ਡਾ. ਮੋਹੁਆ ਮੁਖਰਜੀ (ਜਨਮ ਅਗਸਤ 1952) ਇੱਕ ਸਮਾਜਿਕ ਕਾਰਕੁਨ ਸੀ ਅਤੇ ਕੋਲਕਾਤਾ, ਪੱਛਮੀ ਬੰਗਾਲ ਦੀ ਇੱਕ ਲੇਖਿਕਾ ਸੀ।ਉਸਨੇ ਗੋਖਲੇ ਮੈਮੋਰੀਅਲ ਸਕੂਲ, ਕੋਲਕਾਤਾ ਵਿਚ ਸਕੂਲੀ ਪੜ੍ਹਾਈ ਕੀਤੀ ਸੀ। ਉਸਨੇ 1974 ਵਿੱਚ ਆਲੋਕ ਮੁਖਰਜੀ ਨਾਲ ਵਿਆਹ ਕਰਵਾਇਆ। ਉਸਦੀ ਬਹੁਤ ਸਾਰੀ ਪ੍ਰਾਪਤੀਆਂ ਸਨ ਜਿਸ ਵਿੱਚ ਸਮਾਜਿਕ ਸਰਗਰਮੀ, ਲਿਖਤਾਂ, ਦਸਤਾਵੇਜ਼ੀ ਅਤੇ ਛੋਟੀ ਫ਼ਿਲਮਾਂ ਬਨਾਉਣਾ, ਕਲਾ, ਥੀਏਟਰ ਦਾ ਕੰਮ ਅਤੇ ਭਾਰਤ ਦੇ ਕਬੀਲਿਆਂ ਦੀ ਸਮਾਜਿਕ-ਆਰਥਿਕ ਖੋਜ ਸ਼ਾਮਿਲ ਸਨ। ਉਹ ਇੱਕ ਗੈਰ-ਸਰਕਾਰੀ ਸੰਗਠਨ ਜਿਸਦਾ ਨਾਂ "ਸੰਯੋਗ ਔਡੀਓ ਵਿਜ਼ੁਅਲ ਐਂਡ ਵੈਲਫੇਅਰ ਸੋਸਾਇਟੀ" ਦੀ ਬਾਨੀ ਸੀ।

ਕੈਰੀਅਰ

ਸੋਧੋ

ਵਿਆਹ ਦੇ ਬਾਅਦ, ਉਸਨੇ ਹੋਟਲ ਓਬਰਾਏ ਗ੍ਰਾਂਡ ਵਿੱਚ ਫ੍ਰੀਲਾਂਸ ਨੌਕਰੀ ਕੀਤੀ- ਕੋਲਕਾਤਾ ਵਿੱਚ ਇੱਕ ਅੰਦਰੂਨੀ ਡੈਕੋਰੇਟਰ ਸੀ। ਉਸਨੇ ਸੈਂਟ ਥੋਮਸ ਕਿਡਰਪੋਰ ਵਿੱਚ ਬਤੌਰ ਇੱਕ ਅਧਿਆਪਿਕਾ ਕੰਮ ਕੀਤਾ। ਉਸਨੇ ਘਰ ਵਿੱਚ ਹੀ ਬੱਚਿਆਂ ਲਈ ਇੱਕ ਆਰਟ ਸਕੂਲ ਦੀ ਸ਼ੁਰੂਆਤ ਕੀਤੀ, ਜਿਸਦਾ ਨਾਂ 'ਰੇਕਾਹੇ ਚੋਂਦੇ' ਰੱਖਿਆ ਗਿਆ ਸੀ। ਉਸਨੇ ਆਪਣੇ ਆਰਟ ਸਕੂਲ ਵਿੱਚ ਭਾਰਤੀ ਕਲਾਸੀਕਲ ਡਾਂਸ ਨੂੰ ਵੀ ਮਿਲਿਆ, ਇਸ ਮੇਲ ਨੂੰ "ਰੇਕਾਹੇ" (ਚਿੱਤਰਕਾਰੀ ਲਈ) ਅਤੇ  "ਚੋਂਦੇ" "ਡਾਂਸ ਲਈ" ਕਿਹਾ ਜਾਂਦਾ ਹੈ। ਉਸਨੇ ਇੱਕ "ਡਾਂਸ ਡਰਾਮਾ ਗਰੁਪ" ਵੀ ਬਣਾਇਆ ਜਿਸਦਾ ਨਾਂ "ਰੂਪਕਥਾ" ਰੱਖਿਆ ਗਿਆ ਸੀ। ਮੋਹੁਆ ਮੁਖਰਜੀ ਗਰੂਦਿਆ ਨ੍ਰਿਤਿਆ ਤੋਂ ਭਾਰਤੀ ਕਲਾਸੀਕਲ ਨਾਚ ਵਿੱਚ ਨਿਪੁੰਨਤਾ ਹਾਸਿਲ ਕੀਤੀ ਸੀ।

