ਮੋਨਟੇਕ ਸਿੰਘ ਆਹਲੂਵਾਲੀਆ

ਮੋਨਟੇਕ ਸਿੰਘ ਆਹਲੂਵਾਲੀਆ (ਜਨਮ 24 ਨਵੰਬਰ 1943) ਇੱਕ ਭਾਰਤੀ ਅਰਥਸ਼ਾਸਤਰੀ ਹੈ ਅਤੇ ਉਹ ਭਾਰਤ ਦੀ ਪੂਰਬਲੀ ਯੂਪੀਏ ਸਰਕਾਰ ਸਮੇਂ ਭਾਰਤ ਗਣਰਾਜ ਦੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ ਸੀ, ਜਿਸਦਾ ਦਰਜਾ ਇੱਕ ਕੈਬਨਿਟ ਮੰਤਰੀ ਦੇ ਬਰਾਬਰ ਸੀ।

ਮੋਨਟੇਕ ਸਿੰਘ ਆਹਲੂਵਾਲੀਆ
ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ
ਦਫ਼ਤਰ ਸੰਭਾਲਿਆ
6 ਜੁਲਾਈ 2004
ਪ੍ਰਧਾਨ ਮੰਤਰੀManmohan Singh
ਤੋਂ ਪਹਿਲਾਂਕੇ ਸੀ ਪੰਤ
ਨਿੱਜੀ ਜਾਣਕਾਰੀ
ਜਨਮ (1945-11-24) 24 ਨਵੰਬਰ 1945 (ਉਮਰ 79)
ਨਵੀਂ ਦਿੱਲੀ, ਭਾਰਤ
ਜੀਵਨ ਸਾਥੀਈਸ਼ਰ ਜੱਜ ਆਹਲੂਵਾਲੀਆ
ਅਲਮਾ ਮਾਤਰਦਿੱਲੀ ਯੂਨੀਵਰਸਿਟੀ (ਬੀ.ਏ.)
ਮਗਦਲੀਨ ਕਾਲਜ, ਆਕਸਫੋਰਡ
(ਐਮ.ਏ.) ਅਤੇ ਸੇਂਟ ਐਂਟਨੀ ਕਾਲਜ, ਔਕਸਫੋਰਡ (ਐਮ. ਫਿਲ.)
ਕਿੱਤਾਅਰਥਸ਼ਾਸਤਰੀ
ਸਿਵਲ ਸੇਵਕ

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੋਧੋ

ਮੋਨਟੇਕ ਸਿੰਘ ਆਹਲੂਵਾਲੀਆ ਦਾ ਜਨਮ ਪੰਜਾਬੀ ਕਲਾਲ ਪਰਿਵਾਰ ਵਿਚ 1943 ਵਿਚ ਦਿੱਲੀ ਵਿਚ ਹੋਇਆ ਸੀ। ਉਸ ਨੇ ਸੇਂਟ ਪੈਟ੍ਰਿਕ ਹਾਈ ਸਕੂਲ, ਸਿਕੰਦਰਾਬਾਦ ਅਤੇ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ ਤੋ ਪੜ੍ਹਾਈ ਕੀਤੀ। ਉਸਨੇ ਸੇਂਟ ਸਟੀਫਨ ਕਾਲਜ, ਦਿੱਲੀ, ਦਿੱਲੀ ਯੂਨੀਵਰਸਿਟੀ ਤੋਂ ਬੀਏ (ਆਨਰਜ) ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਰੋਡਸ ਵਿਦਵਾਨ ਸੀ, ਜਿੱਥੇ ਉਸਨੇ ਮਗਦਲੀਨੀ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਉਸ ਨੇ ਫਿਲਾਸਫੀ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਐਮ.ਏ. ਕੀਤੀ।[1]

ਹਵਾਲੇ

ਸੋਧੋ
  1. See R.W. Johnson, Look Back in Laughter: Oxford's Postwar Golden Age, Threshold Press, 2015.