ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਸਿੱਖਿਆ ਸ਼ਾਸਤਰੀ ਲਾਲਾ ਮਿਹਰ ਚੰਦ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਕਾਲਜ ਨੂੰ ਪੰਜਾਬ ਦੇ ਸਭ ਤੋਂ ਪੁਰਾਣੇ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਹਾਸਲ ਹੈ। ਡੀ.ਏ.ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਚਲਾ ਰਹੀ ਹੈ। ਇਸ ਕਾਲਜ ਦੀ ਪੰਜਾਬ ਸਟੇਟ ਤਕਨੀਕੀ ਸਿੱਖਿਆ ਅਤੇ ਉਦਯੋਗਕ ਟ੍ਰੇਨਿੰਗ ਬੋਰਡ ਤੋਂ ਮਾਨਤਾ ਹੈ।[1]
ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ | |||
---|---|---|---|
ਪੰਜਾਬ ਸਟੇਟ ਤਕਨੀਕੀ ਸਿੱਖਿਆ ਅਤੇ ਉਦਯੋਗਕ ਟ੍ਰੇਨਿੰਗ ਬੋਰਡ | |||
| |||
ਸਥਾਨ | ਜਲੰਧਰ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਡੀ. ਏ. ਵੀ ਪ੍ਰਬੰਧਕ ਕਮੇਟੀ | ||
ਸਥਾਪਨਾ | 1963 | ||
Postgraduates | ਡਿਪਲੋਮਾ | ||
ਵੈੱਬਸਾਈਟ | www |
ਕੋਰਸ
ਸੋਧੋਸਿਵਲ, ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਕੰਪਿਊਟਰ, ਆਟੋਮੋਬਾਈਲ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ।
ਸਹੂਲਤਾਂ
ਸੋਧੋਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਵਰਕਸ਼ਾਪਾਂ ਅਤੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਵਿਦਿਆਰਥੀ ਪੂਰਾ-ਪੂਰਾ ਲਾਭ ਉਠਾਉਂਦੇ ਹਨ। ਕਾਲਜ ਵਿੱਚ 10 ਦੇ ਕਰੀਬ ਛੋਟੇ-ਵੱਡੇ ਖੇਡ ਦੇ ਮੈਦਾਨ ਹਨ, ਜਿਥੇ ਹਰ ਸਾਲ ਕ੍ਰਿਕਟ, ਖੋ-ਖੋ, ਵਾਲੀਬਾਲ, ਕਬੱਡੀ, ਬੈਡਮਿੰਟਨ, ਟੇਬਲ ਟੈਨਿਸ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।
ਸੱਭਿਆਚਾਰਕ ਗਤੀਵਿਧੀਆ
ਸੋਧੋਕਾਲਜ ਵਿੱਖੇ ਸਭਿਆਚਾਰਕ ਪ੍ਰੋਗਰਾਮ, ਅਧਿਆਤਮਕ ਲੇਖਣ, ਭਾਸ਼ਣ, ਸੰਗੀਤ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਤੇ ਐੱਨ.ਐੱਸ.ਐੱਸ. ਵਿਭਾਗ ਚੱਲ ਰਹੇ ਹਨ ਜਿਨ੍ਹਾਂ ਵੱਲੋਂ ਹਰ ਸਾਲ ਵੱਖ-ਵੱਖ ਪਿੰਡਾਂ ਤੇ ਮੁਹੱਲਿਆਂ ਵਿੱਚ ਕੈਂਪ ਲਗਾਏ ਜਾਂਦੇ ਹਨ।
ਹਵਾਲੇ
ਸੋਧੋ- ↑ "Punjab State Board of Technical Education and Industrial Training (PSBTEIT), Chandigarh, has invited interested and eligible candidates for its Joint Entrance Test (JET 2014). The entrance test is to be held on April 20, 2014". Archived from the original on ਮਾਰਚ 4, 2016. Retrieved ਜਨਵਰੀ 13, 2018.
{{cite news}}
: Unknown parameter|dead-url=
ignored (|url-status=
suggested) (help)