ਅੰਗਰੇਜ਼ੀ ਸਾਹਿਤ
ਇਸ ਲੇਖ ਦਾ ਫੋਕਸ, ਕੇਵਲ ਇੰਗਲੈਂਡ ਵਿੱਚ ਰਚਿਆ ਗਿਆ ਸਾਹਿਤ ਨਹੀਂ ਬਲਕਿ ਇਸ ਵਿੱਚ ਕਿੱਤੇ ਵੀ ਅੰਗਰੇਜ਼ੀ ਭਾਸ਼ਾ ਵਿੱਚ ਰਚਿਆ ਗਿਆ ਸਾਹਿਤ ਹੈ, ਇਸ ਤਰ੍ਹਾਂ ਇਸ ਵਿੱਚ ਸਕਾਟਲੈਂਡ, ਆਇਰਲੈਂਡ, ਵੇਲਜ਼ ਦਾ ਸਾਰਾ ਸਾਹਿਤ ਸ਼ਾਮਿਲ ਹੈ। ਇਸ ਦੇ ਨਾਲ ਨਾਲ ਇਸ ਵਿੱਚ ਅਮਰੀਕਾ ਸਮੇਤ ਸਾਬਕਾ ਬ੍ਰਿਟਿਸ਼ ਕਲੋਨੀਆਂ ਵਿੱਚ ਰਚਿਆ ਅੰਗਰੇਜ਼ੀ ਸਾਹਿਤ ਵੀ ਸ਼ਾਮਿਲ ਹੈ। ਪਰ 19ਵੀਂ ਸਦੀ ਦੇ ਸ਼ੁਰੂ ਤੱਕ, ਇਸ ਦਾ ਸੰਬੰਧ ਬਰਤਾਨੀਆ ਅਤੇ ਆਇਰਲੈਂਡ ਵਿੱਚ ਲਿਖੇ ਅੰਗਰੇਜ਼ੀ ਸਾਹਿਤ ਨਾਲ ਸੀ। ਪਰ ਬਾਅਦ ਵਿੱਚ ਇਸ ਵਿੱਚ ਅਮਰੀਕਾ ਵਿੱਚ ਪੈਦਾ ਹੋਏ ਵੱਡੇ ਲੇਖਕ ਵੀ ਸ਼ਾਮਿਲ ਕੀਤੇ ਗਏ।