ਮੈਸੋਪੋਟਾਮੀਆ (ਪੁਰਾਤਨ ਯੂਨਾਨੀ: Μεσοποταμία: "ਦਰਿਆਵਾਂ ਵਿਚਲੀ ਧਰਤੀ"; Arabic: بلاد الرافدين (ਬਿਲਾਦ ਅਲ-ਰਾਫ਼ਦਈਨ); ਸੀਰੀਆਕ: ܒܝܬ ܢܗܪܝܢ (ਬੈਥ ਨਹਿਰਿਨ): "ਦਰਿਆਵਾਂ ਦੀ ਧਰਤੀ") ਦਜਲਾ-ਫ਼ਰਾਤ ਦਰਿਆ ਪ੍ਰਬੰਧ ਦੇ ਖੇਤਰ ਲਈ ਇੱਕ ਨਾਂ ਹੈ ਜੋ ਅਜੋਕੇ ਇਰਾਕ, ਸੀਰੀਆ ਦੇ ਉੱਤਰ-ਪੂਰਬੀ ਹਿੱਸੇ ਅਤੇ ਕੁਝ ਹੱਦ ਤੱਕ ਦੱਖਣ-ਪੂਰਬੀ ਤੁਰਕੀ ਅਤੇ ਦੱਖਣ-ਪੱਛਮੀ ਇਰਾਨ ਵਿੱਚ ਪੈਂਦਾ ਹੈ।

ਮੈਸੋਪੋਟਾਮੀਆ ਦਾ ਵਿਸਤਾਰ ਦਰਸਾਉਂਦਾ ਨਕਸ਼ਾ

ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਅਤੇ ਕਾਂਸੀ-ਯੁੱਗ ਮੈਸੋਪੋਟਾਮੀਆ ਵਿੱਚ ਸੁਮੇਰ ਅਤੇ ਅਕਾਦੀਆ, ਬੇਬੀਲੋਨੀਆਈ ਅਤੇ ਅਸੀਰੀਆਈ ਸਾਮਰਾਜ ਸ਼ਾਮਲ ਸਨ ਜੋ ਸਾਰੇ ਅਜੋਕੇ ਇਰਾਕ ਦੇ ਮੂਲ-ਵਾਸੀ ਸਨ। ਲੋਹ-ਯੁੱਗ ਵਿੱਚ ਇਹਦਾ ਪ੍ਰਬੰਧ ਨਵ-ਬੇਬੀਲੋਨੀਆਈ ਅਤੇ ਨਵ-ਅਸੀਰੀਆਈ ਸਾਮਰਾਜ ਹੇਠ ਚਲਾ ਗਿਆ। ਸਥਾਨਕ ਸੁਮੇਰੀ ਅਤੇ ਅਕਾਦੀਆਈ ਲੋਕ (ਅਸੀਰੀਆਈ ਅਤੇ ਬੇਬੀਲੋਨੀਆਈ ਸਮੇਤ) ਨੇ ਲਿਖਤ ਇਤਿਹਾਸ ਦੇ ਅਰੰਭ (ਲਗਭਗ 3100 ਈਸਾ ਪੂਰਵ) ਤੋਂ ਲੈ ਕੇ 539 ਈਸਾ ਪੂਰਵ ਵਿੱਚ ਬੇਬੀਲੋਨ ਦੇ ਗਿਰਾਅ ਤੱਕ ਇੱਥੇ ਰਾਜ ਕੀਤਾ ਜਿਸ ਤੋਂ ਬਾਅਦ ਇੱਥੇ ਅਸ਼ਮਿਨੀਡ ਸਾਮਰਾਜ ਨੇ ਹੱਲਾ ਬੋਲ ਦਿੱਤਾ ਸੀ। 332 ਈਸਾ ਪੂਰਵ ਵਿੱਚ ਇਹ ਸਿਕੰਦਰ ਦੇ ਕਬਜ਼ੇ ਹੇਠ ਚਲਾ ਗਿਆ ਅਤੇ ਉਹਦੀ ਮੌਤ ਤੋਂ ਬਾਅਦ ਇਹ ਯੂਨਾਨੀ ਸਿਲੂਸਿਡ ਸਾਮਰਾਜ ਦਾ ਹਿੱਸਾ ਬਣ ਗਿਆ।

ਹਵਾਲੇ

ਸੋਧੋ