ਮੁਹੱਬਤ ਦੇ ਚਾਲ਼ੀ ਨੇਮ
ਮੁਹੱਬਤ ਦੇ ਚਾਲ਼ੀ ਨੇਮ ਤੁਰਕੀ ਲੇਖਿਕਾ ਐਲਫ਼ ਸ਼ਫ਼ਕ ਦੁਆਰਾ ਲਿਖਿਆ ਇੱਕ ਨਾਵਲ ਹੈ।[1][2][3] ਇਹ ਕਿਤਾਬ ਮਾਰਚ 2009 ਵਿੱਚ ਪ੍ਰਕਾਸ਼ਤ ਹੋਈ ਸੀ।[4] ਇਹ ਰੂਮੀ ਅਤੇ ਉਸਦੇ ਸਾਥੀ ਸ਼ਮਸ ਤਬਰੀਜ਼ੀ ਬਾਰੇ ਹੈ।[5][6] ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਸ਼ਮਸ ਨੇ ਇੱਕ ਵਿਦਵਾਨ ਨੂੰ ਪਿਆਰ ਦੁਆਰਾ ਸੂਫੀ (ਰਹੱਸਵਾਦੀ) ਵਿੱਚ ਬਦਲਿਆ।[7] ਇਸ ਕਿਤਾਬ ਦੀਆਂ 750,000 ਤੋਂ ਵੱਧ ਕਾਪੀਆਂ ਤੁਰਕੀ ਅਤੇ ਫਰਾਂਸ ਵਿੱਚ ਵਿਕੀਆਂ ਸਨ।[8]
ਲੇਖਕ | ਐਲਿਫ਼ ਸ਼ਫ਼ਾਕ |
---|---|
ਦੇਸ਼ | ਤੁਰਕੀ |
ਵਿਧਾ | ਸਾਹਿਤਕ ਗਲਪ |
ਪ੍ਰਕਾਸ਼ਕ | ਪੈਨਗੁਇਨ ਬੁਕਸ (ਅੰਗਰੇਜ਼ੀ), ਆੱਟਮ ਆਰਟ (ਪੰਜਾਬੀ) |
ਅਵਾਰਡ | Prix ALEF* - Mention Spéciale Littérature Etrangére |
ਸਾਰ
ਸੋਧੋ"ਨਾਵਲ ਦੇ ਅੰਦਰ ਨਾਵਲ, ਮੁਹੱਬਤ ਦੇ ਚਾਲ਼ੀ ਨੇਮ ਵਿੱਚ ਦੋ ਕਹਾਣੀਆਂ ਨਾਲ-ਨਾਲ ਚੱਲਦੀਆਂ ਹਨ ਜੋ ਦੋ ਬਹੁਤ ਵੱਖ ਵੱਖ ਸਭਿਆਚਾਰਾਂ ਦੀਆਂ ਹਨ ਅਤੇ ਸੱਤ ਸਦੀਆਂ ਦੇ ਫ਼ਰਕ ਨਾਲ ਚੱਲਦੀਆਂ ਇੱਕ ਦੂਜੇ ਦੀ ਝਲਕ ਪੇਸ਼ ਕਰਦੀਆਂ ਹਨ।" ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇੱਕ ਘਰੇਲੂ ਔਰਤ, ਐਲਾ ਨੂੰ ਮੁਲਾਂਕਣ ਲਈ ਸਵੀਟ ਬਲਾਸਫਮੀ ਨਾਮਕ ਕਿਤਾਬ ਮਿਲਦੀ ਹੈ. ਇਹ ਪੁਸਤਕ ਤੇਰ੍ਹਵੀਂ ਸਦੀ ਦੇ ਕਵੀ ਰੁਮੀ ਅਤੇ ਉਸਦੇ ਅਧਿਆਤਮਕ ਅਧਿਆਪਕ ਸ਼ਮਸ ਬਾਰੇ ਹੈ। ਕਿਤਾਬ ਸ਼ਮਸ ਦੇ ਪਿਆਰ ਦੇ ਚਾਲੀ ਨਿਯਮਾਂ ਦੇ ਵੱਖ-ਵੱਖ ਅੰਤਰਾਲਾਂ ਨੂੰ ਪੇਸ਼ ਕਰਦੀ ਹੈ।[9][10] ਨਾਵਲ ਵਿੱਚ ਪੇਸ਼ ਕੀਤੀ ਕਹਾਣੀ ਅਸਲ ਵਿਚ "ਪਿਆਰ ਅਤੇ ਅਧਿਆਤਮਿਕਤਾ 'ਤੇ ਹੈ ਜੋ ਦੱਸਦੀ ਹੈ ਕਿ ਤੁਹਾਡੇ ਦਿਲ ਨੂੰ ਮੰਨਣ ਦਾ ਕੀ ਅਰਥ ਹੈ"।[11]
ਪੰਜਾਬੀ ਅਨੁਵਾਦ
ਸੋਧੋਇਸ ਨਾਵਲ ਦੇ ਪੰਜਾਬੀ ਅਨੁਵਾਦ ਨੂੰ 2022 ਵਿੱਚ ਆੱਟਮ ਆਰਟ, ਪਟਿਆਲਾ ਨੇ ਛਾਪਿਆ ਹੈ। ਇਸਦਾ ਅਨੁਵਾਦ ਨਵਨੀਤ ਨੇ ਕੀਤਾ ਹੈ। ਅਨੁਵਾਦਕ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਰਕੰਦੀ ਦਾ ਨਿਵਾਸੀ ਰਿਹਾ ਹੈ, ਜਿਸਦੀ ਉਮਰ 24 ਸਾਲ ਸੀ।
ਹਵਾਲੇ
ਸੋਧੋ- ↑ “Our Compass” Archived 2019-08-03 at the Wayback Machine., “International Herald Tribune”, November 27, 2013
- ↑ "Looking for God: Following the Path of Love","alif.id",October 13, 2019
- ↑ "Books of the week: From Stephen King's The Institute to Margaret Atwood's The Testaments, our picks","www.firstpost.com",September 16, 2019
- ↑ “Analysis: The Forty Rules of Love” Archived 2019-08-03 at the Wayback Machine., “Analysis of Love”, 2010
- ↑ “The Forty Rules of Love – review” Archived 2016-09-13 at the Wayback Machine., “The Guardian”, December 5, 2014
- ↑ Rashid,Yamna."The Forty Rules of Love taught me that we’ve been asking ourselves all the wrong questions" Archived 2019-11-06 at the Wayback Machine.,"blogs.tribune.com.pk",June 1, 2017
- ↑ Kazim, Maisam. “Overview of Forty Rules of Love”, “Pamir Times”, March 3, 2018
- ↑ “Forty Rules Of Love by ELIF SHAFAK”, “lagazetteverdun”, November 29, 2016
- ↑ “Sham’s of Tabriz’s 40 Rules of Love”, “The Vision Weekly”, November 4, 2011,
- ↑ Imran Ali Buth."The Forty Rules of Love","www.greaterkashmir.com",May 4, 2017
- ↑ "Five must-read books that help shape the way we think about the world","www.thenational.ae",June 7, 2019