ਮੈਟਾ ਆਲੋਚਨਾ ਅੰਗਰੇਜ਼ੀ ਦੇ ਸੰਕੇਤਕ ਪਦ "Meta Study" ਦਾ ਸਮਾਨਾਰਥੀ ਹੈ। ਅੰਗਰੇਜ਼ੀ ਸ਼ਬਦ ਮੈਟਾ ਦਾ ਪੰਜਾਬੀ ਰੂਪ ਪਰਾ ਵਰਤਿਆ ਜਾ ਸਕਦਾ ਹੈ। ਪਰ ਇਸ ਸ਼ਬਦ ਦੇ ਘੱਟ ਪ੍ਰਚਲਿਤ ਹੋਣ ਕਾਰਨ ਕਿਸੇ ਵੀ ਪ੍ਰਕਾਰ ਦੇ ਭੁਲੇਖੇ ਤੋ ਬਚਨ ਲਈ ਪਰਾ ਅਧਿਐਨ ਦੀ ਥਾਂ ਮੈਟਾ ਅਧਿਐਨ ਸੰਕਲਪ ਦੀ ਹੀ ਵਰਤੋ ਕੀਤੀ ਜਾਂਦੀ ਹੈ। ਮੈਟਾ ਅਧਿਐਨ ਦੇ ਸੰਕਲਪ ਨੂੰ ਮੈਟਾ-ਭਾਸ਼ਾ ਦੇ ਸਮਾਨਾਂਤਰ ਰੱਖ ਕੇ ਸਮਝਿਆ ਜਾ ਸਕਦਾ ਹੈ।

ਮੈਟਾ-ਭਾਸ਼ਾ ਦੀਆ ਪਰਿਭਾਸ਼ਾਵਾਂ:

ਸੋਧੋ

"ਭਾਸ਼ਾ ਸੰਬੰਧੀ ਚਰਚਾ ਕਰਨ ਵਾਲੀ ਦੂਜੀ ਭਾਸ਼ਾ ਹੈ"।[1]

"ਮੈਟਾ ਭਾਸ਼ਾ ਅਜਿਹੀ ਭਾਸ਼ਾ ਹੈ ਜਿਹੜੀ ਕਿਸੇ ਦੂਸਰੀ ਭਾਸ਼ਾ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਉਹਦੇ ਸੰਬਧੀ ਆਪਣੇ ਵਿਚਾਰ ਪੇਸ਼ ਕਰਦੀ ਹੈ"।

"ਵਸਤੂਗਤ ਭਾਸ਼ਾ ਹੈ"।[2]

"ਪ੍ਰਾਥਮਿਕ ਭਾਸ਼ਾ ਤੇ ਲਾਗੂ ਕੀਤੀ ਦੂਸਰੀ ਭਾਸ਼ਾ ਮੈਟਾ ਭਾਸ਼ਾ ਹੈ"।[3]

"ਭਾਸ਼ਾ ਦੇ ਪਹਿਲੇ ਕ੍ਰਮ ਸਿਸਟਮ ਉਪਰ ਉਸਰਿਆ ਦੂਜਾ ਕ੍ਰਮ ਸਿਸਟਮ ਮੈਟਾ ਭਾਸ਼ਾ ਹੈ"।[4]

ਇਹਨਾਂ ਸਾਰੀਆਂ ਪਰਿਭਾਸ਼ਾਵਾਂ ਤੋ ਮੈਟਾ ਭਾਸ਼ਾ ਦੀ ਪ੍ਰਕਿਰਤੀ ਸੰਬੰਧੀ ਵਾਕਫੀਅਤ ਗ੍ਰਹਿਣ ਕਰਕੇ ਮੈਟਾ ਅਧਿਐਨ ਨੂੰ ਅਧਿਐਨ ਸੰਬੰਧੀ ਅਧਿਐਨ, ਪਹਿਲੇ ਅਧਿਐਨ ਸੰਬਧੀ ਚਰਚਾ ਤੇ ਵਿਸ਼ਲੇਸ਼ਣ ਕਰਨ ਵਾਲਾ ਦੂਸਰਾ ਅਧਿਐਨ ਕਿਹਾ ਜਾਂਦਾ ਹੈ। ਮੈਟਾ ਆਲੋਚਨਾ ਦੀ ਪ੍ਰਕਿਰਤੀ ਨੂੰ "ਆਲੋਚਨਾ ਦੀ ਆਲੋਚਨਾ "ਕਥਨ ਰਾਹੀਂ ਸਮਝਣ ਦਾ ਯਤਨ ਕੀਤਾ ਗਿਆ ਹੈ।

ਸੰਖੇਪ ਵਿੱਚ ਸਾਹਿਤਕ ਕਿਰਤ ਦੇ ਆਲੋਚਕ ਦਾ ਕੰਮ ਜਿਥੇ ਖਤਮ ਹੋ ਜਾਂਦਾ ਹੈ ਓਥੋਂ ਮੈਟਾ ਆਲੋਚਕ ਦਾ ਕਾਰਜ਼ ਸ਼ੁਰੂ ਹੁੰਦਾ ਹੈ। ਉਸ ਨੇ ਸਾਹਿਤਕ ਪਾਠਾਂ ਦੀ ਬਜਾਏ ਆਲੋਚਨਾ ਪਾਠਾਂ ਦਾ ਵਿਸ਼ਲੇਸ਼ਣ ਕਰਕੇ ਉਸ ਵਿੱਚੋ ਆਲੋਚਨਾ ਸਿਧਾਂਤ ਦੀ ਪਹਿਚਾਣ ਕਰਨੀ ਹੁੰਦੀ ਹੈ। ਪ੍ਰਥਵਸਥਾ ਵਿੱਚ ਉਹ ਆਲੋਚਕ ਦੀਆ ਆਲੋਚਨਾ ਜੁਗਤਾਂ ਜਾਂ ਵਿਧੀਆਂ ਦੀ ਘੋਖ ਪੜਤਾਲ ਕਰਦਾ ਹੈ ਅਤੇ ਫੇਰ ਆਲੋਚਨਾ ਜੁਗਤਾਂ ਨੂੰ ਸਾਹਿਤ ਰਚਨਾ ਦੇ ਮੂਲ ਪ੍ਰਸ਼ਨਾਂ ਨਾਲ ਜੋੜ ਕੇ ਦੇਖਦਾ ਹੈ ਅਰਥਾਤ ਕੀ ਆਲੋਚਕ ਸਾਹਿਤ ਰਚਨਾ ਸੰਬਧੀ ਵਿਆਖਿਆ ਸਾਹਿਤ ਤੱਥ ਦੇ ਆਧਾਰ ਉਪਰ ਪੇਸ਼ ਕਰ ਰਿਹਾ ਹੈ ਜਾਂ ਕਿਸੇ ਬਾਹਰੀ ਨੁਕਤੇ ਦੇ ਆਧਾਰ ਉਪਰ?

ਮੈਟਾ-ਅਧਿਐਨ ਨੂੰ ਹੇਠ ਲਿਖੇ ਆਰੇਖ ਰਾਹੀਂ ਸਮਝਿਆ ਜਾ ਸਕਦਾ ਹੈ:-

ਸੋਧੋ
ਸਾਹਿਤ ਪਾਠ-ਆਲੋਚਨਾ-ਆਲੋਚਨਾ ਪਾਠ-ਮੈਟਾ ਆਲੋਚਨਾ
ਸੋਧੋ

ਹੁਣ ਤੱਕ ਉਪਲੱਬਧ ਆਲੋਚਨਾ ਪਾਠਾਂ ਦੇ ਆਧਾਰ ਤੇ ਮੈਟਾ ਆਲੋਚਨਾ ਹੇਠ ਲਿਖੇ ਟੈਕਸਟ ਦੀ ਕਿਸਮ ਦੇ ਆਧਾਰ ਤੇ ਹੋ ਸਕਦੀ ਹੈ:-

1. ਆਤਮਭਾਵੀ ਪ੍ਰਤਿਮਾਨਾ ਉਪਰ ਉਸਰੇ ਆਲੋਚਨਾ ਪਾਠ।

2. ਕਾਵਿ ਸ਼ਾਸਤਰ ਦੇ ਪੂਰਵ ਨਿਰਧਾਰਤ ਨਿਯਮਾਂ ਉਪਰ ਉਸਰੇ ਆਲੋਚਨਾ ਪਾਠ।

3. ਮਿਸ਼ਰਤ ਅਧਿਐਨ ਵਿਧੀਆਂ ਉਪਰ ਉਸਰੇ ਆਲੋਚਨਾ ਪਾਠ।

4. ਰਚਨਾ ਪਾਠ ਦੇ ਅਧਿਐਨ ਉਪਰ ਉਸਰੇ ਆਲੋਚਨਾ ਪਾਠ।

ਮੈਟਾ ਆਲੋਚਨਾ : ਅਤੀਤ ਤੇ ਵਰਤਮਾਨ

ਸੋਧੋ

ਮੈਟਾ ਆਲੋਚਨਾ ਅਤੀਤ ਤੇ ਵਰਤਮਾਨ :ਡਾ ਹਰਭਜਨ ਸਿੰਘ ਭਾਟੀਆ

ਮੁੱਢਲੀ ਜਾਣ-ਪਛਾਣ

ਮੈਟਾ ਆਲੋਚਨਾ ਨੂੰ ਸਮਝਣ ਲਈ ਸਾਨੂੰ ਪਹਿਲਾ ਇਸ ਦੇੇ ਸਬਦਾਰਥ ਨੂੰ ਸਮਝਣਾ ਲਾਜ਼ਮੀ ਹੈ। ਮੈਟਾ ਆਲੋਚਨਾ ਤੋ ਪਹਿਲਾ ਸਾਨੂੰ ਆਲੋਚਨਾ ਦੇ ਸਕੰਲਪ ਨੂੰ ਜਾਣਨਾ ਪਵੇਗਾ।ਅਲੋਚਨਾ ਦਾ ਸ਼ਬਦੀ ਅਰਥ ਹੈ ਕਿਸੇ ਚੀਜ ਨੂੰ ਧਿਆਨ ਨਾਲ ਲੋਚਨਾ (ਦੇਖਣਾ) ਜਾਂ ਇਸ ਬਾਰੇ ਵਿਚਾਰ ਕਰਨੀ ।ਹੁਣ ਅਸੀ ਮੈਟਾ ਆਲੋਚਨਾ ਨੂੰ ਜਾਨਣ ਦਾ ਯਤਨ ਕਰਾਂਗੇ ਜੋ ਕਿ ਸਾਡੇ ਸਿਰਲੇਖ ਅਧੀਨ ਹੈ।


ਪੰਜਾਬੀ ਵਿੱਚ ਮੈਟਾ-ਆਲੋਚਨਾ

ਪੰਜਾਬੀ ਵਿੱਚ ਇਸ ਸੰਕਲਪ ਲਈ ਪਰਾ-ਅਲੋਚਨਾ, ਪਰਾ-ਸਮੀਖਿਆ ਅਤੇ ਮੈਟਾ ਆਲੋਚਨਾ ਸ਼ਬਦ ਵਰਤੇ ਜਾਂਦੇ ਹਨ।ਮੈਟਾ ਅਧਿਐਨ ਸਾਹਿਤ ਦੀ ਸਮਝ, ਵਿਸ਼ਲੇਸ਼ਣ ਅਤੇ ਮੁਲਾਂਕਣ ਉਪਰ ਆਧਾਰਿਤ ਅਨੁਸ਼ਾਸਨ ਦਾ ਨਾਂ ਹੈ ।

ਜਿਵੇ ਜੀਵਨ ਦੀ ਹੋਂਦ ਬਗੈਰ ਸਾਹਿਤ, ਸਾਹਿਤ ਦੇ ਵਜੂਦ ਤੋ ਬਿਨਾ ਸਾਹਿਤ ਅਧਿਐਨ ਦੀ ਕਲਪਨਾ ਨਹੀ ਕੀਤੀ ਜਾ ਸਕਦੀ।ਠੀਕ ਉਂਝ ਹੀ ਸਾਹਿਤ ਅਧਿਐਨ ਦੀ ਹੋਂਦ ਬਿਨਾ ਮੈਟਾ ਅਧਿਐਨ ਆਪਣਾ ਵਜੂਦ ਅਖਤਿਆਰ ਨਹੀ ਕਰ ਸਕਦਾ।ਇਹ ਵੀ ਸਚ ਹੈ ਕਿ ਜਿਵੇ ਜੀਵਨ ਸਬੰਧੀ ਹਰ ਲਿਖਤ ਸਾਹਿਤ ਨਹੀ ਅਖਵਾ ਸਕਦੀ ਠੀਕ ਉਂਝ ਹੀ ਸਾਹਿਤ ਸਬੰਧੀ ਹਰ ਟਿੱਪਣੀ ਨੂੰ ਸਾਹਿਤ ਅਧਿਐਨ ਦਾ ਨਾ ਨਹੀ ਦਿੱਤਾ ਜਾ ਸਕਦਾ ਅਤੇ ਸਾਹਿਤ ਅਧਿਐਨ ਸਬੰਧੀ ਕੀਤੀ ਹਰ ਟੀਕਾ ਟਿੱਪਣੀ ਨੂੰ ਮੈਟਾ ਅਧਿਐਨ ਦੀ ਸੰਗਿਆ ਪ੍ਰਦਾਨ ਨਹੀ ਕੀਤੀ ਜਾ ਸਕਦੀ ।ਅਧਿਐਨ -ਕਾਰਜ ਦੇ ਕਿਸੇ ਵੀ ਘੇਰੇ ਵਿਚ ਸ਼ਾਮਿਲ ਹੋਣ ਅਤੇ ਵਿਚਰਣ ਲਈ ਉਸ ਦੇ ਅਨੁਸ਼ਾਸਨ ਨੂੰ ਇਕ ਜ਼ਾਬਤੇ ਵਾਂਗ ਗ੍ਰਹਿਣ ਕਰਨਾ ਪੈਂਦਾ ਹੈ ।ਸੋ ਮੈਟਾ ਅਧਿਐਨ ਮਹਿਜ ਅਧਿਐਨ ਦੇ ਸਾਰ ਤੱਤ ਜਾਂ ਤੱਥਾਂ ਨੂੰ ਪੇਸ਼ ਕਰਕੇ ਉਨ੍ਹਾ ਸਬੰਧੀ ਕੁੱਝ ਆਪਹੁਦਰੀਆਂ ਟਿੱਪਣੀਆਂ ਪ੍ਰਸਤੁਤ ਕਰ ਦੇਣ ਦਾ ਨਾਂ ਨਹੀ ।ਇਸ ਖੇਤਰ ਵਿੱਚ ਦਾਖਲ ਹੋਣ ਲਈ ਸਾਹਿਤ ਅਧਿਐਨ ਨੂੰ ਅਧਿਐਨ ਵੱਜੋਂ ਗ੍ਰਹਿਣ ਕਰਕੇ ਉਸ ਦੇ ਤਾਰਕਿਕ ਸੰਗਠਨ, ਤਕਨੀਕੀ ਸੰਕਲਪਾਂ, ਬੁਨਿਆਦੀ ਸਿਧਾਂਤਾ ਅਤੇ ਸਮੁੱਚੀ ਪਛਾਣ ਥਾਣੀਂ ਗੁਜ਼ਰਣਾ ਪੈਦਾ ਹੈ। [5]

