7 ਜਨਵਰੀ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
7 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 7ਵਾਂ ਦਿਨ ਹੁੰਦਾ ਹੈ। ਸਾਲ ਦੇ 358 (ਲੀਪ ਸਾਲ ਵਿੱਚ 359) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 1789 – ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; ਜਾਰਜ ਵਾਸ਼ਿੰਗਟਨ ਰਾਸ਼ਟਰਪਤੀ ਚੁਣੇ ਗਏ।
- 1797 – ਇਟਲੀ ਦਾ ਝੰਡਾ ਪਹਿਲੀ ਵਾਰ ਵਰਤੋਂ ਵਿੱਚ ਲਿਆਂਦਾ ਗਿਆ।
- 1924 – ਕੌਮਾਂਤਰੀ ਹਾਕੀ ਸੰਘ ਦੀ ਪੈਰਿਸ ਵਿੱਚ ਸਥਾਪਨਾ ਕੀਤੀ ਗਈ।
- 1924 – ਅਕਾਲ ਤਖ਼ਤ 'ਤੇ ਅੰਗਰੇਜ਼ ਪੁਲਿਸ ਆ ਪੁੱਜੀ ਅਤੇ 62 ਨੂੰ ਗਿ੍ਫ਼ਤਾਰੀ ਹੋੲੇ।
- 1953 – ਅਮਰੀਕਾ ਦੇ ਰਾਸ਼ਟਰਪਤੀ ਹੇਰੀ ਟਰੂਮੈਨ ਨੇ ਹਾਈਡਰੋਜ਼ਨ ਬੰਬ ਬਣਾਉਣ ਦਾ ਐਲਾਨ ਕੀਤਾ।
- 1959 – ਅਮਰੀਕਾ ਨੇ ਅਖ਼ੀਰ ਕਿਊਬਾ ਵਿੱਚ ਫ਼ੀਡੈਟ ਕਾਸਟਰੋ ਦੀ ਸਰਕਾਰ ਨੂੰ ਮਾਨਤਾ ਦਿਤੀ।
- 1961 – ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਨੂੰ ਭਾਵ ਨਗਰ ਜਾ ਕੇ ਮਿਲਿਆ।
- 1989 – ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹੀਰੋਹੀਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
- 1999 – ਅਮਰੀਕਾ ਦੀ ਸੈਨੇਟ ਨੇ ਰਾਸ਼ਟਰਪਤੀ ਬਿਲ ਕਲਿੰਟਨ 'ਤੇ ਮੋਨਿਕਾ ਲੈਵਿੰਸਕੀ ਨਾਲ ਇਸ਼ਕ ਸਬੰਧੀ ਝੂਠ ਬੋਲਣ ਦਾ ਮੁਕੱਦਮਾ ਸ਼ੁਰੂ ਕੀਤਾ।
- 2009 – ਰੂਸ ਨੇ ਯੂਕਰੇਨ ਰਾਹੀਂ ਯੂਰਪ ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
ਜਨਮ
ਸੋਧੋ- 1858 – ਲੀਟਵਾਕ ਕੋਸ਼ਕਾਰ ਅਤੇ ਅਖ਼ਬਾਰ ਸੰਪਾਦਕ ਏਲੀਏਜ਼ਰ ਬੇਨ-ਯੇਹੂਦਾ ਦਾ ਜਨਮ।
- 1883 – ਗ਼ਦਰ ਪਾਰਟੀ ਦਾ ਕਰਕੁਨ ਸੋਹਨ ਲਾਲ ਪਾਠਕ ਦਾ ਜਨਮ।
- 1886 – ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦਾ ਬਾਨੀ ਕਿਸ਼ਨ ਸਿੰਘ ਗੜਗੱਜ ਦਾ ਜਨਮ।
- 1948 – ਭਾਰਤੀ ਲੇਖਕਾ ਅਤੇ ਕਾਲਮਨਵੀਸ ਸ਼ੋਭਾ ਡੇ ਦਾ ਜਨਮ।
- 1967 – ਹਿੰਦੀ ਫ਼ਿਲਮਾਂ, ਟੈਲੀਵਿਜਨ ਦਾ ਅਭਿਨੇਤਾ ਇਰਫ਼ਾਨ ਖ਼ਾਨ ਦਾ ਜਨਮ।
- 1967 – ਉਰਦੂ ਕਵੀ ਮੁਹੰਮਦ ਵਲੀਉੱਲਾ ਵਲੀ ਦਾ ਜਨਮ।
- 1985 – ਬਰਤਾਨਵੀ ਫ਼ਾਰਮੂਲਾ ਵਨ ਦੌੜ ਦਾ ਚਾਲਕ ਲੂਇਸ ਹੈਮਿਲਟਨ ਦਾ ਜਨਮ।
ਦਿਹਾਂਤ
ਸੋਧੋ- 1943 – ਸਰਬਿਆਈ ਅਮਰੀਕੀ ਖੋਜੀ ਨਿਕੋਲਾ ਟੈਸਲਾ ਦਾ ਦਿਹਾਂਤ।
- 1959 – ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਬੋਰਿਸ ਲਵਰੇਨਿਓਵ ਦਾ ਦਿਹਾਂਤ।
- 1966 – ਹਿੰਦੀ ਫਿਲਮਾਂ ਦਾ ਭਾਰਤੀ ਨਿਰਦੇਸ਼ਕ ਬਿਮਲ ਰਾਏ ਦਾ ਦਿਹਾਂਤ।
- 1989 – ਜਪਾਨ ਦਾ 124ਵਾਂ ਸਮਰਾਟ ਹੀਰੋਹੀਤੋ ਦਾ ਦਿਹਾਂਤ।
- 2016 – ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦਾ ਦਿਹਾਂਤ।