ਯੂਰੀ ਕਜ਼ਾਕੋਵ
ਯੂਰੀ ਪਾਵਲੋਵਿੱਚ ਕਜ਼ਾਕੋਵ (ਰੂਸੀ: Юрий Павлович Казаков) (8 ਅਗਸਤ 1927 – 29 ਨਵੰਬਰ 1982) ਇੱਕ ਰਸ਼ੀਅਨ ਨਿੱਕੀ ਕਹਾਣੀ ਲੇਖਕ ਸੀ, ਜਿਸਦੀ ਤੁਲਨਾ ਅਕਸਰ ਐਂਤਨ ਚੈਖਵ ਅਤੇ ਇਵਾਨ ਬੂਨਿਨ ਨਾਲ ਕੀਤੀ ਜਾਂਦੀ ਹੈ। ਉਸ ਦਾ ਜਨਮ ਮਾਸਕੋ ਵਿੱਚ ਹੋਇਆ ਅਤੇ, ਉਸ ਨੇ ਇੱਕ ਜਾਜ਼ ਸੰਗੀਤਕਾਰ ਦੇ ਤੌਰ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ 1952 'ਚ ਉਹ ਕਹਾਣੀਆਂ ਪ੍ਰਕਾਸ਼ਿਤ ਕਰਨ ਵੱਲ ਪਲਟ ਗਏ। 1958 ਵਿੱਚ ਉਸ ਨੇ ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ।
ਯੂਰੀ ਕਜ਼ਾਕੋਵ | |
---|---|
ਜਨਮ | ਮਾਸਕੋ, ਸੋਵੀਅਤ ਸੰਘ | 8 ਅਗਸਤ 1927
ਮੌਤ | 29 ਨਵੰਬਰ 1982 ਮਾਸਕੋ, ਸੋਵੀਅਤ ਸੰਘ | (ਉਮਰ 55)
ਦਫ਼ਨ ਦੀ ਜਗ੍ਹਾ | ਵਾਗਾਨਕੋਵੋ ਕਬਰਸਤਾਨ, ਮਾਸਕੋ |
ਅਲਮਾ ਮਾਤਰ | ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ |
ਜੀਵਨੀ
ਸੋਧੋਯੂਰੀ ਕਜ਼ਾਕੋਵ ਮਾਸਕੋ ਦੇ ਇੱਕ ਮਜਦੂਰ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਪੁਰਾਣੇ ਅਰਾਬਾਤ ਇਲਾਕੇ ਵਿੱਚ ਵੱਡਾ ਹੋਇਆ, ਜਿਹੜਾ ਅੱਜ ਇੱਕ ਸੈਲਾਨੀ ਸਥਾਨ ਵਿੱਚ ਬਦਲ ਦਿੱਤਾ ਗਿਆ ਹੈ,ਪਰ ਅੱਧ-1900ਵਿਆਂ ਵਿੱਚ ਰੂਸੀ ਸਭਿਆਚਾਰ ਦਾ ਫੋਕਲ ਪੁਆਇੰਟ ਸੀ।[1]
ਹਵਾਲੇ
ਸੋਧੋ- ↑ WRITER WITH RARE GIFT. Moscow News (Russia). YESTERYEAR; No. 33. August 28, 2002.