ਪਿੰਡ ਰਕਬਾ ਜ਼ਿਲ੍ਹਾ ਲੁਧਿਆਣਾ ਦਾ ਮਸ਼ਹੂਰ ਪਿੰਡ ਹੈ। ੲਿਹ ਪਿੰਡ ਲੁਧਿਆਣਾ ਤੋਂ 22 ਕਿਲੋਮੀਟਰ ਅਤੇ ਕਸਬਾ ਮੁਲਾਂਪੁਰ ਤੋਂ 18 ਕਿਲੋਮੀਟਰ ਦੀ ਦੂਰੀ ਉੱਤੇ ਲੁਧਿਆਣਾ-ਮੋਗਾ ਰੋਡ ੳੁੱਤੇ ਸਥਿਤ ਹੈ। ਲਗਪਗ 4500 ਵਸੋਂ ਵਾਲੇ ਇਸ ਪਿੰਡ ਵਿੱਚ 645 ਘਰ ਹਨ। ਪਿੰਡ ਦੀ ਮੋੜ੍ਹੀ ਪਿੰਡ ਜੰਡ ਦੇ ਸਿੱਧੂ ਗੋਤ ਦੇ ਬਜ਼ੁਰਗ ਵੱਲੋਂ ਖੁੱਲ੍ਹਾ ਰਕਬਾ ਦੇਖ ਕੇ ਗੱਡੀ ਗਈ ਸੀ। ਇਸ ਲਈ ਪਿੰਡ ਵਿੱਚ ਬਹੁਤੇ ਘਰ ਸਿੱਧੂ ਗੋਤ ਦੇ ਹਨ। ਪਿੰਡ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਵਾਲਾ ਅਸਥਾਨ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਚੈਨ ਸਿੰਘ, ਕੁਟੀਆ ਸੰਤ ਭੂਰੀ ਵਾਲੇ ਤੇ ਦਰਗਾਹ ਪੀਰ ਬਾਬਾ ਸ਼ੌਕੇ ਸ਼ਾਹ ਵੀ ਲੋਕਾਂ ਦੀ ਸ਼ਰਧਾ ਦਾ ਕੇਂਦਰ ਹਨ। ਪਿੰਡ ਦੇ ਬਹੁਤੇ ਵਸਨੀਕ ਵਿਦੇਸ਼ ਵਿੱਚ ਵਸੇ ਹੋਏ ਹਨ।[1]


ਹਵਾਲੇ ਸੋਧੋ

  1. "ਨਆਰਆਈਜ਼ ਵੱਲੋਂ ਨਿਖਾਰਿਆ ਪਿੰਡ ਰਕਬਾ". Retrieved 27 ਫ਼ਰਵਰੀ 2016.