ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ, ਪੰਜਾਬ ਨੇੜੇ ਚੰਡੀਗੜ੍ਹ, ਪੰਜਾਬ ਵਿੱਚ ਅਧਾਰਿਤ ਇੱਕ ਸਕੂਲ ਹੈ। ਇਹ ਸਕੂਲ ਭਾਰਤੀ ਪਬਲਿਕ ਸਕੂਲ ਕਾਨਫਰੰਸ ਦਾ ਮੈਂਬਰ ਹੈ। ਇਹ ਸਕੂਲ ਪਬਲਿਕ ਸਕੂਲ ਦੀ ਤਰਜ਼ ਤੇ ਹੈ। ਸਕੂਲ 9 ਅਪ੍ਰੈਲ 1979 ਨੂੰ ਪਟਿਆਲਾ ਦੇ ਮਹਾਰਾਜਾਧਿਰਾਜ ਯਾਦਵਿੰਦਰ ਸਿੰਘ ਦੇ ਪੁੱਤਰ ਮਹਾਰਾਜਾ ਅਮਰਿੰਦਰ ਦੀ ਸਰਪ੍ਰਸਤੀ ਹੇਠ ਸਥਾਪਤ ਕੀਤਾ ਗਿਆ ਸੀ।