪੇਸ਼ਾ | ਨਾਵਲਕਾਰ, ਲੇਖਕ, ਡਰਾਮਾ ਲੇਖਕ, ਫ਼ਿਲਮੀ ਹਦਾਇਤਕਾਰ, ਪਟਕਥਾ ਲੇਖਕ, |
ਸਰਗਰਮੀ ਦੇ ਸਾਲ | 1933-1984 |
ਜੀਵਨ ਸਾਥੀ | ਸੋਮਾਵਤੀ |
ਰਿਸ਼ਤੇਦਾਰ | ਪਿਤਾ: ਹੀਰਾ ਸਿੰਘ ਬੇਦੀ (ਖੱਤਰੀ) ਮਾਤਾ: ਸੇਵਾ ਦਈ (ਬ੍ਰਹਾਮਣ) |
ਪੁਰਸਕਾਰ | 1959 ਫਿਲਮਫੇਅਰ ਬੈਸਟ ਡਾਇਲਾਗ ਅਵਾਰਡ:ਮਧੂਮਤੀ (1958) 1971 ਫਿਲਮਫੇਅਰ ਬੈਸਟ ਡਾਇਲਾਗ ਅਵਾਰਡ:ਸੱਤਿਆਕਾਮ (1969) 1965 ਸਾਹਿਤ ਅਕੈਡਮੀ ਪੁਰਸਕਾਰ ਪਦਮ ਸ਼੍ਰੀ - 1972 |
ਮੁੱਢਲਾ ਜੀਵਨ
ਸੋਧੋਰਾਜਿੰਦਰ ਸਿੰਘ ਬੇਦੀ 1915 ਨੂੰ ਸਿਆਲਕੋਟ ਪਾਕਿਸਤਾਨ ਵਿੱਚ ਪੈਦਾ ਹੋਏ। ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਦੀ ਪ੍ਰਾਪਤੀ ਲਾਹੌਰ ਵਿੱਚ ਹੋਈ। ਡੀ.ਏ.ਵੀ. ਕਾਲਜ, ਲਾਹੌਰ ਤੋਂ 1933 ਵਿੱਚ ਐੱਫ਼.ਏ. ਕੀਤੀ ਅਤੇ ਪੋਸਟ ਆਫਿਸ ਦੀ ਨੌਕਰੀ ਕਰ ਲਈ। 1943 ਵਿੱਚ ਇਸ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਰੇਡੀਓ ਸਟੇਸ਼ਨ ਦਿੱਲੀ ਨਾਲ ਜੁੜ ਗਾਏ। ਫਿਰ 1949 ਵਿੱਚ ਬੰਬਈ ਆ ਗਏ ਅਤੇ ਫ਼ਿਲਮੀ ਜੀਵਨ ਦਾ ਆਰੰਭ ਕੀਤਾ। ਉਹ ਸਾਰੀ ਉਮਰ ਪ੍ਰਗਤੀਸ਼ੀਲ ਲਿਖਾਰੀ ਲਹਿਰ ਨਾਲ਼ ਜੁੜੇ ਰਹੇ। ਡਾ. ਕਮਰ ਰਈਸ ਦੇ ਲਫਜ਼ਾਂ ਵਿੱਚ 'ਪ੍ਰੇਮ ਚੰਦ ਦੇ ਬਾਅਦ ਉਰਦੂ ਕਹਾਣੀ ਨੂੰ ਜਿਹਨਾਂ ਲੇਖਕਾਂ ਨੇ ਕਲਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ, ਉਨ੍ਹਾਂ ਵਿੱਚ ਰਾਜਿੰਦਰ ਸਿੰਘ ਬੇਦੀ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ।'
