ਮੱਤਾ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

ਮੱਤਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1]

ਮੱਤਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਬਲਾਕਕੋਟਕਪੂਰਾ
ਆਬਾਦੀ
 (2001)
 • ਕੁੱਲ5,700
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਕੋਟਕਪੂਰਾ

ਪਿੰਡ ਮੱਤਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋਂ ਵਿੱਚ ਪੈਂਦਾ ਹੈ। ਇਸ ਦਾ ਰਕਬਾ 1860 ਹੈਕਟੇਅਰ ਹੈ। ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 5700 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151204 ਹੈ। ਇਹ ਪਿੰਡ ਜੈਤੋਂ ਫਰੀਦਕੋਟ ਸੜਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਅਜੀਤ ਗਿੱਲ 4 ਕਿਲੋਮੀਟਰ ਦੀ ਦੂਰੀ ਤੇ ਹੈ।

ਜੈਤੋ ਦੇ ਮੋਰਚੇ ਵਿੱਚ ਜਾਣ ਵਾਲੇ ਜਥੇ ਦਾ ਆਖਰੀ ਪੜਾਅ ਪਿੰਡ ਮੱਤਾ ਵਿਖੇ ਹੁੰਦਾ ਸੀ। ਇਥੋਂ ਲੰਗਰ ਛਕ ਕੇ ਜਥਾ ਗ੍ਰਿਫਤਾਰੀ ਦੇਣ ਲਈ ਜੈਤੋ ਜਾਂਦਾ ਹੁੰਦਾ ਸੀ। ਇਸ ਪਿੰਡ ਦੇ ਕਈ ਬਜ਼ੁਰਗ ਖੁਦ ਲੰਗਰ ਦੇ ਟੋਕਰੇ ਸਿਰ ਉੱਪਰ ਰੱਖ ਕੇ ਜੈਤੋ ਦੇ ਮੋਰਚੇ ਵਿੱਚ ਲੈ ਕੇ ਜਾਂਦੇ ਸਨ। ਇਸ ਸੇਵਾ ਵਿੱਚ ਕੲੀ ਬਜ਼ੁਰਗਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ।

ਇਸ ਪਿੰਡ ਦੇ ਡੇਰਾ ਸਾਹਿਬ ਵਿੱਚ ਪੁਰਾਣੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਕਥਾ ਕਰਨ ਲਈ ਆਉਂਦੇ ਰਹੇ ਸਨ।

ਹਵਾਲੇ

ਸੋਧੋ