ਯੂਕ੍ਰੇਨ ਉੱਤੇ ਰੂਸੀ ਹਮਲਾ
24 ਫਰਵਰੀ 2022 ਨੂੰ, 2014 ਵਿੱਚ ਸ਼ੁਰੂ ਹੋਏ ਰੂਸੋ-ਯੂਕਰੇਨੀ ਯੁੱਧ ਦੇ ਇੱਕ ਵਾਧੇ ਵਿੱਚ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ। ਇਹ ਹਮਲਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਯੂਰਪੀਅਨ ਦੇਸ਼ ਉੱਤੇ ਸਭ ਤੋਂ ਵੱਡਾ ਹਮਲਾ ਬਣ ਗਿਆ।[12][13][14] ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਜ਼ਾਰਾਂ ਯੂਕਰੇਨੀ ਨਾਗਰਿਕ ਮਾਰੇ ਗਏ ਹਨ ਅਤੇ ਸੈਂਕੜੇ ਹਜ਼ਾਰਾਂ ਫੌਜੀ ਮਾਰੇ ਗਏ ਹਨ। ਜੂਨ 2022 ਤੱਕ, ਰੂਸੀ ਫੌਜਾਂ ਨੇ ਯੂਕਰੇਨ ਦੇ ਲਗਭਗ 20% ਖੇਤਰ 'ਤੇ ਕਬਜ਼ਾ ਕਰ ਲਿਆ। ਜਨਵਰੀ 2022 ਵਿੱਚ 41 ਮਿਲੀਅਨ ਦੀ ਆਬਾਦੀ ਵਿੱਚੋਂ, ਲਗਭਗ 8 ਮਿਲੀਅਨ ਯੂਕਰੇਨੀਅਨ ਅੰਦਰੂਨੀ ਤੌਰ 'ਤੇ ਵਿਸਥਾਪਿਤ ਹੋ ਗਏ ਸਨ ਅਤੇ ਅਪ੍ਰੈਲ 2023 ਤੱਕ 8.2 ਮਿਲੀਅਨ ਤੋਂ ਵੱਧ ਲੋਕ ਦੇਸ਼ ਛੱਡ ਕੇ ਭੱਜ ਗਏ ਸਨ, ਜਿਸ ਨਾਲ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਪੈਦਾ ਹੋਇਆ ਸੀ। ਜੰਗ ਦੇ ਕਾਰਨ ਹੋਏ ਵਿਆਪਕ ਵਾਤਾਵਰਨ ਨੁਕਸਾਨ, ਜਿਸ ਨੂੰ ਵਿਆਪਕ ਤੌਰ 'ਤੇ ਈਕੋਸਾਈਡ ਵਜੋਂ ਦਰਸਾਇਆ ਗਿਆ ਹੈ, ਨੇ ਦੁਨੀਆ ਭਰ ਵਿੱਚ ਭੋਜਨ ਸੰਕਟ ਵਿੱਚ ਯੋਗਦਾਨ ਪਾਇਆ।
ਯੂਕਰੇਨ 'ਤੇ ਰੂਸੀ ਹਮਲਾ | |||||||
---|---|---|---|---|---|---|---|
ਰੂਸੋ ਯੂਕਰੇਨ ਯੁੱਧ ਦਾ ਹਿੱਸਾ | |||||||
8 ਮਾਰਚ 2024 ਤੱਕ ਯੂਕਰੇਨ ਦਾ ਨਕਸ਼ਾ: ਲਗਾਤਾਰ ਯੂਕਰੇਨ ਦੁਆਰਾ ਨਿਯੰਤਰਿਤ ਰੂਸ ਦੁਆਰਾ ਕਬਜ਼ਾ ਰੂਸ ਤੋਂ ਵਾਪਸ ਲਿਆ | |||||||
| |||||||
Belligerents | |||||||
ਬੇਲਾਰੂਸ[lower-alpha 2] | ਯੂਕਰੇਨ | ||||||
Commanders and leaders | |||||||
Strength | |||||||
ਸਰਹੱਦ 'ਤੇ ਪੂਰਵ-ਹਮਲੇ: 169,000–190,000[lower-alpha 3][4][5][6] ਪੂਰਵ-ਹਮਲੇ ਕੁੱਲ: 900,000 ਮਿਲਟਰੀ[7] 554,000 ਪੈਰਾਮਿਲਟਰੀ[7] ਫਰਵਰੀ 2023 ਵਿੱਚ: 300,000+ ਯੂਕਰੇਨ ਵਿੱਚ ਸਰਗਰਮ ਕਰਮਚਾਰੀ[8] |
ਪੂਰਵ-ਹਮਲੇ ਕੁੱਲ: 196,600 ਮਿਲਟਰੀ[9] 102,000 ਪੈਰਾਮਿਲਟਰੀ[9] ਜੁਲਾਈ 2022 ਕੁੱਲ: 700,000 ਤੱਕ[10] ਸਤੰਬਰ 2023 ਕੁੱਲ: 800,000 ਤੋਂ ਵੱਧ[11] |
ਹਮਲੇ ਤੋਂ ਪਹਿਲਾਂ, ਰੂਸੀ ਸੈਨਿਕਾਂ ਨੇ ਯੂਕਰੇਨ ਦੀਆਂ ਸਰਹੱਦਾਂ ਦੇ ਨੇੜੇ ਭੀੜ ਕੀਤੀ ਕਿਉਂਕਿ ਰੂਸੀ ਅਧਿਕਾਰੀਆਂ ਨੇ ਹਮਲੇ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਡੋਨੇਟਸਕ ਅਤੇ ਲੁਹਾਨਸਕ ਦੇ ਰੂਸੀ-ਸਮਰਥਿਤ ਟੁੱਟੇ ਹੋਏ ਗਣਰਾਜਾਂ ਦਾ ਸਮਰਥਨ ਕਰਨ ਲਈ ਇੱਕ "ਵਿਸ਼ੇਸ਼ ਫੌਜੀ ਕਾਰਵਾਈ" ਦੀ ਘੋਸ਼ਣਾ ਕੀਤੀ, ਜਿਨ੍ਹਾਂ ਦੇ ਅਰਧ ਸੈਨਿਕ ਬਲ 2014 ਤੋਂ ਡੋਨਬਾਸ ਸੰਘਰਸ਼ ਵਿੱਚ ਯੂਕਰੇਨ ਨਾਲ ਲੜ ਰਹੇ ਸਨ। ਪੁਤਿਨ ਨੇ ਯੂਕਰੇਨ ਦੇ ਮੌਜੂਦਗੀ ਦੇ ਅਧਿਕਾਰ ਨੂੰ ਚੁਣੌਤੀ ਦੇਣ ਵਾਲੇ ਬੇਰਹਿਮ ਵਿਚਾਰਾਂ ਦਾ ਸਮਰਥਨ ਕੀਤਾ, ਅਤੇ ਝੂਠੇ ਨੇ ਦਾਅਵਾ ਕੀਤਾ ਕਿ ਯੂਕਰੇਨ ਰੂਸੀ ਘੱਟਗਿਣਤੀ ਨੂੰ ਸਤਾਉਣ ਵਾਲੇ ਨਵ-ਨਾਜ਼ੀਆਂ ਦੁਆਰਾ ਸ਼ਾਸਨ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਸ ਦਾ ਟੀਚਾ ਯੂਕਰੇਨ ਨੂੰ "ਅਸ਼ਲੀਲੀਕਰਨ ਅਤੇ ਨਿਸ਼ਚਿਤ ਕਰਨਾ" ਸੀ। ਰੂਸੀ ਹਵਾਈ ਹਮਲੇ ਅਤੇ ਜ਼ਮੀਨੀ ਹਮਲਾ ਬੇਲਾਰੂਸ ਤੋਂ ਕੀਵ ਵੱਲ ਉੱਤਰੀ ਮੋਰਚੇ 'ਤੇ, ਕ੍ਰੀਮੀਆ ਤੋਂ ਇੱਕ ਦੱਖਣੀ ਮੋਰਚਾ, ਅਤੇ ਡੋਨਬਾਸ ਤੋਂ ਪੂਰਬੀ ਮੋਰਚੇ ਅਤੇ ਖਾਰਕੀਵ ਵੱਲ ਸ਼ੁਰੂ ਕੀਤਾ ਗਿਆ ਸੀ। ਯੂਕਰੇਨ ਨੇ ਮਾਰਸ਼ਲ ਲਾਅ ਲਾਗੂ ਕੀਤਾ, ਇੱਕ ਆਮ ਲਾਮਬੰਦੀ ਦਾ ਆਦੇਸ਼ ਦਿੱਤਾ ਅਤੇ ਰੂਸ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ।
ਲੌਜਿਸਟਿਕਲ ਚੁਣੌਤੀਆਂ ਅਤੇ ਸਖਤ ਯੂਕਰੇਨੀ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਰੂਸੀ ਫੌਜਾਂ ਅਪ੍ਰੈਲ 2022 ਤੱਕ ਉੱਤਰੀ ਮੋਰਚੇ ਤੋਂ ਪਿੱਛੇ ਹਟ ਗਈਆਂ। ਦੱਖਣੀ ਅਤੇ ਦੱਖਣ-ਪੂਰਬੀ ਮੋਰਚਿਆਂ 'ਤੇ, ਰੂਸ ਨੇ ਵਿਨਾਸ਼ਕਾਰੀ ਘੇਰਾਬੰਦੀ ਤੋਂ ਬਾਅਦ ਮਾਰਚ ਵਿਚ ਖੇਰਸਨ ਅਤੇ ਮਈ ਵਿਚ ਮਾਰੀਉਪੋਲ 'ਤੇ ਕਬਜ਼ਾ ਕਰ ਲਿਆ। ਰੂਸ ਨੇ ਡੋਨਬਾਸ ਵਿੱਚ ਇੱਕ ਨਵਾਂ ਹਮਲਾ ਸ਼ੁਰੂ ਕੀਤਾ ਅਤੇ ਸਰਦੀਆਂ ਵਿੱਚ ਊਰਜਾ ਗਰਿੱਡ ਸਮੇਤ ਫਰੰਟ ਲਾਈਨ ਤੋਂ ਦੂਰ ਫੌਜੀ ਅਤੇ ਨਾਗਰਿਕ ਟੀਚਿਆਂ 'ਤੇ ਬੰਬਾਰੀ ਕਰਨਾ ਜਾਰੀ ਰੱਖਿਆ। 2022 ਦੇ ਅਖੀਰ ਵਿੱਚ, ਯੂਕਰੇਨ ਨੇ ਦੱਖਣ ਅਤੇ ਪੂਰਬ ਵਿੱਚ ਸਫਲ ਜਵਾਬੀ ਹਮਲੇ ਸ਼ੁਰੂ ਕੀਤੇ। ਇਸ ਤੋਂ ਤੁਰੰਤ ਬਾਅਦ, ਰੂਸ ਨੇ ਅੰਸ਼ਕ ਤੌਰ 'ਤੇ ਕਬਜ਼ੇ ਵਾਲੇ ਚਾਰ ਖੇਤਰਾਂ ਦੇ ਗੈਰ-ਕਾਨੂੰਨੀ ਕਬਜ਼ੇ ਦਾ ਐਲਾਨ ਕੀਤਾ। ਨਵੰਬਰ ਵਿੱਚ, ਯੂਕਰੇਨ ਨੇ ਖੇਰਸਨ ਓਬਲਾਸਟ ਦੇ ਕੁਝ ਹਿੱਸਿਆਂ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਵਿੱਚ ਖੇਰਸਨ ਸ਼ਹਿਰ ਵੀ ਸ਼ਾਮਲ ਹੈ। ਜੂਨ 2023 ਵਿੱਚ, ਯੂਕਰੇਨ ਨੇ ਦੱਖਣ-ਪੂਰਬ ਵਿੱਚ ਇੱਕ ਹੋਰ ਜਵਾਬੀ ਕਾਰਵਾਈ ਸ਼ੁਰੂ ਕੀਤੀ, ਜੋ ਕਿ ਸਾਲ ਦੇ ਅੰਤ ਤੱਕ ਸਿਰਫ ਥੋੜ੍ਹੇ ਜਿਹੇ ਖੇਤਰ ਨੂੰ ਮੁੜ ਹਾਸਲ ਕਰਨ ਦੇ ਨਾਲ ਬਾਹਰ ਹੋ ਗਿਆ ਸੀ।