ਉਸਨੇ ਕਈ ਪ੍ਰਾਜੈਕਟਾਂ ਦੇ ਜ਼ਰੀਏ ਸਮਜਿਕ ਕਾਰਜ ਯੂਨੀਸੈਫ, ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ, ਡਬਲਿਊਆਈਐਲਡੀ, ਏਆਈਆਈਪੀਐਚ, ਵਿਸ਼ਵ ਸਿਹਤ ਸੰਗਠਨ ਅਤੇ ਭਾਰਤ-ਕੈਨੇਡਾ ਵਾਤਾਵਰਨ ਸਹੂਲਤ (ICEF) ਨਾਲ ਜੁੜਕੇ ਉਸਨੇ ਆਪਣੀ ਇੱਕ ਸੰਸਥਾ ਜਿਸਦਾ ਨਾਂ "ਸੰਯੋਗ ਔਡੀਓ ਵਿਜ਼ੁਅਲ ਐਂਡ ਵੈਲਫੇਅਰ ਸੋਸਾਇਟੀ" ਸਥਾਪਿਤ ਕੀਤੀ, ਜਿਸਦਾ ਮਕਸੱਦ ਪੱਛਮੀ ਬੰਗਾਲ ਵਿਚ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਬੇਘਰੇ ਅਤੇ ਸਿਹਤ ਸੰਬੰਧੀ ਮੁੱਦਿਆਂ ਨੂੰ ਕੇਂਦਰ ਵਿੱਚ ਰੱਖਣਾ ਸੀ। ਉਸਨੇ ਕਬਾਇਲੀ ਜੀਵਨ ਬਾਰੇ ਦਿਲਚਸਪੀ ਵਿਕਸਿਤ ਕੀਤੀ ਅਤੇ ਪੇਂਡੂ ਬੰਗਾਲ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਜਨਜਾਤੀ ਦੇ ਕਲਿਆਣ ਲਈ ਅੰਦੋਲਨ ਵਿਚ ਹਿੱਸਾ ਲਿਆ।

ਉਸਨੇ ਪੱਤਰਕਾਰ ਵਜੋਂ ਵੀ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸਦੇ "ਉਲਟੋ ਰਾਠ", "ਸ਼ਾਨੋਂਦਾ", "ਆਨੰਦਾਬਾਜ਼ਾਰ ਪਤ੍ਰਿਕਾ", "ਬਰਤਾਮਨ" ਅਤੇ "ਆਜਕੱਲ" ਵਰਗੇ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਵੀ ਲਿੱਖਿਆ ਸੀ।

ਮੁਖਰਜੀ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵਿਚੋਂ ਲਾਲ ਮਾਟੀ ਸ਼ਾਲ ਬੋਨ, ਗੋਹੀਨ ਮਨੂਸ਼ ਹੇ, ਚੰਦੋਈ ਬਿਰਹੌਰ ਅਤੇ ਬਿਰਹੋਰ ਟੂਵਰਡਸ ਨੈਕਸਟ ਮਿਲਿਨੀਅਮ ਸ਼ਾਮਿਲ ਹਨ। 

ਪ੍ਰਕਾਸ਼ਨ

ਸੋਧੋ

ਕਿਤਾਬਾਂ

ਸੋਧੋ
  • Mohua Mukherjee (2008), Bhumi Kanya, Kolkata: Sahojatri Publications
  • Mohua Mukherjee (1993), Gahin Manush He, Kolkata: Mohua Prakashani
  • Mohua Mukherjee (1997), Laal Maati Shaal Bon, Kolkata: Sujan Paublication, ISBN 81-85549-15-X, 818554915X {{citation}}: More than one of |ID= and |id= specified (help); More than one of |ISBN= and |isbn= specified (help)
  • Mohua Mukherjee (2000), The Birhor towards the next millennium (The Birhor towards the next millennium ed.), Kolkata: Sujan Publications
  • Mohua Mukherjee (2003), Chandoi Birhor aar Projaati Manushder Kotha, Kolkata: Sujan Publication, ISBN 81-85549-30-3, 8185549303 {{citation}}: More than one of |ID= and |id= specified (help); More than one of |ISBN= and |isbn= specified (help)

ਹਵਾਲੇ

ਸੋਧੋ

ਹੋਰ ਪੜ੍ਹੋ

ਸੋਧੋ