ਯੂਨਿਕਸ-ਵਰਗਾ
ਯੂਨਿਕਸ-ਵਰਗਾ ਆਪਰੇਟਿੰਗ ਸਿਸਟਮ ਓਹ ਹੁੰਦਾ ਹੈ ਜੋ ਯੂਨਿਕਸ ਵਰਗਾ ਵਰਤਾਓ ਕਰਦਾ ਹੈ ਪਰ ਜ਼ਰੂਰੀ ਨਹੀਂ ਕਿ ਉਸਨੂੰ ਯੂਨਿਕਸ ਜਾਂ ਇਸ ਦਾ ਕੋਈ ਵਰਜਨ ਹੋਣ ਦੀ ਮਾਨਤਾ ਹਾਸਲ ਹੋਵੇ। ਇਸ ਸ਼ਬਦ ਨੂੰ ਪ੍ਰਭਾਸ਼ਿਤ ਕਰਨ ਲਈ ਕੋਈ ਮਿਆਰ ਨਹੀਂ ਹੈ ਅਤੇ ਕੋਈ ਆਪਰੇਟਿੰਗ ਸਿਸਟਮ ਕਿਸ ਹੱਦ ਤੱਕ “ਯੂਨਿਕਸ-ਵਰਗਾ” ਹੈ, ਇਸ ਅਧਾਰ ’ਤੇ ਇਸ ਸੰਬੰਧੀ ਵੱਖ-ਵੱਖ ਵਿਚਾਰ ਹੋ ਸਕਦੇ ਹਨ। ਇਸ ਵਿੱਚ ਉਹ ਆਪਰੇਟਿੰਗ ਸਿਸਟਮ ਵੀ ਸ਼ਾਮਲ ਹੋ ਸਕਦੇ ਹਨ ਜੋ ਬੈੱਲ ਲੈਬਸ ਦੇ ਯੂਨਿਕਸ ਦੇ ਫ਼ੀਚਰ ਮੁਹੱਈਆ ਕਰਾਉਂਦੇ ਹਨ ਅਤੇ ਉਹ ਵਰਜਨ ਵੀ ਜੋ ਲਸੰਸਸ਼ੁਦਾ ਯੂਨਿਕਸ ਦੇ ਸਰੋਤ ਕੋਡ ’ਤੇ ਅਧਾਰਤ ਹਨ।