ਰਊਫ ਪਾਰੇਖ
ਰਊਫ਼ ਪਾਰੇਖ ਇੱਕ ਉਰਦੂ ਕੋਸ਼ਕਾਰ, ਭਾਸ਼ਾ ਵਿਗਿਆਨੀ, ਹਾਸ-ਵਿਅੰਗਕਾਰ ਅਤੇ ਇੱਕ ਪਾਕਿਸਤਾਨੀ ਅਖਬਾਰ ਦੇ ਕਾਲਮਨਵੀਸ ਹਨ।[1]
ਸ਼ੁਰੂਆਤੀ ਜੀਵਨ ਅਤੇ ਕਰੀਅਰ
ਸੋਧੋ26 ਅਗਸਤ, 1958 ਨੂੰ ਕਰਾਚੀ ਵਿੱਚ ਜਨਮੇ ਪਾਰੇਖ ਦੀ ਪੜ੍ਹਾਈ ਕਰਾਚੀ ਵਿੱਚ ਹੋਈ। ਕਰਾਚੀ ਯੂਨੀਵਰਸਿਟੀ ਤੋਂ ਉਰਦੂ ਵਿੱਚ ਐਮ. ਏ ਅਤੇ ਪੀ.ਐਚ. ਡੀ ਦੀਆਂ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ, ਉਸਨੇ 2003 ਤੋਂ 2007 ਤੱਕ ਮੁੱਖ ਸੰਪਾਦਕ[1] ਵਜੋਂ ਉਰਦੂ ਲੁਘਾਟ ਬੋਰਡ ਜਾਂ ਉਰਦੂ ਡਿਕਸ਼ਨਰੀ ਬੋਰਡ, ਕਰਾਚੀ ਲਈ ਕੰਮ ਕੀਤਾ।
ਉਰਦੂ ਲੁਘਾਟ ਬੋਰਡ ਨੇ 1958 ਵਿੱਚ ਆਪਣਾ ਕੰਮ ਸ਼ੁਰੂ ਕੀਤਾ, ਉਰਦੂ ਲੁਘਾਟ ਦੀ ਪਹਿਲੀ ਜਿਲਦ 1967 ਵਿੱਚ ਸਾਹਮਣੇ ਆਈ।[1]
2017 ਵਿੱਚ, ਰਊਫ ਪਾਰੇਖ ਨੇ ਕਰਾਚੀ ਯੂਨੀਵਰਸਿਟੀ ਵਿੱਚ ਉਰਦੂ ਪੜ੍ਹਾਇਆ ਅਤੇ ਡੌਨ ਅਖਬਾਰ ਵਿੱਚ ਇੱਕ ਹਫ਼ਤਾਵਾਰੀ ਸਾਹਿਤਕ ਕਾਲਮ ਲਿਖਿਆ। ਖੋਜ ਲੇਖ, ਹਾਸ-ਰਸ ਲੇਖ ਅਤੇ ਆਲੋਚਨਾਤਮਕ ਲੇਖ ਲਿਖਣ ਤੋਂ ਇਲਾਵਾ, ਉਸਨੇ 20 ਤੋਂ ਵੱਧ ਕਿਤਾਬਾਂ ਲਿਖੀਆਂ ਹਨ।[2]
ਰਊਫ ਪਾਰੇਖ ਨੂੰ ਦਸੰਬਰ 2020 ਵਿੱਚ ਰਾਸ਼ਟਰੀ ਭਾਸ਼ਾ ਪ੍ਰੋਤਸਾਹਨ ਵਿਭਾਗ, ਇਸਲਾਮਾਬਾਦ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਹ ਡੌਨ ਅਖਬਾਰ ਲਈ ਅੰਗਰੇਜ਼ੀ ਵਿੱਚ ਕਾਲਮ ਵੀ ਲਿਖਦਾ ਹੈ।[3]
ਪੁਸਤਕ ਸੂਚੀ
ਸੋਧੋ- ਉਰਦੂ ਲੁਘਾਟ (ਖੰਡ (ਭਾਗ) 19, 20, 21) (ਉਰਦੂ ਕੋਸ਼)
- ਅਵਲੀਨ ਉਰਦੂ ਸਲੈਂਗ ਲੁਘਾਟ
- ਉਰਦੂ ਲੁਘਾਟ ਨਵੀਸੀ (ਉਰਦੂ ਵਿੱਚ ਕੋਸ਼ ਲਿਖਣਾ)
- ਆਕਸਫੋਰਡ ਉਰਦੂ-ਅੰਗਰੇਜ਼ੀ ਡਿਕਸ਼ਨਰੀ[4]
ਅਵਾਰਡ ਅਤੇ ਮਾਨਤਾ
ਸੋਧੋ- 2018 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਦਿੱਤਾ ਗਿਆ।[5]
ਹਵਾਲੇ
ਸੋਧੋ- ↑ 1.0 1.1 1.2 'KARACHI: 20th volume of Urdu Dictionary published' Dawn (newspaper), Published 6 July 2005, Retrieved 5 April 2019
- ↑ A literary column written by Rauf Parekh in Dawn newspaper Published 6 March 2017, Retrieved 5 April 2019
- ↑ "NLPD head appointed". 22 December 2020.
- ↑ Rauf Parekh's Urdu-English dictionary Retrieved 5 April 2019
- ↑ President Mamnoon confers civil awards on Yaum-i-Pakistan (Pakistan Day) Dawn (newspaper), Published 23 March 2018, Retrieved 5 April 2019