ਮੇਯ ਮੁਜ਼ੱਫਰ
ਮੈਯ ਮੁਜ਼ੱਫਰ (ਜਨਮ 1940; Arabic: مظفر, مي ) ਇੱਕ ਜਾਰਡਨ-ਅਧਾਰਤ ਇਰਾਕੀ ਕਵੀ, ਨਿੱਕੀ ਕਹਾਣੀ ਦੀ ਲੇਖਕ, ਅਨੁਵਾਦਕ, ਅਤੇ ਸੰਪਾਦਕ ਹੈ।
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਮੇਯ ਮੁਜ਼ੱਫਰ ਦਾ ਜਨਮ 1940 ਵਿੱਚ ਬਗ਼ਦਾਦ, ਇਰਾਕ ਵਿੱਚ ਹੋਇਆ ਸੀ। ਉਸਨੇ ਬਗ਼ਦਾਦ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ। [1]
ਲਿਖਤਾਂ
ਸੋਧੋਮੁਜ਼ੱਫਰ ਕਵਿਤਾ ਅਤੇ ਨਿੱਕੀਆਂ ਕਹਾਣੀਆਂ ਦੇ ਨਾਲ-ਨਾਲ ਸਾਹਿਤਕ ਆਲੋਚਕ ਵਜੋਂ ਆਪਣੇ ਕੰਮ ਲਈ ਵੀ ਜਾਣੀ ਜਾਂਦੀ ਹੈ। [2] ਉਸਨੇ ਅਲ ਬਾਜਾ (1973) ਸਮੇਤ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ, ਉਸਨੇ ਪੰਜ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤੇ, ਜਿਨ੍ਹਾਂ ਵਿੱਚ ਲੈਲਿਯਤ ("ਰਾਤਾਂ ਦੇ ਗੀਤ," 1994), ਬਾਰੀਦ ਅਲ-ਸ਼ਰਕ ("ਪੂਰਬ ਤੋਂ ਡਾਕ," 2003), ਅਤੇ ਗ਼ਾਯਬ ("ਗੈਰਹਾਜ਼ਰ," 2014) ਸ਼ਾਮਲ ਹਨ। [3]
ਉਸਦੀਆਂ ਲਿਖਤਾਂ ਦੇ ਅੰਗਰੇਜ਼ੀ ਅਨੁਵਾਦ ਵਿੱਚ ਪ੍ਰਕਾਸ਼ਿਤ ਹੋਏ ਹਨ, ਜਿਨ੍ਹਾਂ ਵਿੱਚ 2000 ਦਾ ਕਾਵਿ-ਸੰਗ੍ਰਹਿ ਦ ਪੋਇਟਰੀ ਆਫ਼ ਅਰਬ ਵੂਮੈਨ ਏ ਕੰਟੈਂਪਰੇਰੀ ਐਂਥੋਲੋਜੀ ਸ਼ਾਮਲ ਹੈ। [4] ਉਸਨੇ ਲੇਖਕ ਨਾਸਿਰ ਅਲ-ਦੀਨ ਅਲ-ਅਸਦ ਦੀ ਜੀਵਨੀ ਸਮੇਤ ਗੈਰ-ਗਲਪੀ ਰਚਨਾ ਵੀ ਕੀਤੀ ਹੈ। ਉਸਨੇ ਅਨੁਵਾਦਕ ਅਤੇ ਸੰਪਾਦਕ ਵਜੋਂ ਵੀ ਕੰਮ ਕੀਤਾ ਹੈ। ਅਰਬੀ ਵਿੱਚ ਉਸਦੇ ਅਨੁਵਾਦਾਂ ਵਿੱਚ ਟੇਡ ਹਿਊਜ਼ ਅਤੇ ਏਟੇਲ ਅਦਨਾਨ ਦੀਆਂ ਕਵਿਤਾਵਾਂ ਸ਼ਾਮਲ ਹਨ, ਅਤੇ ਉਸਨੇ ਬਹਿਰੀਨ ਸਾਹਿਤਕ ਰਸਾਲੇ ਥਕਾਫਤ ਵਿੱਚ ਯੋਗਦਾਨ ਪਾਉਣ ਵਾਲੇ ਸੰਪਾਦਕ ਵਜੋਂ ਕੰਮ ਕੀਤਾ ਹੈ। [5]
ਹਵਾਲੇ
ਸੋਧੋ- ↑ "Absence The Manifestations of a Recollected Presence". American University of Beirut (in ਅੰਗਰੇਜ਼ੀ). 2015-12-08. Retrieved 2022-03-29.
- ↑ "May Muzaffar". The British Museum. Retrieved 2022-03-29.
- ↑ "Absence The Manifestations of a Recollected Presence". American University of Beirut (in ਅੰਗਰੇਜ਼ੀ). 2015-12-08. Retrieved 2022-03-29."Absence The Manifestations of a Recollected Presence". American University of Beirut. 2015-12-08. Retrieved 2022-03-29.
- ↑ "May Muzaffar". The British Museum. Retrieved 2022-03-29."May Muzaffar". The British Museum. Retrieved 2022-03-29.
- ↑ "May Muzaffar". The British Museum. Retrieved 2022-03-29."May Muzaffar". The British Museum. Retrieved 2022-03-29.