ਲੇਖਕ ਵਜੋਂ
ਸੋਧੋਉਨ੍ਹਾਂ ਨੇ ਬਹੁਤ ਸਾਰੀਆਂ ਮਸ਼ਹੂਰ ਭਾਰਤੀ ਫਿਲਮਾਂ ਦੇ ਡਾਇਲਾਗ ਲਿਖੇ ਜਿਹਨਾਂ ਵਿੱਚ ਅਭਿਮਾਨ, ਅਨੂਪਮਾ ਅਤੇ ਬਿਮਲ ਰਾਏ ਦੀ ਮਧੂਮਤੀ ਸ਼ਾਮਿਲ ਹਨ। ਉਨ੍ਹਾਂ ਦੀ ਪਹਿਲੀ ਮੁਖਤਸਰ ਕਹਾਣੀ ਮਹਾਰਾਣੀ ਦਾ ਤੋਹਫ਼ਾ ਨੂੰ ਸਾਲ ਦੀ ਸਭ ਤੋਂ ਵਧੀਆ ਮੁਖਤਸਰ ਕਹਾਣੀ ਦਾ ਇਨਾਮ ਲਾਹੌਰ ਦੇ ਇੱਕ ਅਦਬੀ ਜਰੀਦੇ ਅਦਬੀ ਦੁਨੀਆਂ ਦੀ ਤਰਫ਼ ਤੋਂ ਮਿਲਿਆ ਸੀ। ਉਨ੍ਹਾਂ ਦੀਆਂ ਮੁਖਤਸਰ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਦਾਨ-ਓ-ਮੁੱਲ 1940 ਵਿੱਚ ਮੰਜ਼ਰ ਏ ਆਮ ਉੱਤੇ ਆਇਆ ਅਤੇ ਦੂਜਾ 1942 ਵਿੱਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦਾ ਮਸ਼ਹੂਰ ਉਰਦੂ ਨਾਵਲ ‘ਏਕ ਚਾਦਰ ਮੈਲੀ ਸੀ’ ਦਾ ਅੰਗਰੇਜ਼ੀ ਵਿੱਚ "I Take This Woman"[4] ਦੇ ਨਾਮ ਨਾਲ ਤਰਜੁਮਾ ਕੀਤਾ ਗਿਆ ਅਤੇ ਇਸ ਉੱਤੇ ਉਨ੍ਹਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਵੀ 1965 ਵਿੱਚ ਨਵਾਜ਼ਿਆ ਗਿਆ। ਇਸ ਦਾ ਬਾਅਦ ਵਿੱਚ ਹਿੰਦੀ, ਕਸ਼ਮੀਰੀ ਅਤੇ ਬੰਗਾਲੀ ਵਿੱਚ ਵੀ ਤਰਜੁਮਾ ਕੀਤਾ ਗਿਆ।
ਮਸ਼ਹੂਰ ਡਾਇਲਾਗ
ਸੋਧੋ- ਦਲੀਪ ਕੁਮਾਰ ਵਾਲੀ ਦੇਵਦਾਸ ਦੇ ਡਾਇਲਾਗ ਸੁਣ ਲੈਣਾ। ਪਤਾ ਲੱਗੇਗਾ ਕਿ ਡਾਇਲਾਗ ਕਿਹਨੂੰ ਕਹਿੰਦੇ ਹਨ। ਸੁੱਸਲਵੱਟੇ ਲੈੰਦੇ ਦੇਵਦਾਸ ਨੂੰ ਚੁੰਨੀ ਲਾਲ ਪੁੱਛਦਾ ਹੈ, “ਦੇਵਦਾਸ, ਨੀਂਦ ਨਹੀਂ ਆਤੀ?” ਮੁਹੱਬਤ ਦਾ ਭੰਨਿਆਂ ਦੇਵਦਾਸ ਜਵਾਬ ਦਿੰਦਾ ਹੈ, “ਚੁੰਨੀ ਲਾਲ, ਨੀਂਦ ਰੋਜ਼ ਰੋਜ਼ ਥੋੜੀ ਆਤੀ ਹੈ।” ਸ਼ਰਾਬ ਦੇ ਨਸ਼ੇ ਵਿੱਚ ਚੂਰ ਦੇਵਦਾਸ ਨੂੰ ਚੁੰਨੀ ਲਾਲ ਸਲਾਹ ਦਿੰਦਾ ਹੈ, “ਦੇਵ ਦਾਸ ਸ਼ਰਾਬ ਮੱਤ ਪੀਆ ਕਰੋ, ਬਰਦਾਸ਼ਤ ਕਰੋ।” ਦੇਵਦਾਸ ਜਵਾਬ ਦਿੰਦਾ ਹੈ, “ਕੌਨ ਕੰਮਬਖਤ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ, ਮੈਂ ਤੋ ਪੀਤਾ ਹੀੰ ਕਿ ਸਾਂਸ ਲੇ ਸਕੂੰ।”
- ਚੰਦਰਮੁਖੀ ਘਰੇ ਜਾਣ ਲਗੇ ਦੇਵ ਦਾਸ ਨੂੰ ਕੱਪੜਿਆਂ ਦੀ ਗੰਢ ਬੰਨ੍ਹ ਕੇ ਫੜਾਉਣ ਲੱਗਦੀ ਹੈ ਤਾਂ ਦੇਵ ਦਾਸ ਕਹਿੰਦਾ ਹੈ, “ਮੁਝੇ ਇਸ ਕੀ ਕਿਆ ਜ਼ਰੂਰਤ ਹੈ?” ਚੰਦਰਮੁਖੀ ਜਵਾਬ ਦਿੰਦੀ ਹੈ, “ਆਪ ਕੋ ਜ਼ਰੂਰਤ ਹੈ ਜਾਂ ਨਹੀਂ, ਯੇ ਮੈਂ ਜਾਨਤੀ ਹੂੰ।” ਤੁਰਨ ਲੱਗਿਆ ਦੇਵਦਾਸ ਚੰਦਰਮੁਖੀ ਨੂੰ ਕੁਝ ਪੈਸੇ ਦੇਣ ਲੱਗਦਾ ਹੈ ਤਾਂ ਉਹ ਕਹਿੰਦੀ ਹੈ, “ਮੁਝੇ ਇਨ ਕੀ ਕਿਆ ਜ਼ਰੂਰਤ ਹੈ?” ਦੇਵ ਦਾਸ ਜਵਾਬ ਦਿੰਦਾ ਹੈ, “ਆਪ ਕੋ ਇਨ ਕੀ ਜ਼ਰੂਰਤ ਹੈ ਕਿ ਨਹੀਂ, ਯੇ ਮੈਂ ਜਾਨਤੀ ਹੂੰ।”
- ਕਹਾਣੀ ‘ਲੰਮੀ ਕੁੜੀ’ ਵਿੱਚ ਆਪਣੇ ਜਵਾਨ ਪੁੱਤ ਜਗਨ ਨਾਥ ਦੀ ਅਰਥੀ ਜਾਂਦੀ ਦੇਖ ਕੇ ਬਿਰਧ ਮਾਂ ਕੀਰਨਾ ਪਾਉਂਦੀ ਹੈ, “ਉਏ ਜਗਨਿਆ, ਤੈਨੂੰ ਸ਼ਰਮ ਨਾ ਆਈ? ਕਿੱਥੇ ਤਾਂ ਮੈਂ ਬੁੱਢੀ ਤੇਰੇ ਮੋਢਿਆਂ ਉੱਤੇ ਚੜ੍ਹ ਕੇ ਜਾਂਦੀ, ਕਿੱਥੇ ਤੂੰ ਜਵਾਨ ਹੋ ਕੇ ਵੀ ਮੇਰੇ ਮੋਢਿਆਂ ਉੱਤੇ ਜਾ ਰਿਹੈਂ।” ਗਲੀ ਦਾ ਇਕ ਬੰਦਾ ਜੋ ਸੁਣ ਰਿਹਾ ਸੀ, ਸ਼ਾਹਿਦ ਨੂੰ ਕਹਿਣ ਲੱਗਾ, “ਬਲਿਹਾਰ ਜਾਈਏ ਇਸ ਵਾਕ ਦੀ ਘਾੜਤ ਉੱਤੇ! ਕੋਈ ਲਿਖ ਦੇਵੇ ਤਾਂ ਲੋਕ ਰੋ ਰੋ ਕੇ ਪਾਗਲ ਹੋ ਜਾਣ।” ਸ਼ਾਹਿਦ ਨੇ ਉਸ ਆਦਮੀ ਵੱਲ ਤਿੱਖੀ ਨਜ਼ਰ ਦੇਖਦਿਆਂ ਕਿਹਾ, “ਕਿਵੇਂ ਲਿਖ ਦੇਵੇ, ਭਾਈ ਸਾਹਿਬ ਇਹ ਵਾਕ ਰਚਣ ਲਈ ਪੁੱਤਰ ਗਵਾਉਣਾ ਪੈਂਦੈ।”
