ਯਸ਼ਪਾਲ ਮਾਨਵੀ
ਯਸ਼ਪਾਲ ਮਾਨਵੀ (ਜਨਮ 28 ਅਗਸਤ 1953) ਪੰਜਾਬੀ ਲੇਖਕ ਹੈ। ਅਧਿਆਪਨ ਦੇ ਨਾਲ਼ ਨਾਲ਼ ਉਸਨੇ ਆਮ ਜਾਣਕਾਰੀ ਦੇ ਵਿਸ਼ਿਆਂ ਬਾਰੇ ਪੰਜਾਬੀ ਅਖ਼ਬਾਰਾਂ ਲਈ ਫੀਚਰ ਲਿਖਣੇ ਸ਼ੁਰੂ ਕਰ ਦਿੱਤੇ ਸੀ। 2011[1] ਵਿੱਚ ਸਹਾਇਕ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਹੁਦੇ ਤੋਂ ਰਿਟਾਇਰ ਹੋਣ ਉਪਰੰਤ ਲਿਖਣਾ ਉਸ ਦਾ ਮੁੱਖ ਕੰਮ ਬਣ ਗਿਆ ਹੈ।
ਯਸ਼ਪਾਲ ਮਾਨਵੀ | |
---|---|
ਜਨਮ | ਪਿੰਡ ਅਲੂਣਾ ਪੱਲ੍ਹਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਭਾਰਤ | 28 ਅਗਸਤ 1953
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ, ਪੰਜਾਬੀ |
ਸ਼ੈਲੀ | ਵਾਰਤਕ |
ਪ੍ਰਮੁੱਖ ਕੰਮ | ਜ਼ਿੰਦਗੀ ਮਾਣਨ ਲਈ ਹੈ |
ਯਸ਼ਪਾਲ ਦਾ ਬਚਪਨ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅਲੂਣਾ ਪੱਲ੍ਹਾ ਪਿੰਡ ਵਿੱਚ ਬੀਤਿਆ। ਸਰਕਾਰੀ ਹਾਈ ਸਕੂਲ ਧਮੋਟ ਤੋਂ ਦਸਵੀਂ ਕਰਨ ਉਪਰੰਤ ਉਸਨੇ ਸਰਕਾਰੀ ਕਾਲਜ ਕਰਮਸਰ ਤੋਂ ਬੀ ਐੱਸ ਸੀ ਕੀਤੀ ਅਤੇ ਫਿਰ ਬੀ ਐੱਡ ਕਰਕੇ ਸਕੂਲ ਅਧਿਆਪਨ ਦਾ ਕਿੱਤਾ ਆਪਣਾ ਲਿਆ। 1974 ਵਿੱਚ ਸਾਇੰਸ ਮਾਸਟਰ ਵਜੋਂ ਮੰਨਵੀ ਪਿੰਡ ਦੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਬਾਅਦ ਵਿੱਚ ਰਾਜਪੁਰੇ ਦੇ ਨੇੜੇ ਪਿੰਡ ਅਲੂਣਾ ਵਿੱਚ ਬਦਲੀ ਹੋ ਗਈ। ਉਸ ਤੋਂ ਬਾਅਦ ਉਸਨੇ ਰਾਜਪੁਰਾ ਟਾਊਨ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। 1975-76 ਵਿੱਚ ਉਸਨੇ ਪੱਤਰ ਵਿਹਾਰ ਰਾਹੀਂ ਪੰਜਾਬੀ ਦੀ ਐਮ.ਏ. ਕੀਤੀ। ਉਸ ਜ਼ਮਾਨੇ ਦੇ ਪ੍ਰੋਫੈਸਰ ਡਾ. ਜੀਤ ਸਿੰਘ ਸੀਤਲ, ਡਾ.ਹਰਕੀਰਤ ਸਿੰਘ, ਡਾ. ਹਰਚਰਨ ਸਿੰਘ, ਡਾ. ਪ੍ਰੇਮ ਪ੍ਰਕਾਸ਼ ਸਿੰਘ ਅਤੇ ਹੋਰ ਸਿਰਕੱਢ ਪੰਜਾਬੀ ਵਿਦਵਾਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਸਾਹਿਤ ਪੜ੍ਹਨ ਤੇ ਲਿਖਣ ਦਾ ਜੀਵਨ ਭਰ ਦਾ ਸ਼ੌਕ ਪੈਦਾ ਹੋ ਗਿਆ।[2]
ਪੁਸਤਕਾਂ
ਸੋਧੋ- ਜ਼ਿੰਦਗੀ ਮਾਣਨ ਲਈ ਹੈ
- ਦੁੱਖ ਨੂੰ ਸੁੱਖ ਵਿੱਚ ਕਿਵੇਂ ਬਦਲੀਏ
- ਰਸਾਇਣ ਵਿਗਿਆਨ ਦੀਆਂ ਕਹਾਣੀਆਂ
ਹਵਾਲੇ
ਸੋਧੋ- ↑ Service, Tribune News. "ਅਲਾਦੀਨ ਦਾ ਚਿਰਾਗ਼". Tribuneindia News Service. Archived from the original on 2023-06-05. Retrieved 2023-06-05.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help) - ↑ Service, Tribune News. "ਜਦੋਂ ਮੈਂ ਕਿਤਾਬਾਂ ਦਾ ਖ਼ਜ਼ਾਨਾ ਲੁੱਟਿਆ". Tribuneindia News Service. Archived from the original on 2023-06-05. Retrieved 2023-06-05.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help)