ਮਿਸ਼ੇਲ ਫੂਕੋ
[9]ਮਿਸ਼ੇਲ ਫੂਕੋ (ਫਰਾਂਸੀਸੀ: Michel Foucault; 15 ਅਕਤੂਬਰ 1926 – 25 ਜੂਨ 1984) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜਕ ਸਿਧਾਂਤਕਾਰ, ਚਿੰਤਨ ਦਾ ਇਤਿਹਾਸਕਾਰ ਅਤੇ ਸਾਹਿਤਕ ਆਲੋਚਕ ਸੀ। ਉਸਨੇ ਦਾਰਸ਼ਨਿਕ ਧਰਾਤਲ ਉੱਤੇ ਸੱਤਾ ਦੇ ਸਵਾਲ ਨੂੰ ਘੋਖਿਆ ਅਤੇ ਦੱਸਿਆ ਕੀ ਕਿਵੇਂ ਸੱਤਾ ਗਿਆਨ ਨੂੰ ਅਤੇ ਗਿਆਨ ਸੱਤਾ ਨੂੰ ਕੰਟ੍ਰੋਲ ਕਰਦਾ ਹੈ। ਉਸਦੇ ਅਨੁਸਾਰ ਜਿਸਨੂੰ ਅਸੀਂ ਪ੍ਰਮਾਣਿਕ ਸੱਚ ਮੰਨਦੇ ਹਾਂ, ਉਹ ਹੋਰ ਕੁੱਝ ਨਹੀਂ ਇਤਹਾਸ ਦੇ ਕਿਸੇ ਖਾਸ ਦੌਰ ਵਿੱਚ ਖਾਸ ਸ਼ਕਤੀ ਸਮੂਹਾਂ ਦੁਆਰਾ ਆਪਣੇ ਹਿਤਾਂ ਦੇ ਅਨੁਕੂਲ ਘੜੀਆਂ ਅਵਧਾਰਨਾਵਾਂ ਹੁੰਦੀਆਂ ਹਨ। ਅਤੇ ਇਹ ਕਿ ਕਿਸੇ ਵੀ ਸਮੇਂ ਵਿੱਚ ਸ਼ਕਤੀ ਸੰਰਚਨਾਵਾਂ ਦੇ ਦਾਇਰੇ ਤੋਂ ਜੋ ਬਾਹਰ ਹੈ, ਦੂਸਰਾ ਹੈ, ਹਾਸ਼ੀਏ ਉੱਤੇ ਖੜਾ ਹੈ, ਖਾਰਿਜ ਹੈ, ਉਸਨੂੰ ਵੇਖਣਾ ਅਤੇ ਜਾਨਣਾ ਮਹੱਤਵਪੂਰਨ ਹੈ। ਉਹ ਸ਼ਕਤੀ ਸੰਰਚਨਾਵਾਂ ਦੇ ਚਲਣ ਦੀ ਕਲਈ ਖੋਲ੍ਹਦਾ ਹੈ। ਫੂਕੋ ਕਿਸੇ ਵੀ ਪ੍ਰਕਾਰ ਦੀ ਕੇਂਦਰੀਅਤਾ, ਸਰਵਭੌਮਿਕਤਾ ਅਤੇ ਮਿਆਰੀਕਰਨ ਦੇ ਖਿਲਾਫ ਸੀ। ਉਹ ਕਹਿੰਦਾ ਹੈ ਕਿ ਗਿਆਨ ਇੱਕ ਵਿਸ਼ੇਸ਼ ਤਾਕਤ ਹੈ, ਤਾਕਤ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਹੀ ਹੈ, ਦੋਨਾਂ ਦੇ ਵਿੱਚ ਕੋਈ ਦਵੈਤ ਨਹੀਂ ਹੈ।
ਮੁੱਢਲੀ ਜ਼ਿੰਦਗੀ
ਸੋਧੋਜਵਾਨੀ ਦਾ: 1926-1946
ਸੋਧੋਪੌਲ ਮਾਈਕਲ ਫੂਕੋ ਦਾ ਜਨਮ 15 ਅਕਤੂਬਰ 1926 ਨੂੰ ਪੱਛਮ-ਮੱਧ ਫ਼ਰਾਂਸ ਦੇ ਸ਼ਹਿਰ ਪਾਏਟੀਰਸ ਵਿਚ, ਇੱਕ ਖੁਸ਼ਹਾਲ ਅਤੇ ਸਮਾਜਕ ਰੂੜੀਵਾਦੀ ਅੱਪਰ ਮਿਡਲ ਕਲਾਸ ਪਰਿਵਾਰ ਵਿੱਚ ਹੋਇਆ ਸੀ। ਉਹ ਤਿੰਨ ਭੈਣ ਭਰਾਵਾਂ ਵਿੱਚੋਂ ਦੂਜੇ ਨੰਬਰ ਤੇ ਸੀ।ਕਲੇਰਮੈਂਟ-ਫੇਰਾਂਦ ਯੂਨੀਵਰਸਿਟੀ ਵਿਚ ਦਰਸ਼ਨ ਪੜ੍ਹਾਉਣ ਤੋਂ ਮਗਰੋਂ ਉਹ ਪੈਰਿਸ ਵਿਚ ਆ ਗਿਆ ਅਤੇ 1970 ਈ. ਤੋਂ ਉਹ ਕਾਲਜ ਦ ਫ਼ਰਾਂਸ ਵਿਚ ਵਿਚਾਰ-ਪ੍ਰਬੰਧਾਂ ਦੇ ਇਤਿਹਾਸ ਦਾ ਪ੍ਰੋਫ਼ੈਸਰ ਹੈ। ਮਿਸ਼ੇਲ ਫੂਕੇ ਦੀ ਰਚਨਾ ਦਾ ਜਿਸ ਉੱਤੇ ਆਮ ਕਰਕੇ ਸੰਰਚਨਾਵਾਦ ਦਾ ਲੇਬਲ ਲਾਇਆ ਜਾਂਦਾ ਹੈ ਅਤੇ ਜਿਸ ਨੂੰ ਉਸ ਨੇ ਆਪ ਕਾਰਿਆ ਹੈ, ਸੰਖੇਪ ਵੇਰਵਾ ਦੇਣਾ ਅਤਿਅੰਤ ਔਖਾ ਹੈ। ਅਜਿਹਾ ਇਸ ਲਈ ਹੀ ਨਹੀਂ ਕਿ ਉਸ ਦਾ ਵਿਚਾਰ-ਪ੍ਰਬੰਧ ਕਾਫੀ ਵਿਸਤ੍ਰਿਤ ਹੈ, ਸਗੋਂ ਇਸ ਲਈ ਵੀ ਕਿ ਉਸ ਦੇ ਵਿਚਾਰ ਅਜਿਹੇ ਵਾਕ-ਸ਼ਾਸਤ੍ਰੀ ਜਾਮੇ ਵਿਚ ਲਿਪਟੇ ਹੋਏ ਹੁੰਦੇ ਹਨ ਕਿ ਉਨ੍ਹਾਂ ਦਾ ਸੰਖੇਪੀਕਰਣ ਜਾਂ ਪਰੰਪਰਾਗਤ ਆਲੋਚਨਾਤਮਕ ਸ਼ਬਦਾਵਲੀ ਵਿਚ ਉਨ੍ਹਾਂ ਦਾ ਤਰਜਮਾ ਮੁਮਕਿਨ ਨਹੀਂ। ਫੂਕੇ ਦੀ ਬੋਲੀ ਦਾ ਪੈਨਾਪਨ ਵਿਚਾਰਧਾਰਕ ਪ੍ਰੇਰਨਾ ਕਾਰਣ ਵੀ ਹੈ। ਉਸ ਦੇ ਬੇਹੱਦ ਲੰਮੇ ਵਾਕ, ਕਾਮਿਆਂ ਵਿਚ ਲਿਖੇ ਉਪਵਾਕ, ਦੁਹਰਾਉਂ ਨਵਸ਼ਬਦ-ਨਿਰਮਾਣ, ਵਿਰੋਧਾਭਾਸ, ਵਿਰੋਧ-ਅਲੰਕਾਰ (oxymorons), ਵਿਸ਼ਲੇਸ਼ਣਾਤਮਕ ਤੇ ਗੀਤਕ ਪੈਰ੍ਹਿਆਂ ਦੀ ਗੱਡਮੰਡਤਾ ਅਤੇ ਉਸ ਦੀ ਵਿਗਿਆਨਿਕ ਤੇ ਮਿਥਕ ਸ਼ਬਦਾਵਲੀ ਦਾ ਘੜਮੱਸ ਉਸ ਦੇ ਪ੍ਰਵਚਨ ਨੂੰ ਕਿਸੇ ਵੀ ਅਜਿਹੀ ਆਲੋਚਨਾਤਮਕ ਪਹੁੰਚ-ਵਿਧੀ ਲਈ ਅਭੇਦ ਬਣਾ ਦਿੰਦੇ ਹਨ ਜੋ ਉਸ ਦੇ ਆਪਣੇ ਵਿਚਾਰਧਾਰਕ ਨਿਯਮਾਂ ਨਾਲੋਂ ਵੱਖਰੀ ਹੈ। ਫੂਕੇ ਦੇ ਆਪਣੇ ਵਿਚਾਰਧਾਰਕ ਪੈਂਤੜੇ ਵਲ ਸਪੱਸ਼ਟ ਸੰਕੇਤ ਕਰਨਾ ਵੀ ਔਖਾ ਹੈ। ਜੇ ਉਹ ਉਦਾਰਤਾਵਾਦ (liberalism) ਨੂੰ ਉਸ ਦੇ ਵਾਕ-ਛਲ ਅਤੇ ਸਾਮਾਜਿਕ ਯਥਾ-ਸਿਥਤੀ (Status-qud) ਕਰਕੇ ਨਫਰਤ ਕਰਦਾ ਹੈ, ਤਾਂ ਉਹ ਅਨਉਦਾਰਤਾਵਾਦ (conservatism) ਨੂੰ ਵੀ ਉਸ ਦੀ ਪਰੰਪਰਾ ਉਤੇ ਨਿਰਭਰਤਾ ਕਰਕੇ ਘਿਰਣਾ ਕਰਦਾ ਹੈ। ਅਤੇ ਭਾਵੇਂ ਕੁਝ ਮਸਲਿਆਂ ਉਤੇ ਮਾਰਕਸਵਾਦੀ ਖਾੜਕੂਆਂ ਦੇ ਹੱਕ ਵਿਚ ਭੁਗਤਦਾ ਹੈ, ਪਰ ਵਿਗਿਆਨਿਕ ਖੇਤਰ ਵਿਚ ਉਹ ਉਨ੍ਹਾਂ ਨਾਲ ਕੋਈ ਵੀ ਵਾਸਤਾ ਨਹੀਂ ਰਖਦਾ। ਉਸ ਦਾ ਦਾਰਸ਼ਨਿਕ ਪੈਂਤੜਾ ਨੀਤਸ਼ੇ ਦੇ ਸਰਬਖੰਡਨਵਾਦ (nihilism) ਦੇ ਨੇੜੇ ਹੈ। ਪਰ ਉਸ ਵਿਚ ਨੀਤਸ਼ੇ ਵਾਲਾ ਆਸ਼ਾਵਾਦ ਮੂਲੋਂ ਹੀ ਨਹੀਂ। ਅਜਿਹਾ ਇਸ ਲਈ ਹੈ ਕਿ ਫੂਕੇ ਦੇ ਪ੍ਰਵਚਨ ਦਾ ਕੋਈ ਕੇਂਦਰ-ਬਿੰਦੂ ਨਹੀਂ-ਸਭ ਕੁਝ ਸਤਰ ਉਤੇ ਹੈ। ਉਹ ਕਿਸੇ ਵੀ ਐਸੇ ਪਾਰਗਾਮੀ ਵਿਸ਼ੇ ਨੂੰ ਛੋਹਣ ਦੀ ਆਪਣੀ ਖ਼ਾਹਿਸ਼ ਨੂੰ ਮਾਰਦਾ ਹੈ ਜਿਹੜਾ ਮਾਨਵੀ ਜੀਵਨ ਨੂੰ ਕੋਈ ਖ਼ਾਸ ਅਰਥ ਪ੍ਰਦਾਨ ਕਰੇ । ਇਸ ਪੱਖ ਤੋਂ ਦੇਖਿਆਂ ਫੂਕੇ ਦਾ ਪ੍ਰਵਚਨ ਇਰਾਦਤਨ ਸਹੀ ਕਿਸਮ ਦਾ ਹੈ। ਪ੍ਰਵਚਨ ਦੀ ਇਹ ਵਿਧੀ ਉਸ ਦੇ ਪੱਖੋਂ ਇਸ ਲਈ ਮਾਅਨੀਖੇਜ਼ ਹੈ ਕਿਉਂਕਿ ਉਹ ਸਤਹ ਤੇ ਡੂੰਘੇ ਵਿਚਲੇ ਫਰਕ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਅਤੇ ਇਹ ਦੱਸਣਾ ਚਾਹੁੰਦਾ ਹੈ ਕਿ ਜਿਥੇ ਕਿਤੇ ਵੀ ਇਹ ਫ਼ਰਕ ਉਤਰਦਾ ਹੈ ਉਥੇ ਇਹ ਵਿਵਸਥਿਤ ਸ਼ਕਤੀ ਦੀ ਖੇਡ ਦਾ ਪ੍ਰਮਾਣ ਹੈ। ਦੂਜੇ ਸ਼ਬਦਾਂ ਵਿਚ ਇਹ ਫ਼ਰਕ ਜਾਂ ਨਿਖੇੜਾ ਹੀ ਸੱਤਾ ਦਾਸਭ ਤੋਂ ਵੱਧ ਪ੍ਰਭਾਵਕਾਰੀ ਹਥਿਆਰ ਹੈ ਜਿਸ ਦੇ ਮਾਧਿਅਮ ਰਾਹੀਂ ਉਹ ਆਪਣੀਆਂ ਕਾਰਵਾਈਆਂ ਨੂੰ ਲੁਕਾਉਂਦਾ ਹੈ। ‘ਪ੍ਰਵਚਨ' ਸ਼ਬਦ ਦੇ ਅੰਤਰਗਤ ਉਹ ਸਾਂਸਕ੍ਰਿਤਕ ਜੀਵਨ ਦੇ ਸਾਰੇ ਰੂਪਾਂ ਤੇ ਵਰਗਾਂ ਨੂੰ ਇਕੱਠੇ ਕਰ ਲੈਂਦਾ ਹੈ। ਆਪਣੀ ਪੁਸਤਕ The Archaeology of Knowledge ਵਿਚ ਇਹ ਲਿਖਦਾ ਹੈ ਕਿ ਉਸ ਦੀਆਂ ਲਿਖਤਾਂ ਨੂੰ 'ਪ੍ਰਵਚਨਾਂ ਬਾਰੇ ਇਕ ਪ੍ਰਵਚਨ' ਸਮਝਿਆ ਜਾਵੇ। " ਸਪੱਸ਼ਟ ਹੈ ਕਿ ਸਾਨੂੰ ਵੀ ਉਸ ਦੀਆਂ ਲਿਖਤਾਂ ਨੂੰ ਇਕ ਪ੍ਰਵਚਨ ਦੇ ਰੂਪ ਵਿਚ ਦੇਖਣਾ ਪਵੇਗਾ ਅਤੇ ਇਸ ਦੀ ਪ੍ਰਕ੍ਰਿਤੀ ਦੇ ਦੀਆਂ ਹੇਠਲੀਆਂ ਤਹਿਆਂ ਨੂੰ ਫਰੋਲਣਾ ਪਏਗਾ। ਇਸ ਦੇ ਨਾਲ ਹੀ ਉਸ ਦੀ ਪ੍ਰਵਚਨ-ਸ਼ੈਲੀ ਨੂੰ ਵੀ ਪਛਾਣਨਾ ਹੋਵੇਗਾ। ਬੋਲ-ਘਟਨਾ ਦੇ ਉਨ੍ਹਾਂ 'ਪਲਟਿਆਂ' (turns) ਉੱਤੇ ਧਿਆਨ ਕੇਂਦਰਿਤ ਕੀਤਿਆਂ ਉਸ ਦੀ ਵਲੇਵੇਂਦਾਰ ਸ਼ੈਲੀ ਦੇ ਅਰਥ ਉਜਾਗਰ ਹੋ ਸਕਦੇ ਹਨ ਜਿਨ੍ਹਾਂ ਦੀ ਮਦਦ ਨਾਲ ਭਾਸ਼ਾ ਕਾਵਿਕ ਉਚਾਰ ਦੇ ਰੂਪ ਵਿਚ ਢਲ ਜਾਂਦੀ ਹੈ । ਸ਼ਬਦ ਦਾ ਇਹ ਲਾਖਣਿਕ ਪ੍ਰਯੋਗ (trope) ਉਸ 'ਵਿਸ਼ਵ-ਦ੍ਰਿਸ਼ਟੀ ਦਾ ਮਾਡਲ ਹੋ ਨਿੱਬੜਦਾ ਹੈ ਜਿਸ ਨਾਲ ਫੂਕੇ ਮਾਨਵਵਾਦ, ਵਿਗਿਆਨ, 'ਤੱਰਕ' ਅਤੇ ਪੱਛਮੀ ਸੰਸਕ੍ਰਿਤੀ ਦੀਆਂ ਬਹੁਤੀਆਂ ਰੀਤਾਂ ਦੀ ਆਲੋਚਨਾ ਕਰਦਾ ਹੈ। The Archaeology of knowledge ਫੂਕੋ ਦੇ ਉਨ੍ਹਾਂ ਵਿਸ਼ਲੇਸ਼ਣਾਤਮਕ ਨੇਮਾਂ ਦੀ ਵਿਧੀਵਤ ਵਿਆਖਿਆ ਕਰਨ ਵਾਲੀ ਪੁਸਤਕ ਹੈ ਜਿਨ੍ਹਾਂ ਦਾ ਸੰਬੰਧ ਉਸ ਦੇ ਪਾਗ਼ਲਪਨ, ਕਲਿਨਕੀ (clinical) ਦਵਾਈ ਅਤੇ ਮਾਨਵ-ਵਿਗਿਆਨਾਂ ਦੇ ਪੂਰਬਲੇ ਅਧਿਐਨਾਂ ਨਾਲ ਹੈ। ਇਸ ਕਿਤਾਬ ਵਿਚ ਉਹ ਲਿਖਦਾ ਹੈ ਕਿ ਉਸ ਦੀ ਖ਼ਾਹਿਸ਼ ਵਿਚਾਰ ਦੇ ਇਤਿਹਾਸ ਨੂੰ ਪਾਰਗਾਮਤਾ ਦੀ ਅਧੀਨਗੀ ਤੋਂ ਮੁਕਤ ਕਰਨ ਦੀ ਹੈ, ਇਸ ਨੂੰ ਹਰ ਕਿਸਮ ਦੀ ਪਾਰਗਾਮੀ ਆਤਮ-ਪੂਜਾ ਦੀ ਦਲਦਲ ਵਿਚੋਂ ਬਾਹਰ ਕੱਢਣ ਦੀ ਹੈ। ਇਹ ਉਕਤੀ ਫੂਕੋ ਤੇ ਉਸ ਦੇ ਆਲੋਚਕਾਂ ਵਿਚ ਹੋਈ ਫ਼ਰਜ਼ੀ ਗੱਲਬਾਤ 2 ਵਿਚੋਂ ਹੈ ਜਿਸ ਵਿਚ ਸੰਰਚਨਾਵਾਦੀਆਂ ਦੀ ਵਿਧੀ ਅਤੇ ਫੂਕੋ ਦੀ ਆਪਣੀ ਵਿਧੀ ਨੇੜੇ-ਨੇੜੇ ਮੌਜੂਦ ਹਨ ਜੋ ਉਨ੍ਹਾਂ ਵਿਚਲੇ ਅੰਤਰ-ਵਿਰੋਧਾਂ ਨੂੰ ਸਾਫ਼ ਤੌਰ ਤੇ ਉਘਾੜਦੀਆਂ ਹਨ।
ਫੂਕੇ ਦੀ ਧਾਰਣਾ ਅਨੁਸਾਰ ਆਧੁਨਿਕ ਸਮਾਜ ਵਿਚ ਸਰਵਸੱਤਾਧਾਰੀ (totalitarian) ਨਿਯੰਤ੍ਰਣ ਦੀ ਰੁਚੀ ਅੰਤਰੰਗ ਤੇ ਪ੍ਰਬਲ ਹੈ। ਪਰ The History of Sexuality ਵਿਚ ਖ਼ਾਸ ਤੌਰ ਤੇ ਇਹ ਸਰਵਸੱਤਾਧਾਰੀ ਰੁਚੀ ਹੋਰ ਵੀ ਜ਼ਿਆਦਾ ਜ਼ੋਰ ਫੜਦੀ ਦਿਖਾਈ ਗਈ ਹੈ, ਜੋ ਖ਼ਤਰਨਾਕ ਸਿੱਟਿਆਂ ਨਾਲ ਭਰਪੂਰ ਹੈ। ਅਜਿਹਾ ਇਸ ਲਈ ਹੈ ਕਿ ਅਜੋਕੇ ਸਮੇਂ ਵਿਚ ਕਾਮੁਕਤਾ ਬਾਰੇ ਪ੍ਰਵਚਨ ਮਨੁੱਖ ਦੇ ਸਮੁੱਚੇ ਵਿਅਕਤਿਤ੍ਰ-ਜਿਸ ਵਿਚ ਉਸ ਦਾ ਸਰੀਰ ਤੇ ਮਨੋਸਥਿਤੀ ਵੀ ਸ਼ਾਮਲ ਹੈ, ਉਤੇ ਗ਼ਲਬਾ ਪਾ ਲੈਂਦਾ ਹੈ । Discipline and Punish ਪੁਸਤਕ ਵਿਚ ਫੂਕੋ ਆਧੁਨਿਕ ਸਮਾਜ ਵਿਚ ਜੇਲ੍ਹ ਦੇ ਪ੍ਰਕਾਰਜ ਦੀ ਵਿਆਖਿਆ ਕਰਦਾ ਹੋਇਆ ਪਾਠਕ ਨੂੰ ਇਸ ਏਕਾਧਿਕਾਰਵਾਦ ਦੇ ਵਿਸ਼ਲੇਸ਼ਣ ਲਈ ਤਿਆਰ ਕਰਦਾ ਹੈ। ਅਪਰਾਧਿਤਾ ਉੱਤੇ ਆਧੁਨਿਕ ਪ੍ਰਵਚਨ ਦੀ ਪੈਦਾਵਾਰ ਹੋਣ ਕਾਰਣ ਜੇਲ੍ਹ ਕੈਦੀ ਨੂੰ ਸਾਮਾਜਿਕ ਤੌਰ ਤੇ ਅਨੁਸ਼ਾਸਨ ਬੱਧ ਕਰਨ ਦੇ ਮੰਤਵ ਦੀ ਸਿੱਧੀ ਲਈ ਸੁਧਾਰ-ਘਰ ਦਾ ਪਹਿਲਾ ਸੰਸਥਾਤਮਕ ਮਾਡਲਪੇਸ਼ ਕਰਦੀ ਹੈ ਜਿਸ ਵਿਚ ਕੈਦੀਆਂ ਨੂੰ ਤਸੀਹੇ ਦੇਣ ਨਾਲੋਂ ਉਨ੍ਹਾਂ ਨੂੰ ਇਕ ਸ੍ਰੇਸ਼ਠ ਨਾਗਰਿਕ ਦਾ ਜੀਵਨ ਬਿਤਾਉਣ ਲਈ ਪ੍ਰੇਰਿਆ ਜਾਂਦਾ ਹੈ। ਪਰ ਫਿਰ ਵੀ ਉਨ੍ਹੀਵੀਂ ਸਦੀ ਵਿਚ ਹੋਏ ਜੇਲ੍ਹ ਸੁਧਾਰ ਮਾਨਵਤਾਵਾਦੀ ਦ੍ਰਿਸ਼ਟੀ ਤੋਂ ਅਜੇ ਕਸਰਵੰਦੇ ਹਨ ਜਿਸ ਕਾਰਣ ਆਦਰਸ਼ਕ ਸਮਾਜ ਦਾ ਬਿੰਬ ਅਜੇ ਨਹੀਂ ਉਭਰਿਆ। ਸਿੱਟਾ ਇਹ ਹੈ ਕਿ ਪਰਾਹਨ ਦੇ ਨਵੇਂ ਢੰਗ ਅਪਣਾਏ ਜਾ ਰਹੇ ਹਨ ਅਤੇ ਇਨ੍ਹਾਂ ਨਾਲ ਸਿੱਝਣ ਦੇ ਨਵੇਂ ਤਰੀਕੇ ਲੱਭੇ ਜਾ ਰਹੇ ਹਨ। ਫੂਕੋ ਦਲੀਲ ਪੇਸ਼ ਕਰਦਾ ਹੈ ਕਿ ਸੋਲ੍ਹਵੀਂ ਸਦੀ ਵਿਚ ਮੁਜਰਿਮਾਂ ਨੂੰ ਖੁਲ੍ਹੇਆਮ ਤਸੀਹੇ ਦਿੱਤੇ ਜਾਂਦੇ ਸਨ, ਅੰਗਹੀਣ ਕੀਤਾ ਜਾਂਦਾ ਸੀ ਅਤੇ ਸਜ਼ਾ-ਇ-ਮੌਤ ਦਿੱਤੀ ਜਾਂਦੀ ਸੀ। ਇਉਂ ਤਸੀਹੇ ਇਹ ਸਿਖਾਉਂਦੇ ਸਨ ਕਿ ਅਧਿਕਾਰਿਤਾ ਸਰਵਸੱਤਾਧਾਰੀ ਤਾਕਤ ਉਤੇ ਆਧਾਰਿਤ ਹੈ। ਪਰ ਅਜੋਕੇ ਨਿਆਂ-ਪ੍ਰਬੰਧ ਤੇ ਦੰਡ-ਪ੍ਰਣਾਲੀ ਇਨਸਾਨੀ ਹਮਦਰਦੀ ਤੇ ਸੁਧਾਰ ਦੀ ਆੜ ਲੈ ਕੇ ਵਿਹਾਰਿਕ ਰੂਪ ਵਿਚ ਸਮਾਜ ਨੂੰ ਇਕ ਵਡੇਰੀ ਜੇਲ੍ਹ ਬਣਾਉਣਾ ਚਾਹੁੰਦੀ ਹੈ ਜਿਸ ਵਿਚ ਨਾਗਰਿਕ ਨੂੰ ਸਬਕ ਸਿਖਾਉਣਾ/ ਸੋਧਣਾ ਇਸ ਦਾ ਆਖ਼ਰੀ ਮਕਸਦ ਬਣ ਕੇ ਰਹਿ ਗਿਆ ਹੈ। ਡੂੰਘੀ ਨਜ਼ਰੋਂ ਦੇਖਿਆਂ ਫੂਕੋ ਦੀ ਹਮਦਰਦੀ ਸਿਸਟਮ ਦੇ ਵਿਰੋਧ ਵਿਚ ਖੜ੍ਹੇ ਵਿਅਕਤੀ ਨਾਲ ਨਹੀਂ। ਕੁਦਰਤੀ ਹੱਕਾਂ ਦੇ ਸੰਕਲਪਾਂ ਦਾ ਸਮਰਥਨ ਕਰਨ ਦੀ ਥਾਂ ਉਹ ਕੁਦਰਤੀਪਨ ਦੇ ਸੰਕਲਪ ਤੋਂ ਹੀ ਕਿਨਾਰਾਕਸ਼ੀ ਕਰ ਲੈਂਦਾ ਹੈ। ਉਸ ਦਾ ਦਾਅਵਾ ਹੈ ਕਿ ਮਾਨਵ-ਵਿਗਿਆਨੀ ਪ੍ਰਵਚਨਾਂ ਵਿਚ ਕੁਦਰਤੀਪਨ ਜਾਂ ਸਹਿਜ-ਸੁਭਾਵਿਕਤਾ ਦੇ ਪਿਛੇ ਹਮੇਸ਼ਾ ‘ਪ੍ਰਤਿਮਾਨ ਦਾ ਇਕ ਪੱਖ ਲੁਕਿਆ ਹੁੰਦਾ ਹੈ ਜਿਸ ਨਾਲ ਕੁਦਰਤੀਪਨ ਦੇ ਅਧਿਐਨ ਵਿਚੋਂ ਗ੍ਰਹਿਣ ਕੀਤੇ ਕਿਸੇ ਵੀ 'ਕਾਨੂੰਨ' ਨੂੰ ਸਹਿਜ-ਸੁਭਾਵਿਕਤਾ ਦਾ ਇਕ ‘ਨਿਯਮ' ਦਰਸਾਇਆ ਜਾ ਸਕੇ ਅਤੇ ਪ੍ਰਤੀਮਾਨ ਦੀ ਉਲੰਘਣਾ ਕਰਨ ਵਾਲਿਆਂ ਨੂੰ 'ਸੋਧਣ' ਲਈ ਦਿੱਤੀ ਗਈ ਸਜ਼ਾ ਜਾਂ ਨੈਤਿਕ ਇੰਜੀਨੀਅਰੀ' ਨੂੰ ਜਾਇਜ਼ ਕਰਾਰ ਦਿੱਤਾ ਜਾ ਸਕੇ। Trd Sfant it mor ਦੇ ਕਲਪਾਂ ਦੀThe History of Sexuality ਪੁਸਤਕ ਦਾ ਆਰੰਭ ਵੀ ਆਪਣੇ ਸੁਭਾ ਵਿਚ ਵਿਰੋਧਾਭਾਸੀ ਇਹ ਵਿਰੋਧਾਭਾਸ ਫੂਕੇ ਦੀ ਇਸ ਦਲੀਲ ਵਿਚ ਹੈ ਕਿ, ਕਾਮੁਕਤਾ ਦੇ ਪੱਖ ਤੋਂ ਦਮਨਮੁਖੀ ਹੋਣਾਤਾਂ ਕਿਤੇ ਦੂਰ ਰਿਹਾ, ਆਧੁਨਿਕ ਪੱਛਮੀ ਸਮਾਜ, ਦਮਨ ਦੇ ਵਿਕਟੋਰੀਅਨ ਸੁਨਹਿਰੀ ਕਾਲ ਵਿਚ ਵੀ ਦਮਨਮੁਖੀ ਨਹੀਂ ਸੀ, ਸਗੋਂ ਇਸ ਦੇ ਉਲਟ, ਆਧੁਨਿਕ ਪੱਛਮੀ ਸਮਾਜ ਨੇ ਨਾ ਕੇਵਲ ਲਿੰਗ-ਸਮੱਸਿਆਵਾਂ ਬਾਰੇ ਵਧੇਰੇ ਖੁਲ੍ਹੇ ਤੌਰ ਤੇ ਗੱਲਬਾਤ ਕਰਨ ਲਈ ਉਤਸ਼ਾਹ ਵਧਾਇਆ ਹੈ, ਸਗੋਂ ਇਨ੍ਹਾਂ ਦਾ ਵਧੇਰੇ ਅਧਿਐਨ ਕੀਤਾ ਹੈ, ਇਨ੍ਹਾਂ ਦੇ ਰੂਪਾਂ ਦਾ ਵਧੇਰੇ ਸੁਚੱਜਤਾ ਨਾਲ ਵਰਗੀਕਰਣ ਕੀਤਾ ਹੈ ਅਤੇ ਇਸ ਦੀਆਂ ਪ੍ਰਕ੍ਰਿਆਵਾਂ ਦੇ ਏਨੇ ਜ਼ਿਆਦਾ ਸਿੱਧਾਂਤ ਸਥਾਪਿਤ ਕੀਤੇ ਹਨ ਜਿੰਨੇ ਕਿ ਮਾਨਵ-ਇਤਿਹਾਸ ਵਿਚ ਕਿਸੇ ਹੋਰ ਸੰਸਕ੍ਰਿਤੀ ਦੁਆਰਾ ਸਥਾਪਿਤ ਕੀਤੇ ਜਾਣ ਦੀ ਸੋਅ ਨਹੀਂ ਮਿਲਦੀ। ਇੰਨਾ ਹੀ ਨਹੀਂ, ਇਸ ਸਮਾਜ ਨੇ ਕਾਮੁਕ-ਕੀੜਾਵਾਂ ਦੇ ਮਸਲੇ ਵਿਚ ਇੰਤਹਾਪਸੰਦ ਵਿਵਿਧਤਾਵਾਂ ਨੂੰ ਵੀ ਹੌਸਲਾ ਦਿੱਤਾ ਹੈ ਕਾਮੁਕ ਇੱਛਾ ਤੇ ਤ੍ਰਿਪਤੀ ਲਈ ਅਪਣਾਏ ਜਾਣ ਵਾਲੇ ਢੰਗਾਂ ਵਿਚ ਨਫਾਸਤ ਲਿਆਂਦੀ ਹੈ ਅਤੇ ਕਾਮ ਨੂੰ ਇਕ ਮਹਾਨ ਪਰਾਭੌਤਿਕ ਕਾਰਜ ਦਾ ਦਰਜਾ ਦਿੱਤਾ ਹੈ | ਪਰ ਨਾਲ ਹੀ ਫੂਕੇ ਨੇ ਇਹ ਵੀ ਕਿਹਾ ਹੈ। ਕਿ ਵਿਸ਼ਵ-ਸੰਸਕ੍ਰਿਤੀ ਦੇ ਖੇਤਰ ਵਿਚ ਪੱਛਮੀ ਸਮਾਜ ਦੀ ਅਸਲ ਮੌਲਿਕਤਾ ਕਾਮੁਕਤਾ ਦੀਆਂ ਵਿਭਿੰਨ ਕਿਸਮਾਂ ਨੂੰ ਹੱਲਾਸ਼ੇਰੀ ਦੇਣ ਅਤੇ ਨਿਯੰਤ੍ਰਣ ਵਿਚ ਰਖਣ ਦੇ ਬਹਾਨੇ ਸਮਾਜ ਨੂੰ ਪੁਲਿਸ ਤੇ ਅੰਡੇ ਚਾੜ੍ਹਣ ਮਨੁੱਖਾਂ ਨੂੰ ਅਨੁਸ਼ਾਸਨਬੱਧ ਕਰਨ ਅਤੇ ਉਨ੍ਹਾਂ ਦੀਆਂ ਵਿਕ੍ਰਿਤ ਕਾਮੁਕ ਰੁਚੀਆਂ ਨੂੰ ਸੱਤਾ ਦੇ ਹਿਤਾਂ ਲਈ ਵਰਤਣ ਵਿਚ ਹੈ। ਸੰਸਾਰ ਇਕ ਅਜਿਹੀ ਥਾਂ ਹੈ ਜਿਥੇ 'ਗ਼ੈਰਕੁਦਰਤੀ ਕੀੜਾਵਾਂ ਆਮ ਹੁੰਦੀਆਂ ਹਨ। ਅਤੇ ਇਸ ਵਿਚ ਬਹੁਗਿਣਤੀ ਸਮਾਜ-ਵਿਰੋਧੀ ਅੰਸ਼ਾਂ ਦੀ ਹੈ ਜਿਹੜੇ ਇਸ ਨਸਲ ਦੀ ਪਵਿੱਤਰਤਾ ਤੇ ਸਿਹਤ ਲਈ ਬਹੁਤ ਵੱਡਾ ਖ਼ਤਰਾ ਹਨ ਜਿਵੇਂ ਲੇਡੇਬਾਜ਼ (sodomite), ਹੱਥਰਸੀਏ (onanist), ਸ਼ਵ-ਸੰਭੋਗੀ (necrophiliac), ਸਮਲਿੰਗਭੱਗੀ (homosexual), ਪਰਪੀੜਨ ਕਾਮੀ (sadist), ਚੈੰਪੀੜਨ ਕਾਮੀ (Masochist) ਅਤੇ ਅਜਿਹੇ ਹੀ ਹੋਰ। ਅਜਿਹੇ ਸਮਾਜ-ਵਿਰੋਧੀ ਅੰਸ਼ਾਂ ਦੇ ਪ੍ਰਸੰਗ ਵਿਚ ਫੂਲੋਂ ਇਹ ਦੱਸਣਾ ਚਾਹੁੰਦਾ ਹੈ ਕਿ ਦਮਨ ਦਾ ਸਿੱਧਾਂਤ ਮਨੁੱਖ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ ਥਾਂ ਹਰ ਵਿਅਕਤੀ ਤੇ ਸਮੂਹ ਨੂੰ ਅਨੁਸ਼ਾਸਨਬੱਧ ਕਰਨ ਦਾ ਹਥਿਆਰ ਹੋ ਨਿੱਬੜਦਾ ਹੈ । ਅਨੁਸ਼ਾਸਨਬੱਧ ਕਰਨ ਦੀ ਇਹ ਖ਼ਾਹਿਸ਼ ਕਿਵੇਂ ਪੈਦਾ ਹੋਈ? ਆਧੁਨਿਕ ਸਮਾਜ ਉਹ ਕੁਝ ਸਪੱਸ਼ਟ ਤੌਰ ਤੇ ਜਾਣਦਾ ਹੈ ਜੋ ਵਿਅਕਤੀ ਕੇਵਲ ਧੁੰਦਲੇ ਰੂਪ ਵਿਚ ਗ੍ਰਹਿਣ ਕਰ ਸਕਦਾ ਹੈ। ਉਹ ਗੱਲ ਇਹ ਹੈ ਕਿ ਆਧੁਨਿਕ ਮਨੁੱਖ ਇਕ ਜਾਨਵਰ ਹੈ ਜਿਸ ਦੀ ਰਾਜਨੀਤੀ ਤੇ ਪਦਵੀ ਉਸ ਨੂੰ ਅਜਿਹਾ ਬਣਾਉਂਦੀ ਹੈ। ‘ਅਨੁਸ਼ਾਸਨਾ ਨੂੰ ਇਸ ਗੱਲ ਦਾ ਸਿਰਫ਼ ਪਤਾ ਹੀ ਨਹੀਂ, ਉਹ ਇਸ ਨੂੰ ਪ੍ਰਮਾਣਿਤ ਵੀ ਕਰਦੇ ਹਨ। ਉਹ ਮਾਨਵ-ਸਰੀਰ ਦੀ ਅੰਗ-ਵਿਗਿਆਨਿਕ-ਰਾਜਨੀਤੀ' (anatomo-politics) ਅਤੇ 'ਜਨਸੰਖਿਆ ਦੀ ਜੀਵ-ਰਸਾਇ ਣਿਕ ਰਾਜਨੀਤੀ (bio-politics)' ਦਾ ਸਿੱਧਾਂਤ ਪੇਸ਼ ਕਰਦੇ ਹਨ। ਫੂਕੇ ਆਪਣੇ ਪ੍ਰਵਚਨ ਨੂੰ ਸਮੇਟਦਾ ਹੋਇਆ ਲਿਖਦਾ ਹੈ ਕਿ ਆਧੁਨਿਕ ਵਿਸ਼ਵ-ਪੱਧਰੀ ਜੰਗ ਵਿਚ ਵੱਡਾ ਮਸਲਾ ਹੱਕਾਂ ਦਾ ਨਹੀਂ, ਸਗੋਂ 'ਜ਼ਿੰਦਗੀ` ਦਾ ਹੈ। ਲਿੰਗ ਕਿਉਂਕਿ ਸਰੀਰ ਦੇ ਜੀਵਨ ਅਤੇ ਨਸਲ ਦੇ ਜੀਵਨ ਤਕ ਪਹੁੰਚਣ ਦਾ ਵਸੀਲਾ ਹੈ, ਇਸ ਲਈ ਇਹ ਵਿਗਿਆਨਾਂ ਵਿਚ 'ਅਦੁੱਤੀ ਚਿਹਨਕ' ਅਤੇ 'ਵਿਸ਼ਵਵਿਆਪੀ ਚਿਹਨਿਤ ਦੋਵੇਂ ਤਰ੍ਹਾਂ ਇੰਨੀ ਕੁਸ਼ਲਤਾ ਨਾਲ ਪ੍ਰਕਾਰਜਸ਼ੀਲ ਹੁੰਦਾ ਹੈ ਕਿ ਵਿਗਿਆਨਾਂ ਨੇ ਲਿੰਗ ਨੂੰ ਲੋਚਣ ਯੋਗ ਮੰਨ ਲਿਆ ਹੈ। ਇਸ ਪ੍ਰਕਾਰ ਕਾਮੁਕਤਾ ਬਾਰੇ ਪ੍ਰਵਚਨ ਨੂੰ ਆਧੁਨਿਕ ਸਮਾਜ ਤੇ ਸੰਸਕ੍ਰਿਤੀ ਵਿਚ ਸ਼ਕਤੀ ਦੀ ਖੇਡ ਨੂੰ ਇਕੋ ਸਮੇਂ ਜ਼ਾਹਰ ਕਰਦਿਆਂ ਤੇ ਲੁਕਾਉਂਦਿਆਂ ਹੋਇਆਂ ਦਿਖਾਇਆ ਗਿਆ ਹੈ। ਇਸ ਪ੍ਰਵਚਨੜੀ ਅਥਾਹ ਸ਼ਕਤੀ ਦਾ ਅਨੁਮਾਨ ਲਾਉਂਦਿਆਂ ਹੋਇਆਂ ਫੂਕੇ ਦੱਸਦਾ ਹੈ ਕਿ ਇਸ ਦੀ ਤੁਲਨਾ ਵਿਚ ਪਰੰਪਰਾਗਤ ਵਿਚਾਰਧਾਰਾ ਦੇ ‘ਰਾਜਨੀਤਿਕਤਾ` ਨਾਲ ਭੂਸੇ ਹੋਏ ਪ੍ਰਵਚਨ ਛਿੱਕੇ-ਫਿੱਕ ਤੇ ਮਹੱਤਵਹੀਣ ਦਾ ਪ੍ਰਤੀਤ ਹੁੰਦੇ ਹਨ। ਫੂਕੇ ਦਿਸਹੱਦੇ ਉੱਤੇ ਜਿਸ ਕਿਸਮ ਦੀ ਉਭਰਦੀ ਜੀਵ-ਰਸਾਇਣਿਕ ਰਾਜਨੀਤੀ ਦੀ ਜਤੇ ਲਾਲੀ ਦੇਖ ਰਿਹਾ ਹੈ, ਉਸ ਦੀ ਤੁਲਨਾ ਵਿਚ ਨਾਜ਼ੀ ਵੀ ਹੇਚ ਜਾਪਦੇ ਹਨ। ਉਹ ਨਸਲੀ ਜੰਗਾਂ ਦੇ –ਸ ਯੁਗ ਬਾਰੇ ਭਵਿੱਖਬਾਣੀ ਕਰ ਰਿਹਾ ਹੈ ਜਿਹੜੀਆਂ ਏਨੀਆਂ ਪ੍ਰਚੰਡ ਤੇ ਘਾਤਕ ਹੋਣਗੀਆਂ ਕਿ ਉਨ੍ਹਾਂ ਵਿਚ ਦੀ ਪ੍ਰਚੰਡਤਾ ਬਾਰੇ ਉਸ ਅਜੋਕੇ 'ਗਿਆਨ' ਦੇ ਆਧਾਰ ਉੱਤੇ ਮਨੁੱਖ ਕਦੇ ਵੀ ਕਲਪਨਾ ਨਹੀਂ ਕਰ ਦਸ ਸਕਦਾ ਜਿਸ ਨੇ ਵਿਅਕਤੀ ਤੇ ਸਮੂਹ ਦੇ ਪ੍ਰਸੰਗ ਵਿਚ ਇਹੋ ਦੱਸਿਆ ਹੈ ਕਿ 'ਕਾਮੁਕਤਾ' ਨਾਲ ਜੁੜੀ ਹੈ ਕੀੜਾ ਸਿਰਫ਼ 'ਸਰੀਰਾਂ ਤੇ ਆਨੰਦ' ਨੂੰ ਅਨੁਸ਼ਾਸਨ-ਬੱਧ ਕਰਨ ਲਈ ਹੈ। ਇਉਂ ਸਮੁੱਚੀ ਸੰਸਕ੍ਰਿਤੀ, ਅ ਜਿਸ ਵਿਚ ਇਨਸਾਨੀਅਤ ਨੂੰ ਹਮੇਸ਼ਾਂ ਪਹਿਲ ਦਿੱਤੀ ਗਈ ਹੈ, ਦਮਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਦੇ ਕਤਲੋਗਾਰਤ ਵੱਧ ਹੋਵੇ ਜਾਂ ਘੱਟ, ਆਖਰ ਵਿਚ ਤਬਾਹੀ ਤੋਂ ਸਿਵਾ ਹੋਰ ਕੁਝ ਵੀ ਨਹੀਂ। ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਫੂਕੇ ਦੀਆਂ ਕਰਤਾ ਉਪਰਾਮਤਾ, ਉਦਾਸੀਨਤਾ ਤੇ ਨਿਰਾਸ਼ਾ ਦੀ ਉਸ ਪਰੰਪਰਾ ਨੂੰ ਹੋਰ ਅਗਾਂਹ ਤੋਰਦੀਆਂ ਪ੍ਰਤੀਤ ਹੁੰਦੀਆਂ ਹਨ, ਜਿਸ ਦੀ ਪ੍ਰਤਿਨਿਧਤਾ ਸ਼ੋਪਨਹਾਰ (Schopenhauer) ਨੌਰਦੇ (Nordau) ਤੇ ਸਪੈਂਗਲਰ (Spengler) ਵਰਗੇ ਦਾਰਸ ਨਿਕਾਂ ਨੇ ਕੀਤੀ। ਅਤੇ ਇਹ ਸੱਚ ਹੈ ਕਿ ਜਿਥੇ ਉਸ ਨੂੰ ਪੱਛਮੀ ਸਭਿਅਤਾ ਦੇ ਬੀਤ ਜਾਣ ਦਾ ਕੋਈ ਭੋਰਾ ਨਹੀਂ, ਉਥੇ ਉਸ ਨੂੰ ਕਿਸੇ ਹੋਰ ਸਭਿਅਤਾ ਦੁਆਰਾ ਇਸ ਦੀ ਥਾਂ ਮੱਲਣ ਦੀ ਆਸ ਵੀ ਨਹੀਂ। ਪਰ ਦਾਰਸ਼ਨਿਕਾਂ ਤੇ ਸਾਂਸਕ੍ਰਿਤਿਕ ਟਿੱਪਣੀਕਾਰਾਂ ਦਾ ਆਸ਼ਾਵਾਦੀ ਹੋਣਾ ਵੀ ਕੋਈ ਜ਼ਰੂਰੀ ਨਹੀਂ। ਫੂਕੇ ੩) ਦੇ ਚਿੰਤਨ ਦੀ ਆਧਾਰ-ਭੂਮੀ ਬਾਰੇ ਦੋ-ਟੁੱਕ ਗੱਲ ਕਰਨੀ ਔਖੀ ਹੈ, ਕਿਉਂਕਿ ਉਹ ਵਿਆਖਿਆ ਦੇ ਪਰ ਉਨ੍ਹਾਂ ਬਹੁਤ ਸਾਰੇ ਪੈਂਤੜਿਆਂ ਨੂੰ ਰੱਦ ਕਰ ਦਿੰਦਾ ਹੈ ਜਿਨ੍ਹਾਂ ਨੂੰ ਸੰਸਕ੍ਰਿਤੀ ਤੇ ਇਤਿਹਾਸ ਦੇ ਵਿਸ਼ਲੇਸ਼ਣਕਾਰਾਂ = ਦੋ ਨੇ ਭੂਤਕਾਲੀਨ ਸਾਮਾਜਿਕ ਵਰਤਾਰਿਆਂ ਦੀ ਪ੍ਰਸ਼ੰਸਾ ਜਾਂ ਨਿੰਦਿਆ ਕਰਨ ਲਈ ਯੋਗ ਆਧਾਰਭੂਮੀ ਬੰਧ ਮੰਨਿਆ ਹੈ। ਉਸ ਦੀ ਵਿਚਾਰ-ਸਾਮੱਗ੍ਰੀ ਦੇ ਕੇਂਦਰ-ਬਿੰਦੂ ਉੱਤੇ ਪ੍ਰਵਚਨ ਦਾ ਇਕ ਸਿੱਧਾਂਤ ਹੈ ਜੋ ਭਾਸ਼ਾ ਤਦ ਤੇ ਅਨੁਭਵ ਦੀ ਮਰਯਾਦਾਗਤ ਸੰਕਲਪਨਾ ਉੱਤੇ ਆਧਾਰਿਤ ਹੈ, ਇਕ ਅਜਿਹਾ ਸਿੱਧਾਂਤ ਜੋ ਅਜੋਕੇ ਸਮੇਂ ਨਿਕ ਵਿਚ ਭਰੋਸੇਯੋਗ ਨਾ ਸਮਝੇ ਜਾਂਦੇ ਅਲੰਕਾਰ-ਸ਼ਾਸਤ੍ਰੀ (rhetoric) ਅਨੁਸ਼ਾਸਨ ਵਿਚੋਂ ਪੈਦਾ ਹੋਇਆ ਹੈ। ਜਨਾਂ ਫੂਕੇ ਭਾਸ਼ਾ ਦੇ ਅਲੰਕਾਰ-ਸ਼ਾਸਤ੍ਰੀ ਸੰਕਲਪਾਂ ਨੂੰ ਸੰਸਕ੍ਰਿਤੀ ਦੀ ਜਾਦੂਈ, ਦੀਦਾਜ਼ੇਬ ਤੇ ਭੁਲੇਖਾਪਾਊ ਸਰੀਰ ਸੰਕਲਪਨਾ ਪੇਸ਼ ਕਰਨ ਲਈ ਵਰਤਦਾ ਹੈ। ਅਜੀਬ ਗੱਲ ਇਹ ਹੈ ਕਿ ਉਸ ਨੇ ਭਾਸ਼ਾ ਦੇ ਸੰਕਲਪ ਦੀ ਜਾਇ ਪਰੀਖਿਆ ਕਰਨ ਦਾ ਜਤਨ ਨਹੀਂ ਕੀਤਾ। ਅਸਲ ਵਿਚ, ਭਾਵੇਂ ਉਸ ਦਾ ਚਿੰਤਨ ਪ੍ਰਾਥਮਿਕ ਤੌਰ ਤੇ ਮਦਦ ਭਾਸ਼ਾ-ਸਿੱਧਾਂਤ ਉੱਤੇ ਆਧਾਰਿਤ ਹੈ, ਪਰ ਉਸ ਨੇ ਇਸ ਸਿੱਧਾਂਤ ਦੀ ਵਿਧੀਵਤ ਵਿਆਖਿਆ ਨਹੀਂ ਕੀਤੀ। ਸਰੋ ਜਦੋਂ ਤਕ ਉਹ ਇਸ ਸਿੱਧਾਂਤ ਦਾ ਵਿਸ਼ਲੇਸ਼ਣ ਨਹੀਂ ਕਰਦਾ, ਉਦੋਂ ਤਕ ਉਹ ਉਸੇ ਸ਼ਕਤੀ ਦਾ ਬੰਦੀਵਾਨ ਣ ਦੇ ਰਹੇਗਾ ਜਿਸ ਨੂੰ ਖੰਡ-ਖੰਡ ਕਰਨਾ ਉਸ ਦਾ ਮਨੋਰਥ ਹੈ।
ਸੋਧੋਫੂਕੋ ਦੀਆਂ ਕਿਤਾਬਾਂ ਦੇ ਵਰਗੀਕਰਨ ਦਾ ਕੰਮ ਗੁੰਝਲਦਾਰ ਹੈ। ਉਸਦੇ ਕਈ ਲੇਖ ਵੀ ਕਿਤਾਬ ਦੇ ਰੂਪ ਚ ਛਪੇ ਹਨ ਅਤੇ ਕਦੇ ਉਹੀ ਲੇਖ ਉਸਦੀ ਦੂਸਰੀ ਕਿਤਾਬ ਚ ਮੁੜ ਲੇਖ ਵਜੋਂ ਛਪੇ ਹਨ।[10] ਉਸਦੀਆਂ ਪ੍ਰਮੁੱਖ ਪੁਸਤਕਾਂ ਹੇਠ ਲਿਖੇ ਅਨੁਸਾਰ ਹਨ:
- ਦ ਅਰਕਿਆਲੋਜੀ ਔਫ ਨੌਲੇਜ
- ਡਰੀਮ, ਇਮੈਜੀਨੇਸ਼ਨ ਐਂਡ ਅਗਜਿਸਟੰਸ
- ਮੈਂਟਲ ਇਲਨੈਸ ਐਂਡ ਸਾਇਕੌਲੋਜੀ
- ਮੈਡਨੈਸ ਐਂਡ ਸਿਵਲਾਈਜੇਸ਼ਨ
- ਦ ਬਰਥ ਔਫ ਦ ਕਲੀਨਿਕ
- ਦ ਔਰਡਰ ਔਫ ਥਿੰਗਜ਼
- ਦ ਔਰਡਰ ਔਫ ਡਿਸਕੋਰਸ
- ਡਸਿਪਲਨ ਐਂਡ ਪਨਿਸ਼
