ਬਲੋਚਿਸਤਾਨ, ਪਾਕਿਸਤਾਨ

(ਬਲੋਚਿਸਤਾਨ ਤੋਂ ਮੋੜਿਆ ਗਿਆ)

ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ ਉੱਤੇ ਫੈਲਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਪੰਜਾਬ ਤੇ ਸਿੰਧ, ਉਤਲੇ ਪਾਸੇ ਸਰਹੱਦ ਤੇ ਅਫ਼ਗਾਨਿਸਤਾਨ, ਲਹਿੰਦੇ ਪਾਸੇ ਈਰਾਨ, ਤੇ ਦੱਖਣ ਦੇ ਪਾਸੇ ਅਰਬੀ ਸਾਗਰ ਹੈ। ਇੱਥੇ ਬਲੋਚੀ, ਪਸ਼ਤੋ, ਪੰਜਾਬੀ, ਸਿੰਧੀ, ਅਤੇ ਉਰਦੂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 'ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇੱਕ ਹਿੱਸਾ ਬਣ ਗਿਆ।

ਬਲੋਚਿਸਤਾਨ ਦੇ ਪ੍ਰਾਂਤਿਕ ਚਿੰਨ੍ਹ
ਪ੍ਰਾਂਤਿਕ ਜਾਨਵਰ
ਪ੍ਰਾਂਤਿਕ ਪੰਛੀ
ਪ੍ਰਾਂਤਿਕ ਪੇੜ
ਪ੍ਰਾਂਤਿਕ ਫੁੱਲ
ਖੇਡ