ਮਿਲਾਨ ਕੁੰਦੇਰਾ
ਮਿਲਾਨ ਕੁੰਦੇਰਾ (ਚੈੱਕ ਉਚਾਰਣ [mɪlan kundɛra]; ਜਨਮ 1 ਅਪ੍ਰੈਲ 1929 - 11 ਜੁਲਾਈ 2023) ਚੈੱਕ ਲੋਕ-ਗਣਰਾਜ ਦਾ ਅਤੇ ਚੈੱਕ ਮੂਲ ਦਾ ਸਭ ਤੋਂ ਮਾਨਤਾ ਪ੍ਰਾਪਤ ਲੇਖਕ ਸੀ। ਉਹ 1975 ਦੇ ਬਾਅਦ ਫ਼ਰਾਂਸ ਵਿੱਚ ਜਲਾਵਤਨ ਰਹਿੰਦਾ ਰਿਹਾ ਅਤੇ 1981 ਵਿੱਚ ਉਥੋਂ ਦਾ ਨਾਗਰਿਕ ਬਣ ਗਿਆ। ਉਸ ਨੇ ਆਪਣੀ ਬਾਕੀ ਦੀ ਉਮਰ ਫਰਾਂਸ ਵਿੱਚ ਲੰਘਾਈ ਅਤੇ ਅਗਲੀਆਂ ਲਿਖਤਾਂ ਫਰਾਂਸੀਸੀ ਭਾਸ਼ਾ ਵਿੱਚ ਹੀ ਲਿਖੀਆਂ। ਉਸ ਦਾ ਕਹਿਣਾ ਸੀ ਕਿ ਉਸ ਦੀਆਂ ਲਿਖਤਾਂ ਦਾ ਅਧਿਐਨ ਫਰਾਂਸੀਸੀ ਸਾਹਿਤ ਦੇ ਹਿੱਸੇ ਵਜੋਂ ਕੀਤਾ ਜਾਣਾ ਚਾਹੀਦਾ ਹੈ। 1973 ਵਿੱਚ ਉਸ ਦੇ ਨਾਵਲ 'ਲਾਈਫ ਇਜ਼ ਐਲਸਵ੍ਹੇਅਰ' ਨੂੰ ‘ਫਰੈਂਚ ਪ੍ਰਿਕਸ ਮੈਦੀਸਿਸ ਇਨਾਮ’ ਮਿਲ਼ਿਆ। 1985 ਵਿੱਚ ਉਸ ਨੂੰ ‘ਯੇਰੂਸ਼ਲਮ ਇਨਾਮ’ ਅਤੇ ਬਾਅਦ ਵਿੱਚ ਕਈ ਹੋਰ ਮਾਣ-ਸਨਮਾਨ ਮਿਲੇ।
ਮਿਲਾਨ ਕੁੰਦੇਰਾ | |
---|---|
ਜਨਮ | 1 ਅਪਰੈਲ 1929 ਬਰਨੋ, ਚੈੱਕੋਸਲੋਵਾਕੀਆ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਫਰਾਂਸੀਸੀ |
ਨਾਗਰਿਕਤਾ | ਫਰਾਂਸ |
ਅਲਮਾ ਮਾਤਰ | ਚਾਰਲਸ ਯੂਨੀਵਰਸਿਟੀ, ਪਰਾਗ; ਪਰਾਗ ਵਿੱਚ ਪ੍ਰਫੌਰਮਿੰਗ ਕਲਾਵਾਂ ਦੀ ਅਕੈਡਮੀ |
ਸ਼ੈਲੀ | ਨਾਵਲ[1] |
ਪ੍ਰਮੁੱਖ ਕੰਮ | The Joke (Žert) (1967) The Book of Laughter and Forgetting (1979) The Unbearable Lightness of Being (1984) |
ਰਿਸ਼ਤੇਦਾਰ | ਲੁਦਵਿਕ ਕੁੰਦੇਰਾ (1891–1971), ਪਿਤਾ ਲੁਦਵਿਕ ਕੁੰਦੇਰਾ (ਭਤੀਜਾ) |
ਦਸਤਖ਼ਤ | |
ਕੁੰਦੇਰਾ ਨੇ 1967 ਤੋਂ 2013 ਦੌਰਾਨ 10 ਨਾਵਲ ਅਤੇ ਤਿੰਨ ਵਾਰਤਕ ਪੁਸਤਕਾਂ ਲਿਖੀਆਂ। ਉਸ ਦੀਆਂ ਲਿਖਤਾਂ ਨੂੰ ਕੌਮਾਂਤਰੀ ਪ੍ਰਸਿੱਧੀ 1984 ’ਚ ਛਪੇ ਨਾਵਲ ‘ਦਿ ਅਨਬੀਅਰੇਬਲ ਲਾਈਟਨੈੱਸ ਆਫ਼ ਬੀਇੰਗ’ (The Unbearable Lightness of Being) (‘ਹੋਣ’ ਦਾ ਅਸਹਿ ਹਲਕਾਪਣ) ਨਾਲ ਮਿਲੀ। ਇਸ ਨਾਵਲ ਦੀ ਕਹਾਣੀ 1968 ਦੇ ਸੋਵੀਅਤ ਹਮਲੇ ਵੇਲ਼ੇ ਦੇ ਚੈਕੋਸਲੋਵਾਕੀਆ ਵਿੱਚ ਵਾਪਰਦੀ ਹੈ। ਉਸ ਦੀਆਂ ਕਿਤਾਬਾਂ 1989 ਦੀ ਮਖਮਲੀ ਕ੍ਰਾਂਤੀ ਵਿੱਚ ਕਮਿਊਨਿਸਟ ਸ਼ਾਸਨ ਦੇ ਪਤਨ ਤੱਕ ਚੈਕੋਸਲੋਵਾਕੀਆ ਦੀਆਂ ਸਰਕਾਰਾਂ ਵਲੋਂ ਪਾਬੰਦੀਸ਼ੁਦਾ ਰਹੀਆਂ ਹਨ। ਉਹ ਆਮ ਤੌਰ 'ਤੇ ਗੁਪਤ ਭੇਸ ਵਿੱਚ ਰਹਿੰਦਾ ਰਿਹਾ ਅਤੇ ਮੀਡੀਆ ਨਾਲ ਘੱਟ ਹੀ ਕਦੇ ਗੱਲ ਕਰਦਾ।[2]ਸਾਹਿਤ ਲਈ ਨੋਬਲ ਪੁਰਸਕਾਰ ਦਾ ਇੱਕ ਨਿਰੰਤਰ ਦਾਅਵੇਦਾਰ ਰਿਹਾ, ਉਸ ਨੂੰ ਕਈ ਵਾਰ ਇਸ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਜਾਂਦਾ ਰਿਹਾ ਹੈ।[3][4]
ਹਵਾਲੇ
ਸੋਧੋ- ↑
- ↑ http://news.bbc.co.uk/2/hi/7668484.stm Kundera rejects Czech 'informer' tag
- ↑
- ↑
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |