ਉਬੁੰਟੂ (ਆਪਰੇਟਿੰਗ ਸਿਸਟਮ)

ਡੇਬੀਅਨ-ਅਧਾਰਤ ਲੀਨਕਸ ਓਪਰੇਟਿੰਗ ਸਿਸਟਮ

ਉਬੁੰਟੂ (ਅਸਲ ਤੌਰ ’ਤੇ /ʊˈbntʊ/ uu-BOON-tuu ਉਬੂਨਟੁ, ਕੰਪਨੀ ਦੀ ਵੈੱਬਸਾਇਟ ਮੁਤਾਬਕ /ʊˈbʊnt/ uu-BUUN-too ਉਬੁੰਟੂ)[7][8], ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ "ਉਬੂਨਟੁ" ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ

ਉਬੁੰਟੂ
ਉਬੁੰਟੂ ਡੈਸਕਟਾਪ 14.10 Utopic Unicorn ਦੀ ਇੱਕ ਸਕਰੀਨ-ਤਸਵੀਰ
ਉੱਨਤਕਾਰਕੈਨੋਨੀਕਲ ਲਿਮਿਟਿਡ, ਉਬੁੰਟੂ ਭਾਈਚਾਰਾ
ਓਐੱਸ ਪਰਿਵਾਰਲਿਨਕਸ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਖੁੱਲ੍ਹਾ ਸਰੋਤ
ਪਹਿਲੀ ਰਿਲੀਜ਼20 ਅਕਤੂਬਰ 2004; 20 ਸਾਲ ਪਹਿਲਾਂ (2004-10-20)
ਹਾਲੀਆ ਰਿਲੀਜ਼14.10 Utopic Unicorn / 23 ਅਕਤੂਬਰ 2014; 10 ਸਾਲ ਪਹਿਲਾਂ (2014-10-23)[1]
Repository
ਬਾਜ਼ਾਰੀ ਟੀਚਾਨਿੱਜੀ ਕੰਪਿਊਟਰ, ਸਰਵਰ, ਟੈਬਲਟ ਕੰਪਿਊਟਰ (ਉਬੁੰਟੂ ਟੱਚ), ਸਮਾਰਟ ਟੀਵੀ (ਉਬੁੰਟੂ ਟੀਵੀ), ਸਮਾਰਟਫ਼ੋਨ
ਵਿੱਚ ਉਪਲਬਧ55 ਤੋਂ ਜ਼ਿਆਦਾ ਭਾਸ਼ਾਵਾਂ
ਮਕਾਮੀ ਭਾਈਚਾਰਿਆਂ ਦੁਆਰਾ
ਅੱਪਡੇਟ ਤਰੀਕਾਏ.ਪੀ.ਟੀ. (ਸਾਫ਼ਟਵੇਅਰ ਅਪਡੇਟਰ, ਉਬੁੰਟੂ ਸਾਫ਼ਟਵੇਅਰ ਕੇਂਦਰ)
ਪੈਕੇਜ ਮਨੇਜਰdpkg, Click packages
ਪਲੇਟਫਾਰਮIA-32, x86-64,[2] ARMv7,[2][3][4][5][6] ARM64, Power
ਕਰਨਲ ਕਿਸਮਮੋਨੋਲਿਥਿਕ (ਲਿਨਕਸ)
Userlandਗਨੂ
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਲਸੰਸਆਜ਼ਾਦ ਸਾਫ਼ਟਵੇਅਰ ਲਾਇਸੰਸ
(ਮੁੱਖ ਤੌਰ ’ਤੇ GPL)
ਅਧਿਕਾਰਤ ਵੈੱਬਸਾਈਟwww.ubuntu.com

ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ।

ਗੁਣ / ਫ਼ੀਚਰ

ਸੋਧੋ

ਉਬੁੰਟੂ ਦੀ ਆਮ ਇੰਸਟਾਲ ਵਿੱਚ ਕਾਫ਼ੀ ਸਾਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਿੰਨ੍ਹਾਂ ਵਿੱਚਲਿਬਰੇਆਫ਼ਿਸ, ਫ਼ਾਇਰਫ਼ੌਕਸ, ਥੰਡਰਬਰਡ, ਟ੍ਰਾਂਸਮਿਸ਼ਨ, ਅਤੇ ਕਈ ਹਲਕੀਆਂ ਖੇਡਾਂ ਜਿਵੇਂ ਸੂਡੋਕੂ ਅਤੇ ਸ਼ਤਰੰਜ ਆਦਿ ਸ਼ਾਮਲ ਹਨ।[9][10] ਹੋਰ ਵਾਧੂ ਸਾਫ਼ਟਵੇਅਰ ਜੋ ਆਮ ਇੰਸਟਾਲ ਵਿੱਚ ਨਹੀਂ ਹੁੰਦੇ ਉਹਨਾਂ ਵਿੱਚ ਐਵੋਲਿਊਸ਼ਨ, ਗਿੰਪ, ਵਿੱਚੇ ਦਿੱਤੇ ਗਏ ਉਬੁੰਟੂ ਸਾਫ਼ਟਵੇਅਰ ਕੇਂਦਰ ਤੋਂ ਲਏ ਜਾ ਸਕਦੇ ਹਨ। ਮਾਈਕ੍ਰੋਸਾਫ਼ਟ ਆਫ਼ਿਸ ਅਤੇ ਮਾਈਕ੍ਰੋਸਾਫ਼ਟ ਵਿੰਡੋਜ਼ ਦੇ ਹੋਰ ਸਾਫ਼ਟਵੇਅਰ ਵਾਈਨ ਜਾਂ ਵਰਚੂਅਲ ਮਸ਼ੀਨ ਜਿਵੇਂ ਕਿ ਵਰਚੂਅਲਬਾਕਸ ਜਾਂ ਵੀ.ਐਮ.ਵੇਅਰ ਵਰਕਸਟੇਸ਼ਨ ਦੀ ਮਦਦ ਨਾਲ਼ ਚਲਾਏ ਜਾ ਸਕਦੇ ਹਨ।

ਇੰਸਟਾਲ ਕਰਨਾ

ਸੋਧੋ
 
ਉਬੁੰਟੂ ਚਲਾ ਰਿਹਾ ਨੀਸਕਸ ਐੱਸ, ਇੱਕ ਸਮਾਰਟਫ਼ੋਨ ਜਿਹੜਾ ਉਬੁੰਟੂ ਤੋਂ ਪਹਿਲਾਂ ਐਂਡ੍ਰਾਇਡ ਵਰਤਦਾ ਸੀ

ਉਬੁੰਟੂ ਦੇ ਵੱਖ-ਵੱਖ ਉਤਪਾਦਾਂ ਲਈ ਸਿਸਟਮ ਜ਼ਰੂਰਤਾਂ ਵੱਖ-ਵੱਖ ਹਨ। ਉਬੁੰਟੂ ਦੀ 14.04 ਡੈਸਕਟਾਪ ਰਿਲੀਜ਼ ਦੀ ਇੱਕ ਨਿੱਜੀ ਕੰਪਿਊਟਰ ਇੰਸਟਾਲ ਲਈ 768ਮੈਗਾਬਾਈਟ ਰੈਮ ਅਤੇ 5ਗੀਗਾਬਾਈਟ ਡਿਸਕ ਥਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।[11] ਘੱਟਤਾਕਤਵਰ ਕੰਪਿਊਟਰਾਂ ਲਈ ਉਬੁੰਟੂ ਦੇ ਹੋਰ ਰੂਪ, ਲੂਬੁੰਟੂ ਅਤੇ ਜ਼ੂਬੁੰਟੂ ਮੌਜੂਦ ਹਨ। 12.04 ਤੋਂ ਉਬੁੰਟੂ ਏ.ਆਰ.ਐੱਮ. ਬਣਤਰ ਦੀ ਵੀ ਹਿਮਾਇਤ ਕਰਦਾ ਹੈ।[2][3][4][5] ਉਬੁੰਟੂ ਪਾਵਰਪੀਸੀ,[2][12][13] ਅਤੇ SPARC ਪਲੇਟਫ਼ਾਰਮਾਂ ਉੱਤੇ ਵੀ ਉਪਲਬਧ ਹੈ ਹਾਲਾਂਕਿ ਕਿ ਇਹਨਾਂ ਪਲੇਟਫ਼ਾਰਮ ਦੀ ਅਧਿਕਾਰਿਤ ਰੂਪ ਵਿੱਚ ਹਿਮਾਇਤ ਨਹੀਂ ਕੀਤੀ ਗਈ।[14]

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. ਐਡਮ ਕੋਨਰਡ (23 ਅਕਤੂਬਰ 2014). "Ubuntu 14.10 (Utopic Unicorn) released". Ubuntu Mailing Lists. Retrieved 23 ਅਕਤੂਬਰ 2014.
  2. 2.0 2.1 2.2 2.3 "Supported Hardware". Official Ubuntu Documentation. Archived from the original on 2014-08-20. Retrieved 7 ਜੁਲਾਈ 2012. {{cite web}}: Unknown parameter |dead-url= ignored (|url-status= suggested) (help)
  3. 3.0 3.1 "Ubuntu 11.10 will support ARM processors to take on Red Hat". The Inquirer. 10 ਅਕਤੂਬਰ 2011. Archived from the original on 2018-11-05. Retrieved 20 ਅਕਤੂਬਰ 2011. {{cite web}}: Unknown parameter |dead-url= ignored (|url-status= suggested) (help)
  4. 4.0 4.1 ਪੌਲ, ਰਾਇਨ (26 April 2012). "Precise Pangolin rolls out: Ubuntu 12.04 released, introduces Unity HUD". Ars Technica. Condé Nast. Retrieved 7 ਜੁਲਾਈ 2012.
  5. 5.0 5.1 Larabel, Michael (23 ਜਨਵਰੀ 2012). "Ubuntu's Already Making Plans For ARM In 2014, 2015". Phoronix. Retrieved 7 ਜੁਲਾਈ 2012.
  6. Vaughan-Nichols, Steven J. (22 ਅਗਸਤ 2011). "Ubuntu Linux bets on the ARM server". ZDNet. Retrieved 20 ਅਕਤੂਬਰ 2011.
  7. "About Ubuntu. The Ubuntu Story". Canonical Ltd. Retrieved 21 ਅਗਸਤ 2012.
  8. "This is How You Pronounce Ubuntu". www.danielmiessler.com. 23 ਅਕਤੂਬਰ 2007. Archived from the original on 2014-06-13. Retrieved 18 ਜੂਨ 2014.
  9. "Games/NativeFreeUbuntuGames - Community Help Wiki". Help.ubuntu.com. 25 ਜੂਨ 2011. Retrieved 2 ਮਈ 2014.
  10. "Apps/Games - GNOME Wiki!". Wiki.gnome.org. 6 ਦਿਸੰਬਰ 2013. Retrieved 2 ਮਈ 2014. {{cite web}}: Check date values in: |date= (help)
  11. "Ubuntu 14.04 LTS Desktop". Retrieved 30 ਅਪਰੈਲ 2014.
  12. Larabel, Michael (14 ਮਾਰਚ 2012). "Ubuntu Plans To Drop Non-SMP PowerPC Support". Phoronix. Retrieved 7 ਜੁਲਾਈ 2012.
  13. "Technical Board Decision". ਫ਼ਰਵਰੀ 2007. Retrieved 13 ਜੂਨ 2008.
  14. "Ubuntu 10.04 LTS (Lucid Lynx)". cdimage.ubuntu.com. Archived from the original on 2010-07-10. Retrieved 24 ਜੁਲਾਈ 2010. {{cite web}}: Unknown parameter |dead-url= ignored (|url-status= suggested) (help)