ਮਿਰਾਤ ਉਲ - ਉਰੂਸ(Urdu: مراۃ العروس, ਭਾਵ ਦੁਲਹਨ ਦਾ ਦਰਪਣ) ਨਜੀਰ ਅਹਿਮਦ ਦੇਹਲਵੀ ਦਾ ਲਿਖਿਆ ਅਤੇ 1869 ਵਿੱਚ ਪ੍ਰਕਾਸ਼ਿਤ ਹੋਇਆ ਇੱਕ ਉਰਦੂ ਨਾਵਲ ਹੈ। ਇਹ ਨਾਵਲ ਭਾਰਤੀ ਅਤੇ ਮੁਸਲਮਾਨ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਵਾਲੇ ਕੁੱਝ ਤੱਤਾਂ ਲਈ ਪ੍ਰਸਿੱਧ ਹੈ ਅਤੇ ਇਸ ਤੋਂ ਪ੍ਰੇਰਿਤ ਹੋਕੇ ਹਿੰਦੀ, ਪੰਜਾਬੀ, ਕਸ਼ਮੀਰੀ ਅਤੇ ਭਾਰਤੀ ਉਪ-ਮਹਾਦੀਪ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਇਸ ਵਿਸ਼ੇ ਉੱਤੇ ਆਧਾਰਿਤ ਨਾਵਲ ਲਿਖੇ ਗਏ। ਛਪਣ ਦੇ 20 ਸਾਲਾਂ ਦੇ ਅੰਦਰ-ਅੰਦਰ ਇਸ ਕਿਤਾਬ ਦੀ 1 ਲੱਖ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਸਨ। ਇਹ ਅਕਸਰ ਉਰਦੂ ਭਾਸ਼ਾ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ। ਇਸ ਡਰਾਮੇ ਉੱਪਰ ਇੱਕ ਟੀਵੀ ਡਰਾਮਾ ਵੀ ਬਣਾਇਆ ਗਿਆ ਜੋ ਮਿਰਾਤ-ਉਲ-ਉਰੂਸ ਦੇ ਨਾਂ ਨਾਲ ਸੀ।

ਹਵਾਲੇ

ਸੋਧੋ