ਮੈਟਾ ਆਲੋਚਨਾ ਦਾ ਅਤੀਤ

ਪੰਜਾਬੀ ਸਾਹਿਤ ਚਿੰਤਨ ਦਾ ਇਤਿਹਾਸ ਲਿਖਣ ਦੇ ਮੁਢਲੇੇ ਯਤਨ ਕਰਨ,ਇਸ ਇਤਿਹਾਸ ਨਾਲ ਸੰਬੰਧਿਤ ਤੱਥਾ ਦੀ ਭਾਲ ਤੇ ਪਛਾਣ ਕਰਨ, ਉਨ੍ਹਾਂਂ ਦਾ ਵਿਸ਼ਲੇਸ਼ਣ ਮੁਲਾਂਕਣ ਕਰਨ ,ਸਿਧਾਂਤਕਾਰੀ ਦਾ ਕਾਰਜ ਕਰਨ ਆਦਿ ਨੂੰ ਜੇਕਰ ਮੈਟਾ ਅਧਿਐਨ ਦੇ ਕਾਰਜ ਨਾਲ ਜੋੜ ਲਈਏ ਤਾਂ ਇਹਨਾਂ ਕਾਰਜਾ ਦੀ ਕੁਲ ਆਯੂ ਅੱਧੀ ਸਦੀ ਬਣਦੀ ਹੈ।ਸ਼ੁਰੂ- ਸ਼ੁਰੂ ਵਿੱਚ ਅਸਾ ਮੁੱਢਲੇ ਚਿੰਤਕਾ ਦੀਆ ਰਚਨਾਵਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਪਰ ਕੋਈ ਰਾਇ ਸਥਾਪਿਤ ਕਰਨ ਦੀ ਬਜਾਏ ਉਨ੍ਹਾਂ ਦੇ ਅਧਿਐਨ -ਕਾਰਜ ਨੂੰ (ਵਿਸ਼ੇਸ਼ਕਰ ਬਾਵਾ ਬੁੱਧ ਸਿੰਘ )'ਚੰਗੀ ਵਾਰਤਕ ' ਦੇ ਨੇਮਾਂ ਉਪਰ ਪਰਖਣ ਦੇ ਹਾਸੋਹੀਣੇ ਕਾਰਜ ਵੀ ਕੀਤੇ।ਇਸ ਪ੍ਰਸੰਗ ਦੇ ਵਿੱਚ ਸਾਡੀ ਵੱਡੀ ਤੋ ਵੱਡੀ ਪ੍ਰਾਪਤੀ ਕਿਸੇ ਚਿੰਤਕ ਜਾ ਆਲੋਚਕ ਦੀਆ ਟੂਕਾਂ ਨੂੰ ਦੁਹਰਾਉਣ, ਉਸ ਸਬੰਧੀ ਅਜਿਹੀਆ ਪ੍ਰਸੰਗਿਕ ਜੇਹੀਆ ਟਿੱਪਣੀਆ ਪ੍ਰਸਤੁਤ ਕਰਨ ਜਾਂ ਵੱਧ ਤੋ ਵਧ ਆਲੋਚਕ ਦੇ ਆਲੋਚਨਾ ਕਾਰਜ ਦਾ ਸਾਰ-ਤੱਤ ਪ੍ਰਸਤੁਤ ਕਰਨ ਤੱਕ ਅੱਪੜਦੀ ਰਹੀ ਹੈ।ਫਲਸਰੂਪ ਸਾਹਿਤ ਅਧਿਐਨ ਦਾ ਅਸਤਿਤਵ ਤਾਂ ਮੋਜੂਦ ਰਿਹਾ। ਪਰ ਉਸ ਦੇ ਵਿਸ਼ਲੇਸ਼ਣ ਜਾਂ ਮੰਥਨ ਵਿੱਚੋ ਅਧਿਐਨ ਦੇ ਅਧਿਐਨ ਦਾ ਮੁਹਾਂਦਰਾ ਉਦੈ ਨਹੀ ਹੋ ਸਕਿਆ ।ਸਾਹਿਤ ਬਿਬੇਕ, ਸਾਹਿਤ ਚਿੰਤਨ, ਸਮੀਖਿਆ ਸ਼ਾਸਤਰ ਅਤੇ ਇਤਿਹਾਸਕਾਰੀ ਦੇ ਨੇਮਾ,ਵਿਧੀਆ ਅਤੇ ਮਾਡਲਾ ਦੀ ਸਿਧਾਂਤਕ ਸੋਝੀ ਦੀ ਅਣਹੋਂਦ ਨੇ ਸਾਹਿਤ ਚਿੰਤਨ ਦੇ ਉਦੈ, ਵਿਕਾਸ ਅਤੇ ਮੂਲ ਪਰਿਵਰਤਨਾਂ ਦੇ ਮਸਲਿਆ ਦੀ ਪਹਿਚਾਣ ਨੂੰ ਉਲਝਾ ਕੇ ਰੱਖ ਦਿੱਤਾ। ਪੰਜਾਬੀ ਵਿੱਚ ਮੈਟਾ-ਆਲੋਚਨਾ ਦਾ ਆਰੰਭ ਕਿਸੇ ਪ੍ਰਕਾਰ ਦੀ ਫੈਸ਼ਨ ਪ੍ਰਸਤੀ ਵਿੱਚੋ ਨਹੀ ਹੋਇਆ ਬਲਕਿ ਵਿਦਿਆਕ ਪ੍ਰੇਰਨਾ ਵਿੱਚੋਂ ਹੋਇਆ ਹੈ।[6]