- ਇੱਕ ਪਿਉ ਵਿਕਾਊ ਹੈ’ ਕਹਾਣੀ ਵਿੱਚ ਲਿਖਦੇ ਹਨ: ਭਾਰਤ ਵਰਸ਼ ਵਿੱਚ ਹੀ ਨਹੀਂ, ਸਾਰੀ ਦੁਨੀਆ ਵਿੱਚ ਟੱਬਰ ਦਾ ਸੰਕਲਪ ਟੁੱਟਦਾ ਜਾ ਰਿਹਾ ਹੈ। ਵੱਡਿਆਂ ਦਾ ਅਦਬ-ਸਤਕਾਰ ਇਕ ਫਿਊਡਲ ਕਦਰ ਬਣ ਕੇ ਰਹਿ ਗਿਆ ਹੈ। ਇਸੇ ਕਹਾਣੀ ਵਿੱਚ ਬੇਦੀ ਲਿਖਦੇ ਹਨ: ਦੋ ਤਿੰਨ ਤੀਵੀਂਆਂ ਵੀ ਆਈਆਂ ਪਰ ਗਾਂਧਰਵ ਦਾਸ, ਜਿਸ ਨੇ ਜ਼ਿੰਦਗੀ ਨੂੰ ਟੌਨਿਕ ਬਣਾ ਕੇ ਪੀ ਲਿਆ ਹੋਇਆ ਸੀ, ਬੋਲਿਆ, “ਜੋ ਤੁਸੀਂ ਕਹਿੰਦੀਆਂ ਜੋ, ਅਸਲ ਵਿੱਚ, ਚਾਹੁੰਦੀਆਂ ਇਸ ਤੋਂ ਉਲਟ ਜੋ। ਕਿਸੇ ਅਜਿਹੇ ਅਨੁਭਵ ਦੀ ਤੁਹਾਡੇ ਵਿੱਚ ਹਿੰਮਤ ਰੀ ਹੈ ਨਹੀਂ, ਜਿਸ ਨਾਲ ਸਰੀਰ ਸੌਂ ਜਾਵੇ ਤੇ ਆਤਮਾ ਜਾਗ ਪਵੇ। ਤੁਸੀਂ ਦੀਨ, ਧਰਮ, ਸਮਾਜ ਤੇ ਹੋਰ ਖ਼ਬਰੇ ਕਿਸ ਕਿਸ ਚੀਜ਼ ਦੀ ਆੜ ਲੈਂਦੀਆਂ ਜੋ, ਪਰ ਤੁਹਾਡਾ ਸਰੀਰ ਤੁਹਾਡੀ ਆਤਮਾ ਨੂੰ ਸ਼ਿਕੰਜੇ ਵਿੱਚ ਕੱਸ ਕੇ ਚੁਫਾਲ ਸੁੱਟ ਦੇਂਦੈ। ਤੁਸੀਂ ਡਰਦੀਆਂ ਜੋ ਪਲ਼ੰਘ ਦੇ ਥੱਲੇ ਵਾਲੇ ਮਰਦ ਕੋਲ਼ੋਂ ਤੇ ਓਸੇ ਨੂੰ ਚਾਹੁੰਦੀਆਂ ਵੀ ਜੇ। ਤੁਸੀਂ ਉਹ ਕੁਆਰੀਆਂ ਜੇ ਜੋ ਆਪਣੇ ਦਿਮਾਗ ਵਿੱਚ ਜਤ ਦੀ ਰਟ ਲਾ ਲਾ ਕੇ ਆਪਣਾ ਸਤ ਭੰਗ ਕਰਵਾਉਂਦੀਆਂ ਜੇ ਤੇ ਉਹ ਵੀ ਬੇਹੁਸਾਬਾ” ਤੇ ਫਿਰ ਗਾਂਧਰਵ ਦਾਸ ਇਕ ਸ਼ਰਾਰਤੀ ਮੁਸਕਣੀ ਨਾਲ ਕਹਿੰਦਾ, “ਸੱਚੀ ਗੱਲ ਇਹ ਵੇ ਕਿ ਤੁਹਾਡੇ ਅੱਖਰ ਜੋੜ ਅਜੇ ਠੀਕ ਹੋਣ ਵਾਲੇ ਨੇ”।
- ਜਦੋਂ ਮੈਂ ਛੋਟਾ ਹੁੰਦਾ ਸਾਂ’ ਕਹਾਣੀ ਵਿੱਚ ਉਹ ਲਿਖਦੇ ਹਨ: ਜਿੱਥੋਂ ਤੱਕ ਮੈਨੂੰ ਚੇਤੇ ਪੈਂਦਾ ਹੈ ਮੇਰੇ ਪਿਤਾ ਜੀ ਨੇ ਸੁਤੇ ਹੀ, ਪਿਓਆਂ ਵਰਗਾ ਹਿਤੈਸ਼ੀ ਰਵੱਈਆ ਧਾਰਿਆ ਹੋਇਆ ਸੀ। ਕੋਈ ਛੋਟਾ ਉਨ੍ਹਾਂ ਦੇ ਨੇੜੇ ਜਾਂਦਾ ਤਾਂ ਉਨ੍ਹਾਂ ਦਾ ਹੱਥ ਆਪਣੇ ਆਪ ਅਸ਼ੀਰਵਾਦ ਦੇਣ ਲਈ ਉੱਪਰ ਉੱਠ ਜਾਂਦਾ। ਇਹ ਕਿੰਨਾਂ ਭਾਰਾ ਅਨਿਆਂ ਹੈ ਕਿ ਆਪਣੇ ਇਸ ਸਧਾਰਣ ਜਹੇ ਪੈਤ੍ਰਿਕ ਲੱਛਣ ਕਰ ਕੇ ਉਨ੍ਹਾਂ ਨੇ, ਪਹਿਲਾਂ ਸੋਚ ਸਮਝ ਕੇ ਤੇ ਫਿਰ ਆਦਤ ਵੱਸ, ਅਨੇਕ ਕੁਦਰਤੀ ਪ੍ਰਵਿਰਤੀਆਂ ਤੇ ਜਜ਼ਬੇ ਮਿੱਧ ਛੱਡੇ ਸਨ।
- ਉਧਾਲਾ ਕਹਾਣੀ ਦਾ ਵਾਕ ਦੇਖੋ: ਹੁਣ ਮੈਂ ਕਿਸ ਲਈ ਕਮਾਵਾਂ ਤੇ ਕਿਸ ਲਈ ਖਪਾਂ? ਹੁਣ ਮੇਰਾ ਕੌਣ ਐਂ? ਤੇ ਸ਼ੇਖ ਜੀ ਦਾ ਗੱਚ ਭਰ ਆਇਆ। ਮੈਂ ਅੱਜ ਤੱਕ ਕਿਸੇ ਨੂੰ ਨਹੀਂ ਵੇਖਿਆ ਜੋ ਦੁਖੀ ਦਿਲ ਨਾਲ ਕਹੇ ਕਿ ਇਸ ਸਾਰੇ ਸੰਸਾਰ ਵਿੱਚ ਮੇਰਾ ਕੋਈ ਨਹੀਂ, ਤੇ ਉਸ ਤੋਂ ਅੱਗੇ ਕੁਝ ਬੋਲ ਸਕੇ।”[5]
ਫ਼ਿਲਮੀ ਜੀਵਨ
ਸੋਧੋ1955- ਵਿੱਚ ਉਨ੍ਹਾਂ ਨੇ ਆਪਣੀ ਹੀ ਇੱਕ ਮੁਖਤਸਰ ਕਹਾਣੀ ਗਰਮ ਕੋਟ ਉੱਤੇ ਇੱਕ ਫਿਲਮ ਬਲਰਾਜ ਸਾਹਿਨੀ ਅਤੇ ਨਿਰੂਪਾ ਰਾਏ ਦੇ ਨਾਲ ਬਣਾਈ। ਇਸ ਦੀ ਦੂਜੀ ਫਿਲਮ ਰੰਗੋਲੀ ਵਿੱਚ ਕਿਸ਼ੋਰ ਕੁਮਾਰ ਅਤੇ ਵਿਜੰਤੀ ਮਾਲਾ ਦੇ ਨਾਲ ਸੀ। ਉਨ੍ਹਾਂ ਨੇ ਨਿਰਦੇਸ਼ਕ ਨਿਰਮਾਤਾ ਦਾ ਆਗਾਜ਼ ਸੰਜੀਵ ਕੁਮਾਰ ਅਤੇ ਰਿਹਾਨਾ ਸੁਲਤਾਨ ਦੇ ਨਾਲ ਫਿਲਮ ਦਸਤਕ ਨਾਲ 1970 ਵਿੱਚ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਤਿੰਨ ਹੋਰ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਨਾਵਲ ਏਕ ਚਾਦਰ ਮੈਲੀ ਸੀ ਉੱਤੇ ਭਾਰਤ ਵਿੱਚ 1986 ਵਿੱਚ ਇਸੇ ਨਾਮ ਨਾਲ ਅਤੇ ਪਾਕਿਸਤਾਨ ਵਿੱਚ ‘ਮੁੱਠੀ ਭਰ ਚਾਵਲ’ ਦੇ ਨਾਮ ਨਾਲ 1978 ਵਿੱਚ ਫਿਲਮ ਬਣੀ। ਇਸ ਤਰ੍ਹਾਂ ਉਨ੍ਹਾਂ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਦੀ ਕਹਾਣੀ ਉੱਤੇ ਦੋਨਾਂ ਮੁਲਕਾਂ ਵਿੱਚ ਫਿਲਮ ਬਣੀ ਹੈ। ਉਨ੍ਹਾਂ ਦਾ 1984 ਵਿੱਚ ਮੁੰਬਈ, ਭਾਰਤ ਵਿੱਚ ਇੰਤਕਾਲ ਹੋ ਗਿਆ।
ਉਨ੍ਹਾਂ ਦੀਆਂ ਸੇਵਾਵਾਂ ਦੇ ਇਵਜ਼ ਵਿੱਚ ਭਾਰਤੀ ਹੁਕੂਮਤ ਨੇ ਉਨ੍ਹਾਂ ਦੇ ਨਾਮ ਤੇ ਉਰਦੂ ਅਦਬ ਲਈ ਇੱਕ ਇਨਾਮ ਰਾਜਿੰਦਰ ਸਿੰਘ ਬੇਦੀ ਅਵਾਰਡ ਸ਼ੁਰੂ ਕੀਤਾ ਹੈ।
ਫ਼ਿਲਮੀ ਸਫ਼ਰ
ਸੋਧੋ- ਏਕ ਚਾਦਰ ਮੈਲੀ ਸੀ (1986) - ਕਹਾਣੀ
- ਆਂਖੇਂ ਦੇਖੀ (1978) - ਡਾਇਰੈਕਟਰ
- ਮੁੱਠੀ ਭਰ ਚਾਵਲ (1978) - ਕਹਾਣੀ
- ਨਵਾਬ ਸਾਹਿਬ (1978) - ਡਾਇਰੈਕਟਰ
- ਫਾਗੁਨ (1973) - ਡਾਇਰੈਕਟਰ, ਨਿਰਮਾਤਾ
- ਅਭਿਮਾਨ (1973) - ਡਾਇਲਾਗ
- ਗ੍ਰਹਿਣ (1972) - ਕਹਾਣੀ
- ਦਸਤਕ (1970) - ਡਾਇਰੈਕਟਰ, ਪਟਕਥਾ ਲੇਖਕ
- ਸਤਿਆਕਾਮ (1969) - ਡਾਇਲਾਗ
- ਮੇਰੇ ਹਮਦਮ ਮੇਰੇ ਦੋਸਤ (1968) - ਪਟਕਥਾ ਲੇਖਕ
- ਬਹਾਰੋਂ ਕੇ ਸਪਨੇ (1967) - ਡਾਇਲਾਗ
- ਅਨੂਪਮਾ (1966) - ਡਾਇਲਾਗ
- ਮੇਰੇ ਸਨਮ (1965) - ਪਟਕਥਾ ਲੇਖਕ, ਡਾਇਲਾਗ
- ਰੰਗੋਲੀ (1962) - ਡਾਇਲਾਗ, ਪਟਕਥਾ ਲੇਖਕ
- ਆਸ ਕਾ ਪੰਛੀ (1961) - ਪਟਕਥਾ ਲੇਖਕ
- ਮੇਮ-ਦੀਦੀ (1961) - ਪਟਕਥਾ ਲੇਖਕ
- ਅਨੁਰਾਧਾ (1960) - ਡਾਇਲਾਗ
- ਬੰਬਈ ਕਾ ਬਾਬੂ (1960) -ਡਾਇਲਾਗ
- ਮਧੂਮਤੀ (1958) - ਡਾਇਲਾਗ
- ਮੁਸਾਫ਼ਿਰ (1957) - ਡਾਇਲਾਗ
- ਬਸੰਤ ਬਹਾਰ (1956) - ਡਾਇਲਾਗ
- ਮਿਲਾਪ (1955) - ਡਾਇਲਾਗ
- ਗਰਮ ਕੋਟ (1955) - ਗੱਲਬਾਤ, ਪਟਕਥਾ ਲੇਖਕ, ਨਿਰਮਾਤਾ
- ਦੇਵਦਾਸ (1955) - ਡਾਇਲਾਗ
- ਮਿਰਜ਼ਾ ਗਾਲਿਬ (1954) - ਡਾਇਲਾਗ
- ਦਾਗ (1952) - ਡਾਇਲਾਗ
- ਬੜੀ ਬਹਿਨ (1949) - ਡਾਇਲਾਗ
ਮੋਟੀ ਲਿਖਤ==ਲਿਖਤਾਂ==
- ਦਾਨਾ ਓ ਦਾਮ (ਕਹਾਣੀਆਂ) (ਮਕਤਬਾ ਉਰਦੂ ਲਾਹੌਰ) (1936, 1943)
- ਗ੍ਰਹਿਣ (ਕਹਾਣੀਆਂ) (ਨਯਾ ਅਦਾਰਾ ਲਾਹੌਰ) (1942, 1981)
- ਬੇਜਾਨ ਚੀਜ਼ੇਂ (ਡਰਾਮੇਂ) (1943)
- ਸਾਤ ਖੇਲ (ਡਰਾਮੇਂ) (ਸੰਗਮ ਪਬਲੀਸ਼ਰਜ਼ ਲਿਮਟਡ, ਬੰਬਈ) (1946, 1981)
- ਕੋਖ ਜਲੀ (ਕਹਾਣੀਆਂ) (ਕੁਤਬ ਪਬਲੀਸ਼ਰਜ਼, ਬੰਬਈ) (1949, 1970)
- ਏਕ ਚਾਦਰ ਮੈਲੀ ਸੀ (ਨਾਵਲਿਟ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1963, 1975)
- ਆਪਨੇ ਦੁਖ ਮੁਝੇ ਦੇ ਦੋ (ਕਹਾਣੀਆਂ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1965, 1973)
- ਹਾਥ ਹਮਾਰੇ ਕਲਮ ਹੈਂ (ਕਹਾਣੀਆਂ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1974, 1980)
- ਮੁਕਤੀ ਬੋਧ (ਕਹਾਣੀਆਂ) (1982)
ਹਵਾਲੇ
ਸੋਧੋ