ਮੁਨੀਰ ਅਹਿਮਦ ਬਾਦੀਨੀ

ਮੁਨੀਰ ਅਹਿਮਦ ਬਾਦੀਨੀ ਦਾ ਜਨਮ ਨੂੰ ਬਲੋਚਿਸਤਾਨ ਦੇ ਜ਼ਿਲ੍ਹੇ ਨੁਸ਼ਕੀ ਪਾਕਿਸਤਾਨ ਵਿੱਚ ਹੋਇਆ। ਇਹ ਬਲੋਚੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਅਤੇ ਹੋਰ ਸਾਹਿਤ ਦੀ ਰਚਨਾ ਕਰਦੇ ਹਨ। ਇਹਨਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਤੋਂ ਵੀ ਲਿਖਣ ਦੇ ਲਈ ਅਵਾਰਡ ਮਿਲ ਚੁੱਕਾ ਹੈ। ਇਹ ਮੌਜੁਦਾ ਸਮੇਂ ਕੋਇਟਾ ਵਿੱਚ ਰਹਿੰਦੇ ਹਨ ਅਤੇ ਬਲੋਚਿਸਤਾਨ ਵਿੱਚ ਖੇਡ, ਵਾਤਾਵਰਣ ਅਤੇ ਨੌਜਵਾਨ ਮਾਮਲਿਆਂ ਦੇ ਸੈਕੇਟਰੀ ਹਨ।

'ਮੁਨੀਰ ਅਹਿਮਦ ਬਾਦੀਨੀ'منير احمد بادینی
ਜਨਮ1953
ਰਾਸ਼ਟਰੀਅਤਾਬਲੋਚ
ਪੇਸ਼ਾਲੇਖਕ

ਜਨਮ ਸੋਧੋ

ਮੁਨੀਰ ਅਹਿਮਦ ਬਾਦੀਨੀ ਦਾ ਜਨਮ ਸ਼ਰੀਫ਼ ਖ਼ਾਨ ਪਿੰਡ ਹੋਇਆ ਜੋ ਕਿ ਬਲੋਚਿਸਤਾਨ ਦੇ ਜ਼ਿਲ੍ਹੇ ਨੁਸ਼ਕੀ ਵਿੱਚ ਹੈ। ਇਹਨਾਂ ਦੇ ਪਿਤਾ ਦਾ ਨਾਮ ਸ਼ਾਹਨਵਾਜ਼ ਸੀ।[1]

ਸਿੱਖਿਆ ਸੋਧੋ

ਮੁਨੀਰ ਅਹਿਮਦ ਬਾਦੀਨੀ ਨੇ ਆਪਣੀ ਸਿੱਖਿਆ ਆਪਣੇ ਪਿੰਡ ਦੇ ਮੁੰਡਿਆਂ ਦੇ ਸਕੂਲ ਤੋਂ ਹਾਸਿਲ ਕੀਤੀ ਅਤੇ ਆਪਣੀ ਡਿਗਰੀ ਕਰਨ ਲਈ ਕੋਇਟਾ ਦੇ ਕਾਲਜ਼ ਵਿੱਚ ਦਾਖਲਾ ਲਿਆ ਅਤੇ ਆਪਣੀ ਡਿਗਰੀ ਪੂਰੀ ਕੀਤੀ। ਉਥੇ ਇਹ ਬਲੋਚ ਵਿਦਿਆਰਥੀ ਸੰਗਠਣ ਦੇ ਮੈਂਬਰ ਰਹੇ ਅਤੇ ਫਿਰ ਉੱਪ ਪ੍ਰਧਾਨ ਵੀ ਰਹੇ। ਇੱਥੇ ਹੀ ਇਹਨਾਂ ਨੇ ਕਾਰਲ ਮਾਰਕਸ ਦੀਆਂ ਰਚਨਾਵਾਂ ਦਾ ਬਲੋਚੀ ਵਿੱਚ ਤਲਜਮਾ ਵੀ ਕੀਤਾ। ਇਹਨਾਂ ਨੇ ਆਪਣੀ ਮਾਸਟਰ ਡਿਗਰੀ ਪੰਜਾਬ ਯੂਨੀਵਰਸਿਟੀ ਲਾਹੌਰ ਤੋ ਪੂਰੀ ਕੀਤੀ।[2]

ਕੰਮ ਸੋਧੋ

ਉਹ ਆਪਣੀ ਮਾਸਟਰ ਡਿਗਰੀ ਪੂਰੀ ਹੋਣ ਤੋਂ ਬਾਅਦ ਉਹ ਕੋਇਟਾ ਦੇ ਡਿਗਰੀ ਕਾਲਜ ਵਿੱਚ ਤਰਕ ਸ਼ਾਸਤਰ ਦੇ ਲੈਕਚਰਾਰ ਲੱਗ ਗਏ। ਇਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦੀ ਸਿਵਲ ਸਰਵਿਸ ਵਿੱਚ ਵੀ ਕੰਮ ਕੀਤਾ ਅਤੇ ਹੁਣ ਉਹ ਬਲੋਚਿਸਤਾਨ ਦੇ ਸਿੱਖਿਆ ਵਿਭਾਗ ਦੇ ਸੈਕੇਟਰੀ ਹਨ।[3]

ਲੇਖਕ ਦੇ ਰੂਪ ਵਿੱਚ ਸੋਧੋ

ਬਾਦੀਨੀ ਲੇਖਕ ਦੇ ਰੂਪ ਵਿੱਚ ਆਪਣੀ ਕਾਲਜ ਦੀ ਜ਼ਿੰਦਗੀ ਤੋਂ ਹੀ ਹਿੱਸਾ ਪਾਉਂਦੇ ਆ ਰਹੇ ਹਨ। ਇਹ ਬਲੋਚੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਲਿਖਦੇ ਹਨ।

ਲਿਖਤਾਂ ਸੋਧੋ

  • ਰੇਕਾਨੀ ਤਲਾਹ ਹਲਕੇ
  • ਬੇਲ ਕੇ ਮਹਿ ਬੈਲਾਪੀਤ
  • ਅਗ਼ਾਹ ਏ ਸ਼ਮਨੀ ਵਾਹਬ
  • ਸ਼ਲ ਏ ਗ਼ੁਲੇਨ ਬ਼ਜ਼ਾਰ
  • ਇਹ ਜ਼ਿੰਦ ਤਾਰਾ ਬਰਾਜਿਤ
  • ਏਸ਼ ਤਹਿ ਜ਼ਮੀਨ ਤਹਿ ਅਜ਼ਮਾਨ[4][5]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2012-12-21. Retrieved 2016-01-04. {{cite web}}: Unknown parameter |dead-url= ignored (|url-status= suggested) (help)
  2. Clean+Air+Quality+Monitoring+Initiative+meeting+in+Quetta.-a0204228476 'Clean Air Quality Monitoring Initiative Meeting in Quetta', Quetta Times
  3. "ਪੁਰਾਲੇਖ ਕੀਤੀ ਕਾਪੀ". Archived from the original on 2012-08-03. Retrieved 2016-01-04. {{cite web}}: Unknown parameter |dead-url= ignored (|url-status= suggested) (help)
  4. http://baask.com/diwwan/index.php/page,bekan_k_tao_bibu
  5. https://en.wikipedia.org/wiki/Muneer_Ahmed_Badini