ਇਸ ਹਮਲੇ ਦੀ ਅੰਤਰਰਾਸ਼ਟਰੀ ਨਿੰਦਾ ਹੋਈ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਹਮਲੇ ਦੀ ਨਿੰਦਾ ਕਰਨ ਅਤੇ ਮਾਰਚ 2022 ਵਿੱਚ ਪੂਰੀ ਰੂਸੀ ਵਾਪਸੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ। ਅੰਤਰਰਾਸ਼ਟਰੀ ਅਦਾਲਤ ਨੇ ਰੂਸ ਨੂੰ ਫੌਜੀ ਕਾਰਵਾਈਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਅਤੇ ਯੂਰਪ ਦੀ ਕੌਂਸਲ ਨੇ ਰੂਸ ਨੂੰ ਬਾਹਰ ਕੱਢ ਦਿੱਤਾ। ਬਹੁਤ ਸਾਰੇ ਦੇਸ਼ਾਂ ਨੇ ਰੂਸ ਅਤੇ ਉਸਦੇ ਸਹਿਯੋਗੀ ਬੇਲਾਰੂਸ 'ਤੇ ਪਾਬੰਦੀਆਂ ਲਗਾਈਆਂ, ਅਤੇ ਯੂਕਰੇਨ ਨੂੰ ਮਨੁੱਖਤਾਵਾਦੀ ਅਤੇ ਫੌਜੀ ਸਹਾਇਤਾ ਪ੍ਰਦਾਨ ਕੀਤੀ। ਬਾਲਟਿਕ ਰਾਜਾਂ ਨੇ ਰੂਸ ਨੂੰ ਅੱਤਵਾਦੀ ਰਾਜ ਘੋਸ਼ਿਤ ਕੀਤਾ। ਰੂਸ ਵਿੱਚ ਜੰਗ ਵਿਰੋਧੀ ਪ੍ਰਦਰਸ਼ਨਕਾਰੀਆਂ ਦੀਆਂ ਵੱਡੇ ਪੱਧਰ 'ਤੇ ਗ੍ਰਿਫਤਾਰੀਆਂ ਦੇ ਨਾਲ-ਨਾਲ ਦੁਨੀਆ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ, ਜਿਸ ਨੇ ਮੀਡੀਆ ਸੈਂਸਰਸ਼ਿਪ ਨੂੰ ਸਮਰੱਥ ਬਣਾਉਣ ਲਈ ਇੱਕ ਕਾਨੂੰਨ ਵੀ ਲਾਗੂ ਕੀਤਾ। ਹਮਲੇ ਦੇ ਨਤੀਜੇ ਵਜੋਂ 1,000 ਤੋਂ ਵੱਧ ਕੰਪਨੀਆਂ ਨੇ ਰੂਸ ਅਤੇ ਬੇਲਾਰੂਸ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਮਨੁੱਖਤਾ ਵਿਰੁੱਧ ਸੰਭਾਵਿਤ ਅਪਰਾਧਾਂ, ਯੁੱਧ ਅਪਰਾਧਾਂ, ਬੱਚਿਆਂ ਦੇ ਅਗਵਾ ਅਤੇ ਨਸਲਕੁਸ਼ੀ ਦੀ ਜਾਂਚ ਸ਼ੁਰੂ ਕੀਤੀ। ਅਦਾਲਤ ਨੇ ਇਸ ਸਬੰਧ ਵਿੱਚ ਚਾਰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ: ਪੁਤਿਨ ਅਤੇ ਮਾਰੀਆ ਲਵੋਵਾ-ਬੇਲੋਵਾ ਲਈ ਮਾਰਚ 2023 ਵਿੱਚ, ਬੱਚਿਆਂ ਦੇ ਗੈਰ-ਕਾਨੂੰਨੀ ਦੇਸ਼ ਨਿਕਾਲੇ ਦੀ ਜ਼ਿੰਮੇਵਾਰੀ ਦੇ ਨਾਲ-ਨਾਲ 2024 ਵਿੱਚ ਕਮਾਂਡਰਾਂ ਸਰਗੇਈ ਕੋਬੀਲਾਸ਼ ਅਤੇ ਵਿਕਟਰ ਸੋਕੋਲੋਵ ਲਈ, ਯੁੱਧ ਅਪਰਾਧਾਂ ਦਾ ਦੋਸ਼ ਲਗਾਉਂਦੇ ਹੋਏ।[15]
ਰੂਸੀ ਮਨਸਬਦਾਰਾਂ ਦੇ ਹਮਲਾ ਨਾ ਕਰਨ ਦੇ ਦਾਅਵੇ
ਸੋਧੋਸਰਹੱਦ ਉੱਤੇ ਫੌਜ ਲਗਾਉਣਾ ਦੇ ਬਾਵਜੂਦ ਵੀ, ਰੂਸੀ ਮਨਸਬਦਾਰਾਂ ਦਾ ਇਹ ਹੀ ਕਹਿਣਾ ਸੀ ਕਿ ਉਹ ਯੂਕ੍ਰੇਨ ਉੱਤੇ ਹਮਲਾ ਨਹੀਂ ਕਰਨਗੇ। 12 ਨਵੰਬਰ, 2021 ਨੂੰ, ਪੁਤਿਨ ਦੇ ਬੁਲਾਰੇ ਡਮੀਟ੍ਰੀ ਪੇਸ਼ਕੋਵ ਨੇ ਕਿਹਾ ਕਿ "ਰੂਸ ਕਿਸੇ ਨੂੰ ਵੀ ਡਰਾਉਂਦਾ ਜਾਂ ਧਮਕਾਉਂਦਾ ਨਹੀਂ ਹੈ" ਅਤੇ 12 ਦਸੰਬਰ 2021 ਨੂੰ ਆਖਿਆ ਕਿ ਯੂਕ੍ਰੇਨ ਦੇ ਪ੍ਰਤੀ ਤਣਾਅ "ਇਸ ਲਈ ਬਣਾਇਆ ਜਾ ਰਿਹਾ ਸੀ ਤਾਂ ਕਿ ਰੂਸ ਦੀ ਛਵੀ ਹੋਰ ਵਿਗਾੜੀ ਜਾ ਸਕੇ"।
24 ਫਰਵਰੀ, 2022 ਨੂੰ ਰੂਸ ਨੇ ਆਪਣੇ ਦੱਖਣੀ-ਲਹਿੰਦੇ ਪਾਸੇ ਵੱਲੋਂ ਯੂਕ੍ਰੇਨ ਉੱਤੇ ਇੱਕ ਬਹੁਤ ਵੱਡਾ ਹਮਲਾ ਕੀਤਾ, ਜੋ ਕਿ ਉਸ ਦਾ ਇੱਕ ਗੁਆਂਢੀ ਮੁਲਕ ਹੈ। ਇਹ ਦੋਵੇਂ ਮੁਲਕ 2014 ਤੋਂ ਹੀ ਇੱਕ ਜੰਗ ਦੀ ਕਗਾਰ 'ਤੇ ਚੱਲ ਰਹੇ ਸਨ। ਯੂਕ੍ਰੇਨ ਦੇ 2004 ਦੇ ਮਾਣ ਦੇ ਇਨਕਲਾਬ (ਰੈਵੋਲਿਊਸ਼ਨ ਔਫ਼ ਡਿਗਨਿਟੀ) ਤੋਂ ਬਾਅਦ, ਰੂਸ ਨੇ ਯੂਕ੍ਰੇਨ ਤੋਂ ਕ੍ਰੀਮੀਆ ਹੱਥਿਆ ਲਿਆ ਅਤੇ ਰੂਸ ਨੇ ਕੁੱਝ ਵੱਖਵਾਦੀ ਤਾਕਤਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਨੇ ਚੜ੍ਹਦੇ ਯੂਕ੍ਰੇਨ ਵੱਲ ਡੋਨਬਸ ਹੱਥਿਆ ਲਿਆ, ਜਿਸ ਕਾਰਣ ਡੋਨਬਸ ਇਲਾਕੇ ਵਿੱਚ ਅੱਠ ਵਰ੍ਹੇ ਲੰਮੀ ਜੰਗ ਚੱਲੀ। ਕਈ ਖ਼ਬਰਾਂ ਦਾ ਤਾਂ ਇਹ ਕਹਿਣਾ ਹੈ ਕਿ ਯੂਰਪ ਵਿੱਚ ਸੰਸਾਰ ਜੰਗ 2 ਤੋਂ ਬਾਅਦ ਇਹ ਸਭ ਤੋਂ ਵੱਡਾ ਫੌਜੀ ਹਮਲਾ ਹੈ।
ਹਮਲੇ ਤੋਂ ਕਈ ਸਮੇਂ ਪਹਿਲਾਂ 2021 ਦੀ ਮੁੱਢ ਵਿੱਚ ਹੀ ਰੂਸੀ ਫੌਜ ਨੂੰ ਯੂਕ੍ਰੇਨ ਦੀ ਸਰਹੱਦ ਤੇ ਤੈਨਾਤ ਕਰ ਦਿੱਤਾ ਗਿਆ ਸੀ। ਸੰਯੁਕਤ ਰਾਜ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੇ ਰੂਸ ਉੱਤੇ ਇਲਜਾਮ ਲਗਾਇਆ ਕਿ ਰੂਸ ਇੱਕ ਹਮਲੇ ਦੀ ਤਾਕ ਵਿੱਚ ਹੈ, ਪਰ ਰੂਸੀ ਮੁਖੀਆਂ ਨੇ ਉਸ ਵੇਲੇ ਇਸ ਇਲਜਾਮ ਨੂੰ ਗਲਤ ਦੱਸਿਆ। ਇਸ ਸਭ ਦੇ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 1997 ਤੋਂ ਬਾਅਦ ਨਾਟੋ ਦੇ ਫੈਲਾਅ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਸਦੇ ਮੁਲਕ ਲਈ ਖਤਰਨਾਕ ਹੈ ਅਤੇ ਅਪੀਲ ਕੀਤੀ ਕਿ ਯੂਕ੍ਰੇਨ ਕਦੇ ਵੀ ਨਾਟੋ ਦਾ ਹਿੱਸਾ ਨਾ ਬਣ ਸਕੇ। ਪੁਤਿਨ ਨੇ ਕਈ ਹੋਰ ਸਵਾਲ ਵੀ ਕੀਤੇ ਜਿਵੇਂ ਕਿ ਯੂਕ੍ਰੇਨ ਦੀ ਹੋਂਦ ਉੱਤੇ ਸਵਾਲ ਕੀਤਾ ਅਤੇ ਕਿਹਾ ਕਿ ਸੋਵੀਅਤ ਸੰਘ ਵਿੱਚੋਂ ਯੂਕ੍ਰੇਨ ਦੀ ਸਿਰਜਣਾ ਇੱਕ ਗਲਤ ਫੈਸਲਾ ਸੀ। 21 ਫਰਵਰੀ, 2022 ਨੂੰ, ਰੂਸ ਨੇ ਡੋਨੇਟਸਕ ਜਮਹੂਰੀਅਤ ਅਤੇ ਲੁਹਾਂਸਕ ਜਮਹੂਰੀਅਤ ਦੋਵਾਂ ਦੀ ਹੋਂਦ ਮੰਨੀ। ਅਗਲੇ ਦਿਨ, ਰੂਸੀ ਦੀ ਸੰਘ ਸਭਾ ਨੇ ਪੁਤਿਨ ਨੂੰ ਰੂਸ ਤੋਂ ਬਾਹਰ ਰੂਸ ਦੀ ਫੌਜ ਵਰਤਣ ਦੀ ਇਜਾਜਤ ਦਿੱਤੀ, ਅਤੇ ਰੂਸ ਨੇ ਆਪਣੇ ਫੌਜੀ ਵੱਖਵਾਦੀਆਂ ਦੇ ਕਬਜੇ ਹੇਠਲੇ ਇਲਾਕਿਆਂ ਵਿੱਚ ਭੇਜ ਦਿੱਤੇ।
24 ਫਰਵਰੀ ਨੂੰ ਤਕਰੀਬਨ 05:00 EET (ਲਹਿੰਦਾ ਯੂਰਪੀ ਸਮਾਂ), ਪੁਤਿਨ ਨੇ ਲਹਿੰਦੇ ਯੂਕ੍ਰੇਨ ਵਿੱਚ ਇੱਕ "ਖਾਸ ਫੌਜੀ ਕਾਰਵਾਈ" ਦਾ ਐਲਾਨ ਕੀਤਾ: ਕੁੱਝ ਘੜੀਆਂ ਬਾਅਦ, ਯੂਕ੍ਰੇਨ ਦੀਆਂ ਥਾਵਾਂ ਜਿਸ ਵਿੱਚ ਯੂਕ੍ਰੇੜ ਦੀ ਰਾਜਧਾਨੀ ਕੀਵ ਵੀ ਸ਼ਾਮਲ ਹੈ ਉਨ੍ਹਾਂ ਉੱਤੇ ਮਿਸਾਈਲਾਂ ਡਿੱਗੀਆਂ। ਯੂਕ੍ਰੇਨ ਦੀ ਸਟੇਟ ਬੌਰਡਰ ਸਰਵਿਸ ਨੇ ਕਿਹਾ ਕਿ ਯੂਕ੍ਰੇਨ ਦੀ ਰੱਸ ਅਤੇ ਬੇਲਾਰੂਸ ਨਾਲ ਲੱਗਦੀ ਸਰਹੱਦ 'ਤੇ ਹਮਲਾ ਹੋਇਆ ਹੈ। ਦੋ ਘੰਟਿਆਂ ਬਾਅਦ, ਰੂਸੀ ਫ਼ੌਜਾਂ ਯੂਕ੍ਰੇਨ ਵਿੱਚ ਵੜ ਗਈਆਂ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਮਾਰਸ਼ਲ ਕਨੂੰਨ ਲਾਗੂ ਕਰ ਦਿੱਤਾ।
ਇਸ ਹਮਲੇ ਦੀ ਸੰਸਾਰ ਪੱਧਰ ਤੇ ਨਿੰਦਾ ਕੀਤੀ ਗਈ, ਜਿਸ ਵਿੱਚ ਰੂਸ ਉੱਤੇ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ, ਜਿਸ ਕਾਰਣ ਰੂਸ ਦੀ ਅਰਥਵਿਵਸਥਾ ਢਿੱਠ ਗਈ। ਪੂਰੀ ਦੁਨੀਆ ਵਿੱਚ ਹਮਲੇ ਖਿਊ ਰੋਸ ਮੁਜ਼ਾਹਰੇ ਕੱਢੇ ਗਏ, ਅਤੇ ਰੂਸ ਕੀਤੇ ਜਾ ਰਹੇ ਮੁਜ਼ਾਹਰਿਆਂ ਵਿੱਚ ਬਹੁਗਿਣਤੀ ਵਿੱਚ ਗਿਰਫ਼ਤਾਰੀਆਂ ਹੋਈਆਂ। ਹਮਲੇ ਦੇ ਦੌਰਾਨ ਅਤੇ ਪਹਿਲਾਂ ਵੀ ਕਈ ਲਹਿੰਦੇ ਮੁਲਕ ਯੂਕ੍ਰੇਨ ਦੀ ਹਥਿਆਰਾਂ ਦੇ ਮਾਮਲੇ ਵਿੱਚ ਸਹਾਇਤਾ ਕਰਦੇ ਪਏ ਹਨ।
ਪਿਛੋਕੜ
ਸੋਧੋਸੋਵੀਅਤ ਸੰਘ ਤੋਂ ਬਾਅਦ ਅਤੇ ਸੰਤਰੀ ਇਨਕਲਾਬ (ਔਰੇਂਜ ਰੈਵੋਲਿਊਸ਼ਨ)
ਸੋਧੋ1991 ਵਿੱਚ ਸੋਵੀਅਤ ਸੰਘ ਦੇ ਢਿੱਠਣ ਤੋਂ ਬਾਅਦ, ਯੂਕ੍ਰੇਨ ਅਤੇ ਰੂਸ ਦੇ ਸੰਬੰਧ ਨਜ਼ਦੀਕੀ ਸਨ, ਯੂਕ੍ਰੇਨ ਨੇ ਰੂਸ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਮਰੀਕਾ ਦੇ ਕਹਿਣ 'ਤੇ ਬੁਡਾਪੇਸਟ ਮੈਮੋਰੈਂਡਮ ਔਨ ਸਿਕਿਔਰਿਟੀ ਐਸ਼ਇਔਰੈਂਸ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਅਤੇ ਆਪਣੇ ਸਾਰੇ ਪ੍ਰਮਾਣੂ ਹਥਿਆਰ ਛੱਡਣ ਵਾਸਤੇ ਮੰਨ੍ਹ ਗਿਆ ਅਤੇ ਇਹ ਵੀ ਇਕਰਾਰ ਕੀਤਾ ਕਿ ਉਹ ਯੂਕ੍ਰੇਨ ਦੀ ਕਿਸੇ ਵੀ ਹਮਲੇ ਦੌਰਾਨ ਸਹਾਇਤਾ ਕਰਨਗੇ। ਪੰਦ ਵਰ੍ਹਿਆਂ ਬਾਅਦ, ਰੂਸ, ਚਾਰਟਰ ਫੌਰ ਯੂਰਪੀਅਨ ਸਿਕਿਔਰਿਟੀ ਦਾ ਉਹ ਹਸਤਾਖਰ ਸੀ, ਜਿਸ ਨੇ ਇਸ ਗੱਲ 'ਤੇ ਦਬਾਅ ਪਾਇਆ ਕਿ "ਜਿਵੇਂ-ਜਿਵੇਂ ਉਹ ਮੁਲਕ ਤਰੱਕੀ ਕਰਨਗੇ ਉਹ ਹਿੱਸੇਦਾਰ ਮੁਲਕ ਆਪਣੀਆਂ ਸੁਰੱਖਿਆ ਤਰਤੀਬਾਂ ਚੁਣ ਜਾਂ ਬਦਲ ਸਕਦਾ ਹਨ, ਜਿਸ ਹੇਠ ਗੱਠਜੋੜਾਂ ਦੇ ਸਮਝੌਤੇ ਵੀ ਆਉਂਦੇ ਹਨ।
2004 ਵਿੱਚ, ਉਸ ਵੇਲੇ ਯੂਕ੍ਰੇਨ ਦੇ ਪ੍ਰਧਾਨ ਮੰਤਰੀ, ਵਿਕਟਰ ਯਾਨੂਕੋਵਿਚ ਨੂੰ ਵੋਟਾਂ ਵਿੱਚ ਗੜਬੜੀ ਹੋਣ ਦੇ ਇਲਜਾਮਾਂ ਕਾਰਣ ਵੀ ਯੂਕ੍ਰੇਨੀ ਰਾਸ਼ਟਰਪਤੀ ਚੋਣਾਂ ਦਾ ਜੇਤੂ ਐਲਾਨਿਆ ਗਿਆ। ਇਸ ਐਲਾਨ ਕਾਰਣ ਲੋਕਾਂ ਵਿੱਚ ਬਹੁਤ ਵੱਧ ਰੋਸ ਸੀ ਕਿਉਂਕਿ ਉਹ ਵਿਰੋਧ ਧਿਰ ਦੇ ਉਮੀਦਵਾਰ, ਵਿਕਟਰ ਯੁਸ਼ਚੈਂਕੋ ਦੇ ਸਮੱਰਥਨ ਵਿੱਚ ਸਨ, ਅਤੇ ਇਸ ਕਾਰਣ ਬਹੁਤ ਮੁਜ਼ਾਹਰੇ ਹੋਏ ਜਿਸ ਨੂੰ ਬਾਅਦ ਵਿੱਚ ਸੰਤਰੀ ਇਨਕਲਾਬ (ਔਰੇਂਜ ਰੈਵੋਲਿਊਸ਼ਨ) ਦੇ ਨਾਂਮ ਨਾਲ ਜਾਣਿਆ ਜਾਣ ਲੱਗਾ। ਇਸ ਇਨਕਲਾਬ ਦੇ ਕੁੱਝ ਮਹੀਨਿਆਂ ਦੌਰਾਨ, ਵਿਕਟਰ ਯੁਸ਼ਚੈਂਕੋ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ, ਅਤੇ ਕੁੱਝ ਸਮੇਂ ਬਾਅਦ ਕਈ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਟੀਸੀਡੀਡੀ ਡਾਇਔਕਸਿਨ ਨਾਲ ਜ਼ਹਿਰ ਦਿੱਤਾ ਗਿਆ ਹੈ। ਵਿਕਟਰ ਯੁਸ਼ਚੈਂਕੋ ਦਾ ਮੰਨਣਾ ਸੀ ਕਿ ਇਸ ਪਿੱਛੇ ਰੂਸੀ ਹੱਥ ਹੈ। ਜਦੋਂ ਯੂਕ੍ਰੇਨ ਦੀ ਸੁਪਰੀਮ ਕੋਰਟ ਨੇ 2004 ਵਿੱਚ ਹੋਈਆਂ ਚੋਣਾਂ ਦੇ ਨਤੀਜੇ ਰੱਦ ਕਰ ਦਿੱਤਾ ਤਾਂ ਇੱਕ ਵਾਰ ਮੁੜ ਚੋਣਾਂ ਕਰਵਾਈਆਂ ਗਈਆਂ, ਜਿਹਦੇ ਵਿੱਚ ਵਿਕਟਰ ਯੁਸ਼ਚੈਂਕਓ ਅਤੇ ਯੂਲੀਆ ਟਾਇਮੋਸ਼ੈਂਕੋ ਸੱਤਾ ਵਿੱਚ ਆਏ ਅਤੇ ਵਿਕਟਰ ਯਾਨੂਕੋਵਿਚ ਵਿਰੋਧੀ ਧਿਰ ਬਣ ਗਏ।
