ਮੁਹਲਾ
ਇਕ ਪ੍ਰਕਾਰ ਦੇ ਮੋਟੇ ਸੋਟੇ ਨੂੰ ਜਿਸ ਨਾਲ ਉੱਖਲੀ ਵਿਚ ਪਾਈ ਹਰ ਵਸਤ ਨੂੰ ਕੁੱਟਿਆ ਜਾਂਦਾ ਹੈ, ਮੁਹਲਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਮੋਹਲੀ ਕਹਿੰਦੇ ਹਨ। ਮੁਹਲਾ ਬਣਾਉਣ ਲਈ ਤਿੰਨ/ ਚਾਰ ਕੁ ਫੁੱਟ ਲੰਮਾ ਸੋਟਾ ਲਿਆ ਜਾਂਦਾ ਹੈ। ਉਸ ਨੂੰ ਰੋਦ ਕੇ ਗੁਲਾਈ ਦਿੱਤੀ ਜਾਂਦੀ ਹੈ। ਉਸ ਦਾ ਵਿਚਾਲੇ ਦਾ ਹਿੱਸਾ ਆਲੇ-ਦੁਆਲੇ ਦੇ ਹਿੱਸੇ ਨਾਲੋਂ ਥੋੜ੍ਹਾ ਪਤਲਾ ਕੀਤਾ ਹੁੰਦਾ ਹੈ। ਮੁਹੱਲੇ ਦੇ ਇਸ ਪਤਲੇ ਹਿੱਸੇ ਨੂੰ ਫੜ ਕੇ ਜਨਾਨੀਆਂ ਪਹਿਲਾਂ ਉਪਰ ਨੂੰ ਚੱਕ ਕੇ ਤੇ ਫੇਰ ਜ਼ੋਰ ਨਾਲ ਹੇਠਾਂ ਉੱਖਲੀ ਵਿਚ ਪਾਈ ਵਸਤ ਵਿਚ ਮਾਰਦੀਆਂ ਹਨ। ਇਸ ਤਰ੍ਹਾਂ ਉਖਲੀ ਵਿਚ ਪਾਈ ਵਸਤ ਮੁਹਲੇ ਨਾਲ ਕੱਟੀ ਜਾਂਦੀ ਹੈ। ਕਈ ਪਰਿਵਾਰ ਮੁਹਲੇ ਦੇ ਦੋਵੇਂ ਸਿਰਿਆਂ ਤੇ ਮੁਹਲੇ ਨੂੰ ਫਟਣ ਤੋਂ ਰੋਕਣ ਲਈ ਲੋਹੇ ਦੇ ਪੋਲਰੇ ਚਾੜ੍ਹ ਦਿੰਦੇ ਹਨ। ਇਨ੍ਹਾਂ ਪੋਲਰਿਆਂ ਨੂੰ ਵੰਗੜੀ ਕਹਿੰਦੇ ਹਨ।
ਹੁਣ ਉੱਖਲੀਆਂ ਹੀ ਨਹੀਂ ਰਹੀਆਂ। ਇਸ ਲਈ ਮੁਹਲੇ ਵੀ ਉੱਖਲੀਆਂ ਦੇ ਨਾਲ ਹੀ ਅਲੋਪ ਹੋ ਗਏ ਹਨ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.