ਮੈਸੀਅਰ 81 ( ਐਨ.ਜੀ.ਸੀ.3081 ਜਾਂ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ) ਇੱਕ ਚੱਕਰੀ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼-ਸਾਲ ਦੀ ਦੂਰੀ 'ਤੇ ਹੈ। ਧਰਤੀ ਦੇ ਨੇੜੇ ਹੋਣ, ਵੱਡੇ ਆਕਾਰ ਅਤੇ ਕਿਰਿਆਸ਼ੀਲ ਅਕਾਸ਼ੀ ਨਾਭਿਕ ਹੋਣ ਕਾਰਨ ਇਸ ਉੱਤੇ ਕਾਫੀ ਖੋਜ ਕੀਤੀ ਗਈ ਹੈ। ਅਕਾਸ਼ਗੰਗਾ ਦੇ ਵੱਡੇ ਆਕਾਰ ਅਤੇ ਚਮਕੀਲੇ ਹੋਣ ਕਾਰਨ ਇਹ ਅਕਾਸ਼ ਯਾਤਰੀਆਂ ਦੀ ਇਸਨੂੰ ਦੇਖਣ ਵਿੱਚ ਕਾਫੀ ਰੁਚੀ ਹੁੰਦੀ ਹੈ।

ਮੈਸੀਅਰ 81[1][2]
ਕੈੱਨ ਕ੍ਰਾਫੋਰਡ ਦੁਆਰਾ ਐਮ.81
ਨਿਰੀਖਣ ਅੰਕੜੇ
ਯੁੱਗ J2000
ਤਾਰਾਮੰਡਲ ਸਪਤਰਿਸ਼ੀ[3]
ਸੱਜੇ ਜਾਣਾ 09h 55m 33.2s[4]
ਝੁਕਾਅ +69° 3′ 55″[4]
ਸਪੱਸ਼ਟ ਪਸਾਰ
(Apparent dimension)
(V)
26.9 × 14.1 moa[4]
ਸਪੱਸ਼ਟ ਪਰਿਮਾਨ (V)6.94[5][6]
ਵਿਸ਼ੇਸ਼ਤਾ
ਕਿਸਮSA(s)ab,[4] LINER[4]
Astrometry
Heliocentric radial velocity −34 ± 4[4] km/s
ਲਾਲੀਕਰਨ −0.000113 ± 0.000013[4]
Galactocentric velocity 73 ± 6[4] km/s
ਦੂਰੀ 11.8 ± 0.4 Mly (3.62 ± 0.12 Mpc)
ਹੋਰ ਅਹੁਦੇ
NGC 3031,[4] UGC 5318,[4] PGC 28630,[4] Bode's Galaxy[7]

ਮੈਸੀਅਰ 81 ਦੀ ਖੋਜ ਜੌਹਾਨ ਇਲਰਟ ਬੋਡ ਨੇ 1774 ਵਿੱਚ ਕੀਤੀ ਸੀ। ਇਸੇ ਕਰਕੇ ਇਸ ਅਕਾਸ਼ਗੰਗਾ ਨੂੰ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ। ਪਾਇਰੀ ਮੈਕੇਨ ਅਤੇ ਚਾਰਲਸ ਮੈਸੀਅਰ ਨੇ ਇਸ ਅਕਾਸ਼ਗੰਗਾ ਦੀ ਮੁੜ-ਪਹਿਚਾਣ ਕਰਕੇ ਇਸਨੂੰ ਮੈਸੀਅਰ ਸ਼੍ਰੇਣੀ ਵਿੱਚ ਸੂਚੀਬੱਧ ਕਰ ਦਿੱਤਾ।

ਧੂੜ ਨਿਕਾਸੀ

ਸੋਧੋ
 
ਸਪਿਟਜ਼ਰ ਪੁਲਾੜ ਦੂਰਬੀਨ ਦੀ ਸਹਾਇਤਾ ਨਾਲ ਖਿੱਚੀ ਮੈਸੀਅਰ 81 ਦੀ ਇਨਫਰਾਰੈੱਡ ਤਸਵੀਰ। ਨੀਲੇ ਰੰਗ 3.6 μm 'ਤਏ ਸਟੈਲਰ ਨਿਕਾਸੀ ਦਰਸਾਉਂਦਾ ਹੈ। [8]

ਇਨਫਰਾਰੈੱਡ ਤਰੰਗਾਂ ਦੀ ਹੋਣ ਵਾਲੀ ਜ਼ਿਆਦਾਤਰ ਨਿਕਾਸੀ ਪੁਲਾੜੀ ਧੂੜ ਦੇ ਕਾਰਨ ਪੈਦਾ ਹੁੰਦੀ ਹੈ। ਇਹ ਪੁਲਾੜੀ ਧੂੜ, ਚੱਕਰੀ ਅਕਾਸ਼ਗੰਗਾ ਦੀਆਂ ਗੋਲ ਮੁੜੀਆਂ ਬਾਹਾਂ ਦੇ ਦੁਆਲੇ ਅਤੇ ਤਾਰਾ ਨਿਰਮਾਣ ਖੇਤਰਾਂ ਵਿੱਚ ਮਿਲਦੀ ਹੈ। ਜੇਕਰ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਰਮ ਤੇ ਛੋਟੇ ਜੀਵਨ ਕਾਲ ਵਾਲੇ ਨੀਲੇ ਤਾਰੇ ਤਾਰਾ ਨਿਰਮਾਣ ਖੇਤਰ ਵਿੱਚ ਹੁੰਦੇ ਹਨ ਅਤੇ ਧੂੜ ਕਣਾਂ ਨੂੰ ਗਰਮ ਕਰਨ ਸਮਰੱਥ ਹੁੰਦੇ ਹਨ ਜਿਸ ਕਰਕੇ ਇਸ ਖੇਤਰ ਵਿੱਚੋਂ ਇਨਫਰਾਰੈੱਡ ਧੂੜ ਨਿਕਾਸੀ ਵਿੱਚ ਵਾਧਾ ਹੋ ਜਾਂਦਾ ਹੈ।

ਸੁਪਰਨੋਵਾ

ਸੋਧੋ

ਮੈਸੀਅਰ 81 ਵਿੱਚ ਕੇਵਲ ਇੱਕ ਹੀ ਸੁਪਰਨੋਵਾ ਦੀ ਪਹਿਚਾਣ ਕੀਤੀ ਗਈ ਹੈ। ਇਸ ਸੁਪਰਨੋਵਾ ਦਾ ਨਾਂ ਐਸ.ਐਨ 1993.ਜੇ ਹੈ ਅਤੇ ਇਸਦੀ ਖੋਜ ਸਪੇਨ ਦੇ ਐਫ.ਗਾਰਸ਼ੀਆ ਨੇ 28 ਮਾਰਚ 1993 ਨੂੰ ਕੀਤੀ ਸੀ। ਉਸ ਸਮੇਂ ਦੌਰਾਨ ਇਹ ਇਭ ਤੋਂ ਜ਼ਿਆਦਾ ਚਮਕ ਵਾਲਾ ਦੂਜਾ ਸੁਪਰਨੋਵਾ ਸੀ। ਸਮੇਂ-ਸਮੇਂ 'ਤੇ ਇਸਦੀਆਂ ਸਪੈਕਟ੍ਰਲ (spectral) ਵਿਸ਼ੇਸ਼ਤਾਵਾਂ ਬਦਲਦੀਆਂ ਰਹਿੰਦੀਆਂ ਹਨ।

ਐਮ.81 ਸਮੂਹ

ਸੋਧੋ

ਮੈਸੀਅਰ 81 ਐਮ.81 ਸਮੂਹ ਦੀ ਸਭ ਤੋਂ ਵੱਡੀ ਅਕਾਸ਼ਗੰਗਾ ਹੈ। ਇਸ ਸਮੂਹ ਵਿੱਚ 34 ਅਕਾਸ਼ਗੰਗਾ ਹਨ ਅਤੇ ਇਹ ਸਮੂਹ ਸਪਤਰਿਸ਼ੀ ਤਾਰਾਮੰਡਲ ਵਿੱਚ ਸਥਿਤ ਹੈ।

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Jensen, Joseph B.; Tonry, John L.; Barris, Brian J.; Thompson, Rodger I.; Liu, Michael C.; Rieke, Marcia J.; Ajhar, Edward A.; Blakeslee, John P. (2003). "Measuring Distances and Probing the Unresolved Stellar Populations of Galaxies Using Infrared Surface Brightness Fluctuations". Astrophysical Journal. 583 (2): 712–726. arXiv:astro-ph/0210129. Bibcode:2003ApJ...583..712J. doi:10.1086/345430.
  2. Karachentsev, I. D.; Kashibadze, O. G. (2006). "Masses of the local group and of the M81 group estimated from distortions in the local velocity field". Astrophysics. 49 (1): 3–18. Bibcode:2006Ap.....49....3K. doi:10.1007/s10511-006-0002-6.
  3. Dreyer, J. L. E. (1988). Sinnott, R. W. (ed.). The Complete New General Catalogue and Index Catalogue of Nebulae and Star Clusters. ਸਕਾਈ ਪਬਲੀਸ਼ਿੰਗ ਕਾਰਪੋਰੇਸ਼ਨ / ਕੈਂਬ੍ਰਿੱਜ ਯੂਨੀਵਰਸਿਟੀ ਪ੍ਰੈਸ. ISBN 0-933346-51-4.
  4. 4.00 4.01 4.02 4.03 4.04 4.05 4.06 4.07 4.08 4.09 4.10 "NASA/IPAC Extragalactic Database". Results for NGC 3031. Retrieved 2006-11-10.
  5. "SIMBAD-M81". SIMBAD Astronomical Database. Retrieved 2009-11-28.
  6. Armando, Gil de Paz; Boissier, Samuel; Madore, Barry F.; Seibert, Mark; Joe, Young H.; Boselli, Alessandro; Wyder, Ted K.; Thilker, David; Bianchi, Luciana; Rey, Soo-Chang; Rich, R. Michael; Barlow, Tom A.; Conrow, Tim; Forster, Karl; Friedman, Peter G.; Martin, D. Christopher; Morrissey, Patrick; Neff, Susan G.; Schiminovich, David; Small, Todd; Donas, José; Heckman, Timothy M.; Lee, Young-Wook; Milliard, Bruno; Szalay, Alex S.; Yi, Sukyoung (2007). "The GALEX Ultraviolet Atlas of Nearby Galaxies". Astrophysical Journal. 173 (2): 185–255. arXiv:astro-ph/0606440. Bibcode:2007ApJS..173..185G. doi:10.1086/516636.
  7. "SIMBAD Astronomical Database". Results for NGC 3031. Retrieved 2006-11-10.
  8. Willner, S. P.; Ashby, M. L. N.; Barmby, P.; Fazio, G. G.; Pahre, M.; Smith, H. A.; Kennicutt Jr., R. C.; Calzetti, D.; Dale, D. A.; Draine, B. T.; Regan, M. W.; Malhotra, S.; Thornley, M. D.; Appleton, P. N.; Frayer, D.; Helou, G.; Stolovy, S.; Storrie-Lombardi, L. (2004). "Infrared Array Camera (IRAC) Observations of M81". Astrophysical Journal Supplement Series. 154 (1): 222–228. arXiv:astro-ph/0405626. Bibcode:2004ApJS..154..222W. doi:10.1086/422913.