ਮੁਮਤਾਜ਼ੁਦੀਨ ਅਹਿਮਦ

ਮੌਲਾਨਾ ਮੁਮਤਾਜ਼ੁਦੀਨ ਅਹਿਮਦ ( Bengali: মমতাজুদ্দীন আহমদ  ; 1889–1974) ਇੱਕ ਬੰਗਾਲੀ ਇਸਲਾਮੀ ਵਿਦਵਾਨ, ਲਿਖਾਰੀ ਅਤੇ ਅਧਿਆਪਕ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਮੌਦੂਦ ਅਹਿਮਦ ਦਾ ਪਿਤਾ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੋਧੋ

ਮੋਮਤਾਜ਼ੂਦੀਨ ਅਹਿਮਦ ਦਾ ਜਨਮ 1889 ਵਿੱਚ ਬੰਗਾਲ ਪ੍ਰੈਜ਼ੀਡੈਂਸੀ ਦੇ ਨੋਆਖਲੀ ਜ਼ਿਲ੍ਹੇ ਦੇ ਪਿੰਡ ਮਾਨਿਕਪੁਰ ਵਿੱਚ ਭੂਈਆਂ ਦੇ ਇੱਕ ਬੰਗਾਲੀ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ, ਮੁਹੰਮਦ ਜਲੀਸ ਭੂਈਆਂ, ਇੱਕ ਸ਼ੇਖ ਸਨ।

ਪ੍ਰਾਇਮਰੀ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ, ਅਹਿਮਦ ਕਲਕੱਤਾ ਚਲਾ ਗਿਆ ਅਤੇ 1907 ਵਿਚ ਉਥੋਂ ਦੇ ਆਲੀਆ ਮਦਰੱਸੇ ਵਿਚ ਪੜ੍ਹਨ ਪੈ ਗਿਆ। ਉਹ 1910 ਵਿੱਚ ਜਮਾਤ-ਏ-ਸੁਆਮ ਅਤੇ 1913 ਵਿੱਚ ਜਮਾਤ-ਏ-ਉਲਾ ਤੋਂ ਪਾਸ ਹੋਇਆ। 1916 ਵਿੱਚ, ਉਸਨੇ ਮਦਰੱਸੇ ਤੋਂ ਹਦੀਸ ਦੀ ਪੜ੍ਹਾਈ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਫ਼ਖ਼ਰ ਅਲ-ਮੁਹੱਦਦੀਨ (ਹਦੀਸ ਵਿਦਵਾਨਾਂ ਦੀ ਮਹਿਮਾ) ਨਾਲ ਸਨਮਾਨਿਤ ਕੀਤਾ। ਉਸ ਦੇ ਹਦੀਸ ਦੇ ਅਧਿਆਪਕ ਇਸਹਾਕ ਬਰਦਵਾਨੀ ਅਤੇ ਨਜ਼ੀਰ ਹਸਨ ਦੇਵਬੰਦੀ ਸਨ। ਉਸਦੇ ਹੋਰ ਅਧਿਆਪਕਾਂ ਵਿੱਚ ਲੁਤਫੁਰ ਰਹਿਮਾਨ ਬਰਦਵਾਨੀ, ਅਬਦੁਲ ਹੱਕ ਹੱਕਾਨੀ ਅਤੇ ਫਜ਼ਲ-ਏ-ਹੱਕ ਰਾਮਪੁਰੀ ਸ਼ਾਮਲ ਸਨ। ਅਹਿਮਦ ਨੇ 1918 ਵਿੱਚ ਕਲਕੱਤਾ ਯੂਨੀਵਰਸਿਟੀ ਤੋਂ ਮੈਟ੍ਰਿਕ ਪਾਸ ਕੀਤੀ

ਕੈਰੀਅਰ

ਸੋਧੋ

ਅਹਿਮਦ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਕਲਕੱਤੇ ਵਿੱਚ ਰਿਹਾ, 1919 ਤੋਂ ਕਲਕੱਤਾ ਆਲੀਆ ਮਦਰੱਸੇ ਵਿੱਚ ਹਦੀਸ ਦੀ ਪੜ੍ਹਾਈ ਕਰਾਉਣ ਲੱਗਿਆ। ਉਸਨੇ 1921 ਵਿੱਚ ਪ੍ਰੈਜ਼ੀਡੈਂਸੀ ਕਾਲਜ ਵਿੱਚ ਅਰਬੀ ਦੇ ਲੈਕਚਰਾਰ ਵਜੋਂ ਵੀ ਕੰਮ ਕੀਤਾ ਉਹ ਬੰਗਾਲ ਦੀ ਵੰਡ ਤੋਂ ਛੇ ਸਾਲ ਬਾਅਦ, 1953 ਵਿੱਚ ਸਰਕਾਰੀ ਮਦਰੱਸਾ-ਏ-ਆਲੀਆ, ਢਾਕਾ ਵਿੱਚ ਤਬਦੀਲ ਹੋ ਗਿਆ। ਉਸਦੇ ਪ੍ਰਸਿੱਧ ਵਿਦਿਆਰਥੀਆਂ ਵਿੱਚ ਅਮੀਮੁਲ ਅਹਿਸਾਨ ਬਰਕਤੀ ਹਨ।

ਨਿੱਜੀ ਜੀਵਨ

ਸੋਧੋ

ਅਹਿਮਦ ਨੇ ਬੇਗਮ ਅੰਬੀਆ ਖ਼ਾਤੂਨ ਨਾਲ ਵਿਆਹ ਕਰਵਾ ਲਿਆ। ਉਸਦੇ ਚੌਥੇ ਪੁੱਤਰ, ਮੌਦੂਦ ਅਹਿਮਦ ਨੇ 1988 ਤੋਂ 1989 ਤੱਕ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ।

ਅਹਿਮਦ ਦੀ ਮੌਤ 1974 ਵਿੱਚ ਹੋਈ੧ [1]

ਹਵਾਲੇ

ਸੋਧੋ
  1. Islam, Sirajul; Miah, Sajahan; Khanam, Mahfuza et al., eds. (2012). "Bangladesh". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Bangladesh. Retrieved 18 ਦਸੰਬਰ 2024.