ਰਘੁਰਾਮ ਰਾਜਨ
ਰਘੂਰਾਮ ਰਾਜਨ (ਜਨਮ 3 ਫਰਵਰੀ 1963) ਇੱਕ ਭਾਰਤੀ ਅਰਥ-ਸ਼ਾਸ਼ਤਰੀ ਹੈ ਜਿਸ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਉਹ ਸ਼ਿਕਾਗੋ ਯੂਨੀਵਰਸਿਟੀ ਦੇ ਬੂਥ ਸਕੂਲ ਆਫ ਬਿਜਨੇਸ ਵਿੱਚ ਏਰਿਕ॰ ਜੇ॰ ਗਲੀਚਰ ਫਾਈਨੈਂਸ ਦਾ ਵਿਜਿਟਿੰਗ ਪ੍ਰੋਫੈਸਰ ਵੀ ਹੈ। ਰਾਜਨ ਵਿਸ਼ਵ ਬੈਂਕ, ਫੈਡਰਲ ਰਿਜਰਵ ਬੋਰਡ, ਅਤੇ ਸਵੀਡਿਸ਼ ਪਾਰਲੀਮੈਂਟਰੀ ਕਮਿਸ਼ਨ ਦਾ ਵਿਜਿਟਿੰਗ ਪ੍ਰੋਫੈਸਰ ਵੀ ਹੈ। ਪਹਿਲਾਂ ਉਹ ਅਮਰੀਕਨ ਫਿਨੈਂਸ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਅਤੇ ਆਈ ਐਮ ਐਫ ਦਾ ਚੀਫ਼ ਇਕਾਨੋਮਿਸਟ ਸੀ। ਭਾਰਤ ਸਰਕਾਰ ਨਾਲ ਉਸਦੇ ਕੰਮ ਵਿੱਚ ਵਿਤੀ ਸੁਧਾਰਾਂ ਬਾਰੇ ਯੋਜਨਾ ਕਮਿਸ਼ਨ ਦੀ ਦੀ ਨਿਯੁਕਤ ਕੀਤੀ ਕਮੇਟੀ ਦੀ ਅਗਵਾਈ, ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਨਰੇਰੀ ਆਰਥਕ ਸਲਾਹਕਾਰ ਹੋਣਾ ਸ਼ਾਮਲ ਹੈ। ਉਸਨੂੰ 6 ਅਗਸਤ, 2013 ਨੂੰ ਤਿੰਨ ਸਾਲ ਲਈ ਭਾਰਤੀ ਰਿਜ਼ਰਵ ਬੈਂਕ ਦਾ ਅਗਲਾ (23ਵਾਂ) ਗਵਰਨਰ ਨਿਯੁਕਤ ਕੀਤਾ ਗਿਆ ਹੈ ਅਤੇ 4 ਸਤੰਬਰ 2013 ਨੂੰ ਡਾ. ਡੀ ਸੁੱਬਾਰਾਓ, ਜੋ ਉਸ ਦਿਨ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ, ਕੋਲੋਂ ਕਾਰਜ-ਭਾਰ ਸੰਭਾਲ ਲਵੇਗਾ।
ਜਨਮ | ਭੋਪਾਲ, ਭਾਰਤ | 3 ਫਰਵਰੀ 1963
---|---|
ਕੌਮੀਅਤ | ਭਾਰਤੀ[1] |
ਅਦਾਰਾ | ਸ਼ਿਕਾਗੋ ਯੂਨੀਵਰਸਿਟੀ |
ਅਲਮਾ ਮਾਤਰ | ਆਈ ਆਈ ਟੀ ਦਿੱਲੀ (B.Tech.) IIM Ahmedabad (MBA) MIT (PhD) |
ਇਨਾਮ | 2003 Fischer Black Prize 2010 Financial Times and Goldman Sachs Business Book of the Year Award |
ਦਸਤਖ਼ਤ | |
Information at IDEAS/RePEc |
ਹਵਾਲੇ
ਸੋਧੋ- ↑ India—A Hub for Globalization. Quote "let me state that my talk reflect my views as a citizen of India".