colspan=2 style="text-align: centerਮੋਥਾ (Cyperus rotundus)
Nutgrass Cyperus rotundus02.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Monocots
(unranked): Commelinids
ਤਬਕਾ: Poales
ਪਰਿਵਾਰ: Cyperaceae
ਜਿਣਸ: Cyperus
ਪ੍ਰਜਾਤੀ: C. rotundus
ਦੁਨਾਵਾਂ ਨਾਮ
Cyperus rotundus
L.

ਮੋਥਾ (ਵਿਗਿਆਨਕ ਨਾਮ: ਸਾਇਪ੍ਰਸ ਰੋਟੰਡਸ /Cyperus rotundus) ਇੱਕ ਬਹੁਵਰਸ਼ੀ ਸੇਜ ਵਰਗੀ ਨਦੀਨ ਹੈ, ਜੋ 75-140 ਸਮ ਤੱਕ ਉੱਚਾ ਹੋ ਜਾਂਦਾ ਹੈ। ਇਹ ਜ਼ਮੀਨ ਤੋਂ ਸਿੱਧਾ ਉੱਤੇ ਵੱਲ ਵਧਣ ਵਾਲਾ, ਤਿਕੋਨਾ, ਟਾਹਣੀ-ਰਹਿਤ ਤਨੇ ਵਾਲਾ ਪੌਦਾ ਹੈ। ਹੇਠਾਂ ਫੁੱਲੀ ਹੋਈ ਗਟੋਲੀ ਜਿਹੀ ਜੜ ਹੁੰਦੀ ਹੈ। ਇਸ ਦੀ ਜੜ੍ਹ ਦਵਾਈ ਵਜੋਂ ਵਰਤੀ ਜਾਂਦੀ ਹੈ।[1]

ਇਹ ਅਫਰੀਕਾ, ਦੱਖਣੀ ਅਤੇ ਮੱਧ ਯੂਰਪ (ਉੱਤਰ ਤੋਂ ਫਰਾਂਸ ਅਤੇ ਆਸਟਰੀਆ), ਅਤੇ ਦੱਖਣੀ ਏਸ਼ੀਆ(ਭਾਰਤ) ਦੀ ਇਕ ਸਪੀਸੀਜ਼ ਹੈ।ਪੱਤੇ ਪੌਦੇ ਦੇ ਅਧਾਰ ਤੋਂ ਤਿੰਨ ਦਰਜੇ ਵਿੱਚ ਫੁੱਟਦੇ ਹਨ, ਲਗਭਗ 5-20 ਸੈਮੀ (2–8 ਇੰਚ) ਲੰਬੇ ਹੁੰਦੇ ਹਨ।ਫੁੱਲਾਂ ਦੇ ਤਣਿਆਂ ਵਿਚ [[ਤਿਕੋਣੀ|ਤਿਕੋਣੀ]] ਸ਼ਕਲ ਹੁੰਦੀ ਹੈ।ਇਸ ਦਾ ਬੂਜਾ ਬਣ ਦਾ ਹੈ ਅਤੇ ਇਸ ਦੇ ਵਿਚੋਂ ਹੋਰ ਮੋਥੇ ਦੇ ਜਵਾਨ ਬੂਟੇ ਉੱਗ ਦੇ ਹਨ।ਇਹ ਸੁੱਕੀ ਧਰਤੀਆਂ ਨੂੰ ਤਰਜੀਹ ਦਿੰਦਾ ਹੈ, ਪਰ ਨਮੀ ਵਾਲੀ ਮਿੱਟੀ ਨੂੰ ਸਹਿਣ ਕਰ ਸਕਦਾ ਹੈ, ਅਤੇ ਅਕਸਰ ਫਸਲਾਂ ਦੇ ਖੇਤਾਂ ਵਿੱਚ ਨਦੀਨ ਹੁੰਦਾ ਹੈਅਤੇ ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਸਨ ਹੁੰਦੇ।

ਇਤਿਹਾਸਸੋਧੋ

ਇਸ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਖਾਂਦੇ ਸਨ ਅਤੇ ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਸੀ ਹੁੰਦੇ।

ਦਵਾਈਆਂ ਵਿੱਚ ਵਰਤੋਂਸੋਧੋ

ਰਵਾਇਤੀ ਚੀਨੀ ਦਵਾਈ ਵਿੱਚ ਇਸ ਦੀ ਵਰਤੋਂ ਹੁੰਦੀ ਸੀ।

ਇਸ ਨਾਲ ਬੁਖ਼ਾਰ ,ਹਾਜਮਾ ,ਆਦਿ ਲਈ ਵਰਤਿਆ ਜਾਂਦਾ ਸੀ।

ਅਰਬ ਲੋਕ ਇਸ ਦੀਆਂ ਗੱਠਾਂ ਨੂੰ ਭੁੰਨ ਕੇ ਅਤੇ ਉਸ ਦੀ ਸਵਾਹ ਨੂੰ ਜਖਮਾਂ ਤੇ ਲਾਉਂਦੇ ਸਨ ਤਾਂ ਜੋ ਕੇ ਆਰਾਮ ਆ ਸਕੇ।

ਮੰਨਿਆ ਜਾਂਦਾ ਸੀ ਇਸ ਨੂੰ ਖਾਣ ਨਾਲ ਦੰਦ ਖਰਾਬ ਨਹੀਂ ਸੀ ਹੁੰਦੇ।

ਭੋਜਨਸੋਧੋ

ਇਸ ਦੇ ਕੌੜੇ ਸੁਆਦ ਦੇ ਬਾਵਜੂਦ, ਇਹ ਖਾਣ ਯੋਗ ਹੈ ਅਤੇ ਪੌਸ਼ਟਿਕ ਵੀ ਹੈ. ਪੌਦੇ ਦਾ ਕੁਝ ਹਿੱਸਾ ਮੇਸੋਲਿਥਿਕ ਅਤੇ ਨੀਓਲਿਥਿਕ ਸਮੇਂ ਦੇ ਵਿਚਕਾਰ ਮਨੁੱਖਾਂ ਦੁਆਰਾ ਖਾਧਾ ਜਾਂਦਾ ਸੀ।ਪੌਦੇ ਵਿਚ ਕਾਰਬੋਹਾਈਡਰੇਟ ਦੀ ਵਧੇਰੇ ਮਾਤਰਾ ਹੁੰਦੀ ਹੈ।ਅਫਰੀਕਾ ਵਿੱਚ ਅਕਾਲ-ਗ੍ਰਸਤ(ਸੋਕਾ ਪੈਣ ਵਾਲੇ) ਇਲਾਕਿਆਂ ਵਿੱਚ ਖਾਧਾ ਜਾਂਦਾ ਹੈ।

 
ਮੋਥੇ ਦੀਆਂ ਗੱਠਾਂ(ਕੱਟੀਆਂ ਹੋਈਆਂ)

ਗਦੈਲੇਸੋਧੋ

ਇਸ ਦੇ ਸੌਣ ਵਾਲ਼ੇ ਗਦੈਲੇ ਵੀ ਬਣ ਦੇ ਹਨ।

ਨਦੀਨਸੋਧੋ

ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਨਦੀਨ ਹੈ।ਇਸ ਦੇ ਬੂਟੇ ਦੇ ਤਣੇ ਨੂੰ ਜੇ ਪੁੱਟ ਵੀ ਦਿੱਤਾ ਜਾਵੇ ਅਤੇ ਜੇ ਕਰ ਜੜ੍ਹ ਰਹਿ ਜਾਵੇ ਤਾਂ ਇਹ ਬਹੁਤ ਛੇਤੀ ਦੁਬਾਰਾ ਉੱਗ ਜਾਂਦਾ ਹੈ।

 
ਮੋਥਾ ਖੇਤ ਵਿੱਚ

ਹਵਾਲੇਸੋਧੋ