ਜੇ ਅਸੀ ਪੰਜਾਬੀ ਮੈਟਾ-ਅਧਿਐਨ ਦੇ ਆਤੀਤ ਦੀ ਪਛਾਣ ਵੱਲ ਤੁਰੀਏ ਤਾ ਸਭ ਤੋ ਪਹਿਲਾ ਡਾ• ਮੋੋੋਹਨ ਸਿੰਘ ਦੀਵਾਨਾ ਨੇ ਆਪਣੇ ਸਾਹਿਤ ਦੇ ਇਤਿਹਾਸ ਵਿੱਚ ਡਾ•ਲਾਜਵੰਤੀ ਰਾਮਾ ਕ੍ਰਿਿਸਨਾ ਦੀਆ ਤੱਥਿਕ ਭੁੁੱਲਾ ਅਤੇ ਆਪਹੁਦਰੀ ਵਿਆਖਿਆ ਸੰਬੰਧੀ ਤਨਜ਼ੀਆ ਅੰਦਾਜ ਵਿੱਚ ਟੀਕਾ ਟਿੱਪਣੀ ਕੀਤੀ ਸੀ। ਪੰਜਾਬੀ ਸਾਹਿਤ ਆਲੋਚਨਾ ਦਾ ਸਰਲ ਸਿਧੜ ਸਰਵੇਖਣ ਅਤੇ ਇਸ ਨੂੂੰ ਕਾਲਕ੍ਮ ਵਿਚ ਟਿਕਾ ਕੇ ਇਸ ਦਾ ਹਲਕਾ ਜਿਹਾ ਮੁਹਾਂਦਰਾ ਉਲੀਕਣ ਦਾ ਕਾਰਜ ਡਾ ਹਰਨਾਮ ਸਿੰਘ ਸ਼ਾਨ ਨੇ ਆਪਣੀ ਸੰਪਾਦਕ ਪੁਸਤਕ ਪਰਖ ਪੜਚੋਲ ਦੀ ਭੂਮਿਕਾ ਵਿੱਚ 'ਪਰਖ ਪੜਚੋਲ 'ਦੇ ਸਿਰਲੇਖ ਹੇਠ 1961 ਈ: ਵਿਚ ਕੀਤਾ ਸੀ।ਡਾ ਹਰਨਾਮ ਸਿੰਘ ਸ਼ਾਨ ਤੋ ਆਰੰਭ ਹੋ ਕੇ ਡਾ ਰਵਿੰਦਰ ਸਿੰਘ ਰਵੀ ਤੱਕ ਚੋੋੋੋਖੀ ਗਿਣਤ ਵਿਚ ਅਜਿਹੇ ਵਿਦਵਾਨ ਮੋਜੂਦ ਹਨ।ਦਿਲਚਸਪ ਗੱਲ ਇਹ ਕਿ ਜੇ ਡਾ ਹਰਨਾਮ ਸਿੰਘ ਸ਼ਾਨ ਨੇ ਕੋਈ ਤਥਕ ਭੁੱਲ ਕੀਤੀ ਤਾ ਉਸ ਤੋ ਬਾਅਦਲੇ ਚਿੰਤਨ ਉਸ ਭੁਲਾ ਨੂੰ ਇੰਨ ਬਿੰਨ ਦੁਹਰਾਉਂਦੇ ਗਏ ਕਿਉਂਕ ਉਸ ਸਮੇ ਮੈਟਾ ਆਲੋਚਨਾ ਕਾਰਜ ਇਕ ਸੁਤੰਤਰ ਰੂਪ ਵਿਚ ਨਹੀ ਆਇਆ ਸੀ।1982 ਵਿਚ ਡਾ ਰਵਿੰਦਰ ਸਿੰਘ ਰਵੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਪੁਸਤਕ 'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ 'ਸੰਵਾਦ ਵਿਹੂਣੀ ਸਥਿਤੀ ਵਿਚ ਰਚੀ ਗਈ ਅਪਵਾਦ ਮਾਤਰ ਪ੍ਰਤੀਕ ਹੁੰਦੀ ਹੈ। ਕਿਉਂਕਿ ਵੀਂਹਵੀ ਸਦੀ ਵਿੱਚ ਸਾਹਿਤ ਚਿੰਤਕਾ ਦੀ ਮੂਲ ਵਿਰਤੀ ਸੰਵਾਦ ਦੀ ਥਾ ਸਵੀਕਾਰ ਦੀ ਰਹੀ ਹੈ।ਡਾ ਰਵਿੰਦਰ ਸਿੰਘ ਰਵੀ ਦੀ ਪੁਸਤਕ ਦੁਆਰਾ ਉਹ ਸਕੰਲਪਾ ਤੋ ਜਾਣੂ ਕਰਵਾਇਆ ਗਿਆ ਹੈ।ਜਿਸ ਵਿਚ ਪੱਛਮੀ ਵਿਚਾਰ ਪਰੰਪਰਾਵਾਂ ਜਾਂ ਕਿਸੇ ਵੀ ਗਿਆਨ ਸ਼ਾਖਾ ਨੂੰ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ।ਉਹ ਵੱਖ- ਵੱਖ ਪ੍ਰਣਾਲੀਆ /ਸਿਧਾਂਤਾ ਦੀ ਪਿੱਠ ਭੂਮੀ, ਸਿਧਾਂਤਕ ਅਤੇ ਇਤਿਹਾਸ ਪਰਪੇਖਾ ਅਤੇ ਪੰਜਾਬੀ ਸੱਭਿਆਚਾਰਕ ਸੰਦਰਭ ਵਿਚਾਲੇ ਦਵੰਦ ਸਬੰਧ ਬਣਾਉਣ ਅਤੇ ਉਸ ਦੇ ਆਧਾਰ ਉੱਪਰ ਚਿੰਤਨ ਪਰੰਪਰਾ ਦਾ ਵਿਸ਼ਲੇਸ਼ਣ ਕਰਨ ਦਾ ਮਸ਼ਵਰਾ ਦੇ ਕੇ ਮੈਟਾ ਆਲੋਚਨਾ ਦੇ ਖੇਤਰ ਵਿੱਚ ਮਹੱਤਵਪੂਰਨ ਪਾਸਾਰ ਦਾ ਵਾਧਾ ਕਰਦਾ ਹੈ।[7]

