ਮੁਸਕੋਕਾ ਕੁਈਰ ਫ਼ਿਲਮ ਫੈਸਟੀਵਲ

ਮੁਸਕੋਕਾ ਕੁਈਰ ਫ਼ਿਲਮ ਫੈਸਟੀਵਲ ਇੱਕ ਸਲਾਨਾ ਐਲ.ਜੀ.ਬੀ.ਟੀ.ਕਿਉ. ਫ਼ਿਲਮ ਉਤਸ਼ਵ ਹੈ, ਜੋ ਕਿ ਕੈਨੇਡੀਅਨ ਸੂਬੇ ਓਨਟਾਰੀਓ ਦੇ ਮੁਸਕੋਕਾ ਖੇਤਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ।[1]

ਇਹ ਤਿਉਹਾਰ ਪਹਿਲੀ ਵਾਰ 2020 ਵਿੱਚ, ਮੁਸਕੋਕਾ ਪ੍ਰਾਈਡ ਕਮੇਟੀ ਅਤੇ ਸਥਾਨਕ ਫ਼ਿਲਮ ਨਿਰਮਾਣ ਫਰਮ ਸੈਂਚੂਰੀ ਸਟੂਡੀਓਜ਼ ਵਿਚਕਾਰ ਸਾਂਝੇਦਾਰੀ ਦੁਆਰਾ ਆਯੋਜਿਤ ਕੀਤਾ ਗਿਆ ਸੀ।[2] ਕੈਨੇਡਾ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ, ਇਸਦੀ ਯੋਜਨਾਬੱਧ ਭੌਤਿਕੀ ਸਕ੍ਰੀਨਿੰਗ ਰੱਦ ਕਰ ਦਿੱਤੀ ਗਈ ਸੀ ਅਤੇ ਇਸ ਦੀ ਬਜਾਏ ਇੱਕ ਔਨਲਾਈਨ ਤਿਉਹਾਰ ਵਜੋਂ ਇਵੈਂਟ ਸ਼ੁਰੂ ਕੀਤਾ ਗਿਆ ਸੀ।[3] 2021 ਵਿੱਚ ਦੂਜਾ ਇਵੈਂਟ ਦੁਬਾਰਾ ਆਨਲਾਈਨ ਸਕ੍ਰੀਨ ਕੀਤਾ ਗਿਆ ਸੀ। [4] ਦੋਵੇਂ ਈਵੈਂਟ 'ਪੇਅ ਵਟ ਯੂ ਕੈਨ' ਮਾਡਲ 'ਤੇ ਕਰਵਾਏ ਗਏ ਸਨ।[3]

ਅਵਾਰਡ ਸੋਧੋ

2020 ਸੋਧੋ

  • ਔਡੀਅੰਸ ਚੁਆਇਸ ਅਵਾਰਡ: ਅਯਾਨੇਹ, ਨਿਕੋਲਸ ਗ੍ਰੀਨਚਰ
  • ਫੈਸਟੀਵਲ ਫੈਵਰੇਟ ਜਿਊਰੀ ਅਵਾਰਡ: ਸੋ ਬਿਉਟੀਫੁਲ, ਬ੍ਰੈਂਡਨ ਨਿਕੋਲੇਟੀ

2021 ਸੋਧੋ

  • ਔਡੀਅੰਸ ਚੁਆਇਸ ਅਵਾਰਡ: ਕ੍ਰਿਸ਼ਚੀਅਨ ਇਨ ਦਿ ਕਲੋਜ਼ੈਟ, ਜੋਏਲ ਫਲੇਮਿੰਗ
  • ਫੈਸਟੀਵਲ ਫੈਵਰੇਟ ਜਿਊਰੀ ਅਵਾਰਡ: ਸੰਡੇ, ਅਰੁਣ ਫੁਲਾਰਾ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