ਯਸ਼ਪਾਲ ਸ਼ਰਮਾ (ਅਦਾਕਾਰ)

ਯਸ਼ਪਾਲ ਸ਼ਰਮਾ ਇੱਕ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ। ਉਹ ਸੁਧੀਰ ਮਿਸ਼ਰਾ ਦੀ 2003 ਦੀ ਹਿੰਦੀ ਫ਼ਿਲਮ ਹਜਾਰੋਂ ਖਵਾਹਿਸ਼ੇਂ ਐਸੀ ਵਿੱਚ ਰਣਧੀਰ ਸਿੰਘ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਇਸਤੋਂ ਬਿਨਾਂ ਲਗਾਨ (2001), ਗੰਗਾਜਲ (2003), ਅਬ ਤਕ ਛੱਪਨ (2004), ਅਪਹਾਰਨ (2005), ਸਿੰਘ ਇਜ ਕਿੰਗ ( 2008), ਅਾਰਕਸ਼ਨ (2011) ਅਤੇ ਰਾਉਡੀ ਰਾਠੌਰ (2012) ਉਸਦੀਆਂ ਬੇਹਤਰੀਨ ਫ਼ਿਲਮਾਂ ਹਨ। ਯਸ਼ਪਾਲ ਸਟੇਜ ਅਦਾਕਾਰ ਵੀ ਹੈ ਅਤੇ ਲਾਈਵ ਨਾਟਕਾਂ ਵਿੱਚ ਦਿਖਾਈ ਦਿੰਦਾ ਹੈ। ਉਸਨੇ ਪਹਿਲਾਂ ਜ਼ੀ (ਕੰਪਨੀ) ਦੀ ਨੀਲੀ ਛਤਰੀ ਵਾਲੇ ਵਿੱਚ ਅਭਿਨੈ ਕੀਤਾ ਸੀ। ਹਰਿਆਣਵੀ ਫ਼ਿਲਮ ਪਗੜੀ ਦਿ ਆਨਰ ਨੂੰ “62ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ” ਨਾਲ ਸਨਮਾਨਤ ਕੀਤਾ ਗਿਆ ਸੀ।

ਯਸ਼ਪਾਲ ਸ਼ਰਮਾ
ਜਨਮ
ਹਿਸਾਰ, ਹਰਿਆਣਾ, ਭਾਰਤ
ਜੀਵਨ ਸਾਥੀਪ੍ਰਤਿਭਾ ਸ਼ਰਮਾ

ਮੁਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਉਹ ਹਰਿਆਣਾ ਰਾਜ ਦੇ ਹਿਸਾਰ ਵਿੱਚ ਇੱਕ ਹੇਠਲੇ-ਮੱਧ-ਵਰਗ ਦੇ ਪਰਿਵਾਰ ਵਿੱਚ ਪੈਦਾ ਹੋਇਆ ਅਤੇ ਪਲਿਆ। ਉਸ ਦੇ ਪਿਤਾ, ਪ੍ਰੇਮਚੰਦ ਸ਼ਰਮਾ, ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) - ਸਿੰਜਾਈ ਸ਼ਾਖਾ (ਹੁਣ ਸਿੰਚਾਈ ਅਤੇ ਡਬਲਯੂ.ਆਰ. ਵਿਭਾਗ ਹਰਿਆਣਾ) ਵਿੱਚ ਹਰਿਆਣਾ ਸਰਕਾਰ ਵਿੱਚ ਨੌਕਰੀ ਕਰਦੇ ਸਨ। ਯਸ਼ਪਾਲ ਸ਼ਰਮਾ ਆਪਣੇ ਪਰਿਵਾਰ ਨਾਲ ਹਿਸਾਰ ਸ਼ਹਿਰ ਦੀ ਰਾਜਗੜ੍ਹ ਰੋਡ 'ਤੇ ਕੈਨਲ ਕਲੋਨੀ 'ਚ ਰਹਿੰਦਾ ਸੀ। ਉਸ ਦੇ ਭਰਾ ਘਣਸ਼ਾਮ ਸ਼ਰਮਾ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਅਭਿਨੈ ਕਰਨ ਲਈ ਹਮੇਸ਼ਾਂ ਉਸ ਦਾ ਸਮਰਥਨ ਕੀਤਾ। ਬਚਪਨ ਤੋਂ ਹੀ, ਉਹ ਅਦਾਕਾਰੀ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਦਸਾਰਾ (ਜਿਸ ਨੂੰ ਨਵਰਾਤਰੀ ਵੀ ਕਿਹਾ ਜਾਂਦਾ ਹੈ) ਦੇ ਤਿਉਹਾਰਾਂ ਦੌਰਾਨ ਰਾਮਲੀਲਾ ਵਿੱਚ ਸਰਗਰਮੀ ਨਾਲ ਆਯੋਜਨ ਕਰਦਾ ਅਤੇ ਹਿੱਸਾ ਲੈਂਦਾ ਸੀ। [1]

ਉਸਨੇ 1994 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਮੰਡੀ ਹਾਊਸ, ਨਵੀਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤਾ, [2] ਲੇਖਕ ਅਤੇ ਨਿਰਦੇਸ਼ਕ ਸ਼੍ਰੀ ਰਾਮਜੀ ਬਾਲੀ ਦੀ ਥੀਏਟਰ ਪਲੇਅ ਫ੍ਰੈਂਚਾਇਜ਼ੀ (ਕੋਈ ਬਾਤ ਚਲੇ) ਵਿੱਚ ਮੁੱਖ ਭੂਮਿਕਾ ਸੀ। [3]

ਅਵਾਰਡ ਅਤੇ ਨਾਮਜ਼ਦਗੀ

ਸੋਧੋ
  • 2004: ਨਾਮਜ਼ਦ : ਗੰਗਾਜਲ ਲਈ ਫਿਲਮਫੇਅਰ ਸਰਬੋਤਮ ਖਲਨਾਇਕ ਪੁਰਸਕਾਰ
  • 2004: ਨਾਮਜ਼ਦ : ਗੰਗਾਜਲ ਲਈ ਇਕ ਨਕਾਰਾਤਮਕ ਭੂਮਿਕਾ ਵਿਚ ਆਈਫਾ ਦਾ ਸਰਬੋਤਮ ਪ੍ਰਦਰਸ਼ਨ
  • 2004: ਨਾਮਜ਼ਦ : ਗੰਗਾਜਲ ਲਈ ਸਕਰੀਨ ਵੀਕਲੀ ਪੁਰਸਕਾਰ
  • 2004: ਨਾਮਜ਼ਦ : ਗੰਗਾਜਲ ਲਈ ਜ਼ੀ ਸਿਨੇ ਪੁਰਸਕਾਰ
  • 2016: ਜਿੱਤਿਆ : ਮੋਕਸ਼ਾ (ਸ਼ਾਰਟ ਫਿਲਮ) ਲਈ ਵਟਅਸ਼ੌਰਟ ਇਨਡਿਪੇਂਡੇਂਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ[4]

ਹਵਾਲੇ

ਸੋਧੋ
  1. "Sena harming Marathis' interests: Yashpal". The Tribune. 16 February 2010.
  2. "Bollywood actor keeps his love for theatre intact". The Tribune. 5 January 2010.
  3. "Thunderous applause in Delhi for the remarkable play 'Koi Baat Chale'". www.santabanta.com. Archived from the original on 2020-01-24. Retrieved 2020-06-01. {{cite web}}: Unknown parameter |dead-url= ignored (|url-status= suggested) (help)
  4. "alyranafilms". alyranafilms. Archived from the original on 2018-04-06. Retrieved 2017-06-04. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