- ਦ ਹਿਸਟਰੀ ਔਫ ਸੈਕਸੁਐਲਿਟੀ (ਤਿੰਨ ਭਾਗਾਂ ਚ)
ਹਵਾਲੇ
ਸੋਧੋ- ↑ Schrift, Alan D. (2010). "French Nietzscheanism" (PDF). In Schrift, Alan D. (ed.). Poststructuralism and Critical Theory's Second Generation. The History of Continental Philosophy. Vol. 6. Durham, UK: Acumen. pp. 19–46. ISBN 978-1-84465-216-7.
- ↑ Alan D. Schrift (2006), Twentieth-Century French Philosophy: Key Themes and Thinkers, Blackwell Publishing, p. 126.
- ↑ Jacques Derrida points out Foucault's debt to Artaud in his essay "La parole soufflée", in Derrida, Writing and Difference, trans. Alan Bass (Chicago, 1978), p. 326 n. 26.
- ↑ Michel Foucault (1963). "Préface à la transgression", Critique: "Hommage a Georges Bataille", nos 195–6.
- ↑ Josephson-Storm, Jason (2017). The Myth of Disenchantment: Magic, Modernity, and the Birth of the Human Sciences. University of Chicago Press. pp. 214–215. ISBN 9780226403533.
- ↑ Crossley, N. "The Politics of the Gaze: Between Foucault and Merleau-Ponty". Human Studies. 16(4):399–419, 1993.
- ↑ Thiele, Leslie Paul (1990). "The Agony of Politics: The Nietzschean Roots of Foucault's Thought". The American Political Science Review. 84 (3): 907–925. doi:10.2307/1962772. ISSN 0003-0554. JSTOR 1962772. S2CID 144321527.
- ↑ Barad, Karen (2007). Meeting the Universe Halfway: Quantum Physics and the Entanglement of Matter and Meaning. Duke University Press. pp. 62–66. ISBN 9780822339175.
- ↑ ਸੰਪਾਦਕ:-ਅਜੀਤ ਸਿੰਘ ਕੱਕੜ (1997). ਪ੍ਰਮੁੱਖ ਪੰਜਾਬੀ ਸਾਹਿਤ ਚਿੰਤਕ. ਜਲੰਧਰ: ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ. pp. 147–159.
- ↑ ਮਨਮੋਹਨ, ਡਾ (2009). ਮਿਸ਼ੈਲ ਫੂਕੋ. ਦਿੱਲੀ: ਪੰਜਾਬੀ ਅਕਾਦਮੀ. pp. 45–63.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |