ਮੰਨਵੀ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਮੰਨਵੀ ਭਾਰਤੀ ਪੰਜਾਬ ਦੇ ਮਾਲੇਰਕੋਟਲਾ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ। ਇਹ ਮਾਲੇਰਕੋਟਲਾ-ਖੰਨਾ ਸੜਕ ‘ਤੇ ਪੈਂਦੇ ਪਿੰਡ ਰੁੜਕੀ ਕਲਾਂ ਤੋਂ 2 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਹੈ। ਲਗਭਗ 3500 ਦੀ ਆਬਾਦੀ ਹੈ। ਮੇਰਾ ਪਿੰਡ ਕਰੀਬ 800 ਸਾਲ ਪੁਰਾਣਾ ਹੈ। ਪਿੰਡ ਮੰਨਵੀਂ ਗੁਆਂਢ ਵਿੱਚ ਪਿੰਡ ਚੌਂਦਾ ਹੋਣ ਕਰਕੇ ਦੂਰ-ਦੁਰਾਡੇ ਦੇ ਲੋਕਾਂ ਵਿੱਚ ‘ਚੌਂਦਾ-ਮੰਨਵੀਂ’ ਦੇ ਨਾਂ ਨਾਲ ਮਸ਼ਹੂਰ ਹੈ।ਇਸ ਪਿੰਡ ਦੇ ਬਹੁਗਿਣਤੀ ਲੋਕ 'ਢੀਂਡਸਾ' ਗੋਤ ਨਾਲ ਸਬੰਧ ਰੱਖਦੇ ਹਨ ਇਥੋਂ ਦੇ ਲੋਕਾਂ ਦਾ ਮੁਖ ਕਿੱਤਾ ਖੇਤੀਬਾੜੀ ਹੈ|ਖੇਤੀਬਾੜੀ ਤੋਂ ਇਲਾਵਾ ਕੁੱਝ ਲੋਕ ਖੇਤੀ ਸਹਾਇਕ ਧੰਦੇ,ਜਿਵੇਂ ਦੁੱਧ ਉਤਪਾਦਿਕਤਾ,ਸਬਜ਼ੀਆਂ ਵਗ਼ੈਰਾ ਦੀ ਕਾਸ਼ਤ ਵੀ ਕਰਦੇ ਹਨ |ਪਿੰਡ ਵਿੱਚ ਤਿੰਨ ਪੱਤੀਆਂ ( ਸੇਖੂ ਪੱਤੀ, ਗਭਲੀ ਪੱਤੀ, ਕਾਲਿਆਂ ਪੱਤੀ) ਹਨ। ਦੋ ਗੁਰਦੁਆਰਾ ਸਾਹਿਬ ਅਤੇ ਤਿੰਨ ਮੰਦਰ ਹਨ, ਦੋ ਸਰਕਾਰੀ ਬੈਂਕ, ਹੈਲਥ ਸੈਂਟਰ, ਦੋ ਸਰਕਾਰੀ ਸਕੂਲ, ਇੱਕ ਪ੍ਰਾਈਵੇਟ ਸਕੂਲ, ਦਾਣਾ ਮੰਡੀ, ਵਾਟਰ ਵਰਕਸ਼ਾਪ, 66 ਕੇ. ਵੀ. ਬਿਜਲੀ ਗ੍ਰਿੱਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ।

ਮੰਨਵੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਮਲੇਰਕੋਟਲਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਸਨਮਾਨ ਯੋਗ

ਸੋਧੋ

ਅਕਾਲੀ ਦਲ ਵੱਲੋਂ ਵਿੱਢੇ ਧਰਮਯੁੱਧ ਮੋਰਚੇ ਦੌਰਾਨ ਮਾਲੇਰਕੋਟਲਾ ਵਿਖੇ ਅਪਰੈਲ 1983 ਵਿੱਚ ਰਸਤਾ ਰੋਕੂ ਅੰਦੋਲਨ ਵਿੱਚ ਸ਼ਹੀਦ ਹੋਏ ਗੁਰਮੀਤ ਸਿੰਘ ਪਿੰਡ ਦੇ ਵਸਨੀਕ ਸਨ। ਸਰਸਵਤੀ ਐਵਾਰਡ ਅਤੇ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰਤ ਉੱਘੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਦਾ ਇਹ ਨਾਨਕਾ ਪਿੰਡ ਹੈ। ਉੱਘੇ ਢਾਡੀ ਬਲਿਹਾਰ ਸਿੰਘ ਢੀਂਡਸਾ ਨੂੰ ਜਨਮ ਦਿੱਤਾ ਹੈ। ਗੁਰਮੀਤ ਸਿੰਘ ਅਤੇ ਕਰਨੈਲ ਸਿੰਘ ‘ਕੈਲਾ’ ਨੂੰ ਕਬੱਡੀ ਖੇਡ ਪ੍ਰੇਮੀ ਅੱਜ ਵੀ ਬਹੁਤ ਸ਼ਿੱਦਤ ਨਾਲ ਯਾਦ ਕਰਦੇ ਹਨ। ਪਿੰਡ ਵਿਖੇ ਲਗਭਗ ਪਿਛਲੇ 35-40 ਸਾਲਾਂ ਤੋਂ ਹਰ ਸਾਲ ਪੇਂਡੂ ਖੇਡ ਮੇਲਾ ਕਰਵਾਇਆ ਜਾਂਦਾ ਹੈ।ਮੇਰੇ ਪਿੰਡ ਦੇ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਹਨ |ਇਸ ਤੋਂ ਇਲਾਵਾ ਪਿੰਡ ਦੇ ਲੋਕ ਚੰਗੀ ਰਾਜਨੀਤਕ ਸੂਝਬੂਝ ਵੀ ਰੱਖਦੇ ਹਨ |ਜਸਬੀਰ ਸਿੰਘ ਜੱਸੀ ਮਾਨਵੀ ,ਨਰਿੰਦਰ ਸਿੰਘ ਸਰਪੰਚ ,ਪਨਮੇਸ਼ਰ ਸਿੰਘ ਸਾਬਕਾ ਸਰਪੰਚ,ਬਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਦੇ ਅਹਿਮ ਰਾਜਨੀਤਕ ਸੂਝਬੂਝ ਰੱਖਣ ਵਾਲੇ ਵਿਅਕਤੀ ਹਨ |ਪਿੰਡ ਦੇ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਹਨ |ਕਾਫ਼ੀ ਲੋਕ ਸਰਕਾਰੀ ਨੌਕਰੀਆਂ ਵੀ ਕਰਦੇ ਹਨ,ਜਿਹਨਾਂ ਵਿਚੋਂ ਮਾਸਟਰ ਪਿਆਰਾ ਸਿੰਘ ਢੀਂਡਸਾ ,ਪਰਮਿੰਦਰ ਸਿੰਘ ਮਾਂਗਟ ,ਸ਼ਿਵਰਾਜ ਸਿੰਘ,ਰਜਿੰਦਰ ਸਿੰਘ ਆਦਿ ਪ੍ਰਮੁੱਖ ਹਨ

ਸਹੂਲਤਾਂ

ਸੋਧੋ

ਪੀਣ ਵਾਲੇ ਸਾਫ਼ ਪਾਣੀ ਲਈ ਵਿਭਾਗ ਵੱਲੋਂ ਵਾਟਰ ਵਰਕਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ, ਪਸ਼ੂ ਹਸਪਤਾਲ, 66 ਕੇ.ਵੀ ਦਾ ਬਿਜਲੀ ਗਰਿੱਡ, ਡਿਸਪੈਂਸਰੀ ਵੀ ਹੈ।

ਹਵਾਲੇ

ਸੋਧੋ
  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.