ਰਾਗ ਮੇਘ ਮਲਹਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਰਾਗ ਹੈ। ਇਹ ਰਾਗ ਬਹੁਤ ਹੀ ਪੁਰਾਣਾ ਹੈ।

ਇਸ ਰਾਗ ਦਾ ਨਾਮ ਸੰਸਕ੍ਰਿਤ ਦੇ ਸ਼ਬਦ ਮੇਘ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਬੱਦਲ। ਦੰਤਕਥਾਵਾਂ ਦਾ ਕਹਿਣਾ ਹੈ ਕਿ ਇਸ ਰਾਗ ਵਿਚ ਉਸ ਖੇਤਰ ਵਿਚ ਬਾਰਿਸ਼ ਲਿਆਉਣ ਦੀ ਸ਼ਕਤੀ ਹੈ ਜਿੱਥੇ ਇਹ ਗਾਇਆ-ਵਜਾਇਆ ਜਾਂਦਾ ਹੈ। ਮੇਘ ਮਲਹਾਰ ਰਾਗ ਮੇਘ ਦੇ ਸਮਾਨ ਹੈ ਜਿਸ ਵਿਚ ਮਲਹਾਰ ਦਾ ਰੰਗ ਨਜ਼ਰ ਆਓਂਦਾ ਹੈ।

ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੇ ਅਨੁਸਾਰ, ਮੇਘ ਮਲਹਾਰ ਇੱਕ ਮੌਸਮੀ ਰਾਗ ਹੈ ਅਤੇ ਇਸਨੂੰ ਬਾਰਿਸ਼ ਦੇ ਸੱਦੇ ਵਜੋਂ ਗਾਇਆ ਜਾਂਦਾ ਹੈ। [1]

ਸੰਖੇਪ ਵਰਣਨ

ਸੋਧੋ
ਸੁਰ ਗੰਧਰ ਤੇ ਧੈਵਤ ਵਰਜਤ

ਨਿਸ਼ਾਦ ਕੋਮਲ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਔਡਵ
ਥਾਟ ਕਾਫੀ
ਵਾਦੀ ਮਧ੍ਯਮ(ਮ)
ਸੰਵਾਦੀ ਸ਼ਡਜ (ਸ)
ਅਰੋਹ ਸ(ਮ) ਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਰੇ ਸ ਰੇ ਨੀ
ਮੁਖ ਅੰਗ ਨੀ(ਮੰਦਰ) ਸ ਰੇ ਪ ਮ ਰੇ ;ਮ ਪ ਮ ਰੇ ; ਮ ਪ ;ਪ ; ਪ ਮ ਨੀ ਪ ਮ ਰੇ ; ਰੇ ਰੇ ਪ ਮ ਰੇ ਰੇ ਸ ; ਨੀ(ਮੰਦਰ) ਸ
ਠਹਿਰਾਵ ਦੇ ਸੁਰ ਸ ; ਮ ; ਪ ; - ਪ ; ਮ ਰੇ
ਸਮਾਂ ਰਾਤ ਦਾ ਦੂਜਾ ਪਹਿਰ ਪਰੰਤੂ ਬਰਸਾਤ ਦੇ ਮੌਸਮ 'ਚ ਕਿਸੇ ਵੇਲੇ ਵੀ

