ਰਘੁਵੀਰ ਚੌਧਰੀ
ਭਾਰਤੀ ਲੇਖਕ
ਰਘੁਵੀਰ ਚੌਧਰੀ[note 1] ਗੁਜਰਾਤ, ਭਾਰਤ ਤੋਂ ਇੱਕ ਨਾਵਲਕਾਰ, ਕਵੀ ਅਤੇ ਆਲੋਚਕ ਹੈ। ਉਸਨੂੰ 1977 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਉਸਨੂੰ 2015 ਵਿੱਚ ਗਿਆਨਪੀਠ ਇਨਾਮ ਮਿਲਿਆ।
ਰਘੁਵੀਰ ਚੌਧਰੀ | |
---|---|
ਜਨਮ | ਬਾਪੁਪੁਰਾ ਨੇੜੇ ਗਾਂਧੀਨਗਰ, ਗੁਜਰਾਤ, ਭਾਰਤ | 5 ਦਸੰਬਰ 1938
ਕਿੱਤਾ | author |
ਭਾਸ਼ਾ | ਗੁਜਰਾਤੀ |
ਰਾਸ਼ਟਰੀਅਤਾ | Indian |
ਪ੍ਰਮੁੱਖ ਅਵਾਰਡ | Ranjitram Suvarna Chandrak 1975, ਸਾਹਿਤ ਅਕਾਦਮੀ ਇਨਾਮ 1977, ਗਿਆਨਪੀਠ ਇਨਾਮ 2015 |
ਦਸਤਖ਼ਤ | |
ਨਿਜੀ ਜੀਵਨ
ਸੋਧੋਗੁਜਰਾਤ ਦੇ ਗਾਂਧੀ ਨਗਰ ਦੇ ਨੇੜੇ ਬਾਪੂਪੁਰਾ ਵਿਚ 5 ਦਸੰਬਰ 1938 ਵਿਚ ਜਨਮੇ ਰਘੁਬੀਰ ਚੌਧਰੀ ਪੇਸ਼ੇ ਵਜੋਂ ਇਕ ਅਧਿਆਪਕ ਰਹਿ ਚੁੱਕੇ ਹਨ। ਗੁਜਰਾਤ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਮੁਖੀ ਰਹਿਣ ਦੇ ਨਾਲ-ਨਾਲ ਉਹ ਆਪਣੀ ਕਲਮ ਤੋਂ ਕਈ ਰਚਨਾਵਾਂ ਰਚ ਚੁੱਕੇ ਹਨ। ਇਨ੍ਹਾਂ ਵਿਚ ਅੰਮ੍ਰਿਤਾ , ਵੇਨੂਵਸਤਲਾ, ਸੋਮਤੀਰਥ, ਰੁਦ੍ਰਮਹਾਲਯ ਆਦਿ ਸਾਮਲ ਹਨ। 1977 ਵਿਚ ਆਪਣੇ ਨਾਵਲ ‘ਓਪਰਵਾਸ’ ਲਈ ਸਾਹਿਤਯ ਅਕਾਦਮੀ ਐਵਾਰਡ ਜਿੱਤਿਆ। 80 ਕਿਤਾਬਾਂ ਦੇ ਲੇਖਕ ਡਾਕਟਰ ਰਘੁਬੀਰ ਚੌਧਰੀ ਗੁਜਰਾਤੀ ਭਾਸ਼ਾ ਲਈ ਗਿਆਨਪੀਠ ਪੁਰਸਕਾਰ ਜਿੱਤਣ ਵਾਲੇ ਚੌਥੇ ਲੇਖਕ ਹਨ। ਉਹ 1998 ਤੋਂ 2002 ਤੱਕ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਰਹਿ ਚੁੱਕੇ ਹਨ।