ਯਹੂਦੀ ਧਰਮ
ਯਹੂਦੀ ਧਰਮ ਇਜ਼ਰਾਈਲ ਅਤੇ ਹਿਬਰੂ ਭਾਸ਼ੀਆਂ ਦਾ ਰਾਜਧਰਮ ਹੈ ਅਤੇ ਇਸ ਦਾ ਪਵਿਤਰ ਗ੍ਰੰਥ ਹਿਬਰੂ ਬਾਈਬਲ, ਜਿਸ ਨੂੰ ਤਨਖ ਬਾਈਬਲ ਵੀ ਕਹਿੰਦੇ ਹਨ, ਉਸ ਦਾ ਪ੍ਰਾਚੀਨ ਭਾਗ ਮੰਨਿਆ ਜਾਂਦਾ ਹੈ। ਧਾਰਮਿਕ ਪੈਗੰਬਰੀ ਮਾਨਤਾ ਮੰਨਣ ਵਾਲੇ ਧਰਮ ਇਸਲਾਮ ਅਤੇ ਈਸਾਈ ਧਰਮ ਦਾ ਆਧਾਰ ਇਸ ਪਰੰਪਰਾ ਅਤੇ ਵਿਚਾਰਧਾਰਾ ਨੂੰ ਮੰਨਿਆ ਜਾਂਦਾ ਹੈ। ਇਸ ਧਰਮ ਵਿੱਚ ਇੱਕ ਈਸ਼ਵਰਵਾਦ ਅਤੇ ਰੱਬ ਦੇ ਦੂਤ ਯਾਨੀ ਪੈਗੰਬਰ ਦੀ ਮਾਨਤਾ ਪ੍ਰਧਾਨ ਹੈ। ਆਪਣੇ ਲਿਖਤੀ ਇਤਿਹਾਸ ਪੱਖੋਂ ਇਹ ਘੱਟੋ ਘੱਟ 3000 ਸਾਲ ਪੁਰਾਣਾ ਮੰਨਿਆ ਜਾਂਦਾ ਹੈ।
ਪਵਿੱਤਰ ਪੁਸਤਕਸੋਧੋ
ਬਾਈਬਲ (ਓਲਡ ਟੈਸਟਾਮੈਂਟ)। ਇਸਦੀ ਭਾਸ਼ਾ ਹਿਬਰੂ ਹੈ। ਇਹ ਅਨੇਕ ਗ੍ਰੰਥਾ ਦਾ ਸੰਗ੍ਰਹਿ ਹੈ, ਜਿਹੜੇ ਵੱਖ ਵੱਖ ਅਨੂਯਾਈਆਂ ਨੇ ਲਿਖੇ ਸਨ।