ਖਾਸਿਅਤ

ਸੋਧੋ
  • ਰਾਗ ਮੇਘ ਮਲਹਾਰ ਇਕ ਬਹੁਤ ਹੀ ਸੁਖਾਂਵਾਂ ਤੇ ਮਧੁਰ ਰਾਗ ਹੈ।
  • ਇਹ ਰਾਗ ਆਪਣੇ ਮੂਲ ਬਣਤਰ ਰਾਗ ਮਧੁਮੰਦ ਸਾਰੰਗ ਨਾਲ ਬਹੁਤ ਮਿਲਦਾ ਜੁਲਦਾ ਹੈ।
  • ਰਾਗ ਮਧੁਮੰਦ ਸਾਰੰਗ ਵਿਚ ਸਾਰੰਗ ਰਾਗ ਪ੍ਰਮੁਖ ਹੁੰਦਾ ਹੈ ਜਿੰਵੇਂ ਕਿ ਉਸ ਵਿਚ ਲੱਗਣ ਵਾਲੀ ਸੁਰ ਸੰਗਤੀ "ਸਰੇ ਮ(ਤੀਵ੍ਰ) ਰੇ ਮ(ਤੀਵ੍ਰ) ਪ ਨੀ ਪ ਮ(ਤੀਵ੍ਰ) ਰੇ", ਇਸ ਸੁਰ ਸੰਗਤੀ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਵਿੱਚ ਰਿਸ਼ਭ (ਰੇ) ਵਾਦੀ ਸੁਰ ਹੈ ਅਤੇ ਬਿਨਾ ਮੀੰਡ ਦੀ ਵਰਤੋਂ ਤੋਂ ਮਧ੍ਯਮ(ਮ) ਤੋਂ ਸਿਧਾ ਵਰਤਿਆ ਗਿਆ ਹੈ ਬਿਲਕੁਲ ਓੰਵੇ ਜਿਵੇਂ ਬ੍ਰਿੰਦਾਬਨੀ ਸਾਰੰਗ 'ਚ ਵਰਤਿਆ ਜਾਂਦਾ ਹੈ। ਜਦ ਕਿ ਰਾਗ ਮੇਘ ਮਲਹਾਰ ਵਿੱਚ ਰਿਸ਼ਭ(ਰੇ) ਨੂੰ ਹਮੇਸ਼ਾ ਮਧ੍ਯਮ (ਮ) ਸੁਰ ਨੂੰ ਛੂ ਕੇ ਕਣ-ਸੁਰ ਦੇ ਰੂਪ 'ਚ ਵਰਤਿਆ ਜਾਂਦਾ ਹੈ।
  • ਰਾਗ ਮੇਘ ਮਲਹਾਰ ਦਾ ਵਾਦੀ ਸੁਰ ਸ਼ਡਜ(ਸ) ਹੁੰਦਾ ਹੈ। ਰਾਗ ਮਧੂਮਦ ਸਾਰੰਗ ਵਿਚ ਵੀ ਨੀ ਸਿਧੇ ਵਰਤੇ ਜਾਂਦੇ ਹਨ ਜਦਕਿ ਰਾਗ ਮੇਘ ਮਲਹਾਰ ਵਿੱਚ ਨੀ ਪ ਨੂੰ (ਪ)ਨੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  • ਮੇਘ ਮਲਹਾਰ ਰਾਗ ਬਹੁਤ ਹੀ ਪੁਰਾਣਾ ਰਾਗ ਹੈ ਅਤੇ ਇਸ ਨੂੰ ਧ੍ਰੁਪਦ ਅੰਗ ਲਾ ਕੇ ਗਾਇਆ ਜਾਂਦਾ ਹੈ।
  • ਇਸ ਰਾਗ 'ਚ ਗਮਕ ਤੇ ਮੀੰਡ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ।
  • ਇਸ ਰਾਗ ਨੂੰ ਤਿੰਨੇ ਸਪਤਕਾਂ 'ਚ ਖੁੱਲ ਕੇ ਗਾਇਆ-ਵਜਾਇਆ ਜਾਂਦਾ ਹੈ।
  • ਇਸ ਰਾਗ ਨੂੰ ਰਾਤ ਦੇ ਦੂਜੇ ਪਹਿਰ 'ਚ ਗਾਇਆ-ਵਜਾਇਆ ਜਾਂਦਾ ਹੈ।
  • ਰਾਗ ਮੇਘ ਮਲਹਾਰ ਸੁਣਨ ਤੇ ਬੱਦਲਾਂ ਦੇ ਗਰਜਣ ਦੀ ਬਿਜਲੀ ਦੇ ਚਮਕਣ ਦੀ ਅਤੇ ਬਾਰਿਸ਼ ਪੈਣ ਦਾ ਏਹਸਾਸ ਹੁੰਦਾ ਹੈ ਇੱਕ ਮੌਸਮੀ ਰਾਗ ਹੈ ਅਤੇ ਇਸਨੂੰ ਬਾਰਸ਼ ਦੇ ਸੱਦੇ ਵਜੋਂ ਗਾਇਆ ਜਾਂਦਾ ਹੈ। [1]

ਦੰਤਕਥਾ

ਸੋਧੋ

ਦੰਤਕਥਾ ਦੱਸਦੀ ਹੈ ਕਿ ਰਾਗ ਦੀਪਕ (ਪੂਰਵੀ ਥਾਟ) ਗਾਉਣ ਤੋਂ ਬਾਅਦ ਤਾਨਸੇਨ ਦੀ ਸ਼ਰੀਰਕ ਕਸ਼ਟ, ਦੋ ਭੈਣਾਂ, ਤਾਨਾ ਅਤੇ ਰੀਰੀ ਦੁਆਰਾ ਰਚਿਤ ਰਾਗ ਮੇਘ ਮਲਹਾਰ ਨੂੰ ਸੁਣ ਕੇ ਸ਼ਾਂਤ ਹੋ ਗਈ ਸੀ।

ਫਿਲਮੀ ਗੀਤ

ਸੋਧੋ
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਬਰਸੋ ਰੇ ਖੇਮ ਚੰਦ ਪ੍ਰਕਾਸ਼ /

ਪੰਡਿਤ ਇੰਦਰ ਚੰਦਰ

ਖੁਰਸ਼ੀਦ ਬਾਨੋ ਤਾਨਸੇਨ/

1943

ਦੁਖ ਭਰੇ ਦਿਨ ਬੀਤੇ

ਰੇ ਭੈਯਾ

ਨੌਸ਼ਾਦ/

ਸ਼ਕੀਲ ਬਦਾਯੁਨੀ

ਮੁੰਹਮਦ ਰਫੀ/

ਮੰਨਾ ਡੇ/ ਸ਼ਮਸ਼ਾਦ ਬੇਗ਼ਮ/ ਆਸ਼ਾ ਭੋੰਸਲੇ

ਮਦਰ ਇੰਡੀਆ /

1957

ਮੋਰੇ ਅੰਗ ਲਗ ਜਾ ਬਾਲਮਾ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਆਸ਼ਾ ਭੋੰਸਲੇ ਮੇਰਾ ਨਾਮ ਜੋਕਰ/1970
ਲਪਕ ਝਪਕ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੰਨਾ ਡੇ ਬੂਟ ਪਾਲਿਸ਼/

1954

ਤਨ ਰੰਗ ਲੋ ਜੀ ਆਜ ਮਨ ਰੰਗ ਲੋ ਨੌਸ਼ਾਦ/

ਸ਼ਕੀਲ ਬਦਾਯੁਨੀ

ਮੁੰਹਮਦ ਰਫੀ

/ਲਤਾ ਮੰਗੇਸ਼ਕਰ

ਕੋਹਿਨੂਰ/1960

ਹਵਾਲੇ

ਸੋਧੋ
  1. 1.0 1.1 "Indian classical music: Different kinds of ragas". The Times of India. Times Group. 29 September 2016. Retrieved 10 May 2021.