ਪੰਜਾਬੀ ਮੈਟਾ ਆਲੋਚਨਾ ਦੇ ਕਾਰਜ ਖੇਤਰ ਦਾ ਵਿਕਾਸ

ਪੰਜਾਬੀ ਮੈਟਾ-ਅਧਿਐਨ ਦੇ ਖੇਤਰ ਵਿੱਚ ਵਧੇਰੇ ਕਾਰਜ ਉਪਾਧੀ ਸਾਪੇਖ ਭਾਂਤ ਦਾ ਹੈ ।ਹਰਨਾਮ ਸਿੰਘ ਸ਼ਾਨ ਦੀ ਪੁਸਤਕ 'ਪਰਖ ਪੜਚੋਲ 'ਅਤੇ ਸਾਹਿਤ ਦੇ ਇਤਿਹਾਸਾਂ,ਵਿਚ ਖੋਜ ਅਤੇ ਆਲੋਚਨਾ ਸੰਬੰਧੀ ਚਰਚਾ ਤੋ ਇਲਾਵਾ ਦੋ ਪੁਸਤਕਾਂ 'ਪੰਜਾਬੀ ਆਲੋਚਨਾ ਦਾ ਮੁਲਾਂਮੁਲ(1970)ਅਤੇ'ਪੰਜਾਬੀਆਲੋਚਨਾ'(1978)ਕਰਮਵਾਰ ਹਰਭਜਨ ਸਿੰਘ ਹੁੰਦਲ ਅਤੇ ਸ਼ਿੰਦਰਪਾਲ ਸਿੰਘ ਦੁਆਰਾ ਪ੍ਰਕਾਸ਼ਿਤ ਕੀਤੀਆ ਗਈਆ ਇਹਨਾ ਮੁੱਢਲੇ ਦੋ ਦਹਾਕਿਆ ਵਿਚ 'ਚਿੰਤਨ ਸਬੰਧੀ ਚਿੰਤਨ'ਦੀ ਸਥਿਤੀ ਇਹ ਹੈ ਕਿ ਇਸ ਵਿਚ ਅਧਿਐਨ- ਵਸਤੂ, ਅਧਿਐਨ -ਵਿਸ਼ੇ, ਅਧਿਐਨ -ਜੁਗਤਾਂ ਅਤੇ ਅਧਿਐਨ -ਦ੍ਰਿਸ਼ਟੀ ਲਗਭਗ ਅਣਹੋਂਦ ਹੈ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਇਨਾ ਕਾਰਜਾ ਵਿੱਚ ਸਾਹਿਤ ਅਧਿਐਨ ਦੇ ਵਿਭਿੰਨ ਅਨੁਸ਼ਾਸਨਾ ਦਾ ਨਿਖੇੜ ਹਾਜਰ ਨਹੀ ।ਇਹਨਾ ਕਾਰਜਾਂ ਨੂੰ ਸਰਲ ਸਿਧੜ ਸਰਵੇਖਣ ਤੋ ਵੱਧ ਮਹਤਵ ਪ੍ਰਦਾਨ ਨਹੀ ਕੀਤਾ ਜਾ ਸਕਦਾ ।[8]

ਪੰਜਾਬੀ ਸਾਹਿਤ ਚਿੰਤਨ ਦੇ ਵਿਕਾਸ, ਸਥਿਤੀ ਅਤੇ ਪ੍ਰਗਤੀ ਸਬੰਧੀ ਤਾਰਕਿਕ ਅਤੇ ਵਿਗਿਆਨਕ ਬਿਰਤੀ ਨਾਲ ਚਰਚਾ ਸੰਤ ਸਿੰਘ ਸੇਖੋਂ ਅਤੇ ਡਾ ਹਰਭਜਨ ਸਿੰਘ ਨੇ ਕਰਮਵਾਰ ਆਪਣੇ ਮਜ਼ਮੂਨਾ 'ਪੰਜਾਬੀ ਵਿੱਚ ਅਲੋਚਨਾ ਦਾ ਵਿਕਾਸ ',ਆਜੋਕੀ ਪੰਜਾਬੀ ਆਲੋਚਨਾ ' ਵਿਚ ਵੀਹਵੀ ਸਦੀ ਦੇ ਅਠਵੇ ਦਹਾਕੇ ਦੇ ਪਹਿਲੇ ਅੱਧ ਵਿਚ ਤੋਰੀ।ਇਸ ਸਮਝ ਨੂੰ ਵਧਾਉਣ ਲਈ ਜਿਨ੍ਹਾ ਚਿੰਤਕਾਂ ਦੇ ਮਜ਼ਮੂਨਾ ਨੇ ਆਪਣਾ ਕਿਰਦਾਰ ਅਦਾ ਕੀਤਾ ਉਹ ਮਜ਼ਮੂਨ ਡਾ ਹਰਭਜਨ ਸਿੰਘ ਭਾਟੀਆ ਵਲੋ ਸੰਪਾਦਿਤ ਪੁਸਤਕ 'ਵੀਹਵੀ ਸਦੀ ਦੀ ਪੰਜਾਬੀ ਆਲੋਚਨਾ ':'ਸੰਵਾਦ ਤੇ ਮੁਲਾਂਕਣ 'ਵਿਚ 1999 ਵਿਚ ਪ੍ਰਕਾਸ਼ਿਤ ਕੀਤੇ ਗਏ ।ਪੰਜਾਬੀ ਚਿੰਤਨ ਨੂੰ ਪਿਛਲੀ ਸਦੀ ਦੇ ਨੋਵੇੇਂ ਦਹਾਕੇ ਵਿਚ ਉਪਾਧੀ ਸਾਪੇਖ ਅਤੇ ਉਪਾਧੀ ਨਿਰਪੇਖ ਦੋਵਾ ਧਰਾਤਲਾਂ ਉਪਰ ਅਧਿਐਨ-ਵਸਤੂ ਬਣਾਇਆ ਜਾਣ ਲੱਗਾ ।ਜਿਸ ਵਿੱਚ ਇਸ ਮਜ਼ਮੂਨ ਦੇ ਲੇਖਕ ਦੀ ਪਹਿਲ ਕਦਮੀ ਤੋ ਇਲਾਵਾ ਡਾ ਸੁਰਜੀਤ ਸਿੰਘ ਭੱਟੀ, ਡਾ ਸਰਬਜੀਤ ਸਿੰਘ, ਡਾ ਗੁਰਨਾਇਬ ਸਿੰਘ, ਡਾ ਜਗਮੋਹਨ ਸਿੰਘ, ਡਾ ਕੰਵਲਜੀਤ ਕੌਰ ਢਿੱਲੋ, ਡਾ ਰਵਿੰਦਰ ਸਿੰਘ ਰਵੀ, ਡਾ ਟੀ॰ਆਰ॰ਵਿਨੋਦ ,ਡਾ ਸੁਰਿੰਦਰ ਸਿੰਘ ਨੂਰ, ਡਾ ਗੁਰਚਰਨ ਸਿੰਘ ਅਰਸ਼ੀ, ਡਾ ਸਤਨਾਮ ਸਿੰਘ ਸੰਧੂ, ਡਾ ਜਗਜੀਤ ਸਿੰਘ ਆਦਿ ਦੇ ਕਾਰਜਾਂ ਨੇ ਮਹਤਵਪੂਰਣ ਭੂਮਿਕਾ ਨਿਭਾਈ

