ਮੇਲਾ ਰਾਮ ਵਫ਼ਾ (26 ਜਨਵਰੀ 1895 - 19 ਸਤੰਬਰ 1980[1]) ਪੰਜਾਬ ਦਾ ਉਰਦੂ ਸ਼ਾਇਰ, ਨਾਵਲਕਾਰ ਅਤੇ ਸੰਪਾਦਕ ਸੀ, ਜਿਸ ਨੂੰ ਅਹਿਲੇ-ਜ਼ੁਬਾਨ ਹੋਣ ਦਾ ਦਰਜਾ ਹਾਸਲ ਸੀ।[2] ਅਤੇ ਪੰਜਾਬ (ਭਾਰਤ) ਸਰਕਾਰ ਨੇ ਉਸਨੂੰ ਰਾਜ ਕਵੀ ਦੇ ਖਿਤਾਬ ਨਾਲ ਸਨਮਾਨਿਆ ਸੀ।

ਮੇਲਾ ਰਾਮ ਵਫ਼ਾ ਦੀਆਂ ਗ਼ਜ਼ਲਾਂ ਦੇ ਸੰਗ੍ਰਹਿ ਸੰਗ-ਏ-ਮੀਲ ਦਾ ਸੰਪਾਦਨ ਅਤੇ ਹਿੰਦੀ ਲਿਪੀਅੰਤਰਨ ਮਸ਼ਹੂਰ ਸ਼ਾਇਰ ਜਨਾਬ ਰਾਜੇਂਦਰ ਨਾਥ ਰਹਬਰ ਸਾਹਿਬ ਨੇ ਕੀਤਾ ਹੈ ਅਤੇ ਇਸਨੂੰ ਜਨਾਬ ਟਿੱਕਾ ਰਾਜ ਬੇਤਾਬ ਸਾਹਿਬ ਨੇ ਪ੍ਰਕਾਸ਼ਿਤ ਕੀਤਾ ਹੈ।

ਮੇਲਾ ਰਾਮ ਵਫ਼ਾ ਦਾ ਅਸਲ ਨਾਮ ਪੰਡਤ ਮੇਲਾ ਰਾਮ ਸੀ ਅਤੇ ਉਸ ਦੇ ਪਿਤਾ ਦਾ ਨਾਮ ਪੰਡਤ ਭਗਤ ਰਾਮ ਸੀ। ਉਸ ਦਾ ਜਨਮ 26 ਜਨਵਰੀ 1895 ਨੂੰ ਬਰਤਾਨਵੀ ਪੰਜਾਬੀ ਦੇ ਪਿੰਡ ਦੀਪੋਕੇ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। ਬਚਪਨ ਵਿੱਚ ਪਿੰਡ ਵਿੱਚ ਪਸ਼ੁ ਚਰਾਣ ਜਾਇਆ ਕਰਦਾ ਸੀ। ਉਹ ਕਈ ਅਖ਼ਬਾਰਾਂ ਦਾ ਸੰਪਾਦਕ ਰਿਹਾ, ਉਸ ਨੇ ਨੈਸ਼ਨਲ ਕਾਲਜ ਲਾਹੌਰ ਵਿੱਚ ਉਰਦੂ ਫ਼ਾਰਸੀ ਪੜ੍ਹਾਉਣ ਦਾ ਕੰਮ ਵੀ ਕੀਤਾ। ਬਾਗੀਆਨਾ ਨਜ਼ਮ ਏ ਫ਼ਿਰੰਗੀ ਲਿਖਣ ਦੇ ਜੁਰਮ ਵਿੱਚ ਉਸ ਨੂੰ ਦੋ ਸਾਲ ਦੀ ਕੈਦ ਹੋਈਸੀ। ਕਾਵਿ ਸੰਗ੍ਰਿਹ ਸੋਜ-ਏ-ਵਤਨ ਸੰਗ-ਏ-ਮੀਲਦੇ ਇਲਾਵਾ ਚਾਂਦ ਸਫਰ ਕਾ (ਨਾਵਲ) ਉਸ ਦੀਆਂ ਉੱਤਮ ਰਚਨਾਵਾਂ ਹਨ। ਵੱਡੇ ਭਰਾ ਸੰਤ ਰਾਮ ਵੀ ਸ਼ਾਇਰ ਸੀ ਅਤੇ ਸ਼ੌਕ ਦੇ ਕਲਮੀ ਨਾਮ ਨਾਲ ਲਿਖਦਾ ਸੀ। ਟੀ ਆਰ ਰੈਨਾ ਦੀ ਕਿਤਾਬ ਪੰਡਤ ਮੇਲਾ ਰਾਮ ਵਫ਼ਾ: ਹਯਾਤ-ਵ-ਖ਼ਿਦਮਾਤ ਅੰਜੁਮਨ ਤਰੱਕੀ ਉਰਦੂ (ਹਿੰਦ) ਵਲੋਂ 2011 ਵਿੱਚ ਛਪ ਚੁੱਕੀ ਹੈ। ਫ਼ਿਲਮ ਸ਼ੁਦਾਇਣ (1943) ਅਤੇ ਰਾਗਨੀ (1945) ਦੇ ਗਾਨੇ ਉਸ ਦੇ ਲਿਖੇ ਹੋਏ ਹਨ। ਬਾਰਾਂ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਹੋਇਆ ਅਤੇ 17 ਸਾਲ ਦੀ ਉਮਰ ਵਿੱਚ ਸ਼ਿਅਰ ਕਹਿਣਾ ਸ਼ੁਰੂ ਕੀਤਾ। ਉਸ ਦਾ ਉਸਤਾਦ ਪੰਡਿਤ ਰਾਜ ਨਰਾਇਣ ਅਰਮਾਨ ਦੇਹਲਵੀ ਸੀ। ਅਰਮਾਨ ਦਾਗ਼ ਦੇਹਲਵੀ ਦਾ ਸ਼ਗਿਰਦ ਸੀ। ਉਹ ਉਰਦੂ ਦੀ ਮਸ਼ਹੂਰ ਪਤ੍ਰਿਕਾ ਮਖ਼ਜ਼ਨ ਦਾ ਸੰਪਾਦਕ ਰਿਹਾ ਅਤੇ ਲਾਲਾ ਲਾਜਪਤ ਰਾਏ ਦੇ ਉਰਦੂ ਅਖ਼ਬਾਰ ਵੰਦੇ ਮਾਤਰਮ ਦਾ ਸੰਪਾਦਨ ਵੀ ਕੀਤਾ। ਇਸ ਦੇ ਇਲਾਵਾ ਉਸਨੇ ਮਦਨ ਮੋਹਨ ਮਾਲਵੀਆ ਦੇ ਅਖ਼ਬਾਰਾਂ ਵਿੱਚ ਵੀ ਕੰਮ ਕੀਤਾ ਅਤੇ ਵੀਰ ਭਾਰਤ ਵਿੱਚ ਜੰਗ ਕਾ ਰੰਗ ਦੇ ਸਿਰਲੇਖ ਹੇਠ ਕਾਲਮ ਨਵੀਸ਼ ਰਿਹਾ। ਉਸ ਦੀ ਮੌਤ ਜਲੰਧਰ, ਪੰਜਾਬ ਵਿੱਚ 19 ਸਤੰਬਰ 1980 ਨੂੰ ਹੋਈ ਸੀ।

ਰਚਨਾਵਾਂ ਸੋਧੋ

  • ਸੋਜ-ਏ-ਵਤਨ
  • ਸੰਗ-ਏ-ਮੀਲ
  • ਚਾਂਦ ਸਫਰ ਕਾ (ਨਾਵਲ)

ਹਵਾਲੇ ਸੋਧੋ