ਮੇਇਜੀ ਬਹਾਲੀ (明治維新 ਮੇਇਜੀ ਇਸ਼ਿਨ?), ਨੂੰ ਮੇਇਜੀ ਇਸ਼ਿਨ, ਨਵੀਨੀਕਰਨ, ਇਨਕਲਾਬ, ਸੁਧਾਰ, ਜਾਂ ਪੁਨਰਗਠਨ, ਘਟਨਾਵਾਂ ਦਾ ਇੱਕ ਸਿਲਸਲਾ ਸੀ, ਜਿਸ ਨੇ ਮੇਇਜੀ ਬਾਦਸ਼ਾਹ ਦੇ ਤਹਿਤ 1868 ਵਿੱਚ ਸਮਰਾਟ ਦਾ ਸ਼ਾਸਨ ਫਿਰ ਤੋਂ ਬਹਾਲ ਹੋਇਆ। ਇਸ ਨਾਲ ਜਾਪਾਨ ਦੇ ਰਾਜਨੀਤਕ ਅਤੇ ਸਮਾਜਕ ਮਾਹੌਲ ਵਿੱਚ ਬਹੁਤ ਮਹੱਤਵਪੂਰਣ ਬਦਲਾ ਆਏ ਜਿਹਨਾਂ ਤੋਂ ਜਾਪਾਨ ਤੇਜੀ ਨਾਲ ਆਰਥਕ, ਉਦਯੋਗਕ ਅਤੇ ਫੌਜੀ ਵਿਕਾਸ ਦੇ ਵੱਲ ਵਧਣ ਲਗਾ। [ 1 ] ਇਸ ਕਰਾਂਤੀ ਨੇ ਜਾਪਾਨ ਦੇ ਏਦਾਂ ਕਾਲ ਨੂੰ ਖਤਮ ਕੀਤਾ ਅਤੇ ਮੇਇਜੀ ਕਾਲ ਨੂੰ ਸ਼ੁਰੂ ਕੀਤਾ। ਇਸ ਪੁਨਰਸਥਾਪਨਤੋਂ ਪਹਿਲਾਂ ਜਾਪਾਨ ਦਾ ਸਮਰਾਟ ਕੇਵਲ ਨਾਮ ਦਾ ਸ਼ਾਸਕ ਸੀ ਅਤੇ ਵਾਸਤਵ ਵਿੱਚ ਸ਼ੋਗੁਨ (将軍) ਦੀ ਉਪਾਧੀ ਵਾਲਾ ਫੌਜੀ ਤਾਨਾਸ਼ਾਹ ਰਾਜ ਕਰਦਾ ਸੀ।

ਮੇਇਜੀ ਪੁਨਰਸਥਾਪਨ ਦੇ ਅੰਤ ਵਿੱਚ ਸ਼ੋਗੁਨ ਨੇ ਆਪਣੇ ਸ਼ਾਸਕ-ਅਧਿਕਾਰ ਰਸਮੀ ਤੌਰ ਤੇ ਸਮਰਾਟ ਮੇਇਜੀ ਨੂੰ ਸੌਂਪ ਦਿੱਤੇ
1870 ਜਪਾਨ ਦੀ ਤਸਵੀਰ ਦੇ ਚਿੱਤਰਕਾਰ ਨੇ ਪੁਰਾਣੇ ਅਤੇ ਨਵੇਂ ਸਿਸਟਮ ਦਾ ਟਾਕਰਾ ਵਿਖਾਉਣ ਦੀ ਕੋਸ਼ਿਸ਼ ਕੀਤੀ
ਇਤੋ ਹਿਰੋਬੁਮੀ ਮੇਇਜੀ ਪੁਨਰਸਥਾਪਨ ਸੰਗ੍ਰਾਮ ਦਾ ਇੱਕ ਮੁੱਖ ਨੇਤਾ ਸੀ

ਘਟਨਾਕਰਮ ਸੋਧੋ