ਮੰਗਵਾਲ
ਮੰਗਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਪਿੰਡ 1947 ਤੋਂ ਪਹਿਲਾਂ ਰਿਆਸਤ ਜੀਂਦ ਵਿੱਚ ਹੁੰਦਾ ਸੀ। ਪਿੰਡ ਦੇ ਜ਼ਿਆਦਾਤਰ ਵਿਅਕਤੀ ਫੌਜ ਵਿੱਚ ਹਨ। ਇਥੋਂ ਦੇ ਯੋਧਿਆਂ ਨੇ ਪਹਿਲੇ ਤੇ ਦੂਸਰੇ ਮਹਾਯੁੱਧ ਵਿੱਚ ਭਾਗ ਲਿਆ ਸੀ। ਸ਼੍ਰ ਵਜ਼ੀਰ ਸਿੰਘ, ਸ਼੍ਰ ਕਰਤਾਰ ਸਿੰਘ, ਸ਼੍ਰ ਚੇਤ ਸਿੰਘ ਆਦਿ ਅਨੇਕਾਂ ਸੈਨਿਕਾਂ ਨੇ ਦੂਸਰੇ ਮਹਾਯੁੱਧ ਸਮੇ ਸਿੰਘਾਪੁਰ ਮਲਾਇਆ ਵਿਖੇ ਜਪਾਨੀਆਂ ਦੇ ਘੇਰੇ ਵਿੱਚ ਕੈਦ ਕੱਟੀ। ਇਸ ਪਿੰਡ ਵਿੱਚ ਬਹੁ ਧਰਮ, ਜਾਤ ਅਤੇ ਫਿਰਕਿਆਂ ਦੇ ਲੋਕ ਆਪਸੀ ਸਾਂਝ ਨਾਲ ਰਹਿੰਦੇ ਹਨ, ਲੋਕ ਪੜੇ ਲਿਖੇ ਤੇ ਨੌਕਰੀਆਂ ਤੇ ਲਗੇ ਹੋਏ ਹਨ। ਮੰਗਵਾਲ ਦੀਆਂ ਤਿੰਨ ਪੱਤੀਆਂ ਭੁੱਲਰ ਪੱਤੀ, ਰਾਣੂ-ਮਾਨ ਪੱਤੀ, ਮਾਨ ਗੰਦਾਰਾ ਪੱਤੀ, ਆਹਲੂਵਾਲੀਆ ਪੱਤੀ ਮਜ਼ਬੀਆਂ ਅਤੇ ਰਵਿਦਾਸੀਆਂ ਦੇ ਵੇਹੜੇ ਹਨ। ਪਿੰਡ ਵਿੱਚ ਦੋ ਗੁਰੂਦਵਾਰੇ, ਡੇਰਾ ਬਾਬਾ ਮੋਤੀ ਰਾਮ, ਡੇਰਾ ਖ਼ੁਦਾ ਪੁਰੀ , ਪ੍ਰਸਿੱਧ ਸਨਿਆਸੀ ਸੰਤ ਨਗਨ ਬਾਬਾ ਸਾਹਿਬ ਦਾਸ ਦਾ ਡੇਰਾ,ਮਾਤਾਰਾਨੀ ਅਤੇ ਇੱਕ ਮਸਜਿਦ ਹੈ। ਇਤਹਾਸਿਕ ਗੁਰੂਦਵਾਰਾ ਨਾਨਕਿਆਨਾ ਸਾਹਿਬ ਪਿੰਡ ਦੀ ਹਦੂਦ ਵਿੱਚ ਹੈ ਜੋ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ।ਪਿੰਡ ਵਿੱਚ ਬਹੁ ਜਾਤੀ, ਬਹੁ ਗੋਤਾਂ ਦੇ ਲੋਕ ਵਸਦੇ ਹਨ। ਬਹੁ ਗਿਣਤੀ ਜੱਟਾਂ ਦੀ ਹੈ; ਜੱਟਾਂ ਦੇ ਇਹ ਪ੍ਰਮੁਖ ਗੋਤ ਭੁੱਲਰ, ਬਾਗੜੀ, ਰਾਣੂ, ਗੰਦਾਰੇ, ਮਾਨ, ਸਰਾਓ, ਗਿੱਲ, ਗਰੇਵਾਲ, ਧਾਲੀਵਾਲ, ਸੇਖੋਂ, ਦਿਓਲ ਹਨ। ਪਿੰਡ ਵਿੱਚ ਕਈ ਪ੍ਰਸਿੱਧ ਪਬਲਿਕ ਸਕੂਲਾਂ ਤੋਂ ਇਲਾਵਾ ਇੱਕ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਵੀ ਹੈ।ਇਹ ਪਿੰਡ ਸਾਖਰਤਾ ਦਰ ਦੇ ਹਿਸਾਬ ਨਾਲ ਕਾਫ਼ੀ ਮੋਹਰੀ ਹੈ। ਪਿੰਡ ਵਿੱਚ ਬਹੁਗਿਣਤੀ ਸਰਕਾਰੀ ਕਰਮਚਾਰੀ ਹਨ।
ਮੰਗਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੰਗਰੂਰ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸੰਗਰੂਰ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |