ਮੁਹੰਮਦ ਵਲੀਉੱਲਾ ਵਲੀ
ਮੁਹੰਮਦ ਵਲੀਉੱਲਾ, ਕਲਮੀ ਨਾਮ ਵਲੀ (ਜਨਮ 7 ਜਨਵਰੀ 1967), ਉਰਦੂ ਕਵੀ ਹੈ।
ਮੁਹੰਮਦ ਵਲੀਉੱਲਾ "ਵਲੀ" | |
---|---|
ਜਨਮ | 7 ਜਨਵਰੀ 1967 ਹਸਨਪੂਰ, ਵੈਸ਼ਾਲੀ ਜ਼ਿਲ੍ਹਾ, ਬਿਹਾਰ |
ਕਿੱਤਾ | ਰੇਡਿਓ ਅਨਾਊਂਸਰ, ਅਨੁਵਾਦਕ |
ਮਾਲਕ | ਆਲ ਇੰਡੀਆ ਰੇਡੀਓ |
ਬੱਚੇ | ੨ |
ਵਲੀ ਦਾ ਜਨਮ ਭਾਰਤ ਦੀ ਰਿਆਸਤ ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਮਹੂਵਾ ਦੀ ਹਸਨਪੁਰ ਵਸਤੀ ਵਿੱਚ ਹੋਇਆ। ਪਿਤਾ ਦਾ ਨਾਮ ਮੁਹੰਮਦ ਅਮੀਨੁੱਲਾ ਇਬਨ ਅਲੀ ਕਰੀਮ ਅਤੇ ਮਾਤਾ ਜਾਹਿਦਾ ਖਾਤੂਨ ਹੈ। ਇਸ ਦੀ ਵਿਦਿਆ ਐਮਏ, ਪੀਐਚਡੀ (ਫਾਰਸੀ) ਨਵੀਂ ਦਿੱਲੀ ਦੀ ਜਵਾਹਰਲਾਲ ਯੂਨੀਵਰਸਿਟੀ ਤੋਂ ਕੀਤੀ।
ਪੇਸ਼ਾਵਰਾਨਾ ਜਿੰਦਗੀ
ਸੋਧੋਇਹ ਆਲ ਇੰਡਿਆ ਰੇਡੀਓ ਨਵੀਂ ਦਿੱਲੀ ਵਿੱਚ ਫਾਰਸੀ ਪ੍ਰਸਾਰਣ ਵਿਭਾਗ ਵਿੱਚ ਮੁਲਾਜਿਮ ਹੈ। ਆਲ ਇੰਡੀਆ ਰੇਡੀਓ ਵਿੱਚ ਕਈ ਵਿਦੇਸ਼ੀ ਵਿਭਾਗ ਵੀ ਹਨ ਜਿਨ੍ਹਾਂ ਵਿੱਚ ਫਾਰਸੀ ਵਿਭਾਗ ਵੀ ਪ੍ਰਮੁੱਖ ਮੰਨਿਆ ਜਾਂਦਾ ਹੈ। ਭਾਰਤ ਵਿੱਚ ਫਾਰਸੀ ਬੋਲਣ ਵਾਲੀਆਂ ਦੀ ਗਿਣਤੀ ਵੀ ਚੰਗੀ ਹੈ। ਕਈ ਯੂਨੀਵਰਸਿਟੀਆਂ ਵਿੱਚ ਵੀ ਫਾਰਸੀ ਭਾਸ਼ਾ ਵਿਭਾਗ ਹਨ। ਵਲੀ ਵੀ ਫਾਰਸੀ ਭਾਸ਼ਾ ਨਾਲ ਜੁੜਿਆ ਹੈ। ਇਹ ਬਹੁ ਭਾਸ਼ਾਈ ਸ਼ਖਸੀਅਤ ਹੈ। ਹਿੰਦੀ, ਉਰਦੂ ਅਤੇ ਫਾਰਸੀ ਵਿੱਚ ਕਵਿਤਾ ਵੀ ਕਰ ਸਕਦਾ ਹੈ। ਵਲੀ ਫਾਰਸੀ ਵਿਭਾਗ ਵਿੱਚ ਅਨੁਵਾਦ, ਗੱਲ ਬਾਤ ਅਤੇ ਹੋਰ ਕਈ ਪਰੋਗਰਾਮਾਂ ਦੀ ਜ਼ਿੰਮੇਦਾਰੀ ਸੰਭਾਲਦਾ ਹੈ।
ਵਲੀ ਦੀ ਸ਼ਖਸੀਅਤ ਫਾਰਸੀ,ਉਰਦੂ ਨੂੰ ਲੈਕੇ ਖਾਸ ਤੌਰ ਉੱਤੇ ਕਵਿਤਾ ਵਿਭਾਗ ਵਿੱਚ ਮਹੱਤਵਪੂਰਣ ਹੈ।