ਵਿਕਟਰ ਯਾਨੂਕੋਵਿਚ ਨੇ ਮੁੜ ਤੋਂ 2010 ਵਿੱਚ ਯੂਕ੍ਰੇਨ ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕੀਤਾ, ਜਿਹਦੇ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ।
ਯੂਰੋਮੈਡਨ, ਡਿਗਨਿਟੀ ਦਾ ਇਨਕਲਬ, ਅਤੇ ਡੈਨਬਾਸ ਦੀ ਜੰਗ
ਸੋਧੋਯੂਰੋਮੈਡਨ ਮੁਜ਼ਾਹਰੇ 2013 ਵਿੱਚ ਸ਼ੁਰੂ ਹੋਏ, ਜਿਸ ਦਾ ਕਾਰਣ ਯੂਕ੍ਰੇਨੀ ਸਰਕਾਰ ਦਾ ਯੂਰਪੀ ਸੰਘ-ਯੂਕ੍ਰਨੇ ਐਸੋਸੀਏਸ਼ਨ ਸਮਝੌਤੇ ਨੂੰ ਨਕਾਰਨਾ ਦਾ ਫੈਸਲਾ ਸੀ, ਅਤੇ ਇਸ ਦੇ ਉਲਟ ਉਹ ਰੂਸ ਅਤੇ ਯੂਰੇਸ਼ੀਆਈ ਆਰਥਿਕ ਸੰਘ ਦੇ ਕਰੀਬ ਹੋਣਾ ਚਾਹੁੰਦੇ ਸਨ। ਹਫ਼ਤਿਆਂ ਤੋਂ ਚੱਲ ਰਹੇ ਮੁਜ਼ਾਹਰਿਆਂ, ਯਾਨੂਕੋਵਿਚ ਅਤੇ ਯੂਕ੍ਰੇਨੀ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਕੁੱਝ ਹੋਰ ਮੁੱਖੀਆਂ ਨੇ 21 ਫਰਵਰੀ 2014 ਨੂੰ ਇੱਕ ਸਮਝੌਤਾ ਕੀਤਾ ਜਿਸ ਵਿੱਚ ਛੇਤੀਂ ਚੋਣਾਂ ਕਰਾਉਣ ਦੀ ਮੰਗ ਸੀ। ਅਗਲੇ ਦਿਨ, ਯਾਨੂਕੋਵਿਚ ਇੱਕ ਮਹਾ ਅਭਿਯੋਗ ਤੋਂ ਪਹਿਲਾਂ ਕੀਵ ਸ਼ਹਿਰ ਛੱਡ ਕੇ ਚੱਲੇ ਗਏ ਜਿਸ ਮਹਾ ਅਭਿਯੋਗ ਹੇਠ ਯਾਨੂਕੋਵਿਚ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ, ਜਿਸ ਕਾਰਣ ਮੁਲਕ ਤਣਾਅ ਦਾ ਮਹੌਲ ਬਣ ਗਿਆ।
ਤਣਾਅ ਤੋਂ ਬਾਅਦ ਮਾਰਚ 2014 ਵਿੱਚ ਰੂਸ ਨੇ ਡੋਨਬਾਸ ਦੀ ਜੰਗ ਵਿੱਚ ਕ੍ਰੀਮੀਆ ਹੱਥਿਆ ਲਿਆ, ਜੋ ਕਿ ਅਪ੍ਰੈਲ 2014 ਵਿੱਚ ਰੂਸ ਦੀ ਸਹਾਇਤਾ ਨਾਲ ਡੋਨੇਟਸਕ ਅਤੇ ਲੁਹਾਂਸਕ ਜਮਹੂਰੀਅਤ ਦੀ ਸਿਰਜਣਾ ਤੋਂ ਸ਼ੁਰੂ ਹੋਇਆ ਸੀ। ਰੂਸੀ ਫ਼ੌਜਾਂ ਵੀ ਇਸ ਸੰਘਰਸ਼ ਵਿਚ ਸ਼ਾਮਲ ਸਨ, ਪਰ ਰੂਸ ਇਸ ਗੱਲ ਨੂੰ ਹਮੇਸ਼ਾ ਤੋਂ ਨਕਾਰਿਆ ਹੈ। ਸਤੰਬਰ 2014 ਅਤੇ ਫਰਵਰੀ 2015 ਵਿੱਚ ਮਿੰਸਕ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਸਨ ਤਾਂ ਕਿ ਲੜਾਈ ਖ਼ਤਮ ਹੋ ਸਕੇ, ਪਰ ਸੀਜ਼ਫਾਇਰਜ਼ ਬਾਰ-ਬਾਰ ਨਾਕਾਮ ਹੁੰਦੀਆਂ ਰਹੀਆਂ ਹਨ।
ਜੁਲਾਈ 2021 ਵਿੱਚ, ਪੁਤਿਨ ਨੇ ਇੱਕ ਲੇਖ ਛਪਵਾਇਆ ਜਿਸਦੇ ਸਿਰਲੇਖ ਔਨ ਦਾ ਹਿਸਟੌਰਿਕਲ ਯੂਨਿਟੀ ਔਫ਼ ਰਸ਼ੀਅਨਜ਼ ਅਤੇ ਯੂਕ੍ਰੇਨੀਅਨਜ਼ (ਪੰਜਾਬੀ: ਰੂਸੀਆਂ ਅਤੇ ਯੂਕ੍ਰੇਨੀਆਂ ਦੀ ਇਤਹਾਸਕ ਏਕਤਾ 'ਤੇ) ਸੀ, ਜਿਸ ਵਿੱਚ ਉਸਨੇ ਇਸ ਗੱਲ 'ਤੇ ਦਬਾਅ ਪਾਇਆ ਕਿ ਰੂਸੀ ਅਤੇ ਯੂਕ੍ਰੇਨੀ ਲੋਕ ਇੱਕ ਹੀ ਹਨ। ਅਮਰੀਕੀ ਇਤਿਹਾਸਕਾਰ ਟਿਮੋਥੀ ਡੀ. ਸਨਾਈਡਰ ਦੇ ਵਿਚਾਰਾਂ ਨੂੰ ਸਾਮਰਾਜਵਾਦੀ ਦੱਸਿਆ। ਬਰਤਾਨਵੀ ਪੱਤਰਕਾਰ ਐਡਵਰਡ ਲੂਕਸ ਨੇ ਇਜ ਨੂੰ ਇਤਿਹਾਸਕ ਸੋਧਵਾਦ ਆਖਿਆ। ਕੁੱਝ ਹੋਰ ਨਿਰੀਖਕਾਂ ਨੇ ਰੂਸੀ ਲੀਡਰਸ਼ਿਪ ਕੋਲ਼ ਮਾਡਰਨ ਯੂਕ੍ਰੇਨ ਅਤੇ ਉਸਦੇ ਇਤਿਹਾਸ ਦੀ ਗਲਤ ਤਸਵੀਰ ਹੋਣ ਦਾ ਇਲਜਾਮ ਲਾਇਆ। ਯੂਕ੍ਰੇਨ ਅਤੇ ਯੂਰਪ ਦੇ ਹੋਰ ਮੁਲਕ ਜਿਨ੍ਹਾਂ ਦੀ ਸਰਹੱਦ ਰੂਸ ਨਾਲ ਲੱਗਦੀ ਹੈ, ਉਨ੍ਹਾਂ ਨੇ ਪੁਤਿਨ 'ਤੇ ਇਲਜਾਮ ਲਾਇਆ ਕਿ ਉਹ ਸੋਵੀਅਤ ਸੰਘ ਨੂੰ ਸਿਰਜਣਾ ਚਾਹੁੰਦਾ ਹੈ ਅਤੇ ਹਮਲਾਵਰ ਫ਼ੌਜੀ ਨੀਤੀਆਂ ਦੇ ਪੱਖ ਵਿੱਚ ਹੈ।
ਸ਼ੁਰੂਆਤ
ਸੋਧੋਯੂਕ੍ਰੇਨ ਦੀ ਸਰਹੱਦ 'ਤੇ ਰੂਸੀ ਫੌਜ ਦੀ ਤੈਨਾਤੀ
ਸੋਧੋਮਾਰਚ ਤੋਂ ਅਪ੍ਰੈਲ 2021 ਤੱਕ, ਰੂਸ ਨੇ ਰੂਸ-ਯੂਕ੍ਰੇਨ ਸਰਹੱਦ 'ਤੇ ਆਪਣੀ ਫ਼ੌਜ ਨੂੰ ਤੈਨਾਤ ਕਰਨਾ ਸ਼ੁਰੂ ਕੀਤਾ। ਫੌਜ ਦੀ ਤੈਨਾਤੀ ਦਾ ਦੂਜਾ ਭਾਗ ਅਕਤੂਬਰ 2021 ਤੋਂ ਫਰਵਰੀ 2022 ਤੱਕ ਚੱਲਿਆ। ਰੂਸੀ ਹੱਥਿਆਰ ਜਿਨ੍ਹਾਂ ਉੱਤੇ Z ਨਿਸ਼ਾਨ ਬਣਿਆ ਹੋਇਆ ਸੀ, ਜੋ ਕਿ ਇੱਕ ਸਿਰਿਲਿਕ ਅੱਖਰ ਨਹੀਂ ਹੈ, ਉਹ ਹੱਥਿਆਰ ਸਰਹੱਦ ਉੱਤੇ ਵੇਖੇ ਗਏ। 22 ਫਰਵਰੀ, 2022 ਨੂੰ ਟੈਂਕ, ਲੜਾਕੂ ਵਾਹਨ, ਅਤੇ ਹੋਰ ਸਾਜੋ-ਸਮਾਨ ਜਿਨ੍ਹਾਂ ਉੱਤੇ ਵੀ Z ਨਿਸ਼ਾਨ ਸੀ, ਸਰਹੱਦ ਉੱਤੇ ਵੇਖੇ ਗਏ। ਵੇਖਣ ਵਾਲਿਆਂ ਦਾ ਸੋਚਣਾ ਸੀ ਕਿ ਇਹ ਸਾਰਾ ਕੁੱਝ ਛੋਟੀਆਂ-ਮੋਟੀਆਂ ਝੜਪਾਂ ਰੋਕਣ ਲਈ ਕੀਤਾ ਜਾਂਦਾ ਪਿਆ ਹੈ।
ਰੂਸੀ ਮਨਸਬਦਾਰਾਂ ਦੇ ਹਮਲਾ ਨਾ ਕਰਨ ਦੇ ਦਾਅਵੇ
ਸੋਧੋਸਰਹੱਦ ਉੱਤੇ ਫੌਜ ਲਗਾਉਣਾ ਦੇ ਬਾਵਜੂਦ ਵੀ, ਰੂਸੀ ਮਨਸਬਦਾਰਾਂ ਦਾ ਇਹ ਹੀ ਕਹਿਣਾ ਸੀ ਕਿ ਉਹ ਯੂਕ੍ਰੇਨ ਉੱਤੇ ਹਮਲਾ ਨਹੀਂ ਕਰਨਗੇ। 12 ਨਵੰਬਰ, 2021 ਨੂੰ, ਪੁਤਿਨ ਦੇ ਬੁਲਾਰੇ ਡਮੀਟ੍ਰੀ ਪੇਸ਼ਕੋਵ ਨੇ ਕਿਹਾ ਕਿ "ਰੂਸ ਕਿਸੇ ਨੂੰ ਵੀ ਡਰਾਉਂਦਾ ਜਾਂ ਧਮਕਾਉਂਦਾ ਨਹੀਂ ਹੈ" ਅਤੇ 12 ਦਸੰਬਰ 2021 ਨੂੰ ਆਖਿਆ ਕਿ ਯੂਕ੍ਰੇਨ ਦੇ ਪ੍ਰਤੀ ਤਣਾਅ "ਇਸ ਲਈ ਬਣਾਇਆ ਜਾ ਰਿਹਾ ਸੀ ਤਾਂ ਕਿ ਰੂਸ ਦੀ ਛਵੀ ਹੋਰ ਵਿਗਾੜੀ ਜਾ ਸਕੇ"।
ਨੋਟ
ਸੋਧੋ- ↑ 1.0 1.1 The Donetsk People's Republic and the Luhansk People's Republic were Russian-controlled puppet states that declared their independence from Ukraine in May 2014. In 2022 they received international recognition from each other, Russia, Syria and North Korea, and some other partially recognised states. On 30 September 2022, after a referendum, Russia declared it had formally annexed both entities.
- ↑ Russian forces were permitted to stage part of the invasion from Belarusian territory.[1][2] Belarusian territory has also been used to launch missiles into Ukraine.[3] ਫਰਮਾ:Xref
- ↑ Including military, paramilitary, and 34,000 separatist militias.
ਹਵਾਲੇ
ਸੋਧੋ- ↑ Lister, Tim; Kesa, Julia (24 February 2022). "Ukraine says it was attacked through Russian, Belarus and Crimea borders". Kyiv: CNN. Archived from the original on 24 February 2022. Retrieved 24 February 2022.
- ↑ Murphy, Palu (24 February 2022). "Troops and military vehicles have entered Ukraine from Belarus". CNN. Archived from the original on 23 February 2022. Retrieved 24 February 2022.
- ↑ "Missiles launched into Ukraine from Belarus". BBC News. 27 February 2022. Archived from the original on 2 March 2022. Retrieved 27 February 2022.
- ↑ "75 тысяч погибших российских солдат 120 смертей в день – вот цена, которую платит Россия за нападение на соседнюю страну. Новое большое исследование «Медузы» и «Медиазоны» о потерях". Meduza (in ਰੂਸੀ). Retrieved 2024-02-24.
... численность войск на фронте (если при вторжении ее оценивали в 190 тысяч вместе с «народными милициями ДНР и ЛНР», ...
- ↑ Bengali, Shashank (18 February 2022). "The U.S. says Russia's troop buildup could be as high as 190,000 in and near Ukraine". The New York Times. Archived from the original on 18 February 2022. Retrieved 18 February 2022.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000029-QINU`"'</ref>" does not exist.
- ↑ 7.0 7.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002A-QINU`"'</ref>" does not exist.
- ↑ "Russian Offensive Campaign Assessment, May 30, 2023". Institute for the Study of War. Retrieved 31 May 2023.
- ↑ 9.0 9.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
- ↑ "Ukraine", The World Factbook, Central Intelligence Agency, 2023-01-18, retrieved 2023-01-19
- ↑ "Swimming rivers and faking illness to escape Ukraine's draft". BBC News (in ਅੰਗਰੇਜ਼ੀ (ਬਰਤਾਨਵੀ)). 2023-11-17. Retrieved 2023-11-17.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000030-QINU`"'</ref>" does not exist.
- ↑ "Situation in Ukraine: ICC judges issue arrest warrants against Sergei Ivanovich Kobylash and Viktor Nikolayevich Sokolov". International Criminal Court. 5 March 2024. Retrieved 5 March 2024.
ਹਵਾਲੇ ਵਿੱਚ ਗ਼ਲਤੀ:<ref>
tag with name "Meduza_Putin_announces_invasion" defined in <references>
is not used in prior text.
<ref>
tag defined in <references>
has no name attribute.ਹੋਰ ਪੜ੍ਹੋ
ਸੋਧੋ- Borshchevskaya, Anna (2022). Putin's War in Syria. 50 Bedford Square, London, WC1B 3DP, UK: I. B. Tauris.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000034-QINU`"'</ref>" does not exist.
- Harding, Luke. Invasion: The Inside Story of Russia's Bloody War and Ukraine's Fight for Survival. 2022. Vintage Press.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000035-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000036-QINU`"'</ref>" does not exist.
- "The Cost of War to Ukraine". The Royal United Services Institute for Defence and Security Studies. Royal United Services Institute. Retrieved 8 October 2023.
- Schwirtz, Michael; Troianovski, Anton; Al-Hlou, Yousur; Froliak, Masha; Entous, Adam; Gibbons-Neff, Thomas (16 December 2022). "Putin's War: The Inside Story of a Catastrophe". The New York Times.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000039-QINU`"'</ref>" does not exist.
- Watling, Jack; Reynolds, Nick (22 April 2022). Operation Z: The Death Throes of an Imperial Delusion (Report). Royal United Services Institute. https://static.rusi.org/special-report-202204-operation-z-web.pdf.
- Wiegrefe, Klaus (15 February 2022). "NATO's Eastward Expansion: Is Vladimir Putin Right?". Der Spiegel. ISSN 2195-1349. Archived from the original on 15 February 2022. Retrieved 31 May 2022.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003D-QINU`"'</ref>" does not exist.
ਬਾਹਰੀ ਲਿੰਕ
ਸੋਧੋ- The UN and the war in Ukraine at the United Nations
- Think Tank reports on the invasion of Ukraine at the Council of the European Union
- Russian invasion of Ukraine at Google News
- Ukraine conflict updates at the Institute for the Study of War
- Interactive Map: Russia's Invasion of Ukraine at the Institute for the Study of War
- Interactive Time-lapse: Russia's War in Ukraine at the Institute for the Study of War