ਮੌਸਮ
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ।[1] ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ।[2] ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ[3][4] ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।[5]
ਹਵਾਲੇ
ਸੋਧੋ- ↑ Merriam-Webster Dictionary. Weather. Retrieved on 27 June 2008.
- ↑ Crate, Susan A and Mark Nuttall (eds.) (2009). Anthropology and Climate Change: From Encounters to Actions (PDF). Walnut Creek, CA: Left Coast Press. pp. 70–86, i.e. the chapter 'Climate and weather discourse in anthropology: from determinism to uncertain futures' by Nicholas Peterson & Kenneth Broad.
{{cite book}}
:|first=
has generic name (help) - ↑ Glossary of Meteorology. Hydrosphere. Retrieved on 27 June 2008.
- ↑ Glossary of Meteorology. Troposphere. Retrieved on 27 June 2008.
- ↑ "Climate". Glossary of Meteorology. American Meteorological Society. http://amsglossary.allenpress.com/glossary/search?id=climate1. Retrieved 14 May 2008.
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਮੌਸਮ ਨਾਲ ਸਬੰਧਤ ਮੀਡੀਆ ਹੈ।
- Climate and Weather Archived 2012-09-30 at the Wayback Machine. from UCB Libraries GovPubs
- The Economics of Extreme Weather Events on Society Archived 2011-08-24 at the Wayback Machine. NOAA Economics
- RainRadar: Worldwide radar directory
- National Weather Service (United States)
- Weather sound recordings Archived 2014-09-02 at the Wayback Machine. - streamed audio from the British Library