1952
1952 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ – 1950 ਦਾ ਦਹਾਕਾ – 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ |
ਸਾਲ: | 1949 1950 1951 – 1952 – 1953 1954 1955 |
ਘਟਨਾ
ਸੋਧੋ- 21 ਜਨਵਰੀ – ਭਾਰਤ ਵਿੱਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
- 6 ਫ਼ਰਵਰੀ – ਅਲੀਜ਼ਾਬੈਥ ਇੰਗਲੈਂਡ ਦੀ ਰਾਣੀ ਬਣੀ।
- 23 ਫ਼ਰਵਰੀ –ਭਾਰਤ ਵਿੱਚ ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਵਿਵਸਥਾ ਬਿੱਲ ਨੂੰ ਸੰਸਦ ਵਲੋਂ ਮਨਜ਼ੂਰੀ।
- 26 ਫ਼ਰਵਰੀ –ਬ੍ਰਿਟਿਸ਼ ਰਾਜ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਦੇਸ਼ ਕੋਲ ਪਰਮਾਣੂੰ ਬੰਬ ਹੋਣ ਦਾ ਐਲਾਨ ਕੀਤਾ।
- 23 ਜੁਲਾਈ – ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
- 31 ਅਕਤੂਬਰ – ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ।
- 3 ਨਵੰਬਰ – ਅਮਰੀਕਾ ਵਿੱਚ ਪਹਿਲੀ ਫ਼ਰੋਜ਼ਨ-ਬਰੈੱਡ ਮਾਰਕੀਟ ਵਿੱਚ ਆਈ।
- 4 ਨਵੰਬਰ – ਆਈਜ਼ਨਹਾਵਰ ਅਮਰੀਕਾ ਦਾ 34ਵਾਂ ਰਾਸ਼ਟਰਪਤੀ ਬਣਿਆ।
- 11 ਨਵੰਬਰ – ਜੌਹਨ ਮੁਲਿਨ ਤੇ ਵੇਅਨ ਜੌਹਨਸਟਨ ਵਲੋਂ ਦੁਨੀਆ ਦੇ ਪਹਿਲੇ ਵੀਡੀਉ ਰਿਕਾਰਡਰ ਦੀ ਨੁਮਾਇਸ਼ ਕੀਤੀ ਗਈ।
- 1 ਦਸੰਬਰ – ਡੈਨਮਾਰਕ ਵਿੱਚ ਲਿੰਗ ਬਦਲੀ ਦਾ ਪਹਿਲਾ ਕਾਮਯਾਬ ਆਪ੍ਰੇਸ਼ਨ ਕੀਤਾ ਗਿਆ।
- 19 ਦਸੰਬਰ – ਆਂਧਰਾ ਪ੍ਰਦੇਸ਼ ਦਾ ਆਗੂ ਪੋਟੋ ਰੁਮੁਲੂ ਭੁੱਖ ਹੜਤਾਲ ਕਰ ਕੇ ਮਰ ਗਿਆ। ਇਸ ਨਾਲ ਆਂਧਰਾ ਸੂਬਾ ਤਾਂ ਬਣਨਾ ਹੀ ਸੀ ਪਰ ਨਾਲ ਹੀ ਪੰਜਾਬੀ ਸੂਬੇ ਦੀ ਮੰਗ ਦਾ ਬਿਗਲ ਵੀ ਵਜ ਗਿਆ।