ਉਪਰੋਕਤ ਖੋਜ ਆਧਿਐਨ ਤੋ ਇਲਾਵਾ ਵੱਖ -ਵੱਖ ਚਿੰਤਕਾ ਨੇ ਚਿੰਤਨ ਸ਼ਾਸਤਰ ਸਬੰਧੀ ਵੀ ਖੋਜ ਕਾਰਜ ਹੋਣ ਲੱਗਾ ਅਤੇ ਪੰਜਾਬੀ ਆਲੋਚਨਾ ਦੀਆ ਚਿੰਤਨ ਪ੍ਰਣਾਲੀਆ ਨੂੰ ਵੀ ਗੋਲਿਆ ਜਾਣ ਲੱਗਾ।ਵਿਗਿਆਨਕ ਵਿਸ਼ਲੇਸ਼ਣ ਨੂੰ ਆਧਾਰ ਬਣਾਉਣ, ਚਿੰਤਨ ਕਾਰਜ ਨੂੰ ਭਾਵੁਕਤਾ ਦੀ ਬਜਾਏ ਬੌਧਿਕ ਮੰਡਲ ਵਿੱਚ ਰੱਖਣ, ਵਿਆਖਿਆਤਮਕ, ਤਾਰਕਿਕ ਤੇ ਵਿਸ਼ਲੇਸ਼ਣੀ ਵਿਧੀ ਦੀ ਵਰਤੋਂ ਕਰਕੇ ਹੀ ਇਹ ਖੋਜ਼ ਕਰਤਾ ਭਰੋਸੇਯੋਗ ਸਥਾਪਣਾਵਾ ਪ੍ਰਸਤੁਤ ਕਰ ਸਕੇ ।ਇਸ ਤਰਾ ਅਸੀ ਕਹਿ ਸਕਦੇ ਹਾ ਕਿ ਇਹਨਾ ਲੋੜਾ, ਮਸਲਿਆ, ਚੁਨੌਤੀਆ, ਅਤੇ ਪਰਪੇਖਾ ਨਾਲ ਅਜੋਕਾ ਮੈਟਾ ਚਿੰਤਨ ਜੂਝ ਰਿਹਾ ਹੈ ।[9]

ਮੈਟਾ ਆਲੋਚਨਾ ਸਬੰਧੀ ਵੱਖ-ਵੱਖ ਵਿਦਵਾਨਾ ਦੇ ਵਿਚਾਰ

ਡਾ. ਟੀ.ਆਰ. ਵਿਨੋਦ ਮੈਟਾ ਆਲੋਚਨਾ ਨੂੰ ਪ੍ਰੀਭਾਸ਼ਿਤ ਕਰਦਿਆਂ ਕਹਿੰਦਾ ਹੈ ਕਿ :-

“ਮਨੁੱਖੀ ਚਿੰਤਨ ਦਾ ਮੁੱਢਲਾ ਮਜ਼ਮੂਨਖੁਦ ਮਨੁੱਖ ਅਤੇ ਉਸਦਾ ਪਰਿਵੇਸ਼ ਹੈ। ਮਨੁੱਖ ਦੇ ਦਿਮਾਗ ਤੇ ਇਸ ਦਾ ਜੋ ਅਕਸ ਪੈਦਾ ਹੈ, ਉਹ ਮਨੁੱਖੀ ਅਨੁਭਵ ਦੇ ਚਿੰਤਨ ਦਾ ਵਿਸ਼ਾ ਬਣ ਕੇ ਉਸ ਦੇ ਸਾਹਿਤ ਵਿੱਚ ਰੂਪਮਾਨ ਹੁੰਦਾ ਹੈ। ਇਹ ਦੂਸਰਾ ਪਾਠ ਹੈ ਜਿਸ ਨੂੰ ਪਾਠਕ ਪੜ੍ਹਦਾ ਮਾਣਦਾ ਹੈ। ਤੀਸਰਾ ਪਾਠ-ਸਾਹਿਤ ਪਾਠ ਬਾਰੇ ਪਾਠਕ ਦੇ ਚਿੰਤਨ ਨਾਲ ਸੰਬੰਧਿਤ ਹੈ, ਜਿਸ ਨੂੰ ਅਸੀਂ ਆਲੋਚਨਾ ਪਾਠ ਆਖ ਸਕਦੇ ਹਾਂ, ਜਦੋਂ ਇਸ ਆਲੋਚਨਾ ਪਾਠ ਨੂੰ ਵੀ ਤਕਨੀਕ ਦਾ ਵਿਸ਼ਾ ਬਣਾਇਆ ਜਾਂਦਾ ਹੈ ਤਾਂ ਚੌਥਾ ਪਾਠ ਹੋਂਦ ਵਿਚ ਆਉਂਦਾ ਹੈ ਜਿਸ ਨੂੰ ਮੈਟਾ ਆਲੋਚਨਾ ਜਾਂ ਪਰਾ-ਆਲੋਚਨਾ ਦਾ ਨਾਂ ਦਿੱਤਾ ਜਾਂਦਾ ਹੈ।”[10]

ਜਦੋਂ ਆਲੋਚਨਾ ਪਾਠਾਂ ਨੂੰ ਹੀ ਇੱਕ ਕੇਂਦਰ ਬਿੰਦੂ ਮਿੱਥ ਕੇ ਉਸ ਦੇ ਆਧਾਰ ਤੇ ਹੀ ਇੱਕ ਨਵੀਂ ਟੈਕਸਟ ਤਿਆਰ ਕਰਦੇ ਹਾਂ ਤਾਂ ਉਹ ਮੈਟਾ ਆਲੋਚਨਾ ਅਖਵਾਉਂਦੀ ਹੈ ਇਸ ਬਾਰੇ ਹਰਿਭਜਨ ਸਿੰਘ ਭਾਟੀਆ ਲਿਖਦੇ ਹਨ:

“ਜੇਕਰ ਆਲੋਚਨਾ ਪਾਠਾਂ ਨੂੰ ਇੱਕ ਦਾਇਰਾ ਮੰਨ ਲਿਆ ਜਾਵੇ ਤਾਂ ਉਸ ਦਾਇਰੇ ਨੂੰ ਟੈਕਸਟ ਜਾਂ ਕਾਗਜ ਖੇਤਰ ਵਜੋਂ ਗ੍ਰਹਿਣ ਕਰਕੇ ਉਸਾਰੀ ਗਈ ਨਵੀਂ ਟੈਕਸਟ ਜਿਸ ਦੇ ਆਪਣੇ ਨੇਮ ਵਿਧਾਨ ਹੋਣਗੇ ਨੂੰ ਮੈਟਾ ਅਧਿਐਨ ਦੀ ਸੰਗਿਆ ਪ੍ਰਦਾਨ ਕੀਤੀ ਜਾਂਦੀ ਹੈ।”[11]

         ਹਰਿਭਜਨ ਸਿੰਘ ਭਾਟੀਆ ਮੈਟਾ ਆਲੋਚਨਾ ਬਾਰੇ ਇੱਕ ਹੋਰ ਮਤ ਪੇਸ਼ ਕਰਦਿਆਂ ਹੋਇਆ ਕਹਿੰਦਾ ਹੈ ਕਿ :-

“ਮੈਟਾ ਅਧਿਐਨ ਤੋਂ ਭਾਵ ਅਧਿਐਨ ਵਸਤੂ ਤੋਂ ਵਿੱਥ ਸਥਾਪਿਤ ਕਰਕੇ ਉਸ ਦੇ ਪ੍ਰਤੱਖ, ਅਪ੍ਰਤੱਖ ਜਾਂ ਅਦ੍ਰਿਸ਼ਟ ਪੱਧਰ ਦਾ ਵਿਸ਼ਲੇਸ਼ਣ ਮੁਲਾਂਕਣ ਕਰਨ ਅਤੇ ਅਧਿਐਨ ਵਸਤੂ ਨੂੰ ਕਾਲ ਕ੍ਰਮ ਅਨੁਸਾਰ ਪੇਸ਼ ਕਰਨ ਤੋਂ ਹੈ।”[12]

         ਇਸ ਤਰ੍ਹਾਂ ਮੈਟਾ ਆਲੋਚਨਾ ਬਾਰੇ ਵਿਦਵਾਨਾਂ ਨੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਹਨ ਹਨ

 ਇਸ ਕਾਰਜ ਨੂੰ ਆਲੋਚਨਾ ਕਾਰਜ ਉੱਪਰ ਉਸਰੇ ਦੁਸਰੇ ਕਾਰਜਾਂ ਦਾ ਨਾਂ ਦੇ ਸਕਦੇ ਹਾਂ ਭਾਵ ਕਿ ਜਿੱਥੇ ਸਾਹਿਤ-ਕਿਰਤ ਦੇ ਅਧਿਏਤਾ ਦਾ ਕੰਮ ਖ਼ਤਮ ਹੁੰਦਾ ਹੈ। ਉੱਥੋਂ ਆਲੋਚਨਾ ਦੇ ਅਧਿਏਤਾ ਦਾ ਕੰਮ ਸ਼ੁਰੂ ਹੁੰਦਾ ਹੈ। ਅਰਥਾਤ ਉਹਦੇ ਕਾਰਜ ਵਿੱਚ ਆਲੋਚਨਾ-ਪਾਠਾਂ ਨੂੰ ਕੇਂਦਰੀ ਮਹੱਤਵ ਪ੍ਰਾਪਤ ਹੁੰਦਾ ਹੈ, ਉਸ ਨੇ ਆਲੋਚਨਾ ਪਾਠਾਂ ਦਾ ਅਧਿਐਨ-ਵਿਸ਼ਲੇਸ਼ਣ ਕਰਕੇ ਉਸ ਵਿੱਚੋਂ ਆਲੋਚਨਾ ਵਿਸ਼ਲੇਸ਼ਣ ਕਰਕੇ ਉਸ ਵਿੱਚੋਂ ਆਲੋਚਨਾ-ਸਿਧਾਂਤ ਦੀ ਪਛਾਣ ਕਰਨੀ ਪੈਂਦੀ ਹੈ। (ਇੱਕ ਮੈਟਾ ਆਲੋਚਕ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ) “ਕਿ ਆਲੋਚਕ ਸਾਹਿਤ-ਰਚਨਾ ਸਬੰਧੀ ਅਖਿਆਨ ਸਾਹਿਤ ਤੱਥ ਦੇ ਆਧਾਰ ਉੱਪਰ ਪੇਸ਼ ਕਰ ਰਿਹਾ ਹੈ ਜਾਂ ਕਿਸੇ ਸਾਹਿਤ-ਕਾਰਜ ਜਾ ਸਕਦਾ ਹੈ ਕਿ ਉਹਦੇ ਅਧਿਐਨ ਕਾਰਜ ਵਿੱਚ ਸਾਹਿਤ ਤੱਥ ਦੇ ਨਿਰਧਾਰਣ ਦਾ ਨਿਯੰਤ੍ਰਣ ਹੈ ਜਾਂ ਨਹੀਂ? ਕੀ ਉਹ ਸਾਹਿਤਕ ਦੀ ਬਜਾਏ ਗੈਰ ਸਾਹਿਤਕ ਸਮੱਸਿਆਵਾਂ ਵਿੱਚ ਦਿਲਚਸਪੀ ਤਾਂ ਨਹੀਂ ਲੈਂਦਾ? ਜਾਂ ਕਿ ਉਹਦੇ ਅਧਿਐਨ ਕਾਰਜ ਵਿੱਚ ਸਾਹਿਤ-ਰਚਨਾਵਾਂ ਦੇ ਨਵੇਕਲੇ ਵਜੂਦ ਜਾਂ ਆਤਮਸੰਪੰਨ ਹੋਂਦ ਨੂੰ ਮਹੱਤਵ ਪ੍ਰਾਪਤ ਹੈ ਜਾਂ ਉਹਨਾਂ ਸੰਬੰਧੀ ਵਿਚਾਰ-ਚਰਚਾ ਕਿਸੇ ਦੂਸਰੇ ਅਨੁਸਾਸਨ ਦੇ ਅਧੀਨ ਹੋ ਰਹੀ ਹੈ? ਕਈ ਆਲੋਚਕ ਨਾ ਤਾਂ ਸਾਹਿਤ ਕਿਰਤ ਨੂੰ ਉਹਦੀ ਆਪਣੀ ਹੋਂਦ ਵਿਧੀ ਦੇ ਸੰਦਰਭ ਵਿੱਚ ਹੀ ਪਰਖਦੇ ਹਨ, ਨਾ ਕਿਸੇ ਹੋਰ ਅਨੁਸਾਰ ਦੇ ਅਧੀਨ ਰੱਖ ਕੇ ਸਗੋਂ ਸਿਸਟਮ/ਵਿਆਕਰ ਤੋਂ ਵਿਛੁੰਨੇ ਉਚਾਰ ਪ੍ਰਸਤੁਤ ਕਰਦੇ ਹਨ

ਅਜੋਕਾ ਮੈਟਾ ਚਿੰਤਨ ਅਜੋਕੀ ਪੰਜਾਬੀ ਸਾਹਿਤ ਅਧਿਐਨ ਦੀ ਦਿਸ਼ਾ ਵਿਚ ਕੁਝ ਬੁਨਆਦੀ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂ ਜੋ ਇਸ ਦੀ ਵਰਤਮਾਨ ਦਸ਼ਾ ਨੂੰ ਸੁਧਾਰਿਆ ਅਤੇ ਵਰਤਮਾਨ ਚੁਣੌਤੀਆਂ ਅਤੇ ਸਵਾਲਾਂ ਦੇ ਸਨਮੁੱਖ ਹੋਇਆ ਜਾ ਸਕੇ। ਇਹ ਕਮੀਆਂ ਇਸ ਤਰ੍ਹਾਂ ਹਨ:

