ਮਿਮੇਸਿਸ
ਮਿਮੇਸਿਸ (/maɪˈmiːsəs/; ਪੁਰਾਤਨ ਯੂਨਾਨੀ: μίμησις (mīmēsis), μιμεῖσθαι (mīmeisthai) ਤੋਂ, " ਰੀਸ ਕਰਨਾ," μῖμος (ਮਿਮੋਸ) ਤੋਂ, "ਨਕਲਚੀ, ਅਭਿਨੇਤਾ"), ਇੱਕ ਸਾਹਿਤ-ਆਲੋਚਨਾਤਮਿਕ ਅਤੇ ਦਾਰਸ਼ਨਿਕ ਪਦ ਹੈ, ਜਿਸਦੇ ਅਰਥਾਂ ਦੀ ਇੱਕ ਵਿਆਪਕ ਰੇਂਜ ਹੈ, ਜਿਹਨਾਂ ਵਿੱਚ ਸ਼ਾਮਲ ਹਨ ਰੀਸ, ਪੇਸ਼ਕਾਰੀ, ਮਿਮਕਰੀ, imitatio, ਗ੍ਰਹਿਣਸ਼ੀਲਤਾ, ਗੈਰਇੰਦਰਿਆਵੀ ਇੱਕਰੂਪਤਾ, ਸਗਵਾਂ ਕਾਰਜ, ਪ੍ਰਗਟਾਉ ਕਾਰਜ, ਅਤੇ ਸਵੈ ਦੀ ਪੇਸ਼ਕਾਰੀ।[1]
ਪ੍ਰਾਚੀਨ ਯੂਨਾਨ, ਮਿਮੇਸਿਸ ਇੱਕ ਵਿਚਾਰ ਸੀ ਜੋ, ਖਾਸ ਕਰ ਸੁੰਦਰਤਾ, ਸੱਚ, ਅਤੇ ਚੰਗਿਆਈ ਲਈ ਇੱਕ ਮਾਡਲ ਦੇ ਤੌਰ 'ਤੇ ਸਮਝੇ ਗਏ ਭੌਤਿਕ ਸੰਸਾਰ ਦੇ ਅਨੁਸਾਰ ਸਿਰਜਨਾ ਦੀ ਕਲਾ ਦੇ ਕੰਮ ਨੂੰ ਸੰਚਾਲਿਤ ਕਰਦਾ ਸੀ। ਪਲੈਟੋ ਨੇ ਮਿਮੇਸਿਸ ਜਾਂ ਰੀਸ ਦੀ ਤੁਲਨਾ, diegesis, ਜਾਂ ਬਿਰਤਾਂਤ ਨਾਲ ਕੀਤੀ। ਪਲੈਟੋ ਦੇ ਬਾਅਦ ਮਿਮੇਸਿਸ ਦਾ ਅਰਥ ਸਹਿਜੇ ਸਹਿਜੇ ਇੱਕ ਪ੍ਰਾਚੀਨ ਯੂਨਾਨੀ ਸਮਾਜ ਵਿੱਚ ਖਾਸ ਕਰ ਸਾਹਿਤਕ ਪ੍ਰਕਾਰਜ ਵੱਲ ਨੂੰ ਤਬਦੀਲ ਹੋ ਗਿਆ, ਅਤੇ ਫਿਰ ਬਾਅਦ ਨੂੰ ਕਈ ਵਾਰ ਇਸ ਦੀ ਵਰਤੋਂ ਵਿੱਚ ਬਦਲਾਓ ਆਇਆ ਹੈ, ਅਤੇ ਇਸਦੀਆਂ ਅਨੇਕ ਵਿਆਖਿਆਵਾਂ ਕੀਤੀਆਂ ਗਈਆਂ ਹਨ।
ਹਵਾਲੇ
ਸੋਧੋ- ↑ Gebauer and Wulf (1992, 1).