ਚਾਰਲਸ ਯੂਨੀਵਰਸਿਟੀ

ਚਾਰਲਸ ਯੂਨੀਵਰਸਿਟੀ ਪਰਾਗ (Charles University in Prague) ਸੇਂਟ ਚਾਰਲਸ ਯੂਨੀਵਰਸਿਟੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਹ ਚੇਕ ਗਣਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਸਥਿਤ ਹੈ ਅਤੇ ਇਹ ਮੱਧ ਯੂਰਪ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ 1348 ਵਿੱਚ ਹੋਈ ਸੀ।

Charles University
Univerzita Karlova
ਤਸਵੀਰ:Carolinum Logo.svg
ਲਾਤੀਨੀ: [Universitas Carolina] Error: {{Lang}}: text has italic markup (help)
ਪੁਰਾਣਾ ਨਾਮ
Charles University in Prague, Univerzita Karlova v Praze
ਕਿਸਮPublic, Ancient
ਸਥਾਪਨਾ1348
ਬਜ਼ਟ8.9 billion CZK[1]
ਰੈਕਟਰTomáš Zima
ਵਿੱਦਿਅਕ ਅਮਲਾ
4,057[1]
ਵਿਦਿਆਰਥੀ51,438[1]
ਅੰਡਰਗ੍ਰੈਜੂਏਟ]]32,520[1]
ਪੋਸਟ ਗ੍ਰੈਜੂਏਟ]]9,288[1]
7,428[1]
ਟਿਕਾਣਾ,
ਕੈਂਪਸUrban
ਰੰਗRed and White   [2]
ਮਾਨਤਾਵਾਂCoimbra Group
EUA
Europaeum
ਵੈੱਬਸਾਈਟwww.cuni.cz/UKEN-1.html

ਚਾਰਲਸ ਯੂਨੀਵਰਸਿਟੀ ਇੱਕ ਪ੍ਰਸਿੱਧ ਸੰਸਥਾ ਹੈ ਜੋ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਦੀ ਹੈ। ਇਸ ਦੇ ਵਿਭਾਗ ਵਿੱਚ ਕਲਾ, ਵਿਗਿਆਨ, ਵਪਾਰ, ਕਾਨੂੰਨ, ਮੈਡੀਸਿਨ ਅਤੇ ਹੋਰ ਖੇਤਰਾਂ ਵਿੱਚ ਤਾਲੀਮ ਦਿੱਤੀ ਜਾਂਦੀ ਹੈ। ਇਹ ਚੈਕੀਆ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀ ਹੈ, 1348 ਵਿੱਚ ਸਥਾਪਿਤ ਕੀਤੀ ਗਈ, ਇਹ ਕੇਂਦਰੀ ਯੂਰਪ ਦੀ ਪਹਿਲੀ ਯੂਨੀਵਰਸਿਟੀ ਸੀ।[3] ਇਹ ਲਗਾਤਾਰ ਓਪਰੇਸ਼ਨ ਵਿੱਚ ਰਹੀਆਂ ਯੂਰਪ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚ ਉਪਰਲੇ 1.5 ਫੀਸਦੀ ਵਿੱਚ ਇਸਦਾ ਰੈਂਕ ਹੈ। [4][5]

ਇਸ ਦੀ ਮੁਹਰ ਰੋਮ ਦੇ ਬਾਦਸ਼ਾਹ ਅਤੇ ਬੋਹੀਮੀਆ ਦੇ ਰਾਜੇ ਦੇ ਰੂਪ ਵਿੱਚ ਕੋਟ ਆਫ਼ ਆਰਮਜ ਨਾਲ ਆਪਣੇ ਸਰਪਰਸਤ ਸਮਰਾਟ ਚਾਰਲਸ ਚੌਥੇ ਨੂੰ ਦਰਸਾਉਂਦੀ ਹੈ, ਜੋ ਬੋਹੀਮੀਆ ਦੇ ਸਰਪ੍ਰਸਤ ਸੇਂਟ ਵੈਂਸੀਸਲਾ ਦੇ ਸਾਹਮਣੇ ਗੋਡਿਆਂ ਭਾਰ ਝੁਕਿਆ ਹੋਇਆ ਹੈ। ਇਸਦੇ ਦੁਆਲੇ ਲਿਖਿਆਹੋਇਆ ਹੈ, Sigillum Universitatis Scolarium Studii Pragensis (ਪੰਜਾਬੀ: ਪ੍ਰਾਗ ਅਕਾਦਮੀ ਦੀ ਸੀਲ)[6]

ਇਤਿਹਾਸ

ਸੋਧੋ
 
Monument to the protector of the university, Emperor Charles।V, in Prague (built in 1848)

ਮੱਧਕਾਲੀ ਯੂਨੀਵਰਸਿਟੀ (1349-1419)

ਸੋਧੋ

ਪਰਾਗ ਵਿੱਚ ਮੱਧਕਾਲੀ ਯੂਨੀਵਰਸਿਟੀ ਦੀ ਸਥਾਪਨਾ ਪਵਿੱਤਰ ਰੋਮਨ ਸਮਰਾਟ ਚਾਰਲਸ ਚੌਥੇ ਦੀ ਪਰੇਰਨਾ ਨਾਲ ਹੋਂਦ ਵਿੱਚ ਆਈ ਸੀ।[7] ਉਸਨੇ ਆਪਣੇ ਮਿੱਤਰ ਅਤੇ ਸਹਿਯੋਗੀ ਪੋਪ ਕਲੇਮੈਂਟਸ ਚੌਥੇ ਨੂੰ ਅਜਿਹਾ ਕਰਨ ਲਈ ਕਿਹਾ। 26 ਜਨਵਰੀ 1347 ਨੂੰ ਪੋਪ ਨੇ ਪਰਾਗ ਵਿੱਚ ਪੈਰਿਸ ਯੂਨੀਵਰਸਿਟੀ ਦੇ ਮਾਡਲ ਤੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਕਰਨ ਵਾਲਾ ਹੁਕਮ ਜਾਰੀ ਕੀਤਾ, ਜਿਸ ਵਿੱਚ ਫੈਕਲਟੀਆਂ ਦੀ ਗਿਣਤੀ ਪੂਰੀ (4) ਹੋਵੇ, ਜਿਸ ਵਿੱਚ ਧਰਮ-ਸ਼ਾਸਤਰੀ ਵੀ ਸ਼ਾਮਲ ਸੀ। 7 ਅਪਰੈਲ 1348 ਨੂੰ ਬੋਹੀਮੀਆ ਦੇ ਰਾਜੇ ਚਾਰਲਸ ਨੇ ਇੱਕ ਸਥਾਪਿਤ ਯੂਨੀਵਰਸਿਟੀ ਨੂੰ ਸਨਮਾਨਿਤ ਕੀਤਾ ਅਤੇ ਗੋਲਡਨ ਬੁਲ ਵਿੱਚ ਧਰਮ ਨਿਰਪੱਖ ਤਾਕਤਾਂ ਤੋਂ ਛੋਟ ਦਿੱਤੀl[8]  ਅਤੇ 14 ਜਨਵਰੀ 1349 ਨੂੰ ਉਸ ਨੇ ਦੁਹਰਾਇਆ ਕਿ ਰੋਮਨਾਂ ਦੇ ਰਾਜੇ ਵਜੋਂ ਇਸ ਨੂੰ ਦੁਹਰਾਇਆ। 19 ਵੀਂ ਸਦੀ ਦੇ ਐਨਸਾਈਕਲੋਪੀਡੀਆਂ ਤੋਂ ਬਾਅਦ ਬਹੁਤੇ ਚੈਕ ਸਰੋਤ, ਆਮ ਇਤਿਹਾਸ, ਯੂਨੀਵਰਸਿਟੀ ਦੇ ਆਪਣੇ ਰਿਕਾਰਡ - 1347 ਜਾਂ 1349 ਦੀ ਬਜਾਏ ਯੂਨੀਵਰਸਿਟੀ ਦੀ ਸਥਾਪਨਾ ਦੇ ਸਾਲ ਵਜੋਂ 1348 ਨੂੰ ਦੇਣ ਨੂੰ ਤਰਜੀਹ ਦਿੰਦੇ ਹਨ। ਇਹ 19 ਵੀਂ ਸਦੀ ਵਿੱਚ ਇੱਕ ਧਰਮਸੱਤਾ ਦੇ ਵਿਰੁੱਧ ਤਬਦੀਲੀ ਕਾਰਨ ਹੋਇਆ ਸੀ, ਚੈੱਕ ਅਤੇ ਜਰਮਨ ਦੋਵੇਂ ਇਸ ਵਿੱਚ ਸ਼ਾਮਲ ਸਨ। 

 
Teacher and students shown in a medieval manuscript from Bohemia

ਯੂਨੀਵਰਸਿਟੀ ਨੂੰ 1349 ਵਿੱਚ ਖੋਲ੍ਹਿਆ ਗਿਆ ਸੀ। ਯੂਨੀਵਰਸਿਟੀ ਨੂੰ ਵੱਖੋ-ਵੱਖ ਭਾਗਾਂ ਵਿੱਚ ਵੰਡਿਆ ਗਿਆ ਸੀ ਜਿਹਨਾਂ ਨੂੰ ਕੌਮਾਂ ਕਿਹਾ ਗਿਆ: ਬੋਹੀਮੀਅਨ ਕੌਮਾਂ ਵਾਲੇ ਗਰੁੱਪ ਵਿੱਚ, ਮੋਰਾਵੀਆਈ, ਦੱਖਣੀ ਸਲਾਵ ਅਤੇ ਹੰਗਰੀ ਵਾਲੇ ਸ਼ਾਮਲ ਸਨ। ਬਾਵੇਰੀਆਈਆਂ ਵਿੱਚ ਆਸਟਰੀਆਈ, ਸਵਾਬੀਆਈ, ਫ਼ਰਾਂਕੋਨੀਆ ਦੇ ਅਤੇ ਰਾਈਨ ਪ੍ਰਾਂਤਾਂ ਦੇ ਲੋਕ ਸ਼ਾਮਲ ਸਨ; ਪੋਲਿਸ਼ ਵਿੱਚ ਸਿਲੇਸੀਅਨ, ਪੋਲਿਸ, ਰਥੇਨੀਅਨ ਲੋਕ ਸ਼ਾਮਲ ਸਨ; ਸੈਕਸਨ ਵਿੱਚ ਮਾਈਸੇਨ ਦੇ ਮਾਰਗਰਾਵੇਟ ਦੇ ਵਾਸੀ, ਥੂਰਿੰਗੀਆ, ਅੱਪਰ ਅਤੇ ਲੋਅਰ ਸੈਕਸੀਨੀ, ਡੈਨਮਾਰਕ ਅਤੇ ਸਵੀਡਨ ਦੇ ਲੋਕ ਸ਼ਾਮਲ ਸਨ।[9] ਨਸਲੀ ਤੌਰ 'ਤੇ ਵਿਦਿਆਰਥੀਆਂ ਵਿੱਚ 16-20% ਵਿਦਿਆਰਥੀ ਚੈੱਕ ਸਨ।[10] ਪਾਰਦੁਬੀਸੇ ਦੇ ਆਰਚਬਿਸ਼ਪ ਅਰਨੋਸਟ ਨੇ ਪਾਦਰੀਵਰਗ ਤੋਂ ਯੋਗਦਾਨ ਪਵਾਉਣ ਅਤੇ ਯੂਨੀਵਰਸਿਟੀ ਦੇ ਚਾਂਸਲਰ (ਅਰਥਾਤ ਡਾਇਰੈਕਟਰ ਜਾਂ ਪ੍ਰਬੰਧਕ) ਦੇ ਤੌਰ 'ਤੇ ਫਾਊਂਡੇਸ਼ਨ ਵਿੱਚ ਸਰਗਰਮ ਹਿੱਸਾ ਲਿਆ। 

ਹਵਾਲੇ

ਸੋਧੋ
  1. 1.0 1.1 1.2 1.3 1.4 1.5 1.6 "Facts and figures(sourced from Annual Report 2016 and Annual Financial Report 2016)". Charles University. Retrieved 2018-04-07.
  2. http://www.cuni.cz/UK-7708.html
  3. Joachim W. Stieber: "Pope Eugenius।V, the Council of Basel and the secular and ecclesiastical authorities in the Empire: the conflict over supreme authority and power in the church", Studies in the history of Christian thought, Vol. 13, Brill, 1978, ISBN 90-04-05240-2, p.82; Gustav Stolper: "German Realities", Read Books, 2007, ISBN 1-4067-0839-9, p. 228; George Henry Danton: "Germany ten years after", Ayer Publishing, 1928, ISBN 0-8369-5693-1, p. 210; Vejas Gabriel Liulevicius: "The German Myth of the East: 1800 to the Present", Oxford Studies in Modern European History Series, Oxford University Press, 2009, ISBN 0-19-954631-2, p. 109; Levi Seeley: "History of Education", BiblioBazaar, ISBN 1-103-39196-8, p. 141
  4. "Shanghai Ranking: Charles University among 1.5 percent of world's best universities". iForum. Retrieved 2014-08-12.
  5. "ਪੁਰਾਲੇਖ ਕੀਤੀ ਕਾਪੀ". Archived from the original on 2015-07-10. Retrieved 2018-05-10. {{cite web}}: Unknown parameter |dead-url= ignored (|url-status= suggested) (help)
  6. "Description of the Charles University seal". Measuring Health and Disability in Europe. Archived from the original on 11 May 2006. Retrieved 21 June 2009. {{cite web}}: Unknown parameter |dead-url= ignored (|url-status= suggested) (help)
  7. Charles was since 11 July 1346 antiking of Romans, since 26 August 1346 king of Bohemia, since 17 June 1349 lawful king of Romans as Charles।V and from 5 April 1355 Holy Roman Emperor.
  8. "Littera fundationis Universitatis Carolinae Pragensis" (in Latin). 7 April 1348.{{cite web}}: CS1 maint: unrecognized language (link) CS1 maint: Unrecognized language (link)
  9.  
  10. Chyský, Václav (March 2005). "Sedmdesátileté výročí insigniády z jiného pohledu". CS Magazin (in Czech). Archived from the original on 28 ਫ਼ਰਵਰੀ 2019. Retrieved 21 June 2009. {{cite web}}: Unknown parameter |dead-url= ignored (|url-status= suggested) (help)CS1 maint: unrecognized language (link) CS1 maint: Unrecognized language (link)