  • ਪੰਜਾਬੀ ਸਾਹਿਤ ਚਿੰਤਨ ਦੇ ਮੁੱਢ ਬਾਰੇ ਅਨੇਕਾਂ ਮਤ ਭੇਦ ਹਨ ਇਹਨਾਂ ਮਤਭੇਦਾਂ ਅਤੇ ਮੁੱਢਲੇ ਵਿਕਾਸ ਨੂੰ ਵਿਧੀਵਤ ਅਤੇ ਵਸਤੂਭਾਵੀ ਢੰਗ ਨਾਲ ਉਲੀਕੀਆਂ ਜਾਵੇ।
  • ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਵਾਪਰੇ ਮੂਲ ਪਰਿਵਰਤਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਸੰਵਾਦ ਅਤੇ ਮੁਲਾਂਕਣ ਦਾ ਨਾਤਾ ਜੋੜ ਕੇ ਉਨ੍ਹਾਂ ਵਿਚਲੇ ਉਲਾਰਾਂ ਅਤੇ ਅੰਤਰ-ਵਿਰੋਧਾਂ ਨੂੰ ਘੋਖਿਆ ਜਾਵੇ।
  • ਪੰਜਾਬੀ ਸਾਹਿਤ ਨੂੰ ਦੂਸਰੇ ਅਨੁਸ਼ਾਸਨਾਂ ਦੀ ਸਹਾਇਤਾ ਨਾਲ ਸਮਝਣ ਵਿਚੋਂ ਵੀ ਵਿਸ਼ੇਸ਼ ਭਾਂਤ ਦਾ ਸਾਹਿਤ ਚਿੰਤਨ ਪੈਦਾ ਹੋਇਆ ਹੈ। ਅਜਿਹੇ ਚਿੰਤਨ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਵੀ ਪੜਤਾਲ ਦੀ ਮੰਗ ਕਰਦੀਆਂ ਹਨ।

[13]ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਨ੍ਹਾਂ ਲੋੜਾਂ, ਮਸਲਿਆਂ, ਚੁਣੋਤਿਆਂ ਅਤੇ ਪਰਿਪੇਖਾਂ ਨਾਲ ਅਜੋਕਾ ਮੈਟਾ ਚਿੰਤਨ ਜੂਝ ਰਿਹਾ ਹੈ, ਬਿਨ੍ਹਾਂ ਸ਼ੱਕ ਬਹੁਪੱਖੀ ਯੋਗਤਾ ਦੀ ਜਰੂਰਤ ਕਰਕੇ ਇਹ ਮੁਸ਼ਕਲ ਕਾਰਜ ਹੈ। ਇਸ ਸੰਬੰਧੀ ਪੰਜਾਬੀ ਬੌਧਿਕ ਹਲਕਿਆਂ ਵਿੱਚ ਚਿੰਤਾਂ ਵੱਧ ਅਤੇ ਚਿੰਤਨ ਘੱਟ ਕੀਤਾ ਗਿਆ ਹੈ। ਪ੍ਰੰਤੂ ਇਨ੍ਹਾਂ ਸੰਬੰਧੀ ਫਿਕਰ ਵਿਹਾਰਕ ਸ਼ਕਲ ਅਖ਼ਤਿਆਰ ਕੀਤੇ ਜਾਣ ਦੀ ਮੰਗ ਕਰਦੇ ਹਨ।


ਹਵਾਲੇ

ਸੋਧੋ
  1. ਭਾਟੀਆ, ਹਰਭਜਨ ਸਿੰਘ (2010). ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ. ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ, ਅੰਮ੍ਰਿਤਸਰ. p. 1. ISBN 978-81-7776-171-5. Webster's Third New International Dictionary,Vol.2,p.1419 {{cite book}}: Check |isbn= value: checksum (help)
  2. ਭਾਟੀਆ, ਹਰਭਜਨ ਸਿੰਘ (2010). ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ. ਅਮ੍ਰਿਤਸਰ: ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ, ਅੰਮ੍ਰਿਤਸਰ. p. 1. ISBN 978-81-7776-171-5. The Wold Book Dictionary,p.1304 {{cite book}}: Check |isbn= value: checksum (help)
  3. ਭਾਟੀਆ, ਹਰਭਜਨ ਸਿੰਘ (2010). ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ. 2010: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. p. 1. ISBN 978-81-7776-171-5. Parole and Langue,p.79 {{cite book}}: Check |isbn= value: checksum (help)CS1 maint: location (link)
  4. ਭਾਟੀਆ, ਹਰਭਜਨ ਸਿੰਘ (2010). ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ. ਅਮ੍ਰਿਤਸਰ: ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ, ਅੰਮ੍ਰਿਤਸਰ. p. 1. ISBN 978-81-7776-171-5. 20th Century Literary Criticism, p.647 {{cite book}}: Check |isbn= value: checksum (help)
  5. ਸੈਣੀ, ਡਾ ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ). ਪੱਛਮੀ ਕਾਵਿ -ਸਿਧਾਂਤ. ਪਬਲੀਕੇਸ਼ਨ ਬਿਊਰੋ. pp. 136, 137. ISBN 97-81-302-0471-0. {{cite book}}: Check |isbn= value: length (help); Check date values in: |year= (help)CS1 maint: year (link)
  6. ਸੈਣੀ, ਡਾ ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 137. ISBN 978-81-302-0471-0.
  7. ਸੈਣੀ, ਡਾ ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 139/140. ISBN 978-81-302-0471-0.
  8. ਸੈਣੀ, ਡਾ ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ. p. 141. ISBN 978-81-302-0471-0. {{cite book}}: Check date values in: |year= (help)CS1 maint: year (link)
  9. ਸੈਣੀ, ਡਾ ਜਸਵਿੰਦਰ ਸਿੰਘ (2018). ਪੱਛਮੀ ਕਾਵਿ-ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 141. ISBN 978-81-302-0471-0.
  10. ਰਣਬੀਰ ਸਿੰਘ. ਹਰਭਜਨ ਸਿੰਘ ਭਾਟੀਆ ਦੀ ਆਲੋਚਨਾ ਦ੍ਰਿਸ਼ਟੀ, ਖੋਜਾਰਥੀ ,. p. 64 – via ਖੋਜ ਨਿਬੰਧ.
  11. ਰਣਬੀਰ ਸਿੰਘ. ਹਰਭਜਨ ਸਿੰਘ ਭਾਟੀਆ ਦੀ ਆਲੋਚਨਾ ਦ੍ਰਿਸ਼ਟੀ. pp. ੬੪-੬੫ – via ਖੋਜ ਨਿਬੰਧ.
  12. ਭਾਟੀਆ, (ਸੰਪਾ.) ਹਰਭਜਨ ਸਿੰਘ. ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ,. p. 2.
  13. ਸੈਣੀ, ਡਾ ਜਸਵਿੰਦਰ ਸਿੰਘ (2018). ਪੱਛਮੀ ਕਾਵਿ- ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 145. ISBN 978-81-302-0471-0.

[1]

  1. ਭਾਟੀਆ, ਹਰਭਜਨ ਸਿੰਘ (2017). ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ. p. 1. {{cite book}}: Cite has empty unknown parameter: |Quote= (help); Unknown parameter |Publisher= ignored (|publisher= suggested) (help)