ਮਿਨੋਤੀ ਦੇਸਾਈ (ਜਨਮ 15 ਮਾਰਚ 1968 ਨੂੰ ਮੁੰਬਈ, ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਕ੍ਰਿਕਟ ਖੇਡਦੀ ਰਹੀ ਹੈ। ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਵਜੋਂ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਵਿੱਚ ਇੱਕ ਟੈਸਟ ਮੈਚ ਅਤੇ ਇੱਕ ਓਡੀਆਈ ਮੈਚ ਖੇਡਿਆ ਹੈ।[2] ਉਸਦੇ ਨਾਮ ਸੀਨੀਅਰ ਨੈਸ਼ਨਲ ਟੂਰਨਾਮੈਂਟ ਦੇ ਫ਼ਾਈਨਲ ਵਿੱਚ ਸਭ ਤੋਂ ਜ਼ਿਆਦਾ ਦੌੜਾਂ (150) ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਉਸਨੇ ਭਾਰਤੀ ਰੇਲਵੇ ਵੱਲੋਂ ਖੇਡਦੇ ਹੋਏ 1988 ਵਿੱਚ ਕਰਨਾਟਕ ਖ਼ਿਲਾਫ ਇਹ ਪਾਰੀ ਖੇਡੀ ਸੀ।

ਮਿਨੋਤੀ ਐੱਨ ਦੇਸਾਈ
ਨਿੱਜੀ ਜਾਣਕਾਰੀ
ਪੂਰਾ ਨਾਮ
ਮਿਨੋਤੀ ਦੇਸਾਈ
ਜਨਮ (1968-03-15) 15 ਮਾਰਚ 1968 (ਉਮਰ 56)
ਇੰਦੌਰ, ਭਾਰਤ
ਛੋਟਾ ਨਾਮਛੋਟੀ/ਮੈਡੀ/ਮੌਂਟੀ
ਕੱਦ5 ft 8 in (1.73 m)
ਬੱਲੇਬਾਜ਼ੀ ਅੰਦਾਜ਼ਖੱਬੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ ਸਪਿਨਰ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 30)26 ਜੂਨ 1986 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 32)22 ਜੂਨ 1986 ਬਨਾਮ ਇੰਗਲੈਂਡ
ਖੇਡ-ਜੀਵਨ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਉਹ 1985 -1987 ਤੱਕ ਲਗਾਤਾਰ ਤਿੰਨ ਜੂਨੀਅਰ ਨੈਸ਼ਨਲ ਵਿੱਚ ਬੈਸਟ ਬੱਲੇਬਾਜ਼ ਰਹੀ ਹੈ।

ਉਸਨੇ 25 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

ਇਸ ਸਮੇਂ ਉਹ ਵਿੱਤ ਮੰਤਰਾਲੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "Minoti Desai". CricketArchive. Retrieved 2009-09-18.
  2. "Minoti Desai". Cricinfo. Retrieved